ਝਮਕਤਕਹੀਅਸਿਨਕੀਧਾਰਾ॥
ਕਿਤੇ ਤਲਵਾਰਾਂ ਦੀਆਂ ਧਾਰਾਂ ਚਮਕ ਰਹੀਆਂ ਸਨ।
ਭਭਕਤਰੁੰਡਮੁੰਡਬਿਕਰਾਰਾ॥੧੫੫॥
(ਕਿਤੇ) ਭਿਆਨਕ ਰੁੰਡ ਅਤੇ ਮੁੰਡ ਭਕ ਭਕ ਕਰ ਰਹੇ ਸਨ ॥੧੫੫॥
ਭੁਜੰਗਛੰਦ॥
ਭੁਜੰਗ ਛੰਦ:
ਤਹਾਜੁਧਮਾਚਾਮਹਾਬੀਰਖੇਤੰ॥
ਉਥੇ ਬਹੁਤ ਭਿਆਨਕ ਯੁੱਧ ਮਚਿਆ ਹੋਇਆ ਸੀ
ਬਿਦਾਰੇਪਰੇਬੀਰਬ੍ਰਿੰਦੰਬਿਚੇਤੰ॥
ਅਤੇ ਸੂਰਮਿਆਂ ਦੇ ਜੁਟ ਮਾਰੇ ਹੋਏ ਅਚੇਤ ਪਏ ਸਨ।
ਕਹੂੰਡਾਮਰੂੰਡਹਡਹਾਸਬਦਬਾਜੈ॥
ਕਿਤੇ ਡਮਰੂ ਡਹ ਡਹ ਸ਼ਬਦ ਕਰਦੇ ਵਜ ਰਹੇ ਸਨ
ਸੁਨੇਦੀਹਦਾਨਵਾਨਕੋਦ੍ਰਪਭਾਜੈ॥੧੫੬॥
(ਜਿਸ ਨੂੰ) ਸੁਣ ਕੇ ਵੱਡੇ ਦੈਂਤਾਂ ਦਾ ਹੰਕਾਰ ਦੂਰ ਹੋ ਰਿਹਾ ਸੀ ॥੧੫੬॥
ਕਹੂੰਸੰਖਭੇਰੀਬਜੈਤਾਲਭਾਰੇ॥
ਕਿਤੇ ਸੰਖ, ਭੇਰੀ, ਤਾਲ, ਵਜ ਰਹੇ ਸਨ।
ਕਹੂੰਬੇਨਬੀਨਾਪਨੋਔਨਗਾਰੇ॥
ਬੇਨ, ਵੀਣਾ, ਤੰਬੂਰੇ ('ਪਨੋ') ਅਤੇ ਨਗਾਰੇ ਵਜ ਰਹੇ ਸਨ।
ਕਹੂੰਨਾਇਨਾਫੀਰਿਯੈਨਾਦਐਸੇ॥
ਕਿਤੇ ਤੂਤੀਆਂ, ਨਫ਼ੀਰੀਆਂ ਦਾ ਨਾਦ ਇਸ ਤਰ੍ਹਾਂ ਦਾ ਹੋ ਰਿਹਾ ਸੀ,
ਬਜੈਘੋਰਬਾਜਾਪ੍ਰਲੈਕਾਲਜੈਸੇ॥੧੫੭॥
ਜਿਸ ਤਰ੍ਹਾਂ ਪਰਲੋ ਸਮੇਂ ਦਾ ਘੋਰ ਵਾਜਾ ਵਜ ਰਿਹਾ ਹੋਵੇ ॥੧੫੭॥
ਕਹੂੰਛੈਨਤੂਰੈਨਗਾਰੈਮ੍ਰਿਦੰਗੈ॥
ਕਿਤੇ ਛੈਣੇ, ਤੁਰੀਆਂ, ਨਗਾਰੇ, ਮ੍ਰਿਦੰਗ,
ਕਹੂੰਬਾਸੁਰੀਬੀਨਬਾਜੈਸੁਰੰਗੈ॥
ਬੰਸਰੀ, ਬੀਨ ਅਤੇ ਚੰਗੀਆਂ ਸੁਰਾਂ ਵਾਲੇ ਵਾਜੇ (ਵਜ ਰਹੇ ਸਨ।)
ਕਹੂੰਬਗਲਤਾਰੰਗਬਾਜੇਬਜਾਵੈ॥
ਕਿਤੇ ਤੂੰਬਾ ('ਬਗਲ') ਤਰੰਗ ਆਦਿ ਵਾਜੇ ਵਜਾਏ ਜਾ ਰਹੇ ਸਨ।
ਕਹੂੰਬਾਰਤਾਰੰਗਨੀਕੇਸੁਹਾਵੈ॥੧੫੮॥
ਕਿਤੇ ਸੋਹਣੇ ਢੰਗ ਨਾਲ ਵੀਰ-ਵਾਰਤਾ ਸੁਣਾਈ ਜਾ ਰਹੀ ਸੀ ॥੧੫੮॥
ਕਹੂੰਝਾਝਬਾਜੈਕਹੂੰਤਾਲਐਸੇ॥
ਕਿਤੇ ਝਾਂਝ, ਤਾਲ, ਬੇਨ, ਬੀਨਾ ਇਸ ਤਰ੍ਹਾਂ ਵਜ ਰਹੀਆਂ ਸਨ
ਕਹੂੰਬੇਨੁਬੀਨਾਪ੍ਰਲੈਕਾਲਜੈਸੇ॥
ਜਿਸ ਤਰ੍ਹਾਂ ਪਰਲੋ ਕਾਲ ਦਾ ਮਾਹੌਲ ਬਣਿਆ ਹੋਵੇ।
ਕਹੂੰਬਾਸੁਰੀਨਾਇਨਾਦੈਮ੍ਰਿਦੰਗੈ॥
ਕਿਤੇ ਬੰਸਰੀ, ਸ਼ਹਿਨਾਈ, ਮ੍ਰਿਦੰਗ,
ਕਹੂੰਸਾਰੰਗੀਔਮੁਚੰਗੈਉਪੰਗੈ॥੧੫੯॥
ਸਾਰੰਗੀ, ਮੁਚੰਗ ਅਤੇ ਉਪੰਗ ਵਜ ਰਹੇ ਸਨ ॥੧੫੯॥
ਕਹੂੰਗਰਜਿਕੈਕੈਭੁਜਾਭੂਪਠੋਕੈ॥
ਕਿਤੇ ਰਾਜੇ ਗਜ ਗਜ ਕੇ ਭੁਜਾਵਾਂ ਉਤੇ ਹੱਥ ਮਾਰ ਰਹੇ ਸਨ।
ਕਹੂੰਬੀਰਬੀਰਾਨਕੀਰਾਹਰੋਕੈ॥
ਕਿਤੇ ਸੂਰਮੇ ਸੂਰਮਿਆਂ ਦਾ ਰਾਹ ਰੋਕ ਰਹੇ ਸਨ।
ਕਿਤੇਅਸਤ੍ਰਔਸਸਤ੍ਰਲੈਲੈਚਲਾਵੈ॥
ਕਿਤੇ (ਸੂਰਮੇ) ਅਸਤ੍ਰ ਅਤੇ ਸ਼ਸਤ੍ਰ ਲੈ ਲੈ ਕੇ ਚਲਾ ਰਹੇ ਸਨ
ਕਿਤੇਚਰਮਲੈਚੋਟਤਾਕੀਬਜਾਵੈ॥੧੬੦॥
ਅਤੇ ਕਿਤੇ ਢਾਲਾਂ ਲੈ ਕੇ ਉਨ੍ਹਾਂ ਦੀਆਂ ਸਟਾਂ ਵਜਾਉਂਦੇ (ਮਾਰਦੇ) ਸਨ ॥੧੬੦॥
ਕਹੂੰਰੁੰਡਸੋਹੈਕਹੂੰਮੁੰਡਬਾਕੇ॥
ਕਿਤੇ ਬਾਂਕੇ (ਸੂਰਮਿਆਂ ਦੇ) ਰੁੰਡ (ਧੜ) ਅਤੇ ਕਿਤੇ ਮੁੰਡ (ਸਿਰ) ਸ਼ੋਭ ਰਹੇ ਸਨ।
ਕਹੂੰਬੀਰਮਾਰੇਬਿਦਾਰੇਨਿਸਾਕੇ॥
ਕਿਤੇ ਨਿਡਰ ('ਨਿਸਾਕੇ') ਸੂਰਮੇ ਕਟੇ ਵਢੇ ਹੋਏ ਮਾਰੇ ਪਏ ਸਨ।
ਕਹੂੰਬਾਜਮਾਰੇਗਜਾਰਾਜਜੂਝੇ॥
ਕਿਤੇ ਘੋੜੇ ਮਾਰੇ ਪਏ ਸਨ ਅਤੇ ਕਿਤੇ ਹਾਥੀ ਜੂਝੇ ਪਏ ਸਨ।
ਕਹੂੰਉਸਟਕਾਟੇਨਹੀਜਾਤਬੂਝੇ॥੧੬੧॥
ਕਿਤੇ ਊਠ ਕਟੇ ਪਏ ਸਨ (ਜੋ) ਪਛਾਣ ਵਿਚ ਨਹੀਂ ਆਉਂਦੇ ਸਨ ॥੧੬੧॥
ਕਹੂੰਚਰਮਬਰਮੈਗਿਰੇਭੂਮਿਐਸੇ॥
ਕਿਤੇ ਢਾਲਾਂ ('ਚਰਮ') ਅਤੇ ਕਵਚ ('ਬਰਮ') ਧਰਤੀ ਉਤੇ ਇਸ ਤਰ੍ਹਾਂ ਡਿਗੇ ਪਏ ਸਨ,
ਬਗੇਬ੍ਰਯੋਤਿਡਾਰੇਸਮੈਸੀਤਜੈਸੇ॥
ਜਿਸ ਤਰ੍ਹਾਂ ਸੀਣ ਵੇਲੇ ਬਸਤ੍ਰਾਂ ਨੂੰ ਵਿਉਂਤ ਕੇ ਰਖਿਆ ਹੋਵੇ।
ਗਏਜੂਝਿਜੋਧਾਜਗੇਜੋਰਜੰਗੈ॥
ਜ਼ਬਰਦਸਤ ਜੰਗ ਰੂਪ ਯੱਗ ਵਿਚ ਯੋਧੇ ਇਸ ਤਰ੍ਹਾਂ ਜੂਝੇ ਪਏ ਸਨ,
ਮਨੋਪਾਨਕੈਭੰਗਸੋਏਮਲੰਗੈ॥੧੬੨॥
ਮਾਨੋ ਭੰਗ ਪੀ ਕੇ ਮਲੰਗ ਸੁਤੇ ਪਏ ਹੋਣ ॥੧੬੨॥
ਕਿਤੇਡਹਡਹਾਸਬਦਡਵਰੂਬਜਾਵੈ॥
ਕਿਤੇ 'ਡਹ ਡਹ' ਕਰਦੇ ਡੌਰੂ ਵਜਾਏ ਜਾ ਰਹੇ ਸਨ।
ਕਿਤੇਰਾਗਮਾਰੂਖਰੇਖੇਤਗਾਵੈ॥
ਕਿਤੇ ਯੁੱਧ-ਭੂਮੀ ਵਿਚ ਮਾਰੂ ਰਾਗ ਬਹੁਤ ਗਾਇਆ ਜਾ ਰਿਹਾ ਸੀ।
ਹਸੈਗਰਜਿਠੋਕੈਭੁਜਾਪਾਟਫਾਟੈ॥
ਕਿਤੇ (ਸੂਰਮੇ) ਹਸ ਕੇ ਭੁਜਾਵਾਂ ਨੂੰ ਠੋਕਦੇ ਸਨ ਅਤੇ ਕਿਤੇ ਗਜ ਕੇ ਪੱਟਾਂ ਉਤੇ ਹੱਥ ਮਾਰਦੇ ਸਨ।
ਕਿਤੇਬੀਰਬੀਰਾਨਕੇਮੂੰਡਕਾਟੈ॥੧੬੩॥
ਕਿਤੇ ਸੂਰਮੇ ਸੂਰਮਿਆਂ ਦਾ ਸਿਰ ਕਟ ਰਹੇ ਸਨ ॥੧੬੩॥
ਕਹੂੰਚੰਚਲਾਚਾਰੁਚੀਰੈਬਨੈਕੈ॥
ਕਿਤੇ ਅਪੱਛਰਾਵਾਂ ('ਚੰਚਲਾ') ਸੁੰਦਰ ਬਸਤ੍ਰ ਸਜਾ ਕੇ
ਬਰੈਜ੍ਵਾਨਿਜੋਧਾਜੁਝਿਯੋਜ੍ਵਾਨਧੈਕੈ॥
ਉਨ੍ਹਾਂ ਜਵਾਨ ਯੋਧਿਆਂ ਨੂੰ ਵਰ ਰਹੀਆਂ ਸਨ, ਜੋ ਯੁੱਧ ਵਿਚ ਜੂਝੇ ਸਨ।
ਕਹੂੰਬੀਰਬੀਰਾਨਕੇਪਾਵਪੇਲੈਂ॥
ਕਿਤੇ ਯੋਧੇ ਯੋਧਿਆਂ ਦੇ ਪੈਰ (ਪਿਛੇ ਵਲ) ਧਕਦੇ ਸਨ।
ਮਹਾਜੰਗਜੋਧਾਲਗੇਸੁਧਸੇਲੈਂ॥੧੬੪॥
(ਉਸ) ਮਹਾਨ ਜੰਗ ਵਿਚ ਯੋਧੇ ਚੰਗੇ ਨੇਜ਼ੇ (ਮਾਰਨ ਵਿਚ) ਲਗੇ ਹੋਏ ਸਨ ॥੧੬੪॥
ਕਹੂੰਜਛਨੀਕਿੰਨ੍ਰਨੀਆਨਿਕੈਕੈ॥
ਕਿਤੇ ਯਕਸ਼ਣੀ, ਕਿੰਨ੍ਰਨੀ,
ਕਹੂੰਗੰਧ੍ਰਬੀਦੇਵਨੀਮੋਦਹ੍ਵੈਕੈ॥
ਗੰਧਰਬੀ ਅਤੇ ਦੇਵਨੀ (ਇਸਤਰੀਆਂ) ਪ੍ਰਸੰਨ ਹੋ ਕੇ (ਵਿਚਰ ਰਹੀਆਂ ਸਨ)।
ਕਹੂੰਅਛਰਾਪਛਰਾਗੀਤਗਾਵੈ॥
ਕਿਤੇ ਪਰੀਆਂ ਅਤੇ ਅਪੱਛਰਾਵਾਂ ਗੀਤ ਗਾ ਰਹੀਆਂ ਸਨ।
ਕਹੂੰਚੰਚਲਾਅੰਚਲਾਕੋਬਨਾਵੈ॥੧੬੫॥
ਕਿਤੇ ਇਸਤਰੀਆਂ (ਸੁੰਦਰ) ਬਸਤ੍ਰ ਸਜਾ ਰਹੀਆਂ ਸਨ ॥੧੬੫॥
ਕਹੂੰਦੇਵਕੰਨ੍ਯਾਨਚੈਤਾਲਦੈਕੈ॥
ਕਿਤੇ ਦੇਵ-ਕੰਨਿਆਵਾਂ ਤਾਲ ਦੇ ਕੇ ਨਚ ਰਹੀਆਂ ਸਨ
ਕਹੂੰਦੈਤਪੁਤ੍ਰੀਹਸੈਮੋਦਹ੍ਵੈਕੈ॥
ਅਤੇ ਕਿਤੇ ਦੈਂਤ-ਪੁੱਤਰੀਆਂ ਪ੍ਰਸੰਨਤਾ ਪੂਰਵਕ ਹਸ ਰਹੀਆਂ ਸਨ।
ਕਹੂੰਚੰਚਲਾਅੰਚਲਾਕੋਬਨਾਵੈ॥
ਕਿਤੇ ਇਸਤਰੀਆਂ ਸੁੰਦਰ ਬਸਤ੍ਰਾਂ ('ਅੰਚਲਾ') ਨੂੰ ਸੰਵਾਰ ਰਹੀਆਂ ਸਨ।
ਕਹੂੰਜਛਨੀਕਿੰਨ੍ਰਨੀਗੀਤਗਾਵੈ॥੧੬੬॥
ਕਿਤੇ ਯਕਸ਼ਣੀਆਂ ਅਤੇ ਕਿੰਨ੍ਰਨੀਆਂ ਗੀਤ ਗਾ ਰਹੀਆਂ ਸਨ ॥੧੬੬॥
ਲਰੈਆਨਿਜੋਧਾਮਹਾਤੇਜਤੈਕੈ॥
ਮਹਾਨ ਤੇਜਸਵੀ ਯੋਧੇ ਗੁੱਸੇ ਵਿਚ ਆ ਕੇ ਲੜ ਰਹੇ ਸਨ