ਕਰਿਕਰਿਕੋਪਕਾਲਸ੍ਰੀਤਬਹੀ॥
ਤਦ ਹੀ ਸ੍ਰੀ ਕਾਲ ਕ੍ਰੋਧ ਕਰ ਕੇ
ਰਥਪਰਚੜਾਸਸਤ੍ਰਲੈਸਭਹੀ॥
ਅਤੇ ਸਾਰੇ ਸ਼ਸਤ੍ਰਾਂ ਨੂੰ ਧਾਰਨ ਕਰ ਕੇ ਰਥ ਉਤੇ ਚੜ੍ਹ ਪਿਆ।
ਸਕਲਸਤ੍ਰੁਅਨਕੇਛੈਕਾਰਨ॥
(ਅਜਿਹਾ ਕਰਨ ਦਾ ਉਸ ਦਾ ਮੂਲ ਮਨੋਰਥ ਸੀ) ਸਾਰਿਆਂ ਵੈਰੀਆਂ ਦਾ ਨਾਸ਼ ਕਰਨਾ
ਸਭਸੰਤਨਕੇਪ੍ਰਾਨਉਬਾਰਨ॥੧੦੨॥
ਅਤੇ ਸਾਰਿਆਂ ਸੰਤਾਂ ਦੇ ਪ੍ਰਾਣਾਂ ਦੀ ਰਖਿਆ ਕਰਨਾ ॥੧੦੨॥
ਪ੍ਰਾਨਔਰਪਾਨਿਪਧਨੁਰਾਜਾ॥
ਪ੍ਰਾਣਾਂ ਅਤੇ ਸ਼ੋਭਾ ਰੂਪ ਧਨ ਦਾ ਸੁਆਮੀ
ਰਾਖਨਚੜਾਸੇਵਕਨਕਾਜਾ॥
ਸੇਵਕਾਂ ਦੀ ਰਖਿਆ ਲਈ ਚੜ੍ਹ ਪਿਆ।
ਜਾਕੀਧੁਜਾਬਿਖੈਰਾਜਿਤਅਸਿ॥
ਜਿਸ ਦੇ ਝੰਡੇ ਵਿਚ ਤਲਵਾਰ (ਦਾ ਚਿੰਨ੍ਹ) ਸ਼ੋਭ ਰਿਹਾ ਸੀ
ਨਿਰਖਿਸਤ੍ਰੁਜਿਹਹੋਤਬਿਮਨਬਸਿ॥੧੦੩॥
ਅਤੇ ਜਿਸ ਨੂੰ ਵੇਖ ਕੇ ਵੈਰੀ ਚਿੰਤਾ ਵਿਚ ਫਸ ਜਾਂਦੇ ਸਨ ॥੧੦੩॥
ਅਸਿਧੁਜਅਧਿਕਕੋਪਕਰਿਧਾਯੋ॥
ਅਸਿਧੁਜ (ਜਿਸ ਦੀ ਧੁਜਾ ਉਪਰ ਤਲਵਾਰ ਦਾ ਚਿੰਨ੍ਹ ਹੈ, ਭਾਵ-ਮਹਾ ਕਾਲ) ਬਹੁਤ ਕ੍ਰੋਧਵਾਨ ਹੋ ਕੇ ਚੜ੍ਹ ਪਿਆ
ਬੈਰਿਬ੍ਰਿੰਦਦਲਪ੍ਰਗਟਖਪਾਯੋ॥
ਅਤੇ ਵੈਰੀ ਦਲਾਂ ਦੇ ਸਮੂਹ ਨੂੰ ਜ਼ਾਹਿਰਾ ਤੌਰ ਤੇ ਖਪਾ ਦਿੱਤਾ।
ਸਾਧੁਨਕੀਰਛਾਕਰਿਲੀਨੀ॥
(ਉਸ ਨੇ) ਸਾਧਾਂ ਦੀ ਰਖਿਆ ਕਰ ਲਈ
ਸਤ੍ਰੁਸੈਨਤਿਲਤਿਲਖੈਕੀਨੀ॥੧੦੪॥
ਅਤੇ ਵੈਰੀਆਂ ਦੀ ਸੈਨਾ ਨੂੰ ਤਿਲ ਤਿਲ ਕਰ ਕੇ ਨਸ਼ਟ ਕਰ ਦਿੱਤਾ ॥੧੦੪॥
ਤਿਲਤਿਲਏਕਏਕਕਰਿਡਾਰਾ॥
(ਉਸ ਨੇ) ਇਕ ਇਕ ਨੂੰ ਤਿਲ ਤਿਲ ਜਿੰਨਾ ਕਰ ਦਿੱਤਾ
ਗਜੀਰਥੀਬਾਜਿਯਨਬਿਦਾਰਾ॥
ਅਤੇ ਹਾਥੀਆਂ, ਘੋੜਿਆਂ ਅਤੇ ਰਥਾਂ ਵਾਲਿਆਂ ਨੂੰ ਨਸ਼ਟ ਕਰ ਦਿੱਤਾ।
ਤਿਹਤੇਅਮਿਤਅਸੁਰਉਠਿਧਏ॥
ਉਸ ਤੋਂ ਅਣਗਿਣਤ ਦੈਂਤ ਉੱਠ ਕੇ ਦੌੜ ਪਏ ਅਤੇ
ਘੇਰਤਮਹਾਕਾਲਕਹਭਏ॥੧੦੫॥
ਮਹਾਂਕਾਲ ਨੂੰ ਘੇਰ ਲਿਆ ॥੧੦੫॥
ਮਚਤਭਯੋਜਬਹੀਰਨਦਾਰੁਨ॥
ਜਦੋਂ ਭਿਆਨਕ ਯੁੱਧ ਸ਼ੁਰੂ ਹੋ ਗਿਆ
ਕਟਿਕਟਿਗਏਬਾਜਅਰੁਬਾਰੁਨ॥
ਤਾਂ ਹਾਥੀ ਅਤੇ ਘੋੜੇ ਕਟੇ ਜਾਣ ਲਗੇ।
ਜੰਬਕਗੀਧਮਾਸੁਲੈਗਏ॥
ਗਿਧਾਂ ਅਤੇ ਗਿਦੜ ਮਾਸ ਲੈ ਗਏ
ਰਨਤਜਿਸੁਭਟਨਭਾਜਤਭਏ॥੧੦੬॥
ਅਤੇ ਯੋਧੇ ਰਣ ਛਡ ਕੇ ਭਜ ਗਏ ॥੧੦੬॥
ਸਸਤ੍ਰਸਾਜਕੋਪਾਤਬਕਾਲਾ॥
ਤਦ ਮਹਾ ਕਾਲ ਸ਼ਸਤ੍ਰ ਸੰਭਾਲ ਕੇ ਬਹੁਤ ਰੋਹ ਵਿਚ ਆ ਗਿਆ
ਧਾਰਨਭਯੋਭੇਸਬਿਕਰਾਲਾ॥
ਅਤੇ ਭਿਆਨਕ ਭੇਸ ਧਾਰਨ ਕਰ ਲਿਆ।
ਬਾਨਅਨੇਕਕੋਪਕਰਿਛੋਰੇ॥
(ਉਸ ਨੇ) ਕ੍ਰੋਧਿਤ ਹੋ ਕੇ ਬਹੁਤ ਸਾਰੇ ਬਾਣ ਛਡੇ
ਸਤ੍ਰੁਅਨੇਕਨਕੇਸਿਰਫੋਰੇ॥੧੦੭॥
ਅਤੇ ਅਨੇਕ ਵੈਰੀਆਂ ਦੇ ਸਿਰ ਫੋੜ ਦਿੱਤੇ ॥੧੦੭॥
ਹਕਾਹਕੀਮਾਚਾਸੰਗ੍ਰਾਮਾ॥
ਖਿਚੋਤਾਣੀ ਨਾਲ ਯੁੱਧ ਹੋਣ ਲਗ ਗਿਆ।
ਪਠੈਦਏਬਹੁਅਰਿਮ੍ਰਿਤੁਧਾਮਾ॥
(ਮਹਾ ਕਾਲ ਨੇ) ਬਹੁਤ ਸਾਰੇ ਵੈਰੀਆਂ ਨੂੰ ਯਮ-ਲੋਕ ਭੇਜ ਦਿੱਤਾ।
ਬਾਜਖੁਰਨਭੂਆਕੁਲਭਈ॥
ਘੋੜਿਆਂ ਦੇ ਖੁਰਾਂ (ਦੇ ਵਜਣ ਨਾਲ) ਧਰਤੀ ਵਿਆਕੁਲ ਹੋ ਗਈ
ਖਟਪਟਭੂਮਿਗਗਨਉਡਿਗਈ॥੧੦੮॥
ਅਤੇ ਭੂਮੀ ਦੇ ਛੇ ਪੜਦੇ (ਪਟ, ਪੁੜ) ਆਕਾਸ਼ ਵਿਚ (ਧੂੜ ਬਣ ਕੇ) ਉਡ ਗਏ ॥੧੦੮॥
ਏਕੈਰਹਿਗਯੋਜਬੈਪਯਾਲਾ॥
ਜਦ ਕੇਵਲ ਇਕੋ ਪਾਤਾਲ ਰਹਿ ਗਿਆ
ਐਸਾਮਚਾਜੁਧਬਿਕਰਾਲਾ॥
ਤਾਂ ਅਜਿਹਾ ਭਿਆਨਕ ਯੁੱਧ ਮਚਿਆ
ਮਹਾਕਾਲਕੈਭਯੋਪ੍ਰਸੇਤਾ॥
ਕਿ ਮਹਾ ਕਾਲ ਨੂੰ ਪਸੀਨਾ ਆ ਗਿਆ।
ਡਾਰਾਭੂਮਿਪੌਛਿਕਰਿਤੇਤਾ॥੧੦੯॥
(ਉਸ ਨੇ) ਉਹ ਸਾਰਾ ਪੂੰਝ ਕੇ ਧਰਤੀ ਉਤੇ ਸੁਟ ਦਿੱਤਾ ॥੧੦੯॥
ਭਟਾਚਾਰਜਰੂਪਤਬਧਰਾ॥
(ਮਹਾ ਕਾਲ ਦੇ) ਮੁਖ ਦਾ ਜੋ ਪਸੀਨਾ ਧਰਤੀ ਉਤੇ ਡਿਗਿਆ,
ਬਦਨਪ੍ਰਸੇਤਧਰਨਿਜੋਪਰਾ॥
ਉਸ ਨੇ ਤਦ ਭਟਾਚਾਰਜ ਦਾ ਰੂਪ ਧਾਰਨ ਕਰ ਲਿਆ।
ਢਾਢਿਸੈਨਢਾਢੀਬਪੁਲਯੋ॥
(ਫਿਰ) ਢਾਢਿ ਸੈਨ ਨੇ ਢਾਢੀ ਦਾ ਸ਼ਰੀਰ ('ਬਪੁ') ਧਾਰਨ ਕੀਤਾ
ਕਰਖਾਬਾਰਉਚਾਰਤਭਯੋ॥੧੧੦॥
ਅਤੇ ਕਰਖਾ ਛੰਦ ਵਿਚ (ਮਹਾ ਕਾਲ ਦੇ ਯਸ਼ ਦੀ) ਵਾਰ ਉਚਾਰਨ ਲਗਾ ॥੧੧੦॥
ਜਿਹਅਰਿਕਾਲਕ੍ਰਿਪਾਨਪ੍ਰਹਾਰੈ॥
ਜਿਸ ਉਤੇ ਕਾਲ ਨੇ ਕ੍ਰਿਪਾਨ ਦਾ ਵਾਰ ਕੀਤਾ,
ਇਕਤੇਦੋਇਪੁਰਖਕੈਡਾਰੈ॥
(ਉਸ ਨੂੰ) ਇਕ ਤੋਂ ਦੋ ਪੁਰਸ਼ ਬਣਾ ਦਿੱਤਾ।
ਦ੍ਵੈਮਨੁਖਨਪਰਕਰਤਪ੍ਰਹਾਰਾ॥
(ਫਿਰ ਉਨ੍ਹਾਂ) ਦੋ ਮਨੁੱਖਾਂ ਉਤੇ ਵਾਰ ਕਰਦਾ
ਦ੍ਵੈਤੇਹੋਤਛਿਨਿਕਮੋਚਾਰਾ॥੧੧੧॥
ਅਤੇ ਛਿਣ ਭਰ ਵਿਚ ਦੋ ਤੋਂ ਚਾਰ ਹੋ ਜਾਂਦੇ ॥੧੧੧॥
ਬਹੁਰਿਕਾਲਕੀਨਾਘਮਸਾਨਾ॥
ਕਾਲ ਨੇ ਫਿਰ ਘਮਸਾਨ ਯੁੱਧ ਕੀਤਾ
ਮਾਰਤਭਯੋਦੈਤਬਿਧਿਨਾਨਾ॥
ਅਤੇ ਅਨੇਕ ਤਰ੍ਹਾਂ ਨਾਲ ਦੈਂਤਾਂ ਨੂੰ ਮਾਰ ਦਿੱਤਾ।
ਅਧਿਕਪ੍ਰਸੇਤਧਰਨਿਪਰਪਰਿਯੋ॥
(ਜਦ ਮਹਾ ਕਾਲ ਦਾ) ਹੋਰ ਪਸੀਨਾ ਧਰਤੀ ਉਤੇ ਪਿਆ,
ਭੂਮਸੈਨਤਾਤੇਬਪੁਧਰਿਯੋ॥੧੧੨॥
ਤਾਂ ਉਸ ਤੋਂ ਭੂਮ ਸੈਨ ਨੇ ਸ਼ਰੀਰ ਧਾਰਨ ਕੀਤਾ ॥੧੧੨॥
ਕਾਢਿਕ੍ਰਿਪਾਨਧਸੌਹੁੰਕਾਰਾ॥
(ਉਹ) ਕ੍ਰਿਪਾਨ ਕਢ ਕੇ ਲਲਕਾਰਦਾ ਹੋਇਆ (ਵੈਰੀ ਸੈਨਾ ਵਿਚ) ਧਸ ਵੜਿਆ।
ਤਿਨਤੇਅਮਿਤਗਨਨਤਨਧਾਰਾ॥
ਉਸ ਤੋਂ ਬੇਸ਼ੁਮਾਰ ਗਣਾਂ ਨੇ ਆਕਾਰ ਧਾਰਨ ਕੀਤੇ।
ਢੋਲਪਟਹਿਇਕਤਾਲਬਜਾਵੈ॥
ਕਈ ਇਕ ਢੋਲ, ਪੱਟਾ ਅਤੇ ਤਾਲ ਵਜਾਉਂਦੇ
ਜੰਗਮੁਚੰਗਉਪੰਗਸੁਨਾਵੈ॥੧੧੩॥
ਅਤੇ ਚੰਗ, ਮੁਚੰਗ ਤੇ ਉਪੰਗ (ਆਦਿ ਵਾਜੇ ਵਜਾ ਕੇ) ਸੁਣਾਉਂਦੇ ॥੧੧੩॥