GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1372
Display Settings
ਮੋਹਨਾਸਤ੍ਰਕੇਤੇਮੋਹਿਤਕਰਿ
ਮੋਹਨ ਅਸਤ੍ਰ ਨਾਲ ਕਈਆਂ ਨੂੰ ਮੋਹਿਤ (ਬੇਸੁੱਧ) ਕਰ ਦਿੱਤਾ
ਬਰੁਣਾਸਤ੍ਰਭੇਪ੍ਰਾਨਕਿਤਨਹਰਿ
ਅਤੇ ਵਰੁਣ ਅਸਤ੍ਰ ਨਾਲ ਕਿਤਨਿਆਂ ਦੇ ਪ੍ਰਾਣ ਹਰ ਲਏ।
ਪਾਵਕਾਸਤ੍ਰਭੇਅਧਿਕਜਰਾਏ
ਅਗਨ ਅਸਤ੍ਰ ਛਡ ਕੇ ਬਹੁਤ ਸਾਰੇ (ਸੂਰਮਿਆਂ) ਨੂੰ ਸਾੜ ਦਿੱਤਾ।
ਅਮਿਤਸੁਭਟਮ੍ਰਿਤਲੋਕਪਠਾਏ॥੧੯੧॥
ਬੇਸ਼ੁਮਾਰ ਯੋਧਿਆਂ ਨੂੰ ਯਮ-ਲੋਕ ਪਹੁੰਚਾ ਦਿੱਤਾ ॥੧੯੧॥
ਜਾਪਰਮਹਾਕਾਲਅਸਿਝਾਰਾ
ਜਿਸ ਉਤੇ ਮਹਾ ਕਾਲ ਨੇ ਤਲਵਾਰ ਦਾ ਵਾਰ ਕੀਤਾ,
ਏਕਸੁਭਟਤੇਦ੍ਵੈਕਰਿਡਾਰਾ
(ਉਸ) ਯੋਧੇ ਨੂੰ ਇਕ ਤੋਂ ਦੋ ਕਰ ਦਿੱਤਾ (ਅਰਥਾਤ-ਦੋ ਟੋਟੇ ਕਰ ਦਿੱਤੇ)।
ਜੌਦ੍ਵੈਨਰਪਰਟੁਕਅਸਿਧਰਾ
ਜੇ ਦੋ ਟੁਕੜੇ ਹੋਏ ਬੰਦਿਆਂ ਉਤੇ ਥੋੜੀ ਜਿੰਨੀ ਤਲਵਾਰ ਚਲਾਈ
ਚਾਰਿਟੂਕਤਿਨਦ੍ਵੈਕੈਕਰਾ॥੧੯੨॥
ਤਾਂ ਉਨ੍ਹਾਂ ਦੇ ਦੋ ਤੋਂ ਚਾਰ ਟੁਕੜੇ ਕਰ ਦਿੱਤੇ ॥੧੯੨॥
ਕੇਤਿਕਪਰੇਸੁਭਟਬਿਲਲਾਹੀ
ਕਿਤਨੇ ਹੀ ਸੂਰਮੇ ਵਿਰਲਾਪ ਕਰ ਰਹੇ ਸਨ।
ਜੰਬੁਕਗਿਧਮਾਸੁਲੈਜਾਹੀ
(ਉਨ੍ਹਾਂ ਦਾ) ਮਾਸ ਗਿਦੜ ਅਤੇ ਗਿੱਧਾਂ ਲੈ ਜਾ ਰਹੀਆਂ ਸਨ।
ਭੈਰਵਆਨਿਦੁਹੂੰਭਭਕਾਰੈ
ਕਿਤੇ ਭੈਰੋ ਆ ਕੇ ਭਭਕਾਰ ਰਿਹਾ ਸੀ
ਕਹੂੰਮਸਾਨਕਿਲਕਟੀਮਾਰੈ॥੧੯੩॥
ਅਤੇ ਕਿਤੇ ਮਸਾਨ (ਪ੍ਰੇਤ) ਕਿਲਕਾਰੀਆਂ ਮਾਰ ਰਹੇ ਸਨ ॥੧੯੩॥
ਕੇਤਿਕਸੁਭਟਆਨਿਹੀਢੂਕੈ
ਕਿਤਨੇ ਹੀ ਸੂਰਮੇ ਫਿਰ ਆਣ ਢੁਕੇ ਸਨ
ਮਾਰਹਿਮਾਰਿਦਸੋਦਿਸਿਕੂਕੈ
ਅਤੇ ਦਸਾਂ ਦਿਸ਼ਾਵਾਂ ਵਿਚ 'ਮਾਰੋ ਮਾਰੋ' ਕੂਕ ਰਹੇ ਸਨ।
ਮਹਾਕਾਲਪਰਜੇਬ੍ਰਿਣਕਰਹੀ
ਜੋ ਵੀ (ਹਥਿਆਰ) ਮਹਾ ਕਾਲ ਨੂੰ ਘਾਇਲ ਕਰਦਾ ਸੀ,
ਕੁੰਠਤਹੋਇਧਰਨਿਗਿਰਪਰਹੀ॥੧੯੪॥
ਉਹ ਖੁੰਢਾ ਹੋ ਕੇ ਧਰਤੀ ਉਤੇ ਡਿਗ ਪੈਂਦਾ ਸੀ ॥੧੯੪॥
ਬਹੁਰਿਕੋਪਕਰਿਅਸੁਰਅਪਾਰਾ
ਬੇਸ਼ੁਮਾਰ ਦੈਂਤ ਕ੍ਰੋਧ ਕਰ ਕੇ
ਮਹਾਕਾਲਕਹਕਰਤਪ੍ਰਹਾਰਾ
ਫਿਰ ਮਹਾ ਕਾਲ ਉਤੇ ਵਾਰ ਕਰ ਰਹੇ ਸਨ।
ਤੇਵੈਏਕਰੂਪਹ੍ਵੈਜਾਹੀ
ਉਹ ਉਸ ਮਹਾ ਕਾਲ ਨਾਲ ਇਕ ਰੂਪ ਹੀ ਹੋ ਜਾਂਦੇ ਸਨ
ਮਹਾਕਾਲਕੇਮਧ੍ਯਸਮਾਹੀ॥੧੯੫॥
ਅਤੇ ਉਸ ਵਿਚ ਸਮਾ ਜਾਂਦੇ ਸਨ ॥੧੯੫॥
ਜਿਮਿਕੋਈਬਾਰਿਬਾਰਿਪਰਮਾਰੈ
ਜਿਵੇਂ ਕੋਈ ਪਾਣੀ ਉਤੇ ਪਾਣੀ ਮਾਰੇ
ਹੋਤਲੀਨਤਿਹਮਾਝਸੁਧਾਰੈ
ਤਾਂ ਉਹ ਉਸ ਵਿਚ ਹੀ ਸਮਾ ਜਾਂਦਾ ਹੈ।
ਪੁਨਿਕੋਈਤਾਹਿਸਕਤਪਛਾਨੀ
ਫਿਰ ਕੋਈ ਉਸ ਨੂੰ ਪਛਾਣ ਨਹੀਂ ਸਕਦਾ
ਆਗਿਲਆਹਿਕਿਮੋਰਾਪਾਨੀ॥੧੯੬॥
ਕਿ ਪਹਿਲਾ ਪਾਣੀ ਕਿਹੜਾ ਸੀ ਅਤੇ ਮੇਰਾ ਪਾਣੀ ਕਿਹੜਾ ਹੈ ॥੧੯੬॥
ਇਹਬਿਧਿਭਏਸਸਤ੍ਰਜਬਲੀਨਾ
ਇਸ ਤਰ੍ਹਾਂ ਜਦ ਸਾਰੇ ਸ਼ਸਤ੍ਰ (ਮਹਾ ਕਾਲ ਵਿਚ) ਲੀਨ ਹੋ ਗਏ,
ਅਸੁਰਨਕੋਪਅਮਿਤਤਬਕੀਨਾ
ਤਦ ਦੈਂਤਾਂ ਨੇ ਬਹੁਤ ਅਧਿਕ ਕ੍ਰੋਧ ਕੀਤਾ।
ਕਾਪਤਅਧਿਕਚਿਤਮੋਗਏ
(ਉਹ) ਮਨ ਵਿਚ ਬਹੁਤ ਡਰ ਗਏ
ਸਸਤ੍ਰਅਸਤ੍ਰਲੈਆਵਤਭਏ॥੧੯੭॥
ਅਤੇ ਅਸਤ੍ਰ ਅਤੇ ਸ਼ਸਤ੍ਰ ਲੈ ਕੇ ਆ ਗਏ ॥੧੯੭॥
ਜ੍ਵਾਲਤਜੀਕਰਿਕੋਪਨਿਸਾਚਰ
ਦੈਂਤਾਂ ਨੇ ਕ੍ਰੋਧਿਤ ਹੋ ਕੇ (ਮੂੰਹਾਂ ਵਿਚੋ) ਅਗਨੀ ਉਗਲੀ,
ਤਿਨਤੇਭਏਪਠਾਨਧਨੁਖਧਰ
ਉਸ ਤੋਂ ਧਨੁਸ਼ਧਾਰੀ ਪਠਾਨ ਪੈਦਾ ਹੋ ਗਏ।
ਪੁਨਿਮੁਖਤੇਉਲਕਾਜੇਕਾਢੇ
(ਉਨ੍ਹਾਂ ਨੇ) ਫਿਰ ਮੂੰਹ ਤੋਂ ਅੱਗ (ਅੰਗਾਰੇ) ਕਢੀ,
ਤਾਤੇਮੁਗਲਉਪਜਿਭੇਠਾਢੇ॥੧੯੮॥
ਉਸ ਤੋਂ ਮੁਗ਼ਲ ਪੈਦਾ ਹੋ ਕੇ ਡਟ ਗਏ ॥੧੯੮॥
ਪੁਨਿਰਿਸਿਤਨਤਿਨਸ੍ਵਾਸਨਿਕਾਰੇ
ਉਨ੍ਹਾਂ ਨੇ ਫਿਰ ਰੋਹ ਵਿਚ ਆ ਕੇ ਸੁਆਸ ਕਢੇ,
ਸੈਯਦਸੇਖਭਏਰਿਸਵਾਰੇ
ਉਨ੍ਹਾਂ ਤੋਂ ਕ੍ਰੋਧੀ ਸੱਯਦ ਅਤੇ ਸ਼ੇਖ ਪੈਦਾ ਹੋ ਗਏ।
ਧਾਏਸਸਤ੍ਰਅਸਤ੍ਰਕਰਲੈਕੈ
ਉਹ ਅਸਤ੍ਰ ਅਤੇ ਸ਼ਸਤ੍ਰ ਹੱਥਾਂ ਵਿਚ ਲੈ ਕੇ
ਤਮਕਿਤੇਜਰਨਤੁਰੀਨਚੈਕੈ॥੧੯੯॥
ਅਤੇ ਘੋੜਿਆਂ ਨੂੰ ਉਕਸਾ ਕੇ ਨਚਾਉਂਦੇ ਹੋਏ ਰਣ-ਭੂਮੀ ਵਿਚ ਧਾ ਕੇ ਪੈ ਗਏ ॥੧੯੯॥
ਖਾਨਪਠਾਨਢੁਕੇਰਿਸਿਕੈਕੈ
ਖ਼ਾਨ ਅਤੇ ਪਠਾਨ ਕ੍ਰੋਧਵਾਨ ਹੋ ਕੇ
ਕੋਪਿਕ੍ਰਿਪਾਨਨਗਨਕਰਲੈਕੈ
ਅਤੇ ਹੱਥ ਵਿਚ ਨੰਗੀਆਂ ਤਲਵਾਰਾਂ ਲੈ ਕੇ ਆਣ ਢੁਕੇ।
ਮਹਾਕਾਲਕੌਕਰਤਪ੍ਰਹਾਰਾ
ਉਹ ਮਹਾ ਕਾਲ ਉਤੇ ਵਾਰ ਕਰਦੇ ਸਨ,
ਏਕਉਪਰਤਰੋਮਉਪਾਰਾ॥੨੦੦॥
ਪਰ ਉਸ ਦਾ ਇਕ ਵਾਲ ਵੀ ਉਖਾੜ ਨਹੀਂ ਸਕਦੇ ਸਨ ॥੨੦੦॥
ਅਮਿਤਖਾਨਕਰਿਕੋਪਸਿਧਾਰੇ
ਸ਼ਰਾਬ ਵਿਚ ਪੂਰੀ ਤਰ੍ਹਾਂ ਮਦਹੋਸ਼ ਹੋ ਕੇ
ਮਦਕਰਿਭਏਸਕਲਮਤਵਾਰੇ
ਬੇਸ਼ੁਮਾਰ ਖ਼ਾਨ ਰੋਹ ਵਿਚ ਆ ਕੇ ਚਲ ਪਏ।
ਉਮਡੇਅਮਿਤਮਲੇਛਨਕੇਗਨ
ਮਲੇਛਾਂ ਦੇ ਅਣਗਿਣਤ (ਸੂਰਮਿਆਂ ਦੇ) ਦਲ ਉਮਡ ਪਏ।
ਤਿਨਕੇਨਾਮਕਹਤਤੁਮਸੌਭਨਿ॥੨੦੧॥
ਉਨ੍ਹਾਂ ਦੇ ਨਾਂ ਤੁਹਾਨੂੰ ਦਸਦਾ ਹਾਂ ॥੨੦੧॥
ਨਾਹਰਖਾਨਝੜਾਝੜਖਾਨਾ
ਨਾਹਰ ਖ਼ਾਨ, ਝੜਾਝੜ ਖ਼ਾਨ,
ਖਾਨਨਿਹੰਗਭੜੰਗਜੁਆਨਾ
ਨਿਹੰਗ ਖ਼ਾਨ, ਭੜੰਗ (ਖ਼ਾਨ)
ਔਰਝੜੰਗਖਾਨਰਨਧਾਯੋ
ਅਤੇ ਝੜੰਗ ਖ਼ਾਨ (ਆਦਿ ਲੜਾਕੇ ਯੋਧੇ)
ਅਮਿਤਸਸਤ੍ਰਕਰਲਏਸਿਧਾਯੋ॥੨੦੨॥
ਆਪਣੇ ਹੱਥਾਂ ਵਿਚ ਬੇਹਿਸਾਬ ਸ਼ਸਤ੍ਰ ਲੈ ਕੇ ਰਣ-ਭੂਮੀ ਵਿਚ ਚੜ੍ਹ ਆਏ ॥੨੦੨॥