ਮਾਰਿਮਾਰਿਦਿਸਿਦਸੌਪੁਕਾਰੈ॥
(ਉਹ) ਦਸਾਂ ਦਿਸ਼ਾਵਾਂ ਤੋਂ 'ਮਾਰੋ ਮਾਰੋ' ਪੁਕਾਰਦੇ ਸਨ।
ਤਿਨਤੇਅਮਿਤਅਸੁਰਤਨਧਾਰੈ॥
ਉਨ੍ਹਾਂ ਦੀ (ਆਵਾਜ਼ ਅਥਵਾ ਸ੍ਵਾਸਾਂ ਤੋਂ) ਬੇਸ਼ੁਮਾਰ ਦੈਂਤ ਸ਼ਰੀਰ ਧਾਰਨ ਕਰ ਰਹੇ ਸਨ।
ਬਾਰਚਲਤਤਿਨਤੇਜੇਦੌਰੈ॥
ਉਨ੍ਹਾਂ ਦੇ ਦੌੜਨ ਨਾਲ ਜੋ ਹਵਾ ਚਲਦੀ ਸੀ,
ਤਿਨਤੇਹੋਤਅਸੁਰਪ੍ਰਗਟੌਰੈ॥੬੦॥
ਉਸ ਤੋਂ ਵੀ ਦੈਂਤ ਪ੍ਰਗਟ ਹੁੰਦੇ ਜਾ ਰਹੇ ਸਨ ॥੬੦॥
ਲਗੇਘਾਇਜੇਸ੍ਰੋਨਬਮਾਹੀ॥
ਜ਼ਖ਼ਮ ਲਗਣ ਨਾਲ ਜੋ ਲਹੂ ਨਿਕਲਦਾ ਸੀ,
ਤਿਹਤੇਗਜਬਾਜੀਹ੍ਵੈਜਾਹੀ॥
ਉਸ ਤੋਂ ਹਾਥੀ ਅਤੇ ਘੋੜੇ ਬਣੀ ਜਾ ਰਹੇ ਸਨ।
ਤਿਹਤੇਚਲਿਤਅਮਿਤਜੋਸ੍ਵਾਸਾ॥
ਉਨ੍ਹਾਂ ਦੇ ਜੋ ਬੇਸ਼ੁਮਾਰ ਸ੍ਵਾਸ ਚਲਦੇ ਸਨ,
ਤਿਨਤੇਅਸੁਰਕਰਤਪਰਗਾਸਾ॥੬੧॥
ਉਨ੍ਹਾਂ ਤੋਂ ਦੈਂਤ ਪ੍ਰਗਟ ਹੋ ਰਹੇ ਸਨ ॥੬੧॥
ਅਨਗਨਕਾਲਅਸੁਰਤਬਮਾਰੇ॥
ਤਦ ਕਾਲ ਨੇ ਅਣਗਿਣਤ ਦੈਂਤਾਂ ਨੂੰ ਮਾਰ ਦਿੱਤਾ।
ਪਰੇਭੂਮਿਪਰਮਨਹੁਮੁਨਾਰੇ॥
ਉਹ ਧਰਤੀ ਉਤੇ ਇਸ ਤਰ੍ਹਾਂ ਪਏ ਸਨ, ਮਾਨੋ ਮੁਨਾਰੇ ਹੋਣ।
ਮੇਧਾਤੇਗਜਬਾਜਉਠਾਹੀ॥
ਮਿਝ ਤੋਂ ਹਾਥੀ ਘੋੜੇ (ਬਣ ਕੇ) ਉਠਦੇ ਜਾ ਰਹੇ ਸਨ
ਸ੍ਰੋਨਤਕੇਦਾਨਵਹ੍ਵੈਜਾਹੀ॥੬੨॥
ਅਤੇ ਲਹੂ ਦੇ ਦੈਂਤ ਬਣਦੇ ਜਾ ਰਹੇ ਸਨ ॥੬੨॥
ਬਾਨਨਕੀਬਰਖਾਉਠਿਕਰਹੀ॥
(ਦੈਂਤ) ਉਠ ਕੇ ਬਾਣਾਂ ਦੀ ਬਰਖਾ ਕਰਦੇ ਸਨ।
ਮਾਰਿਮਾਰਿਕਰਿਕੋਪਉਚਰਹੀ॥
ਕ੍ਰੋਧ ਵਿਚ ਆ ਕੇ 'ਮਾਰੋ ਮਾਰੋ' ਕਹਿੰਦੇ ਸਨ।
ਤਿਨਤੇਅਸੁਰਨਕਿਯਾਪਸਾਰਾ॥
ਉਨ੍ਹਾਂ ਤੋਂ ਦੈਂਤਾਂ ਨੇ ਹੋਰ ਪਸਾਰਾ ਕੀਤਾ
ਦਸੇਦਿਸਨਹੂੰਕਹਭਰਿਡਾਰਾ॥੬੩॥
ਅਤੇ ਦਸਾਂ ਦਿਸ਼ਾਵਾਂ ਨੂੰ ਭਰ ਦਿੱਤਾ ॥੬੩॥
ਵਹੈਕਾਲਕਾਅਸੁਰਖਪਾਏ॥
ਉਨ੍ਹਾਂ ਦੈਂਤਾਂ ਨੂੰ ਕਾਲਕਾ ਨੇ ਖਪਾ ਦਿੱਤਾ
ਮਾਰਿਦੁਬਹਿਯਾਧੂਰਿਮਿਲਾਏ॥
ਅਤੇ ਦੋਹਾਂ ਬਾਂਹਵਾਂ ਨਾਲ ਸ਼ਸਤ੍ਰ ਚਲਾਣ ਵਾਲਿਆਂ (ਸੂਰਮਿਆਂ) ਨੂੰ ਮਾਰ ਕੇ ਧੂੜ ਵਿਚ ਮਿਲਾ ਦਿੱਤਾ।
ਪੁਨਿਪੁਨਿਉਠੈਪ੍ਰਹਾਰੈਬਾਨਾ॥
(ਉਹ) ਬਾਰ ਬਾਰ ਉਠ ਕੇ ਬਾਣ ਚਲਾਉਂਦੇ ਸਨ
ਤਿਨਤੇਧਰਤਅਸੁਰਤਨਨਾਨਾ॥੬੪॥
ਅਤੇ ਉਨ੍ਹਾਂ ਤੋਂ ਨਾਨਾ ਪ੍ਰਕਾਰ ਦੇ ਦੈਂਤ ਸ਼ਰੀਰ ਧਾਰਨ ਕਰਦੇ ਜਾ ਰਹੇ ਸਨ ॥੬੪॥
ਟੂਕਟੂਕਦਾਨਵਜੇਭਏ॥
ਜੋ ਦੈਂਤ ਟੋਟੇ ਟੋਟੇ ਹੋ ਗਏ ਸਨ,
ਤਿਨਤੇਅਨਿਕਅਸੁਰਹ੍ਵੈਗਏ॥
ਉਨ੍ਹਾਂ ਤੋਂ ਹੋਰ ਅਨੇਕ ਦੈਂਤ ਪੈਦਾ ਹੋ ਗਏ ਸਨ।
ਤਾਹੀਤੇਦਾਨਵਬਹੁਹ੍ਵੈਕਰਿ॥
ਉਨ੍ਹਾਂ ਤੋਂ ਬਹੁਤ ਦੈਂਤ ਪੈਦਾ ਹੋ ਕੇ
ਜੁਧਕਰੈਆਯੁਧਤੇਲੈਕਰਿ॥੬੫॥
ਅਤੇ ਸ਼ਸਤ੍ਰ ਲੈ ਕੇ ਯੁੱਧ ਕਰ ਰਹੇ ਸਨ ॥੬੫॥
ਬਹੁਰਿਕਾਲਵੈਦੈਤਸੰਘਾਰੇ॥
ਕਾਲ ਨੇ ਫਿਰ ਉਹ ਦੈਂਤ ਮਾਰ ਦਿੱਤੇ
ਤਿਲਤਿਲਪਾਇਟੂਕਕਰਿਡਾਰੇ॥
(ਅਤੇ ਉਨ੍ਹਾਂ ਨੂੰ) ਤਿਲ ਤਿਲ ਕਰ ਕੇ ਟੁਕੜੇ ਟੁਕੜੇ ਕਰ ਦਿੱਤਾ।
ਜੇਤਿਕਗਿਰੈਭੂਮਿਟੁਕਹ੍ਵੈਕੈ॥
ਜਿਤਨੇ ਵੀ ਧਰਤੀ ਉਤੇ ਟੋਟੇ ਹੋ ਕੇ ਡਿਗਦੇ ਸਨ,
ਤਿਤਹੀਉਠੈਆਯੁਧਨਲੈਕੈ॥੬੬॥
ਉਤਨੇ ਹੀ (ਹੋਰ) ਸ਼ਸਤ੍ਰ ਲੈ ਕੇ ਉਠ ਖੜੋਂਦੇ ਸਨ ॥੬੬॥
ਤਿਲਤਿਲਕਰਿਭਟਜਿਤਕਉਡਾਏ॥
ਤਿਲ ਤਿਲ ਕਰ ਕੇ ਜਿਤਨੇ ਵੀ ਸੂਰਮੇ ਉਡਾਏ ਸਨ (ਭਾਵ ਮਾਰੇ ਸਨ)
ਤੇਤਕਤਹਾਅਸੁਰਬਨਆਏ॥
ਉਤਨੇ ਹੀ ਉਥੇ ਦੈਂਤ ਬਣ ਕੇ ਆ ਗਏ।
ਤਿਨਕੇਟੂਕਟੂਕਜੇਕੀਏ॥
ਉਨ੍ਹਾਂ ਦੇ ਜੋ ਟੋਟੇ ਟੋਟੇ ਕੀਤੇ ਸਨ,
ਤਿਨਤੇਬਹੁਦਾਨਵਭਵਲੀਏ॥੬੭॥
ਉਨ੍ਹਾਂ ਤੋਂ ਬਹੁਤ ਦੈਂਤ ਪੈਦਾ ਹੋ ਗਏ ॥੬੭॥
ਕੇਤਿਕਤਹਾਸੁਭੈਦੰਤੀਰਨ॥
ਉਥੇ ਰਣ-ਭੂਮੀ ਵਿਚ ਕਿਤਨੇ ਹਾਥੀ ਸ਼ੋਭਾ ਪਾ ਰਹੇ ਸਨ
ਸੀਚਹਿਸੁੰਡਬਾਰਿਤੇਸਭਤਨ॥
ਅਤੇ ਸੁੰਡਾਂ ਤੋਂ ਪਾਣੀ ਸੁਟ ਕੇ ਸਭ ਨੂੰ ਸਿੰਜਦੇ ਸਨ।
ਦਾਤਦਿਖਾਇਤਜੈਚਿੰਘਾਰਾ॥
(ਉਹ) ਦੰਦ ਵਿਖਾ ਕੇ ਚਿੰਘਾੜਦੇ ਸਨ,
ਗਿਰਿਗਿਰਿਪਰੈਨਿਰਖਿਅਸਵਾਰਾ॥੬੮॥
(ਉਨ੍ਹਾਂ ਨੂੰ) ਵੇਖ ਵੇਖ ਕੇ ਸਵਾਰ ਡਿਗ ਡਿਗ ਪੈਂਦੇ ਸਨ ॥੬੮॥
ਕਹੂੰਭੇਰਭੀਖਨਭਭਕਾਰਹਿ॥
ਕਿਤੇ ਭਿਆਨਕ ਭੇਰੀਆਂ ਭਭਕਾਰ ਰਹੀਆਂ ਸਨ।
ਕਹੂੰਬੀਰਬਾਜੀਰਨਡਾਰਹਿ॥
ਕਿਤੇ ਘੋੜੇ ਸੂਰਮਿਆਂ ਨੂੰ ਰਣਭੂਮੀ ਵਿਚ ਡਿਗਾਉਂਦੇ ਸਨ।
ਕਿਤਕਸੂਰਸੈਹਥੀਫਿਰਾਵਤ॥
ਕਿਤਨੇ ਹੀ ਸੂਰਮੇ ਸੈਹਥੀਆਂ (ਬਰਛੀਆਂ) ਨੂੰ ਘੁੰਮਾਉਂਦੇ ਸਨ
ਮਹਾਕਾਲਕੇਸਨਮੁਖਧਾਵਤ॥੬੯॥
ਅਤੇ ਮਹਾ ਕਾਲ ਨੂੰ ਸਾਹਮਣਿਓਂ ਪੈਂਦੇ ਸਨ ॥੬੯॥
ਕੇਤਿਕਬਜ੍ਰਬਰਛਿਯਨਲੈਕੈ॥
ਕਿਤਨੇ ਹੀ ਦੈਂਤ ਬਜ੍ਰ ਅਤੇ ਬਰਛੀਆਂ ਲੈ ਕੇ
ਧਾਵਤਅਸੁਰਕੋਪਤਨਤੈਕੈ॥
ਕ੍ਰੋਧ ਨਾਲ ਧਾਵਾ ਕਰਦੇ ਸਨ।
ਕੋਪਿਕਾਲਪਰਕਰਤਪ੍ਰਹਾਰਾ॥
ਕ੍ਰੋਧਿਤ ਹੋ ਕੇ ਕਾਲ ਉਤੇ ਵਾਰ ਕਰਦੇ ਸਨ।
ਜਾਨੁਕਸਲਭਦੀਪਅਨੁਹਾਰਾ॥੭੦॥
(ਇੰਜ ਲਗਦਾ ਸੀ) ਮਾਨੋ ਦੀਵੇ ਉਤੇ (ਸੜਨ ਵਾਲੇ) ਪਤੰਗਿਆਂ ਵਰਗੇ ਹੋਣ ॥੭੦॥
ਭਰੇਗੁਮਾਨਬਡੇਗਰਬੀਲੇ॥
ਉਹ ਹੰਕਾਰ ਦੇ ਭਰੇ ਹੋਏ ਬਹੁਤ ਹੰਕਾਰੀ ਸਨ
ਧਾਵਤਚੌਪਿਚੜੇਚਟਕੀਲੇ॥
ਅਤੇ ਉਮੰਗ ਭਰੇ ਬੜੀ ਫੁਰਤੀ ਨਾਲ ਜਾ ਪੈਂਦੇ ਸਨ।
ਪੀਸਿਪੀਸਿਰਦਨਛਦਦੋਊ॥
ਦੋਹਾਂ ਬੁਲ੍ਹਾਂ ਨੂੰ ਦੰਦਾਂ ਨਾਲ ਪੀਹ ਪੀਹ ਕੇ
ਧਾਵਤਮਹਾਕਾਲਪਰਸੋਊ॥੭੧॥
ਮਹਾ ਕਾਲ ਉਤੇ ਧਾਵਾ ਕਰ ਰਹੇ ਸਨ ॥੭੧॥
ਬਾਜਹਿਢੋਲਿਮ੍ਰਿਦੰਗਨਗਾਰਾ॥
ਢੋਲ, ਮ੍ਰਿਦੰਗ ਅਤੇ ਨਗਾਰੇ ਵਜ ਰਹੇ ਸਨ
ਭੀਖਨਕਰਤਭੇਰਭਭਕਾਰਾ॥
ਅਤੇ ਭੇਰੀਆਂ ਭਿਆਨਕ ਭਭਕਾਰ ਕਰ ਰਹੀਆਂ ਸਨ।
ਜੰਗਮੁਚੰਗਉਪੰਗਬਜੇਰਨ॥
ਰਣ-ਭੂਮੀ ਵਿਚ ਜੰਗ, ਮੁਚੰਗ, ਉਪੰਗ,
ਝਾਲਰਿਤਾਲਨਫੀਰਨਕੇਗਨ॥੭੨॥
ਝਾਲਰ, ਤਾਲ ਅਤੇ ਨਫ਼ੀਰੀਆਂ ਦੇ ਸਮੂਹ ਵਜ ਰਹੇ ਸਨ ॥੭੨॥
ਮੁਰਲੀਮੁਰਜਕਹੀਰਨਬਾਜਤ॥
ਕਿਧਰੇ ਰਣ-ਭੂਮੀ ਵਿਚ ਮੁਰਲੀਆਂ, ਮੁਰਜ ਆਦਿ ਵਜ ਰਹੇ ਸਨ।
ਦਾਨਵਭਰੇਗੁਮਾਨਹਿਗਾਜਤ॥
ਦੈਂਤ ਗੁਮਾਨ ਨਾਲ ਭਰੇ ਹੋਏ ਗਰਜ ਰਹੇ ਸਨ।
ਢੋਲਨਪਰਦੈਦੈਢਮਕਾਰੇ॥
ਢੋਲਾਂ ਉਤੇ ਡਗੇ ਮਾਰ ਮਾਰ ਕੇ
ਗਹਿਗਹਿਧਵਤਕ੍ਰਿਪਾਨਕਟਾਰੇ॥੭੩॥
ਅਤੇ ਕ੍ਰਿਪਾਨਾਂ ਅਤੇ ਕਟਾਰਾਂ ਪਕੜ ਪਕੜ ਕੇ ਭਜੇ ਫਿਰਦੇ ਸਨ ॥੭੩॥
ਦੀਰਘਦਾਤਕਾਢਿਕਈਕੋਸਾ॥
ਕਈ ਕੋਹਾਂ ਜਿੰਨੇ ਲੰਬੇ ਦੰਦ ਕਢ ਕੇ
ਧਾਵਤਅਸੁਰਹੀਏਕਰਿਜੋਸਾ॥
ਅਤੇ ਹਿਰਦੇ ਵਿਚ ਜੋਸ਼ ਵਧਾ ਕੇ ਦੈਂਤ ਧਾਵਾ ਕਰ ਰਹੇ ਸਨ।
ਮਾਰਨਮਹਾਕਾਲਕਹਧਾਵੈ॥
(ਉਹ) ਮਹਾ ਕਾਲ ਨੂੰ ਮਾਰਨ ਲਈ ਧਾਵਾ ਕਰਦੇ ਸਨ।
ਮਨੋਮਾਰਤਵੇਈਮਰਿਜਾਵੈ॥੭੪॥
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਮਾਰਦੇ ਹੋਏ ਉਹ ਆਪ ਹੀ ਮਰ ਜਾਂਦੇ ਹੋਣ ॥੭੪॥
ਦਾਨਵਮਹਾਕੋਪਕਰਿਢੂਕੇ॥
ਦੈਂਤ ਬਹੁਤ ਕ੍ਰੋਧ ਕਰ ਕੇ ਆਣ ਢੁਕੇ ਸਨ
ਮਾਰਹਿਮਾਰਿਦਸੋਦਿਸਿਕੂਕੇ॥
ਅਤੇ ਦਸਾਂ ਦਿਸ਼ਾਵਾਂ ਵਿਚ 'ਮਾਰੋ ਮਾਰੋ' ਕੂਕਣ ਲਗੇ ਸਨ।
ਦੈਦੈਢੋਲਿਮ੍ਰਿਦੰਗਨਗਾਰੇ॥
ਢੋਲ, ਮ੍ਰਿਦੰਗ ਅਤੇ ਨਗਾਰੇ ਦੈ ਦੈ (ਕਰ ਕੇ ਵਜਦੇ ਸਨ)
ਕਾਢਿਕਾਢਿਅਰਿਦਾਤਿਡਰਾਰੇ॥੭੫॥
ਅਤੇ ਵੈਰੀ ਦੰਦ ਕਢ ਕੇ ਡਰਾਉਂਦੇ ਸਨ ॥੭੫॥
ਚਾਹਤਮਹਾਕਾਲਕਹਮਾਰੋ॥
ਉਹ ਮਹਾ ਕਾਲ ਨੂੰ ਮਾਰਨਾ ਚਾਹੁੰਦੇ ਸਨ,
ਮਹਾਪੁਰਖਨਹਿਕਰਤਬਿਚਾਰੋ॥
ਪਰ ਉਹ ਮਹਾ ਮੂਰਖ ਵਿਚਾਰ ਨਹੀਂ ਕਰਦੇ ਸਨ
ਜਿਨਸਭਜਗਕਾਕਰਾਪਸਾਰਾ॥
ਕਿ ਜਿਸ ਨੇ ਸਾਰੇ ਜਗਤ ਦਾ ਪਸਾਰਾ ਕੀਤਾ ਹੋਇਆ ਹੈ,
ਤਾਹਿਚਹਤਤੇਮੂੜਸੰਘਾਰਾ॥੭੬॥
ਉਹ ਮੂਰਖ ਉਸ ਨੂੰ ਮਾਰਨਾ ਚਾਹੁੰਦੇ ਸਨ ॥੭੬॥
ਠੋਕਿਠੋਕਿਭੁਜਦੰਡਨਜੋਧਾ॥
ਯੋਧਿਆਂ ਨੇ ਭੁਜਾਵਾਂ ਨੂੰ ਠੋਕ ਠੋਕ ਕੇ ਅਤੇ ਕ੍ਰੋਧਿਤ ਹੋ ਕੇ
ਧਾਵਤਮਹਾਕਾਲਪਰਕ੍ਰੋਧਾ॥
ਮਹਾ ਕਾਲ ਉਤੇ ਧਾਵਾ ਬੋਲ ਦਿੱਤਾ।
ਬੀਸਪਦੁਮਦਾਨਵਤਵਭਯੋ॥
ਵੀਹ ਪਦਮ ਦੈਂਤ ਸੈਨਾ ਉਥੇ ਇਕੱਠੀ ਹੋ ਗਈ
ਨਾਸਕਰਨਕਾਲੀਕੋਧਯੋ॥੭੭॥
ਅਤੇ ਕਾਲੀ ਨੂੰ ਨਸ਼ਟ ਕਰਨ ਲਈ ਚੜ੍ਹ ਪਈ ॥੭੭॥