ਛੂਹਨਿਸਹਸਅਸੁਰਕੀਸੈਨਾ॥
ਦੈਂਤਾਂ ਦੀ ਹਜ਼ਾਰ ਅਛੋਹਣੀ ਸੈਨਾ,
ਧਾਵਤਭਈਅਰੁਨਕਰਿਨੈਨਾ॥
ਅੱਖਾਂ ਲਾਲ ਕਰ ਕੇ ਅਗੇ ਵੱਧ ਚਲੀ।
ਧਾਵਤਕੋਪਅਮਿਤਕਰਿਭਏ॥
ਅਮਿਤ (ਸੈਨਾ ਦਲ) ਕ੍ਰੋਧ ਕਰ ਕੇ ਚੜ੍ਹ ਪਏ
ਪ੍ਰਿਥਵੀਕੇਖਟਪਟਉਡਿਗਏ॥੭੮॥
ਅਤੇ ਪ੍ਰਿਥਵੀ ਦੇ ਛੇ ਪਟ (ਧੂੜ ਬਣ ਕੇ) ਉਡ ਗਏ ॥੭੮॥
ਏਕੈਪੁਰਪ੍ਰਿਥਵੀਰਹਿਗਈ॥
ਧਰਤੀ ਕੇਵਲ ਇਕ ਪੁੜ ਰਹਿ ਗਈ।
ਖਟਪਟਹਯਨਪਗਨਉਡਿਗਈ॥
ਛੇ ਪਟ ਘੋੜਿਆਂ ਦੇ ਖੁਰਾਂ ਨਾਲ ਹੀ ਉਡ ਗਏ।
ਜਨੁਬਿਧਿਏਕੈਰਚਾਪਯਾਰਾ॥
(ਇੰਜ ਲਗਦਾ ਸੀ) ਮਾਨੋ ਵਿਧਾਤਾ ਨੇ ਇਕੋ ਪਾਤਾਲ ਹੀ ਰਚਿਆ ਹੋਵੇ
ਗਗਨਰਚੇਦਸਤੀਨਿਸੁਧਾਰਾ॥੭੯॥
ਅਤੇ ਤੇਰ੍ਹਾਂ ਆਕਾਸ਼ਾਂ ਦੀ ਰਚਨਾ ਕੀਤੀ ਹੋਵੇ ॥੭੯॥
ਮਹਾਦੇਵਆਸਨਤੇਟਰਾ॥
ਮਹਾਦੇਵ ਆਸਣ ਤੋਂ ਡੋਲ ਗਿਆ।
ਬ੍ਰਹਮਾਤ੍ਰਸਤਬੂਟਮਹਿਦੁਰਾ॥
ਬ੍ਰਹਮਾ ਭੈ ਭੀਤ ਹੋ ਕੇ ਬੂਟੇ (ਭਾਵ ਕਮਲ ਨਾਭ) ਵਿਚ ਵੜ ਗਿਆ।
ਨਿਰਖਿਬਿਸਨਰਨਅਧਿਕਡਰਾਨਾ॥
ਰਣ-ਭੂਮੀ ਨੂੰ ਵੇਖ ਕੇ ਵਿਸ਼ਣੂ ਵੀ ਬਹੁਤ ਡਰ ਗਿਆ
ਦੁਰਾਸਿੰਧਕੇਬੀਚਲਜਾਨਾ॥੮੦॥
ਅਤੇ ਲਾਜ ਦਾ ਮਾਰਿਆ ਸਮੁੰਦਰ ਵਿਚ ਜਾ ਛੁਪਿਆ ॥੮੦॥
ਕੜਾਕੜੀਮਾਚਾਘਮਸਾਨਾ॥
ਖ਼ੂਬ ਮਾਰ ਕਾਟ ਦਾ ਭਿਆਨਕ ਯੁੱਧ ਮਚਿਆ
ਨਿਰਖਤਦੇਵਦੈਤਜਾਨਾਨਾ॥
ਜਿਸ ਨੂੰ ਅਨੇਕ ਦੇਵਤੇ ਅਤੇ ਦੈਂਤ ਵੇਖ ਰਹੇ ਸਨ।
ਮਹਾਘੋਰਆਹਵਤਹਪਰਾ॥
ਉਥੇ ਬਹੁਤ ਭਿਅੰਕਰ ਯੁੱਧ ਹੋਇਆ।
ਕਾਪੀਭੂਮਿਗਗਨਥਰਹਰਾ॥੮੧॥
ਧਰਤੀ ਕੰਬ ਗਈ ਅਤੇ ਆਕਾਸ਼ ਥਰਥਰਾ ਗਿਆ ॥੮੧॥
ਨਿਰਖਿਜੁਧਕਾਪਾਕਮਲੇਸਾ॥
ਯੁੱਧ ਨੂੰ ਵੇਖ ਕੇ ਵਿਸ਼ਣੂ ('ਕਮਲੇਸਾ') ਕੰਬ ਗਿਆ।
ਤਾਤੇਧਰਾਨਾਰਿਕਾਭੇਸਾ॥
ਇਸ ਕਰ ਕੇ ਇਸਤਰੀ ਦਾ ਭੇਸ ਧਾਰਨ ਕਰ ਲਿਆ।
ਪਰਬਤੀਸਲਖਿਡਰਾਲਰਾਈ॥
ਲੜਾਈ ਨੂੰ ਵੇਖ ਕੇ ਸ਼ਿਵ ਵੀ ਡਰ ਗਿਆ
ਬਾਸਾਬਨਬਿਖੈਅਤਿਥਕਹਾਈ॥੮੨॥
ਅਤੇ ਜੋਗੀ ਅਖਵਾ ਕੇ ਜੰਗਲ ਵਿਚ ਜਾ ਵਸਿਆ ॥੮੨॥
ਕਾਰਤਿਕੇਯਹ੍ਵੈਰਹਾਬਿਹੰਡਲ॥
ਕਾਰਤਿਕੇਯ ਬਿਹੰਡਲ (ਨੜ ਅਥਵਾ ਨਪੁੰਸਕ) ਬਣ ਕੇ ਰਹਿ ਗਿਆ।
ਬ੍ਰਹਮਛਾਡਿਗ੍ਰਿਹਗਯੋਕਮੰਡਲ॥
ਬ੍ਰਹਮਾ ਘਰ ਛਡ ਕੇ ਕਮੰਡਲ ਵਿਚ ਜਾ ਲੁਕਿਆ।
ਪਬਪਿਸਾਨਪਗਨਭੇਤਬਹੀ॥
ਤਦ ਤੋਂ ਹੀ ਪਹਾੜ ਪੈਰਾਂ ਨਾਲ ਪਿਸ ਗਏ
ਜਾਇਬਸੇਉਤਰਦਿਸਿਸਬਹੀ॥੮੩॥
ਅਤੇ ਸਾਰੇ ਉੱਤਰ ਦਿਸ਼ਾ ਵਿਚ ਜਾ ਵਸੇ ॥੮੩॥
ਡਗੀਧਰਨਿਅੰਬਰਿਘਹਰਾਨਾ॥
ਧਰਤੀ ਡਗਡੋਲ ਗਈ ਅਤੇ ਆਕਾਸ਼ ਗਰਜਣ ਲਗਾ।
ਬਾਜਖੁਰਨਤੇਪਬਪਿਸਾਨਾ॥
ਘੋੜਿਆਂ ਦੇ ਖੁਰਾਂ ਨਾਲ ਪਰਬਤ ਪਿਸ ਗਏ।
ਅੰਧਗੁਬਾਰਭਯੋਬਾਨਨਤਨ॥
ਬਾਣਾਂ (ਦੇ ਅਧਿਕ ਛਾ ਜਾਣ ਨਾਲ) ਅੰਧ ਗ਼ੁਬਾਰ ਛਾ ਗਿਆ
ਹਾਥਬਿਲੋਕ੍ਯੋਜਾਤਨਆਪਨ॥੮੪॥
ਅਤੇ ਆਪਣਾ ਹੱਥ ਵੀ ਵੇਖਿਆ ਨਹੀਂ ਜਾ ਰਿਹਾ ॥੮੪॥
ਬਿਛੂਆਬਾਨਬਜ੍ਰਰਨਬਰਖਤ॥
ਯੁੱਧ ਵਿਚ ਬਿਛੂਏ, ਬਾਣ, ਬਜ੍ਰ ਆਦਿ ਵਰ੍ਹਨ ਲਗੇ
ਰਿਸਿਰਿਸਿਸੁਭਟਧਨੁਖਕਹਕਰਖਤ॥
ਅਤੇ ਸੂਰਮੇ ਰੋਹ ਵਿਚ ਆ ਆ ਕੇ ਧੁਨਸ਼ਾਂ ਨੂੰ ਤਣਨ ਲਗੇ।
ਤਕਿਤਕਿਬਾਨਪ੍ਰਕੋਪਚਲਾਵੈ॥
(ਉਹ) ਨਿਸ਼ਾਣਾ ਬੰਨ੍ਹ ਬੰਨ੍ਹ ਕੇ ਅਤੇ ਰੋਹ ਨਾਲ ਭਰੇ ਹੋਏ ਤੀਰ ਚਲਾਉਂਦੇ ਸਨ,
ਭੇਦਿਤ੍ਰਾਨਤਨਪਰੈਪਰਾਵੈ॥੮੫॥
ਜੋ ਕਵਚਾਂ ('ਤ੍ਰਾਨ ਤਨ') ਨੂੰ ਵਿੰਨ੍ਹ ਕੇ ਪਾਰ ਨਿਕਲ ਜਾਂਦੇ ਸਨ ॥੮੫॥
ਜਬਹੀਭਏਅਮਿਤਰਣਜੋਧਾ॥
ਜਦ ਯੁੱਧ-ਭੂਮੀ ਵਿਚ ਬਹੁਤ ਅਧਿਕ ਯੋਧੇ (ਇਕਤ੍ਰ) ਹੋ ਗਏ,
ਬਾਢ੍ਯੋਮਹਾਕਾਲਕੈਕ੍ਰੋਧਾ॥
ਤਾਂ ਮਹਾ ਕਾਲ ਦਾ ਕ੍ਰੋਧ ਵੱਧ ਗਿਆ।
ਮਹਾਕੋਪਕਰਿਬਿਸਿਖਪ੍ਰਹਾਰੇ॥
(ਉਸ ਨੇ) ਬਹੁਤ ਅਧਿਕ ਕ੍ਰੋਧ ਕਰ ਕੇ ਬਾਣ ਚਲਾਏ
ਅਧਿਕਸਤ੍ਰੁਛਿਨਮਾਝਸੰਘਾਰੇ॥੮੬॥
ਅਤੇ ਬਹੁਤ ਜ਼ਿਆਦਾ ਵੈਰੀ ਛਿਣ ਵਿਚ ਮਾਰ ਦਿੱਤੇ ॥੮੬॥
ਰਕਤਸੰਬੂਹਧਰਨਿਤਬਪਰਾ॥
ਤਦ ਧਰਤੀ ਉਤੇ ਬਹੁਤ ਲਹੂ ਡਿਗਿਆ।
ਤਾਤੇਬਹੁਦਾਨ੍ਵਨਬਪੁਧਰਾ॥
ਉਸ ਤੋਂ ਬਹੁਤ ਸਾਰੇ ਦੈਂਤਾ ਨੇ ਸ਼ਰੀਰ ਧਾਰਨ ਕਰ ਲਏ।
ਏਕਏਕਸਰਸਭਹਿਚਲਾਏ॥
(ਉਨ੍ਹਾਂ) ਸਾਰਿਆਂ ਨੇ ਇਕ ਇਕ ਤੀਰ ਚਲਾਇਆ।
ਤਿਨਤੇਅਸੁਰਅਨਿਕਹ੍ਵੈਧਾਏ॥੮੭॥
ਉਨ੍ਹਾਂ ਤੋਂ ਅਨੇਕ ਦੈਂਤ ਪੈਦਾ ਹੋ ਕੇ ਪੈ ਗਏ ॥੮੭॥
ਆਏਜਿਤਕਤਿਤਕਤਹਮਾਰੇ॥
ਜਿਤਨੇ ਵੀ (ਅਗੇ) ਆਏ, ਉਤਨੇ ਹੀ (ਮਹਾ ਕਾਲ ਨੇ) ਮਾਰ ਦਿੱਤੇ।
ਬਹੇਧਰਨਿਪਰਰਕਤਪਨਾਰੇ॥
ਧਰਤੀ ਉਤੇ ਲਹੂ ਦੇ ਪਰਨਾਲੇ ਵਗ ਪਏ।
ਤਿਨਤੇਅਮਿਤਅਸੁਰਨਬਪੁਧਰਾ॥
ਉਸ ਤੋਂ ਬੇਸ਼ੁਮਾਰ ਦੈਂਤਾਂ ਨੇ ਸ਼ਰੀਰ ਧਾਰਨ ਕੀਤੇ,
ਹਮਤੇਜਾਤਬਿਚਾਰਨਕਰਾ॥੮੮॥
ਜਿਨ੍ਹਾਂ ਦਾ ਮੇਰੇ ਤੋਂ ਵਿਚਾਰ ਨਹੀਂ ਕੀਤਾ ਜਾਂਦਾ ॥੮੮॥
ਡਗਮਗਲੋਕਚਤੁਰਦਸਭਏ॥
ਚੌਦਾਂ ਲੋਕ ਡਗਮਗਾ ਗਏ
ਅਸੁਰਨਸਾਥਸਕਲਭਰਿਗਏ॥
ਅਤੇ ਦੈਂਤਾਂ ਨਾਲ ਸਾਰੇ ਭਰ ਗਏ।
ਬ੍ਰਹਮਾਬਿਸਨਸਭੈਡਰਪਾਨੇ॥
ਬ੍ਰਹਮਾ ਅਤੇ ਵਿਸ਼ਣੂ ਆਦਿ ਸਾਰੇ ਡਰ ਗਏ
ਮਹਾਕਾਲਕੀਸਰਨਿਸਿਧਾਨੇ॥੮੯॥
ਅਤੇ ਮਹਾ ਕਾਲ ਦੀ ਸ਼ਰਨ (ਵਿਚ ਆਣ) ਲਈ ਚਲ ਪਏ ॥੮੯॥