GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1359
Display Settings
ਹਾਥੈਪਸਾਰਾਤਹਾਦ੍ਰਿਸਟਿਆਵੈ
ਉਥੇ ਪਸਾਰਿਆ ਹੋਇਆ ਹੱਥ ਨਜ਼ਰ ਨਹੀਂ ਆਉਂਦਾ ਸੀ।
ਕਛੂਭੂਮਿਆਕਾਸਹੇਰੋਜਾਵੈ॥੨੫॥
ਧਰਤੀ ਅਤੇ ਆਕਾਸ਼ ਵੀ ਕੁਝ ਵਿਖਾਈ ਨਹੀਂ ਦਿੰਦੇ ਸਨ ॥੨੫॥
ਅੜਿਲ
ਅੜਿਲ:
ਤੀਸਸਹਸਛੂਹਨਿਦਲਜਬਜੂਝਤਭਯੋ
ਜਦ ਤੀਹ ਹਜ਼ਾਰ ਅਛੋਹਣੀ ਦਲ ਜੂਝ ਮਰਿਆ,
ਦੁਹੂੰਨ੍ਰਿਪਨਕੇਕੋਪਅਧਿਕਤਬਹੀਭਯੋ
ਤਦ ਦੋਹਾਂ ਰਾਜਿਆਂ ਦਾ ਕ੍ਰੋਧ ਬਹੁਤ ਅਧਿਕ ਹੋ ਗਿਆ।
ਪੀਸਿਪੀਸਿਰਦਨਛਦਬਿਸਿਖਪ੍ਰਹਾਰਹੀ
(ਉਹ) ਦੰਦ ਪੀਹ ਪੀਹ ਕੇ ਬਾਣ ਚਲਾਉਂਦੇ ਸਨ
ਹੋਜੋਜੀਯਭੀਤਰਕੋਪਸੁਪ੍ਰਗਟਦਿਖਾਰਹੀ॥੨੬॥
ਅਤੇ ਮਨ ਦਾ ਜੋ ਕ੍ਰੋਧ ਸੀ, ਉਸ ਨੂੰ ਪ੍ਰਗਟ ਕਰ ਰਹੇ ਸਨ ॥੨੬॥
ਚੌਪਈ
ਚੌਪਈ:
ਬੀਸਬਰਸਨਿਸੁਦਿਨਰਨਕਰਾ
ਵੀਹ ਸਾਲ ਰਾਤ ਦਿਨ ਯੁੱਧ ਕਰਦੇ ਰਹੇ।
ਦੁਹੂੰਨ੍ਰਿਪਨਤੇਏਕਟਰਾ
ਪਰ ਦੋਹਾਂ ਰਾਜਿਆਂ ਵਿਚੋਂ ਇਕ ਵੀ ਨਾ ਟਲਿਆ।
ਅੰਤਕਾਲਤਿਨਦੁਹੂੰਖਪਾਯੋ
ਅੰਤ ਵਿਚ ਕਾਲ ਨੇ ਉਨ੍ਹਾਂ ਦੋਹਾਂ ਨੂੰ ਨਸ਼ਟ ਕਰ ਦਿੱਤਾ।
ਉਹਿਕੌਇਹਇਹਕੌਉਹਿਘਾਯੋ॥੨੭॥
ਉਸ ਨੇ ਇਸ ਨੂੰ ਅਤੇ ਇਸ ਨੇ ਉਸ ਨੂੰ ਮਾਰ ਦਿੱਤਾ ॥੨੭॥
ਭੁਜੰਗਛੰਦ
ਭੁਜੰਗ ਛੰਦ:
ਜਬੈਛੂਹਨੀਤੀਸਸਾਹਸ੍ਰਮਾਰੇ
ਜਦ ਤੀਹ ਹਜ਼ਾਰ ਅਛੋਹਣੀ ਸੈਨਾ ਮਾਰੀ ਗਈ
ਦੋਊਰਾਵਈਰਾਵਜੂਝੇਕਰਾਰੇ
(ਤਦ) ਦੋਵੇਂ ਰਾਜੇ (ਆਪਸ ਵਿਚ) ਕਠੋਰਤਾ ਨਾਲ ਜੂਝ ਮਰੇ।
ਮਚਿਯੋਲੋਹਗਾਢੌਉਠੀਅਗਨਿਜ੍ਵਾਲਾ
(ਤਦ) ਭਿਆਨਕ ਯੁੱਧ ਮਚਿਆ ਅਤੇ ਉਸ ਵਿਚੋਂ ਅਗਨੀ ਉਠੀ।
ਭਈਤੇਜਤੌਨੇਹੁਤੇਏਕਬਾਲਾ॥੨੮॥
ਉਸ ਤੇਜ ਵਿਚੋਂ ਇਕ 'ਬਾਲਾ' (ਇਸਤਰੀ) ਪੈਦਾ ਹੋਈ ॥੨੮॥
ਤਿਸੀਕੋਪਕੀਅਗਨਿਤੇਬਾਲਹ੍ਵੈਕੈ
ਉਸ ਕ੍ਰੋਧ ਦੀ ਅਗਨੀ ਵਿਚੋਂ ਬਾਲਾ ਨੇ ਪੈਦਾ ਹੋ ਕੇ
ਹਸੀਹਾਥਮੈਸਸਤ੍ਰਅਸਤ੍ਰਲੈਕੈ
ਅਤੇ ਹੱਥ ਵਿਚ ਸ਼ਸਤ੍ਰ ਅਸਤ੍ਰ ਲੈ ਕੇ ਹਸਣ ਲਗੀ।
ਮਹਾਰੂਪਆਨੂਪਤਾਕੋਬਿਰਾਜੈ
ਉਸ ਦਾ ਮਹਾ ਰੂਪ ਅਨੂਪਮ ਸੀ।
ਲਖੇਤੇਜਤਾਕੋਸਸੀਸੂਰਲਾਜੈ॥੨੯॥
ਉਸ ਦੇ ਤੇਜ ਨੂੰ ਵੇਖ ਕੇ ਸੂਰਜ ਅਤੇ ਚੰਦ੍ਰਮਾ ਵੀ ਸ਼ਰਮਾਉਂਦੇ ਸਨ ॥੨੯॥
ਚੌਪਈ
ਚੌਪਈ:
ਚਾਰਹੁਦਿਸਾਫਿਰੀਜਬਬਾਲਾ
ਜਦ ਬਾਲਾ ਚੌਹਾਂ ਪਾਸੇ ਫਿਰਨ ਲਗੀ
ਜਾਨੋਨਾਗਰੂਪਕੀਮਾਲਾ
(ਤਾਂ ਇੰਜ ਲਗ ਰਹੀ ਸੀ) ਮਾਨੋ ਨਾਗ-ਰੂਪ (ਪਾਠਾਂਤਰ 'ਰਾਗ-ਰੂਪ') ਦੀ ਮਾਲਾ ਹੋਵੇ।
ਐਸਕਤਹੂੰਪੁਰਖਨਿਹਾਰਾ
ਅਜਿਹਾ ਕਿਤੇ ਕੋਈ ਪੁਰਸ਼ ਨਹੀਂ ਦਿਸ ਰਿਹਾ ਸੀ,
ਨਾਥਕਰੈਜਿਹਆਪੁਸੁਧਾਰਾ॥੩੦॥
ਜਿਸ ਨੂੰ (ਉਹ) ਆਪਣਾ ਨਾਥ ਬਣਾ ਸਕੇ ॥੩੦॥
ਫਿਰਜਿਯਮੈਇਹਭਾਤਿਬਿਚਾਰੀ
ਫਿਰ ਉਸ ਨੇ ਮਨ ਵਿਚ ਇਹ ਵਿਚਾਰ ਬਣਾਇਆ
ਬਰੌਜਗਤਕੇਪਤਿਹਿਸੁਧਾਰੀ
ਕਿ ਜਗਤ ਦੇ ਸੁਆਮੀ ਨਾਲ ਹੀ ਵਿਆਹ ਕੀਤਾ ਜਾਏ।
ਤਾਤੇਕਰੌਦੀਨਹ੍ਵੈਸੇਵਾ
ਤਾਂ ਜੋ ਪੂਰੀ ਨਿਮਰਤਾ ਨਾਲ (ਉਨ੍ਹਾਂ ਦੀ) ਸੇਵਾ ਕਰਾਂ
ਹੋਇਪ੍ਰਸੰਨਕਾਲਿਕਾਦੇਵਾ॥੩੧॥
(ਜਿਸ ਕਰ ਕੇ) ਮਹਾਕਾਲ ('ਕਾਲਿਕਾ ਦੇਵਾ') ਪ੍ਰਸੰਨ ਹੋ ਜਾਣ ॥੩੧॥
ਅਧਿਕਸੁਚਿਤਹ੍ਵੈਕੀਏਸੁਮੰਤ੍ਰਾ
ਉਸ ਨੇ ਅਧਿਕ ਸਚੇਤ ਹੋ ਕੇ ਵਿਚਾਰ ਕੀਤਾ
ਭਾਤਿਭਾਤਿਤਨਲਿਖਿਲਿਖਿਜੰਤ੍ਰਾ
ਅਤੇ ਭਾਂਤ ਭਾਂਤ ਦੇ ਜੰਤ੍ਰ ਲਿਖੇ।
ਕ੍ਰਿਪਾਕਰੀਜਗਮਾਤਭਵਾਨੀ
ਜਗਤ ਮਾਤਾ ਭਵਾਨੀ ਨੇ (ਉਸ ਉਤੇ) ਕ੍ਰਿਪਾ ਕੀਤੀ
ਇਹਬਿਧਬਤਿਯਾਤਾਹਿਬਖਾਨੀ॥੩੨॥
ਅਤੇ ਉਸ ਨੂੰ ਇਸ ਤਰ੍ਹਾਂ ਗੱਲ ਸਮਝਾਈ ॥੩੨॥
ਕਰਿਜਿਨਿਸੋਕਹ੍ਰਿਦੈਤੈਪੁਤ੍ਰੀ
(ਭਵਾਨੀ ਨੇ ਕਿਹਾ) ਹੇ ਪੁੱਤਰੀ! ਤੂੰ ਹਿਰਦੇ ਵਿਚ ਦੁਖ ਨਾ ਮੰਨਾ।
ਨਿਰੰਕਾਰਬਰਿਹੈਤੁਹਿਅਤ੍ਰੀ
ਨਿਰੰਕਾਰ ਅਸਤ੍ਰਧਾਰੀ ਤੇਰੇ ਨਾਲ (ਅਵੱਸ਼) ਵਿਆਹ ਕਰਨਗੇ।
ਤਾਕਾਧ੍ਯਾਨਆਜੁਨਿਸਿਧਰਿਯਹੁ
ਤੂੰ ਅਜ ਰਾਤ ਨੂੰ ਉਸ ਦਾ ਧਿਆਨ ਧਾਰਨ ਕਰੀਂ।
ਕਹਿਹੈਜੁਕਛੁਸੋਈਤੁਮਕਰਿਯਹੁ॥੩੩॥
ਜੋ ਕੁਝ ਉਹ ਕਹੇ, ਤੂੰ ਉਹੀ ਕਰੀਂ ॥੩੩॥
ਜਬਅਸਬਰਤਿਹਦਿਯੋਭਵਾਨੀ
ਜਦ ਉਸ ਨੂੰ ਭਵਾਨੀ ਨੇ ਇਸ ਤਰ੍ਹਾਂ ਦਾ ਵਰ ਦਿੱਤਾ,
ਪ੍ਰਫੁਲਿਤਭਈਜਗਤਕੀਰਾਨੀ
(ਤਦ ਉਹ) ਜਗਤ ਦੀ ਰਾਣੀ ਪ੍ਰਸੰਨ ਹੋ ਗਈ।
ਅਤਿਪਵਿਤ੍ਰਨਿਸਿਹ੍ਵੈਛਿਤਸੋਈ
ਉਹ ਅਤਿ ਪਵਿਤ੍ਰ ਹੋ ਕੇ ਰਾਤ ਨੂੰ ਧਰਤੀ ਉਤੇ ਸੌਂ ਗਈ,
ਜਿਹਠਾਔਰਦੂਸਰਕੋਈ॥੩੪॥
ਜਿਥੇ ਹੋਰ ਕੋਈ ਦੂਜਾ ਨਹੀਂ ਸੀ ॥੩੪॥
ਅਰਧਰਾਤ੍ਰਿਬੀਤਤਭੀਜਬਹੀ
ਜਦੋਂ ਅੱਧੀ ਰਾਤ ਬੀਤ ਗਈ,
ਆਗ੍ਯਾਭਈਨਾਥਕੀਤਬਹੀ
ਤਦੋਂ ਹੀ ਸੁਆਮੀ ਦੀ ਆਗਿਆ ਹੋਈ।
ਸ੍ਵਾਸਬੀਰਜਦਾਨਵਜਬਮਰਿਹੈ
ਜਦ ਸ੍ਵਾਸ ਬੀਰਜ ਨਾਂ ਦਾ ਦੈਂਤ ਮਾਰਿਆ ਜਾਵੇਗਾ,
ਤਿਹਪਾਛੇਸੁੰਦਰਿਮੁਹਿਬਰਿਹੈ॥੩੫॥
ਉਸ ਪਿਛੋਂ ਹੇ ਸੁੰਦਰੀ! (ਤੂੰ) ਮੈਨੂੰ ਵਰੇਂਗੀ ॥੩੫॥
ਇਹਬਿਧਿਤਿਹਆਗ੍ਯਾਜਬਭਈ
ਉਸ ਨੂੰ ਜਦ ਇਸ ਤਰ੍ਹਾਂ ਦੀ ਆਗਿਆ ਹੋਈ,
ਦਿਨਮਨਿਚੜਿਯੋਰੈਨਿਮਿਟਿਗਈ
ਤਾਂ ਸੂਰਜ ਚੜ੍ਹਿਆ ਅਤੇ ਰਾਤ ਗੁਜ਼ਰ ਗਈ।