GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1366
Display Settings
ਗੋਮੁਖਝਾਝਰਤੂਰਅਪਾਰਾ
ਬੇਸ਼ੁਮਾਰ ਗੋਮੁਖ, ਝਾਂਝਰ, ਤੂਰ,
ਢੋਲਮ੍ਰਿਦੰਗਮੁਚੰਗਨਗਾਰਾ
ਢੋਲ, ਮ੍ਰਿਦੰਗ, ਮੁਚੰਗ, ਨਗਾਰੇ (ਆਦਿ ਵਜਣ ਲਗੇ)।
ਬਾਜਤਭੇਰਭਭਾਕਹਿਭੀਖਨ
ਭਿਆਨਕ ਭੇਰੀਆਂ 'ਭਭਾਕ ਭਭਾਕ' ਕਰ ਕੇ ਵਜਣ ਲਗੀਆਂ।
ਕਸਿਧਨੁਤਜਤਸੁਭਟਸਰਤੀਛਨ॥੧੧੪॥
ਸੂਰਮੇ ਧਨੁਸ਼ਾਂ ਨੂੰ ਖਿਚ ਕੇ ਤੀਰ ਛਡਣ ਲਗੇ ॥੧੧੪॥
ਭਰਿਗੇਕੁੰਡਤਹਾਸ੍ਰੋਨਤਤਨ
ਉਥੇ ਲਹੂ ਦੇ ਟੋਏ ਭਰ ਗਏ।
ਪ੍ਰਗਟੇਅਸੁਰਤਵਨਤੇਅਨਗਨ
ਉਨ੍ਹਾਂ ਵਿਚੋਂ ਅਣਗਿਣਤ ਦੈਂਤ ਪ੍ਰਗਟ ਹੋ ਗਏ।
ਮਾਰਿਮਾਰਿਮਿਲਿਕਰਤਪੁਕਾਰਾ
(ਉਹ) ਮਿਲ ਕੇ 'ਮਾਰੋ ਮਾਰੋ' ਪੁਕਾਰਨ ਲਗੇ।
ਤਿਨਤੇਪ੍ਰਗਟਤਅਸੁਰਹਜਾਰਾ॥੧੧੫॥
ਉਨ੍ਹਾਂ ਤੋਂ ਹਜ਼ਾਰਾਂ ਦੈਂਤ ਪੈਦਾ ਹੋਣ ਲਗੇ ॥੧੧੫॥
ਤਿਨਹਿਕਾਲਜਬਧਰਨਿਗਿਰਾਵੈ
ਉਨ੍ਹਾਂ ਨੂੰ (ਮਾਰ ਕੇ) ਜਦ ਕਾਲ ਧਰਤੀ ਉਤੇ ਡਿਗਾਉਂਦਾ,
ਸ੍ਰੋਨਪੁਲਿਤਹ੍ਵੈਭੂਮਿਸੁਹਾਵੈ
ਤਾਂ ਲਹੂ ਨਾਲ ਭਿਜੀ ਭੂਮੀ ਸੁਸ਼ੋਭਿਤ ਹੋ ਜਾਂਦੀ।
ਤਾਤੇਅਮਿਤਅਸੁਰਉਠਿਭਜਹੀ
ਉਨ੍ਹਾਂ ਤੋਂ ਬੇਸ਼ੁਮਾਰ ਦੈਂਤ ਉਠ ਕੇ ਭਜ ਪੈਂਦੇ
ਬਾਨਕ੍ਰਿਪਾਨਸੈਹਥੀਸਜਹੀ॥੧੧੬॥
ਅਤੇ ਬਾਣ, ਕ੍ਰਿਪਾਨਾਂ ਤੇ ਬਰਛੀਆਂ ਸਜਾ ਲੈਂਦੇ ॥੧੧੬॥
ਅਧਿਕਕੋਪਕਰਿਸਮੁਹਿਸਿਧਾਰੇ
ਉਹ ਬਹੁਤ ਕ੍ਰੋਧ ਕਰ ਕੇ ਸਾਹਮਣੇ ਆ ਡਟਦੇ।
ਸਭੈਕਾਲਛਿਨਇਕਮੋਮਾਰੇ
(ਉਨ੍ਹਾਂ) ਸਾਰਿਆਂ ਨੂੰ ਕਾਲ ਇਕ ਛਿਣ ਵਿਚ ਮਾਰ ਦਿੰਦਾ।
ਤਿਨਤੇਸ੍ਰੋਨਤਪਰਾਸਬੂਹਾ
ਉਨ੍ਹਾਂ ਦਾ ਜੋ ਸਾਰਾ ਲਹੂ (ਧਰਤੀ ਉਤੇ) ਡਿਗਦਾ।
ਸਾਜਤਭਏਅਸੁਰਤਬਬਿਯੂਹਾ॥੧੧੭॥
ਤਦ (ਉਸ ਤੋਂ) ਦੈਂਤ ਸੈਨਾ ਸਜਾ ਲੈਂਦੇ ॥੧੧੭॥
ਦਾਰੁਨਮਚਾਜੁਧਤਬਝਟਪਟ
ਤਦ ਝਟ ਪਟ ਭਿਅੰਕਰ ਯੁੱਧ ਸ਼ੁਰੂ ਹੋ ਗਿਆ।
ਉਡਿਗੇਬਾਜਖੂਰਨਭੂਖਟਪਟ
ਧਰਤੀ ਦੇ ਛੇ ਪੜਦੇ ਘੋੜਿਆਂ ਦੇ ਖੁਰਾਂ ਨਾਲ ਉਡ ਗਏ।
ਹ੍ਵੈਗੇਤੇਰਹਗਗਨਅਪਾਰਾ
(ਇਸ ਤਰ੍ਹਾਂ ਸੱਤ ਤੋਂ) ਤੇਰ੍ਹਾਂ ਆਕਾਸ਼ ਬਣ ਗਏ
ਏਕੈਰਹਿਗਯੋਤਹਾਪਤਾਰਾ॥੧੧੮॥
ਅਤੇ ਉਥੇ (ਬਸ) ਇਕੋ ਪਾਤਾਲ ਰਹਿ ਗਿਆ ॥੧੧੮॥
ਭਟਾਚਾਰਜਇਤੈਜਸੁਗਾਵੈ
ਇਧਰ ਭਟਾਚਾਰਜ (ਮਹਾ ਕਾਲ ਦਾ) ਯਸ਼ ਗਾ ਰਿਹਾ ਸੀ
ਢਾਢਿਸੈਨਕਰਖਾਹੁਸੁਨਾਵੈ
ਅਤੇ ਢਾਢਿ ਸੈਨ ਕਰਖਾ (ਛੰਦ) ਸੁਣਾ ਰਿਹਾ ਸੀ।
ਤਿਮਿਤਿਮਿਕਾਲਹਿਬਢੈਗੁਮਾਨਾ
ਤਿਵੇਂ ਤਿਵੇਂ ਕਾਲ ਦਾ ਗੁਮਾਨ ਵਧਦਾ ਜਾ ਰਿਹਾ ਸੀ
ਚਹਿਚਹਿਹਨੇਦੁਬਹਿਯਾਨਾਨਾ॥੧੧੯॥
ਅਤੇ ਚਾਹ ਚਾਹ ਕੇ (ਮਨ ਪਸੰਦ ਅਨੁਸਾਰ) ਅਨੇਕ ਤਰ੍ਹਾਂ ਦੇ 'ਦੁਬਹਿਯਾ' (ਦੋਹਾਂ ਬਾਂਹਵਾਂ ਨਾਲ ਹਥਿਆਰ ਚਲਾਉਣ ਵਾਲੇ) (ਵੈਰੀਆਂ ਨੂੰ) ਮਾਰ ਰਿਹਾ ਸੀ ॥੧੧੯॥
ਤਿਨਤੇਮੇਦਮਾਸਜੋਪਰਹੀ
ਉਨ੍ਹਾਂ (ਦੈਂਤਾਂ) ਦਾ ਜੋ ਮਾਸ ਅਤੇ ਮਿਝ (ਧਰਤੀ ਉਤੇ) ਪੈਂਦੀ ਸੀ,
ਰਥੀਗਜੀਬਾਜੀਤਨਧਰਹੀ
(ਉਹ) ਰਥਵਾਨਾਂ, ਹਾਥੀਆਂ ਅਤੇ ਘੋੜਿਆ ਦੇ ਸਵਾਰਾਂ ਦਾ ਰੂਪ ਧਾਰਨ ਕਰ ਰਹੀ ਸੀ।
ਕੇਤਿਕਭਏਅਸੁਰਬਿਕਰਾਰਾ
(ਉਥੇ) ਕਿਤਨੇ ਭਿਆਨਕ ਦੈਂਤ ਪੈਦਾ ਹੋਏ,
ਤਿਨਕੇਬਰਨਨਕਰੌਸਿਧਾਰਾ॥੧੨੦॥
(ਹੁਣ) ਉਨ੍ਹਾਂ ਦਾ ਚੰਗੀ ਤਰ੍ਹਾਂ ਵਰਣਨ ਕਰਦਾ ਹਾਂ ॥੧੨੦॥
ਏਕੈਚਰਨਆਖਿਏਕੈਜਿਨਿ
ਜਿਨ੍ਹਾਂ ਦੀ ਇਕ ਅੱਖ ਅਤੇ ਇਕ ਹੀ ਚਰਨ ਸੀ
ਭੁਜਾਅਮਿਤਸਹਸਦ੍ਵੈਕੈਤਿਨ
ਅਤੇ ਉਨ੍ਹਾਂ ਦੀਆਂ ਦੋ ਦੋ ਹਜ਼ਾਰ (ਭਾਵ) ਅਮਿਤ ਭੁਜਾਵਾਂ ਸਨ।
ਪਾਚਪਾਚਸੈਭੁਜਕੇਘਨੇ
ਬਹੁਤਿਆਂ ਦੀਆਂ ਪੰਜ ਪੰਜ ਸੈ ਭੁਜਾਵਾਂ ਸਨ
ਸਸਤ੍ਰਅਸਤ੍ਰਹਾਥਨਮੈਬਨੇ॥੧੨੧॥
ਅਤੇ (ਉਨ੍ਹਾਂ ਨੇ) ਹੱਥਾਂ ਵਿਚ ਅਸਤ੍ਰ ਸ਼ਸਤ੍ਰ ਧਾਰਨ ਕੀਤੇ ਹੋਏ ਸਨ ॥੧੨੧॥
ਏਕਚਰਨਏਕੈਕੀਨਾਸਾ
(ਕਈਆਂ ਦੀ) ਇਕ ਨਾਸ, ਇਕ ਪੈਰ
ਏਕਏਕਭੁਜਭ੍ਰਮਤਅਕਾਸਾ
ਅਤੇ ਇਕ ਬਾਂਹ ਸੀ ਅਤੇ ਆਕਾਸ਼ ਵਿਚ ਭ੍ਰਮਣ ਕਰ ਰਹੇ ਸਨ।
ਅਰਧਮੂੰਡਮੁੰਡਿਤਕੇਤੇਸਿਰ
ਕਈਆਂ ਦੇ ਅੱਧੇ ਅਤੇ ਕਈਆਂ ਦੇ ਸਾਰੇ ਸਿਰ ਮੁੰਨੇ ਹੋਏ ਸਨ।
ਕੇਸਨਧਰੇਕਿਤਕਧਾਏਫਿਰਿ॥੧੨੨॥
ਕਿਤਨਿਆਂ ਨੇ ਕੇਸ ਧਰੇ ਹੋਏ ਸਨ ਅਤੇ (ਆਕਾਸ਼ ਵਿਚ) ਭਜੀ ਫਿਰਦੇ ਸਨ ॥੧੨੨॥
ਏਕਏਕਮਦਕੋਸਰਪੀਯੈ
(ਉਨ੍ਹਾਂ ਵਿਚੋਂ) ਇਕ ਇਕ ਸ਼ਰਾਬ ਦਾ ਸਰੋਵਰ ਪੀਣ ਵਾਲੇ
ਮਾਨਵਖਾਇਜਗਤਕੇਜੀਯੈ
ਅਤੇ ਜਗਤ ਵਿਚ ਮਨੁੱਖਾਂ ਨੂੰ ਖਾ ਕੇ ਜੀਉਂਦੇ ਰਹਿਣ ਵਾਲੇ ਸਨ।
ਦਸਸਹੰਸਭਾਗਕੇਭਰਿਘਟ
(ਉਹ) ਦੈਂਤ ਭੰਗ ਦੇ ਦਸ ਹਜ਼ਾਰ ਘੜੇ
ਪੀਪੀਭਿਰਤਅਸੁਰਰਨਚਟਪਟ॥੧੨੩॥
ਪੀ ਪੀ ਕੇ ਝਟ ਪਟ ਯੁੱਧ ਵਿਚ ਆ ਭਿੜਦੇ ਸਨ ॥੧੨੩॥
ਦੋਹਰਾ
ਦੋਹਰਾ:
ਬਜ੍ਰਬਾਨਬਿਛੂਆਬਿਸਿਖਬਰਖੈਸਸਤ੍ਰਅਪਾਰ
ਬਜ੍ਰ ਬਾਣ, ਬਿਛੂਏ, ਤੀਰ ਅਤੇ (ਹੋਰ) ਅਪਾਰ ਸ਼ਸਤ੍ਰ ਵਰ੍ਹ ਰਹੇ ਸਨ।
ਊਚਨੀਚਕਾਤਰਸੁਭਟਸਭਕੀਨੇਇਕਸਾਰ॥੧੨੪॥
ਉੱਚੇ-ਨੀਵੇਂ, ਬਹਾਦਰ ਅਤੇ ਡਰਪੋਕ ਸਭ ਨੂੰ ਇਕ ਸਮਾਨ ਕਰ ਦਿੱਤਾ ਸੀ ॥੧੨੪॥
ਚੌਪਈ
ਚੌਪਈ:
ਇਹਬਿਧਿਭਯੋਘੋਰਸੰਗ੍ਰਾਮਾ
ਯੁੱਧ ਦਾ ਅਮਿਤ ਸਾਮਾਨ ਲੈ ਲੈ ਕੇ
ਲੈਲੈਅਮਿਤਜੁਧਕਾਸਾਮਾ
ਇਸ ਤਰ੍ਹਾਂ ਦਾ ਭਿਆਨਕ ਯੁੱਧ ਹੋਇਆ।
ਮਹਾਕਾਲਕੋਪਤਭਯੋਜਬਹੀ
ਜਦ ਹੀ ਮਹਾ ਕਾਲ ਕ੍ਰੋਧਿਤ ਹੋਇਆ,
ਅਸੁਰਅਨੇਕਬਿਦਾਰੇਤਬਹੀ॥੧੨੫॥
ਤਦ ਹੀ ਅਨੇਕ ਦੈਂਤ ਨਸ਼ਟ ਕਰ ਦਿੱਤੇ ॥੧੨੫॥