ਜੂਝਿਜੂਝਿਗੇਬਹੁਰਿਨਫਿਰੇ॥੧੩॥
ਜੂਝ ਜੂਝ ਕੇ (ਮਰ) ਗਏ ਅਤੇ ਫਿਰ ਨਾ ਪਰਤੇ ॥੧੩॥
ਕੋਟਿਕਕਟਕਤਹਾਕਟਿਮਰੇ॥
ਬਹੁਤ ਸਾਰੇ ਸੂਰਮੇ ਉਥੇ ਕਟ ਕੇ ਮਰ ਗਏ।
ਜੂਝੇਗਿਰੇਬਰੰਗਨਿਨਬਰੇ॥
ਉਹ ਜੂਝ ਕੇ ਡਿਗ ਪਏ ਅਤੇ (ਉਨ੍ਹਾਂ ਨਾਲ) ਪਰੀਆਂ ਨੇ ਵਿਆਹ ਕਰਵਾ ਲਏ।
ਦੋਊਦਿਸਿਮਰੇਕਾਲਕੇਪ੍ਰੇਰੇ॥
ਕਾਲ ਦੇ ਪ੍ਰੇਰੇ ਹੋਏ ਸੂਰਮੇ ਦੋਹਾਂ ਪਾਸਿਆਂ ਤੋਂ ਮਰੇ।
ਗਿਰੇਭੂਮਿਰਨਫਿਰੇਨਫੇਰੇ॥੧੪॥
(ਸ਼ੂਰਵੀਰ) ਧਰਤੀ ਉਤੇ ਡਿਗ ਪਏ ਅਤੇ ਫਿਰ ਨਹੀਂ ਪਰਤੇ ॥੧੪॥
ਸਤਿਸੰਧਿਦੇਵਿਸਇਤਧਾਯੋ॥
ਇਸ ਪਾਸੇ ਤੋਂ ਦੇਵਤਿਆਂ ਦਾ ਸੁਆਮੀ ਸਤਿ ਸੰਧਿ ਚੜ੍ਹ ਪਿਆ
ਦੀਰਘਦਾੜਉਹਓਰਰਿਸਾਯੋ॥
ਅਤੇ ਉਸ ਪਾਸੇ ਤੋਂ ਦੀਰਘ ਦਾੜ੍ਹ ਰੋਹ ਵਿਚ ਆ ਗਿਆ।
ਬਜ੍ਰਬਾਣਬਿਛੂਆਕੈਕੈਬ੍ਰਣ॥
ਬਜ੍ਰ ਬਾਣਾਂ ਅਤੇ ਬਿਛੂਆਂ ਨਾਲ ਘਾਇਲ ਸ਼ੂਰਵੀਰ
ਜੂਝਿਜੂਝਿਭਟਗਿਰਤਭਏਰਣ॥੧੫॥
ਜੂਝ ਜੂਝ ਕੇ ਰਣ-ਭੂਮੀ ਵਿਚ ਡਿਗ ਰਹੇ ਸਨ ॥੧੫॥
ਜੋਗਿਨਿਜਛਕਹੂੰਹਰਖਏ॥
ਕਿਤੇ ਜੋਗਣਾਂ ਅਤੇ ਯਕਸ਼ ਖ਼ੁਸ਼ ਹੋ ਰਹੇ ਸਨ
ਭੂਤਪ੍ਰੇਤਨਾਚਤਕਹੂੰਭਏ॥
ਅਤੇ ਕਿਤੇ ਭੂਤ-ਪ੍ਰੇਤ ਨਚ ਰਹੇ ਸਨ।
ਕਹਕਹਕਹਕਲਿਹਾਸਸੁਨਾਵਤ॥
ਕਲ ('ਕਲਿ') 'ਕਹ ਕਹ' ਕਰ ਕੇ ਕਿਲਕਾਰੀਆਂ ਸੁਣਾ ਰਹੀ ਸੀ।
ਭੀਖਨਸੁਨੈਸਬਦਭੈਆਵਤ॥੧੬॥
(ਉਹ) ਭਿਆਨਕ ਆਵਾਜ਼ ਸੁਣ ਕੇ ਡਰ ਲਗਦਾ ਸੀ ॥੧੬॥
ਫਿਰੈਂਦੈਤਕਹੂੰਦਾਤਨਿਕਾਰੇ॥
ਕਿਤੇ ਦੈਂਤ ਦੰਦ ਕਢੀ ਫਿਰਦੇ ਸਨ,
ਬਮਤਸ੍ਰੋਨਕੇਤੇਰਨਮਾਰੇ॥
ਕਿਤਨੇ (ਸੂਰਮੇ) ਰਣ ਵਿਚ ਮਾਰੇ ਹੋਏ ਲਹੂ ਦੀਆਂ ਉਲਟੀਆਂ ਕਰ ਰਹੇ ਸਨ।
ਕਹੂੰਸਿਵਾਸਾਮੁਹਿਫਿਕਰਾਹੀ॥
ਕਿਤੇ ਗਿਦੜੀ ਸਾਹਮਣੇ ਹੋ ਕੇ ਬੋਲ ਰਹੀ ਸੀ
ਭੂਤਪਿਸਾਚਮਾਸਕਹੂੰਖਾਹੀ॥੧੭॥
ਅਤੇ ਕਿਤੇ ਭੂਤ ਤੇ ਪਿਸ਼ਾਚ ਮਾਸ ਨੂੰ ਖਾ ਰਹੇ ਸਨ ॥੧੭॥
ਸਕਟਾਬ੍ਰਯੂਹਰਚਾਸੁਰਪਤਿਤਬ॥
ਜਦ ਦੈਂਤਾਂ ਦੇ ਰਾਜੇ ਨੇ 'ਕ੍ਰੈਚਾਬ੍ਯੂਹ' (ਅਰਥਾਤ ਕ੍ਰੌਂਚ-ਸਾਰਸ ਦੀ ਸ਼ਕਲ ਦਾ ਫ਼ੌਜੀ ਘੇਰਾ) ਬਣਾਇਆ,
ਕ੍ਰੌਚਾਬ੍ਰਯੂਹਕਿਯੋਅਸੁਰਿਸਜਬ॥
ਤਦ ਦੇਵਤਿਆਂ ਦੇ ਸੁਆਮੀ ਨੇ 'ਸਕਟਾਬ੍ਯੂਹ' (ਅਰਥਾਤ-ਯੁੱਧ ਵਿਚ ਗੱਡੇ ਦੇ ਸਰੂਪ ਵਰਗੀ ਆਯੋਜਿਤ ਸੈਨਿਕ ਟੁਕੜੀ) ਦੀ ਰਚਨਾ ਕੀਤੀ।
ਮਚਿਯੋਤੁਮਲਜੁਧਤਹਭਾਰੀ॥
ਉਥੇ ਬਹੁਤ ਘਮਸਾਨ ਯੁੱਧ ਮਚਿਆ
ਗਰਜਤਭਏਬੀਰਬਲਧਾਰੀ॥੧੮॥
ਅਤੇ ਬਲਵਾਨ ਸੂਰਮੇ ਗਜਣ ਲਗੇ ॥੧੮॥
ਜੂਝਿਗਏਜੋਧਾਕਹੀਭਾਰੇ॥
ਕਿਤੇ ਵੱਡੇ ਵੱਡੇ ਯੋਧੇ ਜੂਝ ਮੋਏ ਸਨ।
ਦੇਵਗਿਰੇਦਾਨਵਕਹੀਮਾਰੇ॥
ਕਿਤੇ ਦੇਵਤੇ ਅਤੇ ਕਿਤੇ ਦੈਂਤ ਮਾਰੇ ਹੋਏ ਡਿਗੇ ਪਏ ਸਨ।
ਬੀਰਖੇਤਐਸਾਤਹਪਰਾ॥
ਯੁੱਧ-ਭੂਮੀ ਵਿਚ ਇਤਨੇ ਸੂਰਮੇ ਡਿਗੇ ਸਨ
ਦੋਊਦਿਸਿਇਕਸੁਭਟਨਉਬਰਾ॥੧੯॥
ਕਿ ਦੋਹਾਂ ਪਾਸੇ ਇਕ ਵੀ ਸੂਰਮਾ ਨਹੀਂ ਬਚਿਆ ਸੀ ॥੧੯॥
ਜੌਕ੍ਰਮਕ੍ਰਮਕਰਿਕਥਾਸੁਨਾਊਾਂ॥
ਜੇ ਮੈਂ ਸਿਲਸਿਲੇਵਾਰ ਕਥਾ ਸੁਣਾਵਾਂ
ਗ੍ਰੰਥਬਢਨਤੇਅਧਿਕਡਰਾਊਾਂ॥
ਤਾਂ ਗ੍ਰੰਥ ਦੇ ਵੱਡੇ ਹੋ ਜਾਣ ਕਰ ਕੇ ਡਰਦਾ ਹਾਂ।
ਤੀਸਸਹਸਛੂਹਨਿਜਹਜੋਧਾ॥
ਜਿਥੇ ਤੀਹ ਹਜ਼ਾਰ ਅਛੋਹਣੀ ਯੋਧੇ ਸਨ,
ਮੰਡ੍ਰਯੋਬੀਰਖੇਤਕਰਿਕ੍ਰੋਧਾ॥੨੦॥
(ਉਨ੍ਹਾਂ ਸਾਰਿਆਂ ਨੇ) ਕ੍ਰੋਧਿਤ ਹੋ ਕੇ ਯੁੱਧ ਮਚਾਇਆ ਸੀ ॥੨੦॥
ਪਤਿਅਨਸੋਪਤੀਅਨਭਿਰਿਮਰੇ॥
ਸੈਨਾਪਤੀਆਂ ਨਾਲ ਸੈਨਾਪਤੀ ਲੜ ਕੇ ਮਰ ਗਏ।
ਸ੍ਵਾਰਨਕੇਸ੍ਵਾਰਨਛੈਕਰੇ॥
ਸਵਾਰਾਂ ਨੇ ਸਵਾਰਾਂ ਨੂੰ ਨਸ਼ਟ ਕਰ ਦਿੱਤਾ।
ਰਥਿਯਨਤਹਰਥਿਯਨਕੌਘਾਯੋ॥
ਰਥਾਂ ਵਾਲਿਆਂ ਨੇ ਰਥਾਂ ਵਾਲਿਆਂ ਨੂੰ ਮਾਰ ਮੁਕਾਇਆ।
ਹਾਥਿਨਦੰਤੀਸ੍ਵਰਗਪਠਾਯੋ॥੨੧॥
ਹਾਥੀਆਂ ਨੇ ਹਾਥੀਆਂ ਨੂੰ ਸਵਰਗ ਭੇਜ ਦਿੱਤਾ ॥੨੧॥
ਦਲਪਤਿਸੌਦਲਪਤਿਲਰਿਮੂਆ॥
ਦਲਪਤੀਆਂ ਨਾਲ ਦਲਪਤੀ ਲੜ ਮੋਏ।
ਇਹਬਿਧਿਨਾਸਕਟਕਕਾਹੂਆ॥
ਇਸ ਤਰ੍ਹਾਂ (ਸਾਰੀ) ਸੈਨਾ ਦਾ ਨਾਸ਼ ਹੋ ਗਿਆ।
ਬਚੇਭੂਪਤੇਕੋਪਬਡਾਈ॥
(ਜਿਹੜੇ) ਰਾਜੇ ਬਚੇ ਸਨ, ਉਨ੍ਹਾਂ ਨੇ ਕ੍ਰੋਧ ਵਧਾ ਕੇ
ਮਾਡਤਭੇਹਠਠਾਨਿਲਰਾਈ॥੨੨॥
ਹਠ ਪੂਰਵਕ ਲੜਾਈ ਕਰਨ ਲਗ ਗਏ ॥੨੨॥
ਰਨਮਾਡਤਭੇਬਿਬਿਧਪ੍ਰਕਾਰਾ॥
ਦੈਂਤਾਂ ਦਾ ਰਾਜਾ ਅਤੇ ਦੇਵਤਿਆਂ ਦਾ ਸੁਆਮੀ
ਦੈਤਰਾਟਅਰੁਦੇਵਨ੍ਰਿਪਾਰਾ॥
ਕਈ ਤਰੀਕਿਆਂ ਨਾਲ ਯੁੱਧ ਕਰਨ ਲਗੇ।
ਰਸਨਾਇਤੀਨਭਾਖਸੁਨਾਊਾਂ॥
ਮੇਰੀ ਜੀਭ ਵਿਚ ਇਤਨੀ ਸਮਰਥ ਨਹੀਂ ਹੈ ਕਿ (ਸਭ ਦਾ) ਵਰਣਨ ਕਰ ਸਕਾਂ।
ਗ੍ਰੰਥਬਢਨਤੇਅਤਿਡਰਪਾਊਾਂ॥੨੩॥
ਗ੍ਰੰਥ ਦੇ ਵੱਡਾ ਹੋ ਜਾਣ ਤੋਂ ਵੀ ਡਰਦਾ ਹਾਂ ॥੨੩॥
ਭੁਜੰਗਪ੍ਰਯਾਤਛੰਦ॥
ਭੁਜੰਗ ਪ੍ਰਯਾਤ ਛੰਦ:
ਕਹਾਲੌਬਖਾਨੌਮਹਾਲੋਹਮਚਿਯੋ॥
ਕਿਥੋਂ ਤਕ ਵਰਣਨ ਕਰਾਂ, (ਉਥੇ) ਬਹੁਤ ਘਮਸਾਨ ਯੁੱਧ ਹੋਇਆ।
ਦੁਹੂੰਓਰਤੇਬੀਰਏਕੈਨਬਚਿਯੋ॥
ਦੋਹਾਂ ਪਾਸਿਆਂ ਤੋਂ ਇਕ ਯੋਧਾ ਵੀ ਨਾ ਬਚਿਆ।
ਤਬੈਆਨਿਜੂਟੇਦੋਊਛਤ੍ਰਧਾਰੀ॥
ਤਦ ਦੋਵੇਂ ਛਤ੍ਰਧਾਰੀ ਆ ਕੇ (ਆਪਸ ਵਿਚ) ਜੁਟ ਗਏ।
ਪਰਾਲੋਹਗਾੜੋਕੰਪੀਭੂਮਿਸਾਰੀ॥੨੪॥
ਬਹੁਤ ਭਾਰਾ ਯੁੱਧ ਹੋਇਆ ਅਤੇ ਸਾਰੀ ਧਰਤੀ ਕੰਬਣ ਲਗ ਗਈ ॥੨੪॥
ਜੁਟੇਰਾਵਦੋਊਉਠੀਧੂਰਿਐਸੀ॥
ਦੋਵੇਂ ਰਾਜੇ (ਆਪਸ ਵਿਚ) ਭਿੜ ਗਏ ਅਤੇ ਅਜਿਹੀ ਧੂੜ ਉਡੀ,
ਪ੍ਰਲੈਕਾਲਕੀਅਗਨਿਕੀਧੂਮ੍ਰਜੈਸੀ॥
ਜਿਹੋ ਜਿਹਾ ਪਰਲੋ ਦੇ ਸਮੇਂ ਦੀ ਅਗਨੀ ਦਾ ਧੂੰਆਂ ਹੁੰਦਾ ਹੈ।