GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1367
Display Settings
ਮਹਾਕਾਲਜਬਹੀਰਿਸਿਭਰਾ
ਜਦ ਮਹਾ ਕਾਲ ਨੇ ਕ੍ਰੋਧ ਨਾਲ ਭਰ ਕੇ
ਘੋਰਭਯਾਨਕਆਹਵਕਰਾ
ਘੋਰ ਭਿਆਨਕ ਯੁੱਧ ਕੀਤਾ।
ਮਾਰਤਭਯੋਅਸੁਰਬਿਕਰਾਲਾ
ਭਿਅੰਕਰ ਦੈਂਤਾਂ ਨੂੰ ਮਾਰ ਮੁਕਾਇਆ
ਸਿੰਘਨਾਦਕੀਨਾਤਤਕਾਲਾ॥੧੨੬॥
ਉਸੇ ਵੇਲੇ ਸਿੰਘ ਨਾਦ ਕਰ ਕੇ ॥੧੨੬॥
ਕਹੂੰਮਸਾਨਕਿਲਕਟੀਮਾਰੈ
ਕਿਤੇ ਭੂਤ ਪ੍ਰੇਤ ('ਮਸਾਨ') ਕਿਲਕਾਰੀਆਂ ਮਾਰ ਰਹੇ ਸਨ।
ਭੈਰਵਕਹੂੰਠਾਢਭੁੰਕਾਰੈ
ਕਿਤੇ ਭੈਰੋ (ਰੁਦ੍ਰ) ਖੜੋਤਾ ਹੋਇਆ ਭਭਕਾਂ ਮਾਰ ਰਿਹਾ ਸੀ।
ਜੋਗਨਿਦੈਤਅਧਿਕਹਰਖਾਨੇ
ਜੋਗਣਾਂ ਅਤੇ ਦੈਂਤ ਬਹੁਤ ਖ਼ੁਸ਼ ਹੋ ਰਹੇ ਸਨ।
ਭੂਤਸਿਵਾਬੋਲੈਅਭਿਮਾਨੇ॥੧੨੭॥
ਭੂਤ ਅਤੇ ਗਿਦੜੀਆਂ ('ਸਿਵਾ') ਅਭਿਮਾਨ ਨਾਲ ਬੋਲਦੀਆਂ ਸਨ ॥੧੨੭॥
ਝਾਲਰਿਝਾਝਰਢੋਲਮ੍ਰਿਦੰਗਾ
(ਯੁੱਧ-ਭੂਮੀ ਵਿਚ) ਝਾਲਰ, ਝਾਂਝਰ, ਢੋਲ, ਮ੍ਰਿਦੰਗ,
ਪਟਹਨਗਾਰੇਮੁਰਜਮੁਚੰਗਾ
ਪੱਟੇ, ਨਗਾਰੇ, ਮੁਰਜ, ਮੁਚੰਗ,
ਡਵਰੂਗੁਡਗੁਡੀਕਹੂੰਉਪੰਗਾ
ਡੌਰੂ, ਗੁਡਗੁਡੀ, ਉਪੰਗ,
ਨਾਇਨਫੀਰੀਬਜਤਸੁਰੰਗਾ॥੧੨੮॥
ਸ਼ਹਿਨਾਈ ਨਫ਼ੀਰੀ, ਸੁਰੰਗ (ਸੁਰਤਾਲ) ਆਦਿ ਵਜ ਰਹੇ ਸਨ ॥੧੨੮॥
ਮੁਰਲੀਕਹੂੰਬਾਸੁਰੀਬਾਜਤ
ਕਿਤੇ ਮੁਰਲੀ ਅਤੇ ਕਿਤੇ ਬੰਸਰੀ ਵਜ ਰਹੀ ਸੀ।
ਕਹੂੰਉਪੰਗਮ੍ਰਿਦੰਗਬਰਾਜਤ
ਕਿਤੇ ਉਪੰਗ ਅਤੇ ਮ੍ਰਿਦੰਗ ਸ਼ੋਭ ਰਹੇ ਸਨ।
ਦੁੰਦਭਿਢੋਲਕਹੂੰਸਹਨਾਈ
ਕਿਤੇ ਦੁੰਦਭੀ, ਢੋਲ ਅਤੇ ਸ਼ਹਿਨਾਈਆਂ
ਬਾਜਤਭੇਲਖਿਪਰੀਲਰਾਈ॥੧੨੯॥
ਲੜਾਈ ਨੂੰ ਛਿੜਿਆ ਵੇਖ ਕੇ ਵਜਣ ਲਗ ਗਈਆਂ ਸਨ ॥੧੨੯॥
ਮੁਰਜਮੁਚੰਗਬਜੈਤੁਰਹੀਰਨ
ਮੁਰਜ, ਮੁਚੰਗ ਅਤੇ ਤੁਰਹੀ ਰਣ ਵਿਚ ਵਜ ਰਹੀਆਂ ਸਨ।
ਭੇਰਨਕੇਭਭਕਾਰਕਰਤਗਨ
ਕਿਤੇ ਭੇਰੀਆਂ ਦੇ ਸਮੂਹ ਭਭਕਾਰ ਕਰ ਰਹੇ ਸਨ।
ਹਾਥੀਘੋਰਨਕੇਦੁੰਦਭਿਰਨ
ਹਾਥੀਆਂ ਅਤੇ ਘੋੜਿਆਂ (ਉਤੇ ਲਦੇ ਹੋਏ) ਨਗਾਰੇ
ਉਸਟਨਕੇਬਾਜੇਰਨਮੂਰਧਨ॥੧੩੦॥
ਅਤੇ ਊਠਾਂ ਉਤੇ ਬੰਨ੍ਹੇ ਹੋਏ ਵਾਜੇ ਰਣ ਵਿਚ ਅਗੇ ਹੋ ਕੇ ਵਜ ਰਹੇ ਸਨ ॥੧੩੦॥
ਕੇਤਿਕਸੁਭਟਸਰਨਕੇਮਾਰੇ
ਕਿਤਨੇ ਹੀ ਸੂਰਮੇ ਮਾਰੇ ਹੋਏ ਸ਼ਰਨ ਵਿਚ ਆ ਪਏ ਸਨ।
ਗਿਰਤਭਏਰਨਡੀਲਡਿਲਾਰੇ
(ਕਈ) ਵਡਿਆਂ ਆਕਾਰਾਂ ਪ੍ਰਕਾਰਾਂ ਵਾਲੇ ਰਣ ਵਿਚ ਡਿਗੇ ਪਏ ਸਨ।
ਜਦਪਿਪ੍ਰਾਨਸਮੁਹਹ੍ਵੈਦਏ
ਭਾਵੇਂ ਉਹ ਸਾਹਮਣੇ ਹੋ ਕੇ ਪ੍ਰਾਣ ਦਿੰਦੇ ਸਨ,
ਕਰਤੇਤਜਤਕ੍ਰਿਪਾਨਨਭਏ॥੧੩੧॥
ਪਰ ਹੱਥਾਂ ਵਿਚੋਂ ਕ੍ਰਿਪਾਨਾਂ ਛਡ ਰਹੇ ਸਨ ॥੧੩੧॥
ਚਲਤਭਈਸਰਿਤਾਸ੍ਰੋਨਤਤਹ
ਜਿਥੇ ਕਾਲੀ ਅਤੇ ਦੈਂਤਾਂ ਦਾ ਯੁੱਧ ਹੋ ਰਿਹਾ ਸੀ,
ਜੁਧਭਯੋਕਾਲੀਅਸੁਰਨਜਹ
ਉਥੇ ਲਹੂ ਦੀ ਨਦੀ ਵਗ ਰਹੀ ਸੀ।
ਸੀਸਕੇਸਜਹਭਏਸਿਵਾਰਾ
ਜਿਸ ਵਿਚ ਸਿਰ ਦੇ ਕੇਸ ਕਾਈ ਵਰਗੇ ਲਗ ਰਹੇ ਸਨ
ਸ੍ਰੋਨਪ੍ਰਵਾਹਬਹਤਹਹਰਾਰਾ॥੧੩੨॥
ਅਤੇ ਲਹੂ ਦਾ ਭਿਆਨਕ ਪ੍ਰਵਾਹ ਵਗ ਰਿਹਾ ਸੀ ॥੧੩੨॥
ਬਾਜਬ੍ਰਿਛਜਹਬਹੇਅਨੇਕੈ
ਜਿਸ ਵਿਚ ਅਨੇਕ ਘੋੜੇ ਬ੍ਰਿਛਾਂ ਵਾਂਗ ਰੁੜ੍ਹ ਰਹੇ ਸਨ।
ਬਿਨਬ੍ਰਿਣਬੀਰਰਹਾਨਹਿਏਕੈ
ਕੋਈ ਵੀ ਸੂਰਮਾ ਘਾਇਲ ਹੋਏ ਬਿਨਾ ਨਹੀਂ ਬਚਿਆ ਸੀ।
ਸ੍ਰੋਨਭਰੇਪਟਅਧਿਕਸੁਹਾਏ
ਲਹੂ ਨਾਲ ਭਿਜੇ ਹੋਏ ਬਸਤ੍ਰ ਬਹੁਤ ਸ਼ੋਭ ਰਹੇ ਸਨ।
ਚਾਚਰਿਖੇਲਿਮਨੌਘਰਆਏ॥੧੩੩॥
(ਇੰਜ ਲਗਦਾ ਸੀ) ਮਾਨੋ ਹੋਲੀ ਖੇਡ ਕੇ ਘਰ ਪਰਤੇ ਹੋਣ ॥੧੩੩॥
ਸੂਰਨਕੇਜਹਮੂੰਡਪਖਾਨਾ
ਉਥੇ ਰਣ-ਭੂਮੀ ਵਿਚ ਸੂਰਮਿਆਂ ਦੇ ਅਨੇਕਾਂ ਸਿਰ
ਸੋਭਿਤਰੰਗਭੂਮਮਹਿਨਾਨਾ
ਪੱਥਰਾਂ ਵਰਗੇ ਸ਼ੋਭਦੇ ਸਨ।
ਬਹੇਜਾਤਜਹਬ੍ਰਿਛਤੁਰੰਗਾ
ਉਥੇ ਬ੍ਰਿਛ ਅਤੇ ਘੋੜੇ ਰੁੜ੍ਹਦੇ ਜਾ ਰਹੇ ਸਨ
ਬਡੇਸੈਲਸੇਲਸਤਮਤੰਗਾ॥੧੩੪॥
ਅਤੇ ਹਾਥੀ ਵਡਿਆਂ ਪਰਬਤਾਂ ਵਰਗੇ ਸ਼ੁਭਾਇਮਾਨ ਸਨ ॥੧੩੪॥
ਮਛਰੀਤਨਕਿਅੰਗੁਰਿਯੈਸੋਹੈ
ਉਨ੍ਹਾਂ ਦੀਆਂ ਉਂਗਲਾਂ ਮਛਲੀਆਂ ਵਰਗੀਆਂ ਲਗਦੀਆਂ ਸਨ
ਭੁਜਾਭੁਜੰਗਨਸੀਮਨਮੋਹੈ
ਅਤੇ ਬਾਂਹਵਾਂ ਸੱਪਾਂ ਜਿਹੀਆਂ ਮਨ ਨੂੰ ਮੋਹ ਰਹੀਆਂ ਸਨ।
ਕਹੂੰਗ੍ਰਾਹਸੇਖੜਗਝਮਕਹਿ
ਕਿਤੇ ਖੜਗ ਮਗਰ ਮੱਛਾਂ ਵਰਗੇ ਚਮਕਦੇ ਸਨ।
ਭਕਭਕਕਰਕਹੂੰਘਾਇਭਭਕਹਿ॥੧੩੫॥
ਕਿਤੇ ਜ਼ਖ਼ਮਾਂ ਵਿਚ ਭਕ ਭਕ ਕਰਦਾ (ਲਹੂ) ਵਗ ਰਿਹਾ ਸੀ ॥੧੩੫॥
ਭੁਜੰਗਛੰਦ
ਭੁਜੰਗ ਛੰਦ:
ਜਹਾਬੀਰਬੈਰੀਬਡੇਘੇਰਿਮਾਰੇ
ਜਿਥੇ ਵੱਡੇ ਵੱਡੇ ਵੈਰੀ ਯੋਧੇ ਘੇਰ ਕੇ ਮਾਰੇ ਗਏ ਸਨ,
ਤਹਾਭੂਤਪ੍ਰੇਤਨਾਚੇਮਤਵਾਰੇ
ਉਥੇ ਭੂਤ ਅਤੇ ਪ੍ਰੇਤ ਮਤਵਾਲੇ ਹੋ ਕੇ ਨਚ ਰਹੇ ਸਨ।
ਕਹੂੰਡਾਕਨੀਝਾਕਨੀਹਾਕਮਾਰੈ
ਕਿਤੇ ਡਾਕਣੀਆਂ, ਗਿੱਧਾਂ ('ਝਾਕਨੀ') ਚੀਖਾਂ ਮਾਰ ਰਹੀਆਂ ਸਨ,
ਉਠੈਨਾਦਭਾਰੇਛੁਟੇਚੀਤਕਾਰੈ॥੧੩੬॥
(ਕਿਤੇ) ਉੱਚੀ ਸੁਰ ਵਿਚ ਭਾਰੇ ਨਾਦ ਹੋ ਰਹੇ ਸਨ ਅਤੇ (ਕਿਤੇ) ਚੀਕ-ਚਹਾੜਾ ਮਚ ਰਿਹਾ ਸੀ ॥੧੩੬॥
ਕਹੂੰਅੰਗੁਲੈਤ੍ਰਾਣਕਾਟਾਬਿਰਾਜੈ
ਕਿਤੇ ਲੋਹੇ ਦੇ ਦਸਤਾਨੇ ਕਟੇ ਪਏ ਸਨ
ਕਹੂੰਅੰਗੁਲਾਕਾਟਿਕੇਰਤਨਰਾਜੈ
ਅਤੇ ਕਟੀਆਂ ਹੋਈਆਂ ਉਂਗਲਾਂ ਦੇ ਰਤਨ ਸ਼ੋਭ ਰਹੇ ਸਨ।
ਕਹੂੰਟੀਕਟਾਕੇਕਟੈਟੋਪਸੋਹੈ
ਕਿਤੇ ਕਟੇ ਹੋਏ ਟੋਪਾਂ ਨਾਲ (ਮੱਥੇ ਉਤੇ ਲਗਾਉਣ ਵਾਲੇ ਲੋਹੇ ਦੇ) ਟਿੱਕੇ ਟੰਗੇ ਪਏ ਸਨ।