ਸਭੈਆਨਿਜੂਝੈਭਜੈਕੋਟਕੋਟੈ॥
ਸਾਰੇ ਆ ਕੇ ਜੂਝ ਰਹੇ ਸਨ ਅਤੇ ਬਹੁਤ ਸਾਰੇ ਭਜੀ ਜਾ ਰਹੇ ਸਨ।
ਕਿਤੇਸੂਲਔਸੈਹਥੀਖਿੰਗਖੇਲੈ॥
ਕਿਤੇ ਤ੍ਰਿਸ਼ੂਲਾਂ ਅਤੇ ਸੈਹਥੀਆਂ ਨਾਲ ਘੋੜਿਆਂ (ਉਪਰ ਚੜ੍ਹ ਕੇ) ਯੁੱਧ ਕ੍ਰੀੜਾ ਕੀਤੀ ਜਾ ਰਹੀ ਸੀ।
ਕਿਤੇਪਾਸਔਪਰਸਲੈਪਾਵਪੇਲੈ॥੧੭੯॥
ਕਿਤੇ ਪਾਸ (ਫਾਹੀ) ਅਤੇ ਕੁਹਾੜੇ ਲੈ ਕੇ ਕਦਮਾਂ ਨੂੰ ਅਗੇ ਵਧਾਇਆ ਜਾ ਰਿਹਾ ਸੀ ॥੧੭੯॥
ਕਿਤੇਪਾਖਰੈਡਾਰਿਕੈਤਾਜਿਯੌਪੈ॥
ਕਿਤੇ ਘੋੜਿਆਂ ਉਤੇ ਕਾਠੀਆਂ ਪਾ ਕੇ ਅਤੇ
ਚੜੈਚਾਰੁਜਾਮੈਕਿਤੇਬਾਜਿਯੌਪੈ॥
ਕਿਤੇ ਸੁੰਦਰ ਜਾਮਿਆਂ (ਵਿਚ ਸੂਰਮੇ) ਤਾਜ਼ੀਆਂ ਉਪਰ ਚੜ੍ਹ ਕੇ ਜਾ ਰਹੇ ਸਨ।
ਕਿਤੇਮਦਦੰਤੀਨਿਯੌਪੈਬਿਰਾਜੈ॥
ਕਿਤੇ (ਸੂਰਮੇ) ਮਸਤ ਹਾਥੀਆਂ ਉਤੇ ਬਿਰਾਜ ਰਹੇ ਸਨ,
ਮਨੋਬਾਰਣੇਸੇਚੜੇਇੰਦ੍ਰਲਾਜੈ॥੧੮੦॥
ਮਾਨੋ ਐਰਾਵਤ ਹਾਥੀ ('ਬਾਰਣੇਸੇ') ਉਤੇ ਚੜ੍ਹਿਆ ਇੰਦਰ ਲਜਾ ਰਿਹਾ ਹੋਵੇ ॥੧੮੦॥
ਕਿਤੇਖਚਰਾਰੋਹਬੈਰੀਬਿਰਾਜੈ॥
ਕਿਤੇ ਖਚਰਾਂ ਉਤੇ ਚੜ੍ਹੇ ਵੈਰੀ ਬਿਰਾਜ ਰਹੇ ਸਨ।
ਕਿਤੇਗਰਧਭੈਪੈਚੜੇਸੂਰਗਾਜੈ॥
ਕਿਤੇ ਖੋਤਿਆਂ ਉਤੇ ਚੜ੍ਹੇ ਸੂਰਮੇ ਗਜ ਰਹੇ ਸਨ।
ਕਿਤੇਦਾਨਵੌਪੈਚੜੇਦੈਤਭਾਰੇ॥
ਕਿਤੇ ਦਾਨਵਾਂ ਉਤੇ ਭਾਰੀ ਦੈਂਤ ਚੜ੍ਹੇ ਹੋਏ ਸਨ
ਚਹੂੰਓਰਗਾਜੇਸੁਦੈਕੈਨਗਾਰੇ॥੧੮੧॥
ਅਤੇ ਨਗਾਰੇ ਵਜਾ ਕੇ ਚੌਹਾਂ ਪਾਸਿਆਂ ਵਿਚ ਗਜ ਰਹੇ ਸਨ ॥੧੮੧॥
ਕਿਤੇਮਹਿਖੀਪੈਚੜੇਦੈਤਢੂਕੇ॥
ਕਿਤੇ ਝੋਟਿਆਂ ਉਤੇ ਚੜ ਕੇ ਦੈਂਤ ਢੁਕ ਰਹੇ ਸਨ।
ਕਿਤੇਸੂਕਰਾਸ੍ਵਾਰਹ੍ਵੈਆਨਿਝੂਕੇ॥
ਕਿਤੇ ਸੂਰਾਂ ਉਤੇ ਸਵਾਰ ਹੋ ਕੇ (ਦੈਂਤ) ਆ ਡਟੇ ਸਨ।
ਕਿਤੇਦਾਨਵੋਪੈਚੜੇਦੈਤਭਾਰੇ॥
ਕਿਤੇ ਭਾਰੇ ਦੈਂਤ ਦਾਨਵਾਂ ਉਤੇ ਚੜ੍ਹੇ ਹੋਏ ਸਨ
ਚਹੂੰਓਰਤੇਮਾਰਮਾਰੈਪੁਕਾਰੈ॥੧੮੨॥
ਅਤੇ ਚੌਹਾਂ ਪਾਸਿਆਂ ਤੋਂ 'ਮਾਰੋ ਮਾਰੋ' ਪੁਕਾਰ ਰਹੇ ਸਨ ॥੧੮੨॥
ਕਿਤੇਸਰਪਅਸਵਾਰਹੈਕੈਸਿਧਾਏ॥
ਕਿਤੇ ਦੁਸ਼ਟ (ਵੈਰੀ) ਸੱਪਾਂ ਉਤੇ ਸਵਾਰ ਹੋ ਕੇ
ਕਿਤੇਸ੍ਵਾਰਬਘ੍ਰਯਾਰਹ੍ਵੈਦੁਸਟਆਏ॥
ਅਤੇ ਕਿਤੇ ਬਘਿਆੜਾਂ ਉਤੇ ਚੜ੍ਹ ਕੇ ਆਏ ਸਨ।
ਕਿਤੇਚੀਤਿਯੌਪੈਚੜੇਕੋਪਕੈਕੈ॥
ਕਿਤੇ ਕ੍ਰੋਧਿਤ ਹੋਏ ਚੀਤਿਆਂ ਉਤੇ ਚੜ੍ਹ ਕੇ
ਕਿਤੇਚੀਤਰੋਪੈਚੜੇਤੇਜਤੈਕੈ॥੧੮੩॥
ਅਤੇ ਕਿਤੇ ਤੱਤੇ ਹੋ ਕੇ ਚੀਤਲਾਂ (ਮ੍ਰਿਗਾਂ) ਉਤੇ ਸਵਾਰ ਹੋ ਕੇ ਆ ਪਹੁੰਚੇ ਸਨ ॥੧੮੩॥
ਕਿਤੇਚਾਕਚੁੰਧ੍ਰਚੜੇਕਾਕਬਾਹੀ॥
ਕਿਤੇ ਛਛੂੰਦਰ ਕਾਂਵਾਂ ਉਪਰ ਚੜ੍ਹੇ ਹੋਏ ਚਲ ਰਹੇ ਸਨ
ਅਠੂਹਾਨਕੌਸ੍ਵਾਰਕੇਤੇਸਿਪਾਹੀ॥
ਅਤੇ ਕਿਤਨੇ ਸਿਪਾਹੀ ਅਠੂਇਆਂ ਉਤੇ ਸਵਾਰ ਸਨ।
ਕਿਤੇਬੀਰਬਾਨੀਚੜੇਬ੍ਰਿਧਗਿਧੈ॥
ਕਿਤੇ ਪ੍ਰਮੁਖ ਸੂਰਮੇ ਵੱਡੀਆਂ ਗਿੱਧਾਂ ਉਤੇ ਚੜ੍ਹੇ ਹੋਏ ਸਨ।
ਮਨੋਧ੍ਯਾਨਲਾਗੇਲਸੈਸੁਧਸਿਧੈ॥੧੮੪॥
(ਇੰਜ ਪ੍ਰਤੀਤ ਹੁੰਦੇ ਸਨ) ਮਾਨੋ ਸ਼ੁੱਧ ਸਿੱਧ ਸਮਾਧੀ ਲਗਾ ਕੇ ਸ਼ੋਭਦੇ ਹੋਣ ॥੧੮੪॥
ਹਠੀਬਧਿਗੋਪਾਗੁਲਿਤ੍ਰਾਨਬਾਕੇ॥
ਹਠੀ ਸੂਰਮਿਆਂ ਨੇ ਗੋਪਾ ਅਤੇ ਉਂਗਲੀਆਂ ਨੂੰ ਢਕਣ ਵਾਲੇ ਲੋਹੇ ਦੇ ਦਸਤਾਨੇ ('ਗੁਲਿਤ੍ਰਾਨ') ਧਾਰਨ ਕੀਤੇ ਹੋਏ ਸਨ।
ਬਰਜੀਲੇਕਟੀਲੇਹਠੀਲੇਨਿਸਾਕੇ॥
(ਉਹ ਬਹੁਤ) ਕਠੋਰ, ਕਟਣ ਵਾਲੇ, ਹਠ ਵਾਲੇ ਅਤੇ ਨਿਡਰ ਸਨ।
ਮਹਾਜੁਧਮਾਲੀਭਰੇਕੋਪਭਾਰੇ॥
ਉਹ ਮਹਾ ਯੁੱਧ ਨੂੰ ਮੰਡਣ ਵਾਲੇ ਅਤੇ ਕ੍ਰੋਧ ਨਾਲ ਬਹੁਤ ਭਰੇ ਹੋਏ
ਚਹੂੰਓਰਤੈਅਭ੍ਰਜ੍ਯੋਚੀਤਕਾਰੇ॥੧੮੫॥
(ਯੋਧੇ) ਚੌਹਾਂ ਪਾਸਿਆਂ ਤੋਂ ਬਦਲ ਵਾਂਗ ਗਜ ਰਹੇ ਸਨ ॥੧੮੫॥
ਬਡੇਦਾਤਕਾਢੇਚਲੇਕੋਪਿਭਾਰੇ॥
ਵੱਡੇ ਦੰਦ ਕਢ ਕੇ ਅਤੇ ਖ਼ੂਬ ਰੋਹ ਵਿਚ ਆ ਕੇ
ਲਹੇਹਾਥਮੈਪਬਪਤ੍ਰੀਉਪਾਰੇ॥
(ਉਨ੍ਹਾਂ ਨੇ) ਹੱਥ ਵਿਚ ਪਰਬਤ ਅਤੇ ਬ੍ਰਿਛ ('ਪਤ੍ਰੀ') ਪੁਟ ਕੇ ਲਏ ਹੋਏ ਸਨ।
ਕਿਤੇਸੂਲਸੈਥੀਸੂਆਹਾਥਲੀਨੇ॥
ਕਿਤੇ ਹੱਥ ਵਿਚ ਤ੍ਰਿਸ਼ੂਲ, ਸੈਹਥੀ ਅਤੇ ਭਾਲੇ ('ਸੂਆ') ਲਏ ਹੋਏ ਸਨ
ਮੰਡੇਆਨਿਮਾਰੂਮਹਾਰੋਸਕੀਨੇ॥੧੮੬॥
ਅਤੇ ਬਹੁਤ ਅਧਿਕ ਕ੍ਰੋਧ ਕਰ ਕੇ ਭਿਆਨਕ ਯੁੱਧ ਮਚਾ ਦਿੱਤਾ ਸੀ ॥੧੮੬॥
ਹਠੀਹਾਕਹਾਕੈਉਠਾਵੈਤੁਰੰਗੈ॥
ਹਠੀ ਯੋਧੇ ਘੋੜਿਆਂ ਨੂੰ ਹਿਕ ਹਿਕ ਕੇ ਉਤੇਜਿਤ ਕਰ ਰਹੇ ਸਨ
ਮਹਾਬੀਰਬਾਕੇਜਗੇਜੋਰਜੰਗੈ॥
ਅਤੇ ਬਾਂਕੇ ਮਹਾਬੀਰ ਯੁੱਧ ਕਰਨ ਲਈ ਸਚੇਤ ਹੋ ਰਹੇ ਸਨ।
ਸੂਆਸਾਗਲੀਨੇਅਤਿਅਤ੍ਰੀਧਰਤ੍ਰੀ॥
ਬਹੁਤ ਸਾਰੇ ਭਾਲਿਆਂ, ਸਾਂਗਾਂ ਅਤੇ ਅਸਤ੍ਰਾਂ ਨੂੰ ਧਾਰਨ ਕਰਨ ਵਾਲੇ
ਮਚੇਆਨਿਕੈਕੈਛਕੇਛੋਭਛਤ੍ਰੀ॥੧੮੭॥
ਛਤ੍ਰੀ ਸੂਰਮੇ ਗੁੱਸੇ ਵਿਚ ਆ ਕੇ ਯੁੱਧ-ਭੂਮੀ ਵਿਚ ਆ ਡਟੇ ਸਨ ॥੧੮੭॥
ਕਹੂੰਬੀਰਬੀਰੈਲਰੈਸਸਤ੍ਰਧਾਰੀ॥
ਕਿਤੇ ਸ਼ਸਤ੍ਰਧਾਰੀ ਸੂਰਮੇ ਸੂਰਮਿਆਂ ਨਾਲ ਲੜ ਰਹੇ ਸਨ।
ਮਨੋਕਾਛਕਾਛੇਨਚੈਨ੍ਰਿਤਕਾਰੀ॥
(ਇੰਜ ਲਗਦਾ ਸੀ) ਮਾਨੋ (ਨਟਾਂ ਵਾਂਗ) ਸੂਰਮੇ ਸਜ ਧਜ ਕੇ ਨਾਚ ਨਚ ਰਹੇ ਹੋਣ।
ਕਹੂੰਸੂਰਸਾਗੈਪੁਐਭਾਤਿਐਸੇ॥
ਕਿਤੇ ਸੂਰਮੇ ਸਾਂਗਾਂ ਵਿਚ ਇਸ ਤਰ੍ਹਾਂ ਪਰੁਚੇ ਹੋਏ ਸਨ
ਚੜੈਬਾਸਬਾਜੀਗਰੈਜ੍ਵਾਨਜੈਸੇ॥੧੮੮॥
ਜਿਵੇਂ ਬਾਜੀਗਰਾਂ ਵਾਂਗ ਜਵਾਨ ਬਾਂਸ ਉਤੇ ਚੜ੍ਹੇ ਹੋਏ ਹਨ ॥੧੮੮॥
ਕਹੂੰਅੰਗਭੰਗੈਗਿਰੇਸਸਤ੍ਰਅਸਤ੍ਰੈ॥
ਕਿਤੇ ਅੰਗ ਟੁਟੇ ਹੋਏ ਪਏ ਹਨ ਅਤੇ ਕਿਤੇ ਅਸਤ੍ਰ ਅਤੇ ਸ਼ਸਤ੍ਰ ਡਿਗੇ ਹੋਏ ਸਨ।
ਕਹੂੰਬੀਰਬਾਜੀਨਕੇਬਰਮਬਸਤ੍ਰੈ॥
ਕਿਤੇ ਸੂਰਮਿਆਂ ਅਤੇ ਘੋੜਿਆਂ ਦੇ ਕਵਚ ਅਤੇ ਬਸਤ੍ਰ (ਪਏ ਹੋਏ ਸਨ)।
ਕਹੂੰਟੋਪਟਾਕੇਗਿਰੇਟੋਪਟੂਟੇ॥
ਕਿਤੇ (ਸਿਰਾਂ ਉਤੇ) ਪਾਏ ਟੋਪ (ਅਤੇ ਮੱਥੇ ਉਤੇ ਲਗਾਏ ਲੋਹੇ ਦੇ) ਟਿੱਕੇ ਟੁਟ ਕੇ ਡਿਗ ਪਏ ਸਨ
ਕਹੂੰਬੀਰਅਭ੍ਰਾਨਕੀਭਾਤਿਫੂਟੇ॥੧੮੯॥
ਅਤੇ ਕਿਤੇ ਸੂਰਮੇ ਬਦਲਾਂ ਵਾਂਗ ਫਟੇ ਪਏ ਸਨ ॥੧੮੯॥
ਚੌਪਈ॥
ਚੌਪਈ:
ਇਹਬਿਧਿਬੀਰਖੇਤਬਿਕਰਾਲਾ॥
ਇਸ ਤਰ੍ਹਾਂ ਦਾ ਉਸ ਸਮੇਂ
ਮਾਚਤਭਯੋਆਨਿਤਿਹਕਾਲਾ॥
ਉਥੇ ਭਿਆਨਕ ਯੁੱਧ ਸ਼ੁਰੂ ਹੋ ਗਿਆ।
ਮਹਾਕਾਲਕਛੁਹੂਤਬਕੋਪੇ॥
ਤਦ ਮਹਾ ਕਾਲ ਬਹੁਤ ਰੋਹ ਵਿਚ ਆਏ
ਪੁਹਮੀਪਾਵਗਾੜਕਰਿਰੋਪੇ॥੧੯੦॥
ਅਤੇ ਭੂਮੀ ਉਤੇ ਚੰਗੀ ਤਰ੍ਹਾਂ ਪੈਰ ਗਡ ਕੇ ਜਮਾ ਲਏ ॥੧੯੦॥