GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1360
Display Settings
ਸਾਜੇਸਸਤ੍ਰਚੰਚਲਾਤਬਹੀ
ਤਦ ਹੀ ਬਾਲਾ ਨੇ ਸ਼ਸਤ੍ਰ ਸਜਾ ਲਏ
ਰਨਕੌਚਲੀਸਾਥਲੈਸਬਹੀ॥੩੬॥
ਅਤੇ ਸਭ ਨੂੰ ਨਾਲ ਲੈ ਕੇ ਯੁੱਧ ਲਈ ਚਲ ਪਈ ॥੩੬॥
ਦੋਹਰਾ
ਦੋਹਰਾ:
ਜਹਾਸਤ੍ਰੁਕੋਪੁਰਹੁਤੋਤਿਤਕਹਕਿਯਾਪਯਾਨ
ਜਿਧਰ ਵੈਰੀ ਦਾ ਨਗਰ ਸੀ, ਉਧਰ ਨੂੰ ਚਲ ਪਈ।
ਬਿਕਟਅਸੁਰਕੋਬੇੜਿਗੜਦਹਦਿਸਦਿਯੋਨਿਸਾਨ॥੩੭॥
(ਉਸ ਨੇ) ਦੈਂਤ ਦੇ ਦ੍ਰਿੜ੍ਹ ਕਿਲ੍ਹੇ ਨੂੰ ਘੇਰ ਕੇ ਦਸਾਂ ਦਿਸ਼ਾਵਾਂ ਤੋਂ ਨਗਾਰੇ ਵਜਾ ਦਿੱਤੇ ॥੩੭॥
ਚੌਪਈ
ਚੌਪਈ:
ਦੁੰਦਭਿਸੁਨਾਸ੍ਰਵਨਮਹਿਜਬਹੀ
ਜਦੋਂ ਦੈਂਤ ਨੇ ਨਗਾਰਿਆਂ ਦੀ ਆਵਾਜ਼ ਕੰਨਾਂ ਨਾਲ ਸੁਣੀ,
ਜਾਗਾਅਸੁਰਕੋਪਕਰਿਤਬਹੀ
ਤਦੋਂ ਬਹੁਤ ਕ੍ਰੋਧ ਕਰ ਕੇ ਜਾਗ ਪਿਆ।
ਐਸਾਕਵਨਜੁਹਮਪਰਆਯੋ
ਅਜਿਹਾ ਕੌਣ ਹੈ ਜੋ ਮੇਰੇ ਉਤੇ ਚੜ੍ਹ ਆਇਆ ਹੈ।
ਰਕਤਬਿੰਦਮੈਰਨਹਿਹਰਾਯੋ॥੩੮॥
ਮੈਂ ਤਾਂ ਰਕਤ ਬਿੰਦ (ਰਕਤ ਬੀਜ) ਨੂੰ ਵੀ ਯੁੱਧ-ਭੂਮੀ ਵਿਚ ਹਰਾ ਦਿੱਤਾ ਸੀ ॥੩੮॥
ਇੰਦ੍ਰਚੰਦ੍ਰਸੂਰਜਹਮਜੀਤਾ
ਮੈਂ ਇੰਦਰ, ਚੰਦ੍ਰਮਾ ਅਤੇ ਸੂਰਜ ਨੂੰ ਜਿਤਿਆ ਹੈ
ਰਾਵਨਜਿਤਾਹਰੀਜਿਨਸੀਤਾ
ਅਤੇ (ਉਸ) ਰਾਵਣ ਨੂੰ ਵੀ ਜਿਤਿਆ ਹੈ ਜਿਸ ਨੇ ਸੀਤਾ ਹਰੀ ਸੀ।
ਏਕਦਿਵਸਮੋਸੌਸਿਵਲਰਾ
ਇਕ ਦਿਨ ਸ਼ਿਵ ਵੀ ਮੇਰੇ ਨਾਲ ਲੜਿਆ ਸੀ,
ਤਾਹਿਭਜਾਯੋਮੈਨਹਿਟਰਾ॥੩੯॥
(ਤਾਂ) ਮੈਂ ਉਸ ਨੂੰ ਵੀ ਭਜਾ ਦਿੱਤਾ ਸੀ। (ਅਤੇ ਆਪ) ਟਲਿਆ ਨਹੀਂ ਸਾਂ ॥੩੯॥
ਸਸਤ੍ਰਸਾਜਦਾਨਵਰਨਆਵਾ
(ਉਹ) ਦੈਂਤ ਸ਼ਸਤ੍ਰ ਸਜਾ ਕੇ ਰਣ-ਭੂਮੀ ਵਿਚ ਆ ਗਿਆ
ਅਮਿਤਕੋਪਕਰਿਸੰਖਬਜਾਵਾ
ਅਤੇ ਅਸੀਮ ਕ੍ਰੋਧ ਕਰ ਕੇ ਸੰਖ ਵਜਾਇਆ।
ਕਾਪੀਭੂਮਗਗਨਘਹਰਾਨਾ
(ਉਸ ਵੇਲੇ) ਧਰਤੀ ਕੰਬ ਗਈ ਅਤੇ ਆਕਾਸ਼ ਗਰਜਣ ਲਗ ਪਿਆ
ਅਤੁਲਬੀਰਜਕਿਹਓਰਰਿਸਾਨਾ॥੪੦॥
ਕਿ ਅਤੁਲ ਬੀਰਜ (ਸ੍ਵਾਸ ਬੀਰਜ) ਕਿਸ ਪਾਸੇ ਵਲ ਕ੍ਰੋਧਿਤ ਹੋਇਆ ਹੈ ॥੪੦॥
ਇਤਿਦਿਸਿਦੂਲਹਦੇਈਕੁਮਾਰੀ
ਇਸ ਪਾਸੇ ਤੋਂ ਕੁਮਾਰੀ ਦੂਲਹ ਦੇਈ
ਸਸਤ੍ਰਸਾਜਿਰਥਿਕਰੀਸਵਾਰੀ
(ਬਾਲਾ) ਵੀ ਸ਼ਸਤ੍ਰ ਸਜਾ ਕੇ ਰਥ ਉਤੇ ਚੜ੍ਹ ਬੈਠੀ।
ਸਸਤ੍ਰਨਕਰਿਪ੍ਰਨਾਮਤਿਹਕਾਲਾ
ਉਸ ਵੇਲੇ ਸ਼ਸਤ੍ਰਾਂ ਨੂੰ ਪ੍ਰਨਾਮ ਕਰ ਕੇ
ਛਾਡਤਭੀਰਨਬਿਸਿਖਕਰਾਲਾ॥੪੧॥
(ਉਹ) ਰਣ-ਭੂਮੀ ਵਿਚ ਵਿਕਰਾਲ ਬਾਣ ਛਡਣ ਲਗੀ ॥੪੧॥
ਲਗੇਬਿਸਿਖਜਬਅੰਗਕਰਾਰੇ
ਜਦ (ਦੈਂਤਾਂ ਦੇ) ਸ਼ਰੀਰ ਵਿਚ ਕਰੜੇ ਬਾਣ ਵਜੇ,
ਦਾਨਵਭਰੇਕੋਪਤਬਭਾਰੇ
ਤਦ ਦੈਂਤ ਰੋਹ ਨਾਲ ਭਰ ਗਏ।
ਮੁਖਤੇਸ੍ਵਾਸਸ੍ਰਮਿਤਹ੍ਵੈਕਾਢੇ
ਜਦੋਂ ਉਹ ਥਕ ਕੇ ਮੂੰਹ ਤੋਂ ਸ੍ਵਾਸ ਕਢਦੇ
ਤਿਨਤੇਅਮਿਤਅਸੁਰਰਨਬਾਢੇ॥੪੨॥
ਤਾਂ ਉਨ੍ਹਾਂ ਤੋਂ ਯੁੱਧ-ਭੂਮੀ ਵਿਚ ਅਣਗਿਣਤ ਦੈਂਤ ਵੱਧ ਜਾਂਦੇ ॥੪੨॥
ਤਿਨਕਾਬਾਲਬਹੁਰਿਬਧਕਰਾ
ਤਦ ਬਾਲਾ ਨੇ ਉਨ੍ਹਾਂ ਦਾ ਬਧ ਕਰ ਦਿੱਤਾ।
ਉਨਕਾਸ੍ਰੋਨਪ੍ਰਿਥੀਪਰਪਰਾ
ਉਨ੍ਹਾਂ ਦਾ ਲਹੂ ਧਰਤੀ ਉਤੇ ਡਿਗਿਆ।
ਅਗਨਿਤਬਢੇਤਬੈਤਹਦਾਨਵ
ਤਦੋਂ ਉਥੇ ਹੋਰ ਬੇਸ਼ੁਮਾਰ ਦੈਂਤ ਵੱਧ ਗਏ,
ਭਛਤਭਏਪਕਰਿਕਰਿਮਾਨਵ॥੪੩॥
ਜੋ ਮਨੁੱਖਾਂ ਨੂੰ ਪਕੜ ਪਕੜ ਕੇ ਖਾਣ ਲਗੇ ॥੪੩॥
ਜਬਅਬਲਾਕੇਸੁਭਟਚਬਾਏ
ਜਦ (ਉਨ੍ਹਾਂ ਦੈਂਤਾਂ ਨੇ) ਅਬਲਾ ਦੇ ਸੂਰਮਿਆਂ ਨੂੰ ਚਬਾਇਆ
ਦੂਲਹਦੇਤਿਹਬਿਸਿਖਲਗਾਏ
ਤਾਂ ਦੂਲਹ ਦੇਈ ਨੇ ਉਨ੍ਹਾਂ ਨੂੰ ਬਾਣ ਮਾਰੇ।
ਬੁੰਦਕਾਪਰਤਸ੍ਰੋਨਭੂਅਭਏ
(ਉਨ੍ਹਾਂ ਦੇ) ਲਹੂ ਦੀਆਂ ਬੂੰਦਾਂ ਧਰਤੀ ਉਤੇ ਪਈਆਂ।
ਉਪਜਿਅਸੁਰਸਾਮਹਿਉਠਿਧਏ॥੪੪॥
(ਉਨ੍ਹਾਂ ਵਿਚੋਂ) ਹੋਰ ਦੈਂਤ ਪੈਦਾ ਹੋ ਕੇ ਸਾਹਮਣੇ ਪਾਸਿਓਂ ਆ ਪਏ ॥੪੪॥
ਪੁਨਿਅਬਲਾਤਿਨਬਿਸਿਖਪ੍ਰਹਾਰੇ
ਅਬਲਾ ਨੇ ਉਨ੍ਹਾਂ ਨੂੰ ਫਿਰ ਬਾਣ ਮਾਰੇ
ਚਲੇਸ੍ਰੋਨਕੇਤਹਾਪਨਾਰੇ
ਅਤੇ ਉਥੇ ਲਹੂ ਦੇ ਪਰਨਾਲੇ ਚਲ ਪਏ।
ਅਸੁਰਅਨੰਤਤਹਾਤੇਜਾਗੇ
ਉਥੋਂ ਅਨੰਤ ਦੈਂਤ ਪੈਦਾ ਹੋ ਗਏ।
ਜੂਝਤਭਏਪੈਗਨਹਿਭਾਗੇ॥੪੫॥
(ਉਹ) ਜੂਝਦੇ ਰਹੇ ਪਰ (ਇਕ) ਕਦਮ ਵੀ ਨਹੀਂ ਭਜੇ ॥੪੫॥
ਭੁਜੰਗਛੰਦ
ਭੁਜੰਗ ਛੰਦ:
ਜਬੈਓਰਚਾਰੌਉਠੇਦੈਤਬਾਨੀ
ਜਦੋਂ ਚੌਹਾਂ ਪਾਸਿਆਂ ਤੋਂ ਦੈਂਤ ਦੀ ਆਵਾਜ਼ ਆਣ ਲਗੀ,
ਕਏਕੋਪਗਾੜੋਲਏਧੂਲਿਧਾਨੀ
ਤਾਂ ਉਨ੍ਹਾਂ ਨੇ ਬਹੁਤ ਕ੍ਰੋਧ ਕੀਤਾ ਅਤੇ (ਹੱਥਾਂ ਵਿਚ) ਗੁਰਜ ('ਧੂਲਿਧਾਨੀ') ਉਠਾ ਲਏ।
ਕਿਤੇਮੂੰਡਮੁੰਡੇਕਿਤੇਅਰਧਮੁੰਡੇ
ਕਿਤਨਿਆਂ ਦੇ ਸਿਰ ਮੁੰਨੇ ਹੋਏ ਸਨ ਅਤੇ ਕਿਤਨੇ ਅੱਧੇ ਮੁੰਨੇ ਹੋਏ ਸਨ
ਕਿਤੇਕੇਸਧਾਰੀਸਿਪਾਹੀਪ੍ਰਚੰਡੇ॥੪੬॥
ਅਤੇ ਕਿਤਨੇ ਕੇਸ ਧਾਰੀ ਪ੍ਰਚੰਡ ਸਿਪਾਹੀ (ਡਟੇ ਹੋਏ ਸਨ) ॥੪੬॥
ਜਿਤੇਦੈਤਉਠੇਤਿਤੇਬਾਲਮਾਰੇ
ਜਿਤਨੇ ਵੀ ਦੈਂਤ ਉਠੇ, ਉਤਨੇ ਹੀ ਬਾਲਾ ਨੇ ਮਾਰ ਦਿੱਤੇ।
ਵੁਠੇਆਨਿਬਾਨਾਨਿਬਾਕੇਡਰਾਰੇ
ਬਾਣਾਂ ਦੀ ਝੜੀ ਨਾਲ ਬਾਂਕੇ ਵੀਰ ਡਰਾ ਦਿੱਤੇ।
ਜਿਤੇਸ੍ਵਾਸਛੋਰੈਉਠੈਦੈਤਭਾਰੇ
(ਉਹ) ਜਿਤਨੇ ਵੀ ਸੁਆਸ ਛਡਦੇ, (ਉਤਨੇ) ਬਹੁਤ ਵੱਡੇ ਦੈਂਤ ਉਠ ਖੜੋਂਦੇ।
ਹਠੀਮਾਰਹੀਮਾਰਿਕੈਕੈਪਧਾਰੇ॥੪੭॥
(ਉਹ) ਹਠੀ 'ਮਾਰੋ ਮਾਰੋ' ਕਰਦੇ ਟੁਟ ਕੇ ਪੈ ਜਾਂਦੇ ॥੪੭॥
ਕਿਤੇਕੋਪਕੈਬੀਰਬਾਲਾਸੰਘਾਰੇ
ਬਾਲਾ ਨੇ ਕ੍ਰੋਧ ਕਰ ਕੇ ਕਿਤਨੇ ਹੀ ਸੂਰਮੇ ਮਾਰ ਦਿੱਤੇ।