GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1373
Display Settings
ਬੈਰਮਖਾਨਬਹਾਦੁਰਖਾਨਾ
ਬੈਰਮ ਖ਼ਾਨ, ਬਹਾਦੁਰ ਖ਼ਾਨ,
ਬਲਵੰਡਖਾਨਬਡੋਸੁਰਗ੍ਯਾਨਾ
ਬਲਵੰਡ ਖ਼ਾਨ ਅਤੇ ਰੁਸਤਮ ਖ਼ਾਨ ਆਦਿ
ਰੁਸਤਮਖਾਨਕੋਪਕਰਿਚਲੋ
ਵੱਡੇ ਸਿਆਣੇ ਦੈਂਤ ਰੋਹ ਵਿਚ ਆ ਕੇ ਚਲ ਪਏ
ਲੀਨੇਅਮਿਤਸੈਨਸੰਗਭਲੋ॥੨੦੩॥
ਬਹੁਤ ਸਾਰੀ ਸੈਨਾ ਨਾਲ ਲੈ ਕੇ ॥੨੦੩॥
ਹਸਨਖਾਨਹੁਸੈਨਖਾਨਭਨ
ਹਸਨ ਖ਼ਾਨ, ਹੁਸੈਨ ਖ਼ਾਨ,
ਖਾਨਮੁਹੰਮਦਲੈਮਲੇਛਗਨ
ਮੁਹੰਮਦ ਖ਼ਾਨ ਬਹੁਤ ਸਾਰੀ ਸੈਨਾ ਨਾਲ ਲੈ ਕੇ,
ਸਮਸਖਾਨਸਮਸਰੋਖਾਨਾ
ਸ਼ਮਸ ਖ਼ਾਨ ਅਤੇ ਸਮਸਰੋ ਖ਼ਾਨ (ਸਮੇਤ)
ਚਲੇਪੀਸਕਰਿਦਾਤਜੁਆਨਾ॥੨੦੪॥
ਦੰਦ ਪੀਂਹਦੇ ਹੋਏ ਚਲ ਪਏ ॥੨੦੪॥
ਆਵਤਹੀਕੀਏਬਾਨਪ੍ਰਹਾਰਾ
(ਉਨ੍ਹਾਂ ਨੇ) ਆਉਂਦਿਆਂ ਹੀ ਬਾਣਾਂ ਦੇ ਵਾਰ ਕੀਤੇ।
ਮਹਾਕਾਲਕਰਚਹਤਸੰਘਾਰਾ
(ਉਹ) ਮਹਾ ਕਾਲ ਨੂੰ ਮਾਰ ਦੇਣਾ ਚਾਹੁੰਦੇ ਸਨ।
ਮਹਾਕਾਲਸਰਚਲਤਨਿਹਾਰੇ
ਮਹਾ ਕਾਲ ਚਲਦੇ ਹੋਏ ਬਾਣਾਂ ਨੂੰ ਵੇਖਦਾ
ਟੂਕਸਹੰਸ੍ਰਪ੍ਰਿਥੀਕਰਿਡਾਰੇ॥੨੦੫॥
ਅਤੇ (ਉਨ੍ਹਾਂ ਦੇ) ਹਜ਼ਾਰਾਂ ਟੋਟੇ ਕਰ ਕੇ ਧਰਤੀ ਉਤੇ ਸੁਟ ਦਿੰਦਾ ॥੨੦੫॥
ਡਾਰੇਸਤਸਤਟੂਕਪ੍ਰਿਥੀਕਰਿ
ਮਹਾ ਕਾਲ ਨੇ ਬਹੁਤ ਕ੍ਰੋਧ ਕਰ ਕੇ ਬੇਸ਼ੁਮਾਰ ਬਾਣ ਚਲਾ ਕੇ
ਮਹਾਕਾਲਕਰਿਕੋਪਅਮਿਤਸਰ
(ਉਨ੍ਹਾਂ ਤੀਰਾਂ ਨੂੰ) ਸੌ ਸੌ ('ਸਤ, ਸਤ') ਟੋਟੇ ਕਰ ਕੇ ਧਰਤੀ ਉਤੇ ਸੁਟ ਦਿੱਤਾ।
ਇਕਇਕਸਰਤਨਬਹੁਰਿਪ੍ਰਹਾਰੇ
ਉਸ (ਮਹਾ ਕਾਲ) ਨੇ ਫਿਰ ਇਕ ਇਕ ਤੀਰ ਚਲਾਇਆ
ਗਿਰੇਪਠਾਨਸੁਭੂਮਿਮੰਝਾਰੇ॥੨੦੬॥
(ਜਿਸ ਨਾਲ ਬਹੁਤ ਸਾਰੇ) ਪਠਾਨ ਧਰਤੀ ਉਤੇ ਡਿਗ ਪਏ ॥੨੦੬॥
ਕਟਿਨਿਹੰਗਕਰਾਖਾਦ੍ਵੈਧਰ
(ਉਸ ਨੇ) ਨਿਹੰਗ ਖ਼ਾਨ ਨੂੰ ਦੋ ਹਿੱਸਿਆਂ ਵਿਚ ਕਟ ਕੇ ਰਖ ਦਿੱਤਾ
ਮਾਰੇਅਮਿਤਝੜਾਝੜਖਾਸਰ
ਅਤੇ ਝੜਾਝੜ ਖ਼ਾਨ ਨੂੰ ਵੀ ਬਹੁਤ ਤੀਰ ਮਾਰੇ।
ਖਾਨਭੜੰਗਬਹੁਰਿਰਨਮਾਰੇ
ਫਿਰ ਭੜੰਗ ਖ਼ਾਨ ਨੂੰ ਰਣ-ਖੇਤਰ ਵਿਚ ਮਾਰ ਦਿੱਤਾ
ਦੇਖਤਚਾਰਣਸਿਧਹਜਾਰੇ॥੨੦੭॥
ਹਜ਼ਾਰਾਂ ਚਾਰਣਾਂ ਅਤੇ ਸਿੱਧਾਂ ਦੇ ਵੇਖਦੇ ਹੋਇਆਂ ॥੨੦੭॥
ਨਾਹਰਖਾਗੈਰਤਖਾਮਾਰਾ
ਨਾਹਰ ਖ਼ਾਨ ਅਤੇ ਗੈਰਤ ਖ਼ਾਨ ਨੂੰ ਮਾਰ ਦਿੱਤਾ
ਬਲਵੰਡਖਾਕਾਸੀਸਉਤਾਰਾ
ਅਤੇ ਬਲਵੰਡ ਖ਼ਾਨ ਦਾ ਸਿਰ ਉਤਾਰ ਦਿੱਤਾ।
ਸੇਰਖਾਨਕਟਿਤੇਕਟਿਡਾਰਿਯੋ
ਸ਼ੇਰ ਖ਼ਾਨ ਨੂੰ ਲਕ ('ਕਟਿ') ਤੋਂ ਕਟ ਦਿੱਤਾ
ਬੈਰਮਖਾਗਹਿਕੇਸਪਛਾਰਿਯੋ॥੨੦੮॥
ਅਤੇ ਬੈਰਮ ਖ਼ਾਨ ਨੂੰ ਵਾਲਾਂ ਤੋਂ ਪਕੜ ਕੇ ਪਛਾੜ ਦਿੱਤਾ ॥੨੦੮॥
ਪੁਨਿਕਰਿਕੋਪਬਹਾਦੁਰਖਾਨਾ
ਫਿਰ ਬਹਾਦੁਰ ਖ਼ਾਨ ਨੇ ਕ੍ਰੋਧ ਕੀਤਾ ਅਤੇ ਰੋਹ ਵਿਚ ਆ ਕੇ
ਛਾਡੇਤਬੈਬਿਸਿਖਰਿਸਿਨਾਨਾ
ਤਦ ਬਹੁਤ ਸਾਰੇ ਬਾਣ ਛਡੇ।
ਮਹਾਕਾਲਕੁਪਬਾਨਪ੍ਰਹਾਰੋ
ਮਹਾ ਕਾਲ ਨੇ ਕ੍ਰੋਧ ਵਿਚ ਆ ਕੇ ਤੀਰਾਂ ਦਾ ਪ੍ਰਹਾਰ ਕੀਤਾ।
ਗਿਰਿਯੋਕਹਾਲੌਲਰੈਬਿਚਾਰੋ॥੨੦੯॥
(ਉਹ) ਵਿਚਾਰਾ ਕਦੋਂ ਤਕ ਲੜਦਾ, (ਆਖਰ) ਡਿਗ ਪਿਆ ॥੨੦੯॥
ਇਹਬਿਧਿਹਨੀਪਠਾਨੀਸੈਨਾ
ਇਸ ਤਰ੍ਹਾਂ ਪਠਾਨੀ ਸੈਨਾ ਨੂੰ ਮਾਰ ਦਿੱਤਾ,
ਮੁਗਲਨਪਰਾਮਧਿਕਛੁਭੈਨਾ
ਪਰ ਮੁਗ਼ਲ ਸੈਨਾ ਵਿਚ ਅਜੇ ਕੋਈ ਡਰ ਪੈਦਾ ਨਾ ਹੋਇਆ।
ਛਿਨਕਿਕਮੋਬਹੁਸੁਭਟਗਿਰਾਏ
ਇਕ ਛਿਣ ਵਿਚ ਬਹੁਤ ਸਾਰੇ ਸੂਰਮੇ ਡਿਗਾ ਦਿੱਤੇ।
ਜਾਨੁਇੰਦ੍ਰਪਰਬਤਸੇਘਾਏ॥੨੧੦॥
(ਇੰਜ ਪਤੀਤ ਹੁੰਦਾ ਸੀ) ਮਾਨੋ ਇੰਦਰ ਨੇ ਪਰਬਤਾਂ ਵਰਗਿਆਂ ਨੂੰ ਮਾਰ ਦਿੱਤਾ ਹੋਵੇ ॥੨੧੦॥
ਬੈਰਮਬੇਗਮੁਗਲਕੌਮਾਰਾ
ਬੈਰਮ ਬੇਗ ਮੁਗ਼ਲ ਨੂੰ ਮਾਰ ਦਿੱਤਾ
ਯੂਸਫਖਾਕਟਿਤੇਕਟਿਡਾਰਾ
ਅਤੇ ਯੂਸਫ਼ ਖ਼ਾਨ ਨੂੰ ਲਕ ਤੋਂ ਕਟ ਸੁਟਿਆ।
ਤਾਹਿਰਬੇਗਟਿਕਾਸੰਗ੍ਰਾਮਾ
ਤਾਹਿਰ ਬੇਗ (ਕੁਝ ਸਮੇਂ ਲਈ) ਯੁੱਧ ਖੇਤਰ ਵਿਚ ਟਿਕਿਆ ਰਿਹਾ,
ਅੰਤਗਿਰਿਯੋਭਿਰਿਕੈਦ੍ਵੈਜਾਮਾ॥੨੧੧॥
ਪਰ ਫਿਰ ਦੋ ਪਹਿਰ ਲੜ ਕੇ ਡਿਗ ਪਿਆ ॥੨੧੧॥
ਨੂਰਮਬੇਗਬਹੁਰਿਰਿਸਿਮਾਰਿਯੋ
ਫਿਰ ਰੋਹ ਵਿਚ ਆ ਕੇ ਨੂਰਮ ਬੇਗ ਨੂੰ ਮਾਰ ਦਿੱਤਾ
ਆਦਿਲਬੇਗਹਿਬਹੁਰਿਪ੍ਰਜਾਰਿਯੋ
ਅਤੇ ਮਗਰੋਂ ਆਦਿਲ ਬੇਗ ਨੂੰ ਸਾੜ ਦਿੱਤਾ।
ਤ੍ਰਾਸਿਤਭਈਮਲੇਛੀਸੈਨਾ
(ਇਸ ਤਰ੍ਹਾਂ) ਮਲੇਛ ਸੈਨਾ ਡਰ ਗਈ
ਆਯੁਧਸਕਾਹਾਥਕੋਈਲੈਨਾ॥੨੧੨॥
ਅਤੇ ਕੋਈ ਵੀ ਹੱਥ ਵਿਚ ਸ਼ਸਤ੍ਰ ਨਾ ਸੰਭਾਲ ਸਕਿਆ ॥੨੧੨॥
ਭਜੇਪਠਾਨਮੁਗਲਹੂੰਭਾਜੇ
ਪਠਾਨ ਭਜ ਗਏ ਅਤੇ ਮੁਗ਼ਲ ਵੀ ਦੌੜ ਗਏ।
ਸੈਯਦਆਨਿਦਸੌਦਿਸਿਗਾਜੇ
(ਇਸ ਪਿਛੋਂ) ਦਸਾਂ ਪਾਸਿਆਂ ਤੋਂ ਸੱਯਦ ਆਣ ਗਜੇ।
ਫਿਰੇਪਠਾਨਬਿਮਨਜੇਭਏ
(ਫਿਰ) ਉਦਾਸ ਹੋਏ ਪਠਾਨ ਪਰਤ ਪਏ
ਬਹੁਰਿਧਨੁਖਟੰਕੋਰਤਗਏ॥੨੧੩॥
ਅਤੇ ਫਿਰ ਧਨੁਸ਼ਾਂ ਨੂੰ ਟੰਕਾਰਨ ਲਗੇ ॥੨੧੩॥
ਆਵਤਹੀਹੁਸੈਨਖਾਜੂਝਾ
ਆਉਂਦਿਆਂ ਹੀ ਹੁਸੈਨ ਖ਼ਾਨ ਜੂਝ ਗਿਆ
ਹਸਨਖਾਨਸਨਮੁਖਹ੍ਵੈਲੂਝਾ
ਅਤੇ ਹਸਨ ਖ਼ਾਨ ਸਾਹਮਣੇ ਡਟ ਕੇ ਮਾਰਿਆ ਗਿਆ।
ਬਹੁਰਿਮੁਹੰਮਦਖਾਲਰਿਮਰਿਯੋ
ਫਿਰ ਮੁਹੰਮਦ ਖ਼ਾਨ ਲੜ ਕੇ ਮਾਰਿਆ ਗਿਆ।
ਜਾਨਕਸਲਭਦੀਪਮਹਿਪਰਿਯੋ॥੨੧੪॥
(ਇੰਜ ਲਗਦਾ ਸੀ) ਮਾਨੋ ਪਤੰਗਾ ਦੀਪਕ ਉਪਰ ਡਿਗ ਪਿਆ ਹੋਵੇ ॥੨੧੪॥