ਗਿਰੇਪਾਕਸਾਹੀਦਯਾਕੀਨਹ੍ਵੈਕੈ॥
ਅਤੇ ਨਿਸਚੇ ਨਾਲ ਪਵਿਤ੍ਰ ਸ਼ਹਾਦਤ ਪ੍ਰਾਪਤ ਕਰ ਕੇ ਡਿਗ ਰਹੇ ਸਨ।
ਕਹੂੰਬੀਰਬਾਕੇਨਚਾਵੈਤੁਰੰਗੈ॥
ਕਿਤੇ ਬਾਂਕੇ ਸੂਰਮੇ ਘੋੜੇ ਨਚਾ ਰਹੇ ਸਨ
ਕਹੂੰਜੰਗਜੋਧਾਬਿਰਾਜੈਉਤੰਗੈ॥੧੬੭॥
ਅਤੇ ਕਿਤੇ ਜੰਗ ਵਿਚ ਉੱਚੇ ਯੋਧੇ ਸ਼ੋਭਾ ਪਾ ਰਹੇ ਸਨ ॥੧੬੭॥
ਕਹੂੰਬੀਰਬਾਨੈਤਬੀਰੇਉਠਾਵੈਂ॥
ਕਿਤੇ ਬਾਂਕੇ ਬੀਰ (ਯੁੱਧ ਦੇ) ਬੀੜੇ ਉਠਾ ਰਹੇ ਸਨ।
ਕਹੂੰਖੇਤਮੈਖਿੰਗਖਤ੍ਰੀਨਚਾਵੈਂ॥
ਕਿਤੇ ਯੁੱਧ-ਖੇਤਰ ਵਿਚ ਛਤ੍ਰੀ ਘੋੜੇ ('ਖਿੰਗ') ਨਚਾ ਰਹੇ ਸਨ।
ਕਹੂੰਕੋਪਕੈਕੈਹਠੀਦਾਤਚਾਬੈਂ॥
ਕਿਤੇ ਰੋਹ ਵਿਚ ਆ ਕੇ ਹਠੀ (ਸੂਰਮੇ) ਦੰਦ ਪੀਹ ਰਹੇ ਸਨ।
ਕਿਤੇਮੂੰਛਐਂਠੈਕਿਤੇਪਾਗਦਾਬੈਂ॥੧੬੮॥
ਕਿਤੇ (ਸੂਰਮੇ) ਮੁੱਛਾਂ ਮਰੋੜ ਰਹੇ ਸਨ ਅਤੇ ਕਿਤੇ ਪੈਰ ਗਡ ਰਹੇ ਸਨ ॥੧੬੮॥
ਦੁਹੂੰਓਰਗਾਜੇਜਬੈਛਤ੍ਰਧਾਰੀ॥
ਜਦੋਂ ਦੋਹਾਂ ਪਾਸਿਆਂ ਤੋਂ ਛਤ੍ਰਧਾਰੀ (ਸੂਰਮੇ) ਗਜਣ ਲਗੇ,
ਮਚੋਲੋਹਗਾੜੋਪਰੀਮਾਰਿਭਾਰੀ॥
ਤਾਂ ਭਿਆਨਕ ਯੁੱਧ ਮਚ ਗਿਆ ਅਤੇ ਬਹੁਤ ਮਾਰ-ਕਾਟ ਹੋਣ ਲਗੀ।
ਮਹਾਕੋਪਕੈਬੀਰਬਾਜੀਉਚਕੈ॥
ਬਹੁਤ ਅਧਿਕ ਕ੍ਰੋਧਿਤ ਹੋ ਕੇ ਸੈਨਿਕ ਅਤੇ ਘੋੜੇ ਉਛਲਣ ਲਗੇ।
ਲਗੇਦੇਹਮੋਘਾਇਗਾੜੇਭਭਕੈ॥੧੬੯॥
ਸ਼ਰੀਰਾਂ ਵਿਚ ਲਗੇ ਡੂੰਘੇ ਜ਼ਖ਼ਮਾਂ (ਵਿਚੋਂ ਲਹੂ) ਭਕ ਭਕ ਕਰਨ ਲਗਾ ॥੧੬੯॥
ਕਹੂੰਕੁੰਡਲਾਕਾਰਮੁੰਡੈਬਿਰਾਜੈ॥
ਕਿਤੇ ਕੁੰਡਲਦਾਰ (ਵਾਲਾਂ ਵਾਲੇ) ਸਿਰ ਸ਼ੋਭ ਰਹੇ ਸਨ
ਲਖੇਮੁੰਡਮਾਲਾਹੁਕੇਮੁੰਡਲਾਜੈ॥
(ਜਿਨ੍ਹਾਂ ਨੂੰ) ਵੇਖ ਕੇ ਸ਼ਿਵ ਦੇ ਗਲ ਵਿਚ ਪਈ ਮੁੰਡ-ਮਾਲਾ ਦੇ ਮੁੰਡ ਲਜਾ ਰਹੇ ਸਨ।
ਕਹੂੰਘੂੰਮਘੂਮੈਪਰੇਬੀਰਭਾਰੀ॥
ਕਿਤੇ ਵੱਡੇ ਸੂਰਮੇ ਘੁੰਮੇਰੀ ਖਾ ਕੇ ਡਿਗੇ ਪਏ ਸਨ।
ਮਨੋਸਿਧ੍ਰਯਬੈਠੇਲਗੇਜੋਗਤਾਰੀ॥੧੭੦॥
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਸਿੱਧ ਯੋਗ ਦੀ ਤਾੜੀ ਲਗਾ ਕੇ ਬੈਠੇ ਹੋਣ ॥੧੭੦॥
ਤਹਾਸ੍ਰੋਨਕੀਕੂਲਘਾਰੀਬਿਰਾਜੈ॥
ਉਥੇ ਲਹੂ ਦੀ ਨਦੀ ਵਗ ਰਹੀ ਸੀ, ਜਿਸ ਨੂੰ ਵੇਖ ਕੇ
ਲਖੈਅਸਟਨਦ੍ਰਯਾਨਕੋਦ੍ਰਪਭਾਜੈ॥
ਅੱਠ (ਪਵਿਤ੍ਰ) ਨਦੀਆਂ ਦਾ ਘੁਮੰਡ ਦੂਰ ਹੋ ਰਿਹਾ ਸੀ।
ਤਹਾਬ੍ਰਿੰਦਬਾਜੀਬਹੇਨਕ੍ਰਜੈਸੇ॥
ਉਸ ਵਿਚ ਘੋੜਿਆਂ ਦੇ ਅਨੇਕ ਝੁੰਡ ਮਗਰਮੱਛਾਂ ਵਾਂਗ ਵਹਿ ਰਹੇ ਸਨ।
ਲਸੈਮਤਦੰਤੀਮਹਾਸੈਲਕੈਸੇ॥੧੭੧॥
ਮਸਤ ਹਾਥੀ ਵੱਡੇ ਪਰਬਤਾਂ ਜਿਹੇ ਲਗ ਰਹੇ ਸਨ ॥੧੭੧॥
ਧੁਜਾਬ੍ਰਿਛਤਾਮੋਬਹੇਜਾਤਐਸੇ॥
ਉਸ ਵਿਚ ਝੰਡੇ ਬ੍ਰਿਛਾਂ ਵਾਂਗ ਇਸ ਤਰ੍ਹਾਂ ਰੁੜ੍ਹੇ ਜਾ ਰਹੇ ਸਨ
ਲਸੈਡੰਡਪਤ੍ਰੀਬਿਨਾਪਤ੍ਰਜੈਸੇ॥
ਜਿਸ ਤਰ੍ਹਾਂ ਬਿਨਾ ਪਤਿਆਂ ਦੇ ਡੰਡੇ ਰੜ੍ਹਦੇ ਜਾ ਰਹੇ ਸਨ।
ਕਹੂੰਛਤ੍ਰਤਾਮੋਬਹੇਜਾਤਕਾਟੇ॥
ਕਿਤੇ ਉਸ ਵਿਚ ਕਟੇ ਹੋਏ ਛਤ੍ਰ ਵਹਿ ਰਹੇ ਸਨ।
ਮਨੋਫੇਨਸੇਬਾਰਿਮੈਬਸਤ੍ਰਫਾਟੇ॥੧੭੨॥
ਝਗ ਇੰਜ ਲਗ ਰਹੀ ਸੀ ਮਾਨੋ ਫਟੇ ਹੋਏ ਬਸਤ੍ਰ ਪਾਣੀ ਵਿਚ (ਰੁੜ੍ਹ ਰਹੇ ਹੋਣ) ॥੧੭੨॥
ਕਹੂੰਬਾਹਕਾਟੀਬਹੇਜਾਤਐਸੇ॥
ਕਿਤੇ ਕਟੀ ਹੋਈ ਬਾਂਹ ਇਸ ਤਰ੍ਹਾਂ ਰੁੜ੍ਹੀ ਜਾ ਰਹੀ ਸੀ,
ਮਨੋਪੰਚਬਕ੍ਰਤਾਨਕੇਨਾਗਜੈਸੇ॥
ਮਾਨੋ ਸ਼ਿਵ ('ਪੰਚ ਬਕ੍ਰਤਾਨ') ਦੇ ਸੱਪ ਹੋਣ।
ਚੜੇਬੀਰਬਾਜੀਬਹੇਜਾਤਮਾਰੇ॥
ਕਿਤੇ ਘੋੜ ਚੜ੍ਹੇ ਸੂਰਮੇ ਮਾਰੇ ਹੋਏ ਰੁੜ੍ਹ ਰਹੇ ਸਨ,
ਸਨਾਹੀਨਕੇਸ੍ਵਾਰਪਾਰੈਪਧਾਰੇ॥੧੭੩॥
ਜਿਵੇਂ ਮਸ਼ਕਾਂ ('ਸਨਾਹੀਨ') ਉਪਰ ਸਵਾਰ ਹੋਏ (ਵਿਅਕਤੀ) ਪਾਰ ਜਾ ਰਹੇ ਸਨ ॥੧੭੩॥
ਕਹੂੰਖੋਲਖੰਡੇਬਹੇਜਾਤਮਾਰੇ॥
ਕਿਤੇ (ਟੁੱਟੇ ਹੋਏ) ਖੰਡੇ ਅਤੇ ਮਿਆਨ (ਇਸ ਤਰ੍ਹਾਂ) ਵਹੇ ਜਾ ਰਹੇ ਸਨ,
ਮਨੋਏਕਠੇਕਛਮਛਹ੍ਵੈਪਧਾਰੇ॥
ਮਾਨੋ ਕੱਛ ਅਤੇ ਮੱਛ ਇਕੱਠੇ ਹੋ ਕੇ ਰੁੜ੍ਹੇ ਜਾ ਰਹੇ ਹੋਣ।
ਤਹਾਪਾਗਛੂਟੇਬਹੇਜਾਤਐਸੇ॥
ਉਥੇ ਖੁਲ੍ਹੀਆਂ ਹੋਈਆਂ ਪਗੜੀਆਂ ਇਸ ਤਰ੍ਹਾਂ ਰੁੜ੍ਹਦੀਆਂ ਜਾ ਰਹੀਆਂ ਸਨ,
ਮਨੋਤੀਸਬ੍ਰਯਾਮਾਨਕੇਨਾਗਜੈਸੇ॥੧੭੪॥
ਮਾਨੋ ਤੀਹ ਬਿਆਮਾਨ (ਦੋ ਗਜ਼ਾਂ ਦੀ ਲੰਬਾਈ ਦਾ ਮਾਨ) ਲੰਬੇ ਸੱਪ ਹੋਣ ॥੧੭੪॥
ਝਖੀਝੁੰਡਜਾਮੈਕਟਾਰੀਬਿਰਾਜੈ॥
ਉਸ ਵਿਚ ਕਟਾਰਾਂ ਮੱਛਲੀਆਂ ਦੇ ਝੁੰਡ ਵਰਗੀਆਂ ਸ਼ੋਭਦੀਆਂ ਸਨ।
ਲਖੇਖਿੰਗਬਾਕੇਬਲੀਨਾਗਲਾਜੈ॥
ਬਾਂਕਿਆਂ ਘੋੜਿਆਂ ਨੂੰ ਵੇਖ ਕੇ ਬਲਵਾਨ ਨਾਗ ਵੀ ਲਜਾਉਂਦੇ ਸਨ।
ਕਹੂੰਚਰਮਕਾਟੇਗਿਰੇਸਸਤ੍ਰਅਸਤ੍ਰੈ॥
ਕਿਤੇ ਢਾਲਾਂ ('ਚਰਮ') ਕਟੀਆਂ ਪਈਆਂ ਸਨ ਅਤੇ (ਕਿਤੇ) ਅਸਤ੍ਰ ਅਤੇ ਸ਼ਸਤ੍ਰ ਡਿਗੇ ਪਏ ਸਨ।
ਕਹੂੰਬੀਰਬਾਜੀਬਹੇਜਾਤਬਸਤ੍ਰੈ॥੧੭੫॥
ਕਿਤੇ ਸੂਰਮੇ ਅਤੇ ਘੋੜੇ ਬਸਤ੍ਰਾਂ ਸਮੇਤ ਰੁੜ੍ਹੇ ਜਾ ਰਹੇ ਸਨ ॥੧੭੫॥
ਹਲਾਚਾਲਕੈਕੈਹਠੀਦੈਤਢੂਕੇ॥
ਹਠੀ ਦੈਂਤ ਹਲਚਲ ਕਰ ਕੇ ਆਣ ਢੁਕੇ ਸਨ
ਚਹੂੰਓਰਗਾਜੇਮਹਾਕਾਲਜੂਕੇ॥
ਅਤੇ ਮਹਾ ਕਾਲ ਜੀ ਦੇ ਚੌਹਾਂ ਪਾਸੇ ਗਜਣ ਲਗੇ ਸਨ।
ਕਿਤੇਕੋਪਕੈਸਸਤ੍ਰਅਸਤ੍ਰੈਚਲਾਵੈ॥
ਕਿਤੇ ਕ੍ਰੋਧਿਤ ਹੋ ਕੇ ਅਸਤ੍ਰ ਸ਼ਸਤ੍ਰ ਚਲਾ ਰਹੇ ਸਨ
ਕਿਤੇਸੰਖਔਭੀਮਭੇਰੀਬਜਾਵੈ॥੧੭੬॥
ਅਤੇ ਕਿਤੇ ਸੰਖ ਅਤੇ ਵੱਡੀਆਂ ਭੇਰੀਆਂ ਵਜਾ ਰਹੇ ਸਨ ॥੧੭੬॥
ਮਹਾਫੂਲਿਫੀਲੀਨਗਾਰੇਬਜੈਕੈ॥
ਮਹਾਵਤ ('ਫੀਲੀ') ਬਹੁਤ ਪ੍ਰਸੰਨ ਹੋ ਕੇ ਨਗਾਰੇ ਵਜਾ ਰਹੇ ਸਨ
ਚਲੇਦੁੰਦਭੀਤਾਜਿਯੌਕੇਸੁਨੈਕੈ॥
ਅਤੇ ਘੋੜਿਆਂ ਉਤੇ ਕਸੇ ਨਗਾਰੇ (ਵਜਾ ਕੇ) ਸੁਣਾਈ ਜਾ ਰਹੇ ਸਨ।
ਮਚੇਕੋਪਕੈਸੁਉਸਟੀਦਮਾਮੇ॥
ਊਠਾਂ ਉਤੇ ਬੰਨ੍ਹੇ ਨਗਾਰੇ ਕ੍ਰੋਧ ਸਹਿਤ ਵਜਾਏ ਜਾ ਰਹੇ ਸਨ,
ਮਨੋਬਾਜਟੁਟੇਲਖੇਲਾਲਤਾਮੇ॥੧੭੭॥
ਮਾਨੋ ਲਾਲ (ਮਾਸ ਦੀ) ਖ਼ੁਰਾਕ ਨੂੰ ਵੇਖ ਕੇ ਬਾਜ਼ ਟੁਟ ਕੇ ਪੈ ਰਹੇ ਹੋਣ ॥੧੭੭॥
ਕਿਤੇਬੀਰਬਾਕੇਧਰੇਲਾਲਬਾਨੇ॥
ਕਿਤੇ ਬਾਂਕੇ ਸੂਰਮਿਆਂ ਨੇ ਲਾਲ ਬਾਣੇ ਧਾਰੇ ਹੋਏ ਸਨ।
ਕਿਤੇਸ੍ਯਾਮਔਸੇਤਕੀਨੇਨਿਸਾਨੇ॥
ਕਿਤੇ ਸਫ਼ੈਦ ਅਤੇ ਕਾਲੇ ਰੰਗ ਦੇ ਨਿਸ਼ਾਨ (ਝੰਡੇ) ਬਣਾਏ ਹੋਏ ਸਨ।
ਕਿਤੇਹਰਤਿਯੌਪੀਤਬਾਨੇਸੁਹਾਏ॥
ਕਿਤੇ ਹਰੇ ਅਤੇ ਪੀਲੇ ਬਾਣੇ ਇਸ ਤਰ੍ਹਾਂ ਸ਼ੋਭਾਇਮਾਨ ਸਨ,
ਹਠੀਚੁੰਗਬਾਧੇਚਲੇਖੇਤਆਏ॥੧੭੮॥
ਮਾਨੋ ਜੁਟ ਬੰਨ੍ਹ ਕੇ ਹਠੀ ਸੂਰਮੇ ਯੁੱਧ ਖੇਤਰ ਵਿਚ ਆ ਗਏ ਹੋਣ ॥੧੭੮॥
ਕਿਤੇਢਾਲਢਾਪੈਕਿਤੇਚੋਟਓਟੈ॥
ਕਿਤੇ ਢਾਲਾਂ ਨਾਲ ਢਕਿਆ ਜਾ ਰਿਹਾ ਸੀ ਅਤੇ ਕਿਤੇ ਚੋਟ ਤੋਂ ਓਟ ਲਈ ਜਾ ਰਹੀ ਸੀ।