ਜਿਤੇਦੈਤਢੂਕੇਮਹਾਬਾਹੁਭਾਰੇ॥
ਜਿਤਨੇ ਵੀ ਭਾਰੀ ਭੁਜਾਵਾਂ ਵਾਲੇ ਦੈਂਤ ਉਥੇ ਢੁਕੇ,
ਤਿਤ੍ਰਯੋਕਾਗਿਰਾਆਨਿਕੈਸ੍ਰੋਨਭੂਪੈ॥
ਉਤਨਿਆਂ ਦਾ ਲਹੂ ਧਰਤੀ ਉਤੇ ਆ ਡਿਗਿਆ
ਉਠੇਨੇਕਜੋਧਾਮਹਾਭੀਮਰੂਪੇ॥੪੮॥
ਅਤੇ ਉਸ ਵਿਚੋਂ ਅਨੇਕ ਮਹਾਨ ਵੱਡੇ ਆਕਾਰ ਵਾਲੇ ਯੋਧੇ ਉਠ ਖੜੋਤੇ ॥੪੮॥
ਚੌਪਈ॥
ਚੌਪਈ:
ਤਿਨਕੀਭੂਮਿਜੁਮੇਜਾਪਰਹੀ॥
ਉਨ੍ਹਾਂ ਦੀ ਜੋ ਮਿਝ ਧਰਤੀ ਉਤੇ ਪਈ,
ਤਿਨਤੇਅਮਿਤਦੈਤਬਪੁਧਰਹੀ॥
ਉਸ ਵਿਚੋਂ ਵੀ ਬੇਸ਼ੁਮਾਰ ਦੈਂਤਾਂ ਨੇ ਸ਼ਰੀਰ ਧਾਰਨ ਕਰ ਲਏ।
ਸ੍ਰੋਨਗਿਰੈਤਿਨਕੋਧਰਮਾਹੀ॥
ਉਨ੍ਹਾਂ ਦਾ ਜੋ ਲਹੂ ਧਰਤੀ ਉਤੇ ਡਿਗਦਾ,
ਰਥੀਗਜੀਬਾਜੀਹ੍ਵੈਜਾਹੀ॥੪੯॥
ਉਹ ਰਥੀ (ਰਥਾਂ ਵਾਲੇ) ਗਜੀ (ਹਥੀਆਂ ਵਾਲੇ) ਅਤੇ ਬਾਜੀ (ਘੋੜਿਆਂ ਵਾਲੇ) ਹੋ ਜਾਂਦੇ ॥੪੯॥
ਪ੍ਰਾਨਤਜਤਸ੍ਵਾਸਾਅਰਿਤਜੈ॥
ਜਦ ਵੈਰੀ ਪ੍ਰਾਣ ਤਿਆਗਣ ਵੇਲੇ ਸੁਆਸ ਛਡਦੇ ਸਨ,
ਤਿਨਤੇਅਮਿਤਅਸੁਰਹ੍ਵੈਭਜੈ॥
ਤਾਂ ਉਨ੍ਹਾਂ ਵਿਚੋਂ ਅਨੇਕ ਦੈਂਤ ਪੈਦਾ ਹੋ ਭਜ ਪੈਂਦੇ ਸਨ।
ਕਿਤਕਅਸੁਰਡਾਰਤਭੂਅਲਾਰੈ॥
ਕਿਤਨੇ ਦੈਂਤ ਭੂਮੀ ਉਤੇ ਮੂੰਹ ਤੋਂ ਲਾਲ੍ਹਾਂ ਡਿਗਾਂਦੇ ਸਨ,
ਤਿਨਤੇਅਨਿਕਦੈਤਤਨਧਾਰੈ॥੫੦॥
ਉਨ੍ਹਾਂ ਤੋਂ ਅਨੇਕ ਦੈਂਤ ਸ਼ਰੀਰ ਧਾਰਨ ਕਰ ਲੈਂਦੇ ਸਨ ॥੫੦॥
ਤਿਨਤੇਤਜਤਅਸੁਰਜੇਸ੍ਵਾਸਾ॥
ਉਨ੍ਹਾਂ ਵਿਚੋਂ ਜੋ ਦੈਂਤ ਸ੍ਵਾਸ ਛਡਦੇ ਸਨ,
ਤਿਨਤੇਦਾਨਵਹੋਹਿਪ੍ਰਕਾਸਾ॥
ਉਨ੍ਹਾਂ ਤੋਂ (ਹੋਰ) ਦੈਂਤ ਪ੍ਰਗਟ ਹੋ ਰਹੇ ਸਨ।
ਕਿਤਕਮਰਤਕੈਤਰੁਨਿਸੰਘਾਰੇ॥
ਕਿਤਨੇ ਦੈਂਤ ਇਸਤਰੀ (ਬਾਲਾ) ਦੇ ਮਾਰਨ ਨਾਲ ਮਾਰੇ ਗਏ।
ਦਸੌਦਿਸਿਨਮਹਿਅਸੁਰਨਿਹਾਰੇ॥੫੧॥
ਹਰ ਪਾਸੇ ਦੈਂਤ ਹੀ ਦੈਂਤ ਦਿਸ ਪੈਂਦੇ ॥੫੧॥
ਚਿਤਮੋਕਿਯਾਕਾਲਕਾਧ੍ਯਾਨਾ॥
ਕਾਲਕਾ ਨੇ ਚਿਤ ਵਿਚ ਧਿਆਨ ਕੀਤਾ,
ਦਰਸਨਦਿਯਾਆਨਿਭਗਵਾਨਾ॥
(ਤਾਂ) ਭਗਵਾਨ ਨੇ ਆ ਕੇ ਦਰਸ਼ਨ ਦਿੱਤੇ।
ਕਰਿਪ੍ਰਨਾਮਚਰਨਨਉਠਿਪਰੀ॥
ਬਾਲਾ ਨੇ ਉਠ ਕੇ ਪ੍ਰਨਾਮ ਕੀਤਾ ਅਤੇ ਉਨ੍ਹਾਂ ਦੇ ਚਰਨਾਂ ਉਤੇ ਡਿਗ ਪਈ
ਬਿਨਤੀਭਾਤਿਅਨਿਕਤਨਕਰੀ॥੫੨॥
ਅਤੇ ਅਨੇਕ ਤਰ੍ਹਾਂ ਨਾਲ ਬੇਨਤੀ ਕੀਤੀ ॥੫੨॥
ਸਤਿਕਾਲਮੈਦਾਸਤਿਹਾਰੀ॥
ਹੇ ਸਤਿ ਕਾਲ! ਮੈਂ ਤੁਹਾਡੀ ਦਾਸੀ ਹਾਂ।
ਅਪਨੀਜਾਨਿਕਰੋਪ੍ਰਤਿਪਾਰੀ॥
ਆਪਣੀ ਜਾਣ ਕੇ (ਮੇਰੀ) ਪਾਲਣਾ ਕਰੋ।
ਗੁਨਅਵਗੁਨਮੁਰਕਛੁਨਨਿਹਾਰਹੁ॥
ਮੇਰੇ ਗੁਣ ਅਤੇ ਅਵਗੁਣ ਕੁਝ ਨਾ ਵੇਖੋ
ਬਾਹਿਗਹੇਕੀਲਾਜਬਿਚਾਰਹੁ॥੫੩॥
ਅਤੇ ਬਾਂਹ ਪਕੜਨ ਦੀ ਲਾਜ ਰਖੋ ॥੫੩॥
ਹਮਹੈਸਰਨਿਤੋਰਮਹਾਰਾਜਾ॥
ਹੇ ਮਹਾਰਾਜ! ਮੈਂ ਤੁਹਾਡੀ ਸ਼ਰਨ ਵਿਚ ਹਾਂ।
ਤੁਮਕਹਬਾਹਿਗਹੇਕੀਲਾਜਾ॥
ਤੁਹਾਨੂੰ ਬਾਂਹ ਪਕੜਨ ਦੀ ਲਾਜ ਹੈ।
ਜੌਤਵਭਗਤਨੈਕਦੁਖਪੈਹੈ॥
ਜੇ ਤੁਹਾਡਾ ਭਗਤ ਥੋੜਾ ਜਿੰਨਾ ਦੁਖ ਪਾਉਂਦਾ ਹੈ,
ਦੀਨਦ੍ਰਯਾਲਪ੍ਰਭੁਬਿਰਦੁਲਜੈਹੈ॥੫੪॥
ਤਾਂ ਹੇ ਦੀਨ ਦਿਆਲ ਪ੍ਰਭੂ! (ਤੁਹਾਡੀ) ਮਰਯਾਦਾ ਹੀਣੀ ਹੁੰਦੀ ਹੈ ॥੫੪॥
ਔਕਹਲਗਮੈਕਰੌਪੁਕਾਰਾ॥
ਹੋਰ ਮੈਂ ਕਿਥੋਂ ਤਕ ਪੁਕਾਰ ਕਰਾਂ,
ਤੈਘਟਘਟਕੀਜਾਨਨਿਹਾਰਾ॥
ਤੁਸੀਂ ਘਟ ਘਟ ਦੀ ਜਾਣਨ ਵਾਲੇ ਹੋ।
ਕਹੀਏਕਕਰਿਸਹਸਪਛਿਨਯਹੁ॥
(ਤੁਸੀਂ ਮੇਰੀ) ਇਕ ਵਾਰ ਦੀ ਕਹੀ ਹੋਈ ਨੂੰ ਹਜ਼ਾਰ ਵਾਰ ਪਛਾਣਦੇ ਹੋ।
ਆਪੁਆਪਨੇਬਿਰਦਹਿਜਨਿਯਹੁ॥੫੫॥
(ਤੁਸੀਂ) ਆਪ ਆਪਣੇ ਬਿਰਦ (ਮਰਯਾਦਾ) ਨੂੰ ਜਾਣਦੇ ਹੋ ॥੫੫॥
ਹੜਹੜਸੁਨਤਕਾਲਬਚਹਸਾ॥
ਇਹ ਬਚਨ ਸੁਣ ਕੇ ਕਾਲ ਠਹਾਕਾ ਮਾਰ ਕੇ ਹਸਿਆ
ਭਗਤਹੇਤਕਟਿਸੌਅਸਿਕਸਾ॥
ਅਤੇ ਭਗਤ (ਦੀ ਰਖਿਆ ਲਈ) ਤਲਵਾਰ ਨੂੰ ਲਕ ਨਾਲ ਕਸਿਆ।
ਚਿੰਤਨਕਰਿਮੈਅਸੁਰਸੰਘਰਿਹੌ॥
(ਅਤੇ ਕਹਿਣ ਲਗਾ, ਹੇ ਬਾਲਾ!) ਚਿੰਤਾ ਨਾ ਕਰ, ਮੈਂ ਦੈਂਤਾਂ ਨੂੰ ਮਾਰਾਂਗਾ
ਸਕਲਸੋਕਭਗਤਨਕੋਹਰਿਹੌ॥੫੬॥
ਅਤੇ ਭਗਤਾਂ ਦਾ ਸਾਰਾ ਦੁਖ ਦੂਰ ਕਰਾਂਗਾ ॥੫੬॥
ਅਮਿਤਅਸੁਰਉਪਜੇਥੇਜਹਾ॥
ਜਿਥੇ ਅਮਿਤ ਦੈਂਤ ਪੈਦਾ ਹੋਏ ਸਨ,
ਪ੍ਰਾਪਤਿਭਯੋਕਾਲਚਲਿਤਹਾ॥
ਕਾਲ ਚਲ ਕੇ ਉਥੇ ਜਾ ਪਹੁੰਚਿਆ।
ਚਹੂੰਕਰਨਕਰਿਸਸਤ੍ਰਪ੍ਰਹਾਰੇ॥
(ਉਸ ਨੇ) ਚੌਹਾਂ ਹੱਥਾਂ ਨਾਲ ਸ਼ਸਤ੍ਰ ਚਲਾਏ
ਦੈਤਅਨੇਕਮਾਰਹੀਡਾਰੇ॥੫੭॥
ਅਤੇ ਅਨੇਕ ਦੈਂਤ ਮਾਰ ਦਿੱਤੇ ॥੫੭॥
ਤਿਨਤੇਪਰਾਸ੍ਰੋਨਜੇਭੂਪਰ॥
ਉਨ੍ਹਾਂ ਦਾ ਜੋ ਲਹੂ ਧਰਤੀ ਉਤੇ ਡਿਗਿਆ,
ਅਸੁਰਅਮਿਤਧਾਵਤਭੇਉਠਿਕਰਿ॥
(ਉਸ ਤੋਂ) ਬੇਸ਼ੁਮਾਰ ਦੈਂਤ ਉਠ ਕੇ (ਅਰਥਾਤ ਪੈਦਾ ਹੋ ਕੇ) ਭਜਣ ਲਗੇ।
ਤਿਨਤੇਚਲਤਸ੍ਵਾਸਤੇਛੂਟੇ॥
ਉਨ੍ਹਾਂ ਦੇ ਚਲਣ ਨਾਲ ਨਿਕਲਦੇ ਸ੍ਵਾਸਾਂ ਤੋਂ
ਅਮਿਤਦੈਤਰਨਕਹਉਠਿਜੂਟੇ॥੫੮॥
ਬੇਹਿਸਾਬ ਦੈਂਤ ਪੈਦਾ ਹੋ ਕੇ ਰਣ ਵਿਚ ਜੁਟ ਗਏ ॥੫੮॥
ਤੇਸਭਕਾਲਤਨਿਕਮੋਮਾਰੇ॥
ਕਾਲ ਨੇ ਉਨ੍ਹਾਂ ਨੂੰ ਛਿਣ ਭਰ ਵਿਚ ਮਾਰ ਦਿੱਤਾ
ਚਲਤਭਏਭੂਅਰੁਧਿਰਪਨਾਰੇ॥
ਅਤੇ ਧਰਤੀ ਉਤੇ ਲਹੂ ਦੇ ਪਰਨਾਲੇ ਚਲਣ ਲਗੇ।
ਉਪਜਿਅਸੁਰਤਾਤੇਬਹੁਠਾਢੇ॥
ਉਸ ਤੋਂ ਬਹੁਤ ਸਾਰੇ ਦੈਂਤ ਪੈਦਾ ਹੋ ਕੇ ਡਟ ਗਏ
ਧਾਵਤਭਏਰੋਸਕਰਿਗਾਢੇ॥੫੯॥
ਅਤੇ ਬਹੁਤ ਕ੍ਰੋਧ ਕਰ ਕੇ ਧਾਵਾ ਕਰਨ ਲਗੇ ॥੫੯॥