ਕਹੂੰਬੀਰਮਾਰੇਗਿਰੇਭੂਮਿਮੋਹੈ॥੧੩੭॥
ਕਿਤੇ ਮਾਰੇ ਹੋਏ ਸੂਰਮੇ ਧਰਤੀ ਉਤੇ ਡਿਗੇ ਹੋਏ ਮੋਹ ਰਹੇ ਸਨ ॥੧੩੭॥
ਜਿਤੇਸ੍ਰੋਨਕੇਬੂੰਦਭੂਪੈਪਰੇਹੈ॥
ਲਹੂ ਦੀਆਂ ਜਿਤਨੀਆਂ ਵੀ ਬੂੰਦਾਂ ਧਰਤੀ ਉਤੇ ਪਈਆਂ,
ਤਿਤੇਦਾਨਵੋਰੂਪਬਾਕੇਧਰੇਹੈ॥
ਉਤਨੇ ਹੀ ਦੈਂਤਾਂ ਨੇ ਬਾਂਕੇ ਰੂਪ ਧਾਰ ਲਏ।
ਹਠੀਓਰਚਾਰੌਬਿਖੈਆਨਿਢੂਕੇ॥
(ਉਹ) ਹਠੀ ਚੌਹਾਂ ਪਾਸਿਆਂ ਤੋਂ ਆ ਢੁਕੇ
ਮਹਾਕੋਪਕੈਮਾਰਹੀਮਾਰਿਕੂਕੈ॥੧੩੮॥
ਅਤੇ ਬਹੁਤ ਕ੍ਰੋਧਿਤ ਹੋ ਕੇ 'ਮਾਰੋ ਮਾਰੋ' ਪੁਕਾਰਨ ਲਗੇ ॥੧੩੮॥
ਜਿਤੇਦੈਤਆਏਤਿਤੇਕਾਲਮਾਰੇ॥
ਜਿਤਨੇ ਵੀ ਦੈਂਤ ਆਏ, ਉਨ੍ਹਾਂ ਨੂੰ ਕਾਲ ਨੇ ਮਾਰ ਦਿੱਤਾ।
ਬਹੇਸ੍ਰੋਨਕੇਭੂਮਹੂੰਪੈਪਨਾਰੇ॥
ਧਰਤੀ ਉਤੇ ਲਹੂ ਦੇ ਪਰਨਾਲੇ ਵਗਣ ਲਗੇ।
ਉਠਦੈਤਬਾਕੇਬਲੀਸਸਤ੍ਰਲੈਕੈ॥
(ਉਸ ਲਹੂ ਤੋਂ) ਬਾਂਕੇ ਬਲਵਾਨ ਦੈਂਤ ਸ਼ਸਤ੍ਰ ਲੈ ਕੇ ਉਠ ਖੜੋਤੇ।
ਦੁਹੂੰਓਰਤੇਮਾਰਹੀਮਾਰਿਕੈਕੈ॥੧੩੯॥
ਦੋਹਾਂ ਪਾਸਿਆਂ ਤੋਂ 'ਮਾਰੋ ਮਾਰੋ' ਦੀਆਂ ਆਵਾਜ਼ਾਂ ਆਣ ਲਗੀਆਂ ॥੧੩੯॥
ਹਠੀਬਧਿਗੋਪਾਗੁਲਿਤ੍ਰਾਨਬਾਕੇ॥
ਹਠੀ ਬਾਂਕੇ ਸੂਰਮਿਆਂ ਨੇ ਗੋਪੇ ਅਤੇ ਲੋਹੇ ਦੇ ਦਸਤਾਨੇ ('ਗੁਲਿਤ੍ਰਾਨ') ਪਾਏ ਹੋਏ ਸਨ।
ਹਠੀਲੇਕਟੀਲੇਰਜੀਲੇਨਿਸਾਕੇ॥
(ਉਹ) ਬੜੇ ਹਠੀਲੇ, ਕਟੀਲੇ (ਕਟਣ ਵਲੇ) ਕਠੋਰ ('ਰਜੀਲੇ') ਅਤੇ ਨਿਡਰ ('ਨਿਸਾਕੇ') ਸਨ।
ਗਦਾਹਾਥਲੈਕੇਕਿਤੇਬੀਰਗਾਜੇ॥
ਕਿਤਨੇ ਸ਼ੂਰਵੀਰ ਹੱਥ ਵਿਚ ਗਦਾਵਾਂ ਲੈ ਕੇ ਗਜ ਰਹੇ ਸਨ।
ਲਰੇਆਨਿਕੈਪੈਗਦ੍ਵੈਕੈਨਭਾਜੇ॥੧੪੦॥
(ਉਹ) ਆ ਕੇ ਯੁੱਧ ਵਿਚ ਲੜਦੇ ਸਨ ਅਤੇ ਦੋ ਪੈਰ ਵੀ ਪਿਛੇ ਹਟਾ ਕੇ ਭਜਦੇ ਨਹੀਂ ਸਨ ॥੧੪੦॥
ਕਹੂੰਬੀਰਮਾਰੇਬਿਦਾਰੇਪਰੇਹੈ॥
ਕਿਤੇ ਸੂਰਮੇ ਮਾਰੇ ਅਤੇ ਚੀਰੇ ਪਾੜੇ ਪਏ ਸਨ।
ਕਹੂੰਖੇਤਮੈਖਿੰਗਖਤ੍ਰੀਜਰੇਹੈ॥
ਕਿਤੇ ਯੁੱਧ-ਖੇਤਰ ਵਿਚ ਘੋੜੇ ਅਤੇ ਛਤ੍ਰੀ ਝੜੇ ਪਏ ਸਨ।
ਕਹੂੰਮਤਦੰਤੀਕਹੂੰਉਸਟਮਾਰੇ॥
ਕਿਤੇ ਮਸਤ ਹਾਥੀ ਅਤੇ ਕਿਤੇ ਊਠ ਮਾਰੇ ਹੋਏ ਪਏ ਸਨ
ਬਿਰਾਜੈਕਹੂੰਨਗਨਖੰਡੇਕਟਾਰੇ॥੧੪੧॥
ਅਤੇ ਕਿਤੇ ਨੰਗੇ ਖੰਡੇ ਅਤੇ ਕਟਾਰਾਂ ਪਈਆਂ ਸਨ ॥੧੪੧॥
ਕਹੂੰਖੋਲਖਾਡੇਗਿਰੇਭੂਮਿਸੋਹੈ॥
ਕਿਤੇ ਤਲਵਾਰਾਂ ਦੇ ਮਿਆਨ ਭੂਮੀ ਉਤੇ ਡਿਗੇ ਪਏ ਸਨ।
ਕਹੂੰਬੀਰਬਾਨੀਪਰੇਭੂਮਿਮੋਹੈ॥
ਕਿਤੇ ਪ੍ਰਮੁਖ ('ਬਾਨੀ') ਸੂਰਮੇ ਭੂਮੀ ਉਤੇ ਪਏ ਹੋਏ ਮੋਹ ਰਹੇ ਸਨ।
ਕਹੂੰਸ੍ਵਾਰਮਾਰੇਫਿਰੈਬਾਜਛੂਟੈ॥
ਕਿਤੇ ਸਵਾਰਾਂ ਦੇ ਮਾਰੇ ਜਾਣ ਕਰ ਕੇ ਘੋੜੇ ਖੁਲ੍ਹੇ ਫਿਰ ਰਹੇ ਸਨ।
ਕਿਤੇਛੈਲਛੋਰੇਕਿਤੇਦੁਸਟਲੂਟੈ॥੧੪੨॥
ਕਿਤੇ ਛੈਲ ਛਬੀਲੇ ਅਤੇ ਕਿਤੇ ਦੁਸ਼ਟ (ਵੈਰੀ) ਲੁਟੇ ਪੁਟੇ ਪਏ ਸਨ ॥੧੪੨॥
ਚੌਪਈ॥
ਚੌਪਈ:
ਇਹਬਿਧਿਤਹਾਭਯੋਸੰਗ੍ਰਾਮਾ॥
ਇਸ ਤਰ੍ਹਾਂ ਦਾ ਉਥੇ ਘਮਸਾਨ ਯੁੱਧ ਹੋਇਆ
ਨਿਰਖਤਦੇਵਦਾਨਵੀਬਾਮਾ॥
ਜਿਸ ਨੂੰ ਦੇਵਤਿਆਂ ਅਤੇ ਦੈਂਤਾਂ ਦੀਆਂ ਇਸਤਰੀਆਂ ਵੇਖ ਰਹੀਆਂ ਸਨ।
ਕੇਤਿਕਕਰੀਕਰਨਬਿਨੁਭਏ॥
ਕਿਤਨੇ ਹੀ ਹਾਥੀ ਬਿਨਾ ਕੰਨਾਂ ਦੇ ਹੋ ਗਏ
ਪ੍ਰਾਪਤਦੁਸਟਨਿਧਨਕਹਗਏ॥੧੪੩॥
ਅਤੇ ਦੁਸ਼ਟ ਲੋਗ ਮ੍ਰਿਤੂ ਨੂੰ ਪ੍ਰਾਪਤ ਹੋ ਗਏ ॥੧੪੩॥
ਮਾਰਹਿਮਾਰਿਮਹਾਸੂਰਕੂਕਹਿ॥
ਮਹਾਨ ਸੂਰਮੇ 'ਮਾਰੋ' 'ਮਾਰੋ' ਕੂਕ ਰਹੇ ਸਨ
ਕਾਢਿਕਾਢਿਦਾਤਨਕਹਢੂਕਹਿ॥
ਅਤੇ ਦੰਦ ਕਢ ਕਢ ਕੇ ਢੁਕ ਰਹੇ ਸਨ।
ਬਾਜਹਿਢੋਲਮ੍ਰਿਦੰਗਨਗਾਰੇ॥
ਢੋਲ, ਮ੍ਰਿਦੰਗ, ਜੰਗ,
ਜੰਗਮਚੰਗਉਪੰਗਜੁਝਾਰੇ॥੧੪੪॥
ਮਚੰਗ, ਉਪੰਗ ਅਤੇ ਜੰਗੀ ਨਗਾਰੇ ਵਜ ਰਹੇ ਸਨ ॥੧੪੪॥
ਜਿਹਤਨਕਾਲਬਿਸਿਖਕੀਮਾਰੈ॥
ਜਿਸ ਦੇ ਸ਼ਰੀਰ ਉਤੇ ਕਾਲ ਬਾਣ ਮਾਰਦਾ ਸੀ,
ਤਾਕਹਤਹੀਚੂਰਕਰਿਡਾਰੈ॥
ਉਸ ਨੂੰ ਉਥੇ ਹੀ ਚੂਰ ਚੂਰ ਕਰ ਦਿੰਦਾ ਸੀ।
ਜਾਕਰਕੋਪਿਕ੍ਰਿਪਾਨਪ੍ਰਹਾਰਤ॥
ਜਿਸ ਉਤੇ ਕ੍ਰੋਧਿਤ ਹੋ ਕੇ ਤਲਵਾਰ ਦਾ ਵਾਰ ਕਰਦਾ ਸੀ,
ਤਿਹਕਾਮੂੰਡਕਾਟਿਹੀਡਾਰਤ॥੧੪੫॥
ਉਸ ਦਾ ਸਿਰ ਹੀ ਕਟ ਸੁਟਦਾ ਸੀ ॥੧੪੫॥
ਇਹਬਿਧਿਭਯੋਭਯਾਨਕਜੁਧਾ॥
ਇਸ ਤਰ੍ਹਾਂ ਦਾ ਭਿਆਨਕ ਯੁੱਧ ਹੋਇਆ।
ਉਪਜਾਕਛੁਕਕਾਲਕੇਕ੍ਰਧਾ॥
ਕਾਲ ਨੂੰ ਵੀ ਕੁਝ ਕੁ ਕ੍ਰੋਧ ਹੋ ਗਿਆ।
ਕੇਸਨਤੇਗਹਿਅਸੁਰਪਛਾਰੇ॥
(ਉਸ ਨੇ) ਦੈਂਤਾਂ ਨੂੰ ਵਾਲਾਂ ਤੋਂ ਪਕੜ ਕੇ ਪਛਾੜ ਸੁਟਿਆ
ਕਾਢਿਕ੍ਰਿਪਾਨਏਕਹਨਿਡਾਰੇ॥੧੪੬॥
ਅਤੇ ਕਈਆਂ ਨੂੰ ਕ੍ਰਿਪਾਨ ਕਢ ਕੇ ਮਾਰ ਸੁਟਿਆ ॥੧੪੬॥
ਮਾਰੇਅਧਿਕਤਾਹਿਦਾਨਵਰਨ॥
ਉਥੇ ਰਣ-ਭੂਮੀ ਵਿਚ ਬਹੁਤ ਜ਼ਿਆਦਾ ਦੈਂਤ ਮਾਰੇ ਗਏ।
ਟੂਕਟੂਕਹ੍ਵੈਗੇਤਿਨਕੇਤਨ॥
ਉਨ੍ਹਾਂ ਦੇ ਤਨ ਟੁਕੜੇ ਟੁਕੜੇ ਹੋ ਗਏ।
ਤਊਮਾਰਹੀਮਾਰਿਪੁਕਾਰਤ॥
ਫਿਰ ਵੀ ਉਹ 'ਮਾਰੋ ਮਾਰੋ' ਪੁਕਾਰ ਰਹੇ ਸਨ।
ਪਾਛੇਪਾਵਏਕਨਹਿਡਾਰਤ॥੧੪੭॥
ਇਕ ਪੈਰ ਵੀ ਪਿਛੇ ਨਹੀਂ ਕਰਦੇ ਸਨ ॥੧੪੭॥
ਕੇਤਿਕਘੂਮਿਗਿਰਤਹੈਘਾਇਲ॥
ਕਈ ਘਾਇਲ ਘੁਮੇਰੀ ਖਾ ਕੇ ਡਿਗ ਰਹੇ ਸਨ
ਪਰਤਭਏਭੂਤਰਹ੍ਵੈਹਾਇਲ॥
ਅਤੇ ਡਰਾਉਣੀਆਂ ਸ਼ਕਲਾਂ ਵਾਲੇ ('ਹਾਇਲ') ਬਣ ਕੇ ਧਰਤੀ ਉਤੇ ਡਿਗ ਰਹੇ ਸਨ।
ਤਊਜੁਧਕੋਤ੍ਯਾਗਿਨਭਜਹੀ॥
(ਫਿਰ ਵੀ) ਉਹ ਯੁੱਧ ਨੂੰ ਤਿਆਗ ਕੇ ਤਦ ਤਕ ਨਾ ਭਜਦੇ ਸਨ,
ਜਬਲਗਿਦੁਸਟਪ੍ਰਾਨਨਹਿਤਜਹੀ॥੧੪੮॥
ਜਦ ਤਕ ਦੁਸ਼ਟ ਪ੍ਰਾਣ ਨਹੀਂ ਛਡਦੇ ਸਨ ॥੧੪੮॥
ਗੁਰਜਗੋਫਨੈਕਿਤਕਸੰਭਾਰੈ॥
ਕਿਤਨਿਆਂ ਨੇ ਗੁਰਜ ਅਤੇ ਗੋਫਨੇ ਸੰਭਾਲੇ ਹੋਏ ਸਨ।
ਕੇਤਿਕਕਸਿਕਸਿਬਾਨਪ੍ਰਹਾਰੈ॥
ਕਿਤਨੇ ਕਸ ਕਸ ਕੇ ਬਾਣ ਚਲਾ ਰਹੇ ਸਨ।
ਕਿਤੇਤਮਕਿਰਨਤੁਰੀਨਚਾਵੈ॥
ਕਿਤਨੇ ਆਕੜ ਕੇ ਰਣ ਵਿਚ ਘੋੜੇ ਨਚਾ ਰਹੇ ਸਨ।
ਚਟਪਟਸੁਭਟਜੂਝਿਰਨਜਾਵੈ॥੧੪੯॥
ਕਿਤਨੇ ਸੂਰਮੇ ਝਟ ਪਟ ਰਣ-ਭੂਮੀ ਵਿਚ ਜੂਝ ਰਹੇ ਸਨ ॥੧੪੯॥
ਕਿਤਕਤਮਕਿਰਨਤੁਰੀਨਚਾਵਤ॥
ਕਿਤਨੇ ਹੀ ਐਂਠ ਕੇ ਰਣ-ਖੇਤਰ ਵਿਚ ਘੋੜੇ ਨਚਾ ਰਹੇ ਸਨ
ਮਾਰਿਮਾਰਿਧੁਨਿਕਿਤਕਉਘਾਵਤ॥
ਅਤੇ ਕਿਤਨੇ ਹੀ 'ਮਾਰੋ ਮਾਰੋ' ਦੀ ਧੁਨ ਨਾਲ ਗਰਜ ਰਹੇ ਸਨ।
ਮੰਡਹਿਮਹਾਕਾਲਸੌਜੁਧਾ॥
(ਉਹ) ਮਨ ਵਿਚ ਬਹੁਤ ਕ੍ਰੋਧਵਾਨ ਹੋ ਕੇ
ਹ੍ਵੈਹ੍ਵੈਅਧਿਕਚਿਤਮਹਿਕ੍ਰੁਧਾ॥੧੫੦॥
ਮਹਾ ਕਾਲ ਨਾਲ ਯੁੱਧ ਕਰਦੇ ਸਨ ॥੧੫੦॥
ਜੇਤਿਕਸੁਭਟਕੋਪਿਕਰਿਆਏ॥
ਜਿਤਨੇ ਵੀ ਸੂਰਮੇ ਕ੍ਰੋਧਿਤ ਹੋ ਕੇ (ਅਗੇ) ਆਏ,
ਮਹਾਕਾਲਤੇਤੇਈਖਪਾਏ॥
ਮਹਾ ਕਾਲ ਨੇ ਉਤਨੇ ਹੀ ਖਪਾ ਦਿੱਤੇ।
ਤਿਨਕੋਮੇਦਮਾਸਭੂਅਪਰਾ॥
ਉਨ੍ਹਾਂ ਦੀ ਮਿਝ ਅਤੇ ਮਾਸ ਧਰਤੀ ਉਤੇ ਡਿਗਿਆ।
ਬਹੁਅਸੁਰਨਤਾਤੇਬਪੁਧਰਾ॥੧੫੧॥
ਉਸ ਤੋਂ ਹੋਰ ਬਹੁਤ ਸਾਰੇ ਦੈਂਤਾਂ ਨੇ ਸ਼ਰੀਰ ਧਾਰਨ ਕਰ ਲਏ ॥੧੫੧॥
ਮਹਾਕਾਲਤੇਦਏਖਪਾਇ॥
ਮਹਾ ਕਾਲ ਨੇ ਉਨ੍ਹਾਂ ਨੂੰ ਖਪਾ ਦਿੱਤਾ
ਸ੍ਰੋਨਤਸੋਪ੍ਰਿਥਵੀਰਹੀਛਾਇ॥
ਅਤੇ ਲਹੂ ਨਾਲ ਧਰਤੀ ਰੰਗੀ ਗਈ।
ਤਿਹਤੇਅਮਿਤਅਸੁਰਉਠਿਢੂਕੇ॥
ਉਸ ਤੋਂ ਹੋਰ ਬੇਸ਼ੁਮਾਰ ਦੈਂਤ ਉਠ ਕੇ ਆ ਢੁਕੇ
ਮਾਰਹਿਮਾਰਿਦਸੌਦਿਸਿਕੂਕੇ॥੧੫੨॥
ਅਤੇ ਦਸਾਂ ਦਿਸ਼ਾਵਾਂ ਵਿਚ 'ਮਾਰੋ ਮਾਰੋ' ਕੂਕਣ ਲਗੇ ॥੧੫੨॥
ਕੇਤਿਕਕੀਬਾਹਨਕਟਿਡਾਰਾ॥
ਕਿਤਨਿਆਂ ਦੀਆਂ ਬਾਂਹਵਾਂ ਕਟ ਦਿੱਤੀਆਂ
ਕਰੇਰੁੰਡਬਿਨੁਮੁੰਡਹਜਾਰਾ॥
ਅਤੇ ਹਜ਼ਾਰਾਂ ਧੜ ਸਿਰਾਂ ਤੋਂ ਬਿਨਾ ਕਰ ਦਿੱਤੇ।
ਕੇਤਿਕਚੀਰਅਧੌਅਧਡਾਰੇ॥
ਕਿਤਨੇ ਹੀ ਅਧੋ ਅਧ ਚੀਰ ਸੁਟੇ।
ਨਾਚਤਭੂਤਪ੍ਰੇਤਮਤਵਾਰੇ॥੧੫੩॥
ਭੂਤ ਅਤੇ ਪ੍ਰੇਤ ਮਤਵਾਲੇ ਹੋ ਕੇ ਨਚਣ ਲਗ ਗਏ ॥੧੫੩॥
ਜੇਤਿਨਕੇਸਿਰਿਬਹੀਕ੍ਰਿਪਾਨੈ॥
ਜਿਤਨਿਆਂ ਦੇ ਸਿਰ ਉਤੇ ਕ੍ਰਿਪਾਨਾਂ ਚਲੀਆਂ ਸਨ,
ਅਰਧਅਰਧਹ੍ਵੈਜੂਝੇਜ੍ਵਾਨੈ॥
ਉਹ ਜਵਾਨ ਅੱਧੇ ਅੱਧੇ ਹੋ ਕੇ ਮਾਰੇ ਗਏ।
ਗਜਬਾਜੀਲੋਟਤਕਹੂੰਭੂਪਰ॥
ਕਿਤੇ ਘੋੜੇ ਅਤੇ ਹਾਥੀ ਧਰਤੀ ਉਤੇ ਲੋਟ ਪੋਟ ਹੋ ਰਹੇ ਸਨ
ਸੁੰਭਨਸਬਦਸੁਨਾਅਵਨੀਤਰ॥੧੫੪॥
ਅਤੇ ਸੁੰਮਾਂ (ਖੁਰਾਂ) ਦੇ ਵਜਣ ਦੀ ਆਵਾਜ਼ ਧਰਤੀ ਦੇ ਹੇਠਾਂ ਸੁਣੀਂਦੀ ਸੀ ॥੧੫੪॥
ਗਿਰਿਗਿਰਿਪਰੇਕਹੂੰਘਾਯਲਰਨ॥
ਰਣ-ਭੂਮੀ ਵਿਚ ਕਿਤੇ (ਸੂਰਮੇ) ਘਾਇਲ ਹੋ ਕੇ ਡਿਗ ਰਹੇ ਸਨ।
ਭਾਜਿਚਲੇਕਈਹੋਇਬਿਮਨਮਨ॥
ਕਈ ਬੇਮਨੇ ਹੋ ਕੇ (ਰਣ ਵਿਚੋਂ) ਭਜ ਚਲੇ ਸਨ।