ਨਾਰਦਰਿਖਿਤਬਰਾਇਮੰਗਾਯੋ॥੧॥
ਤਦ ਰਾਜੇ ਨੇ ਨਾਰਦ ਰਿਸ਼ੀ ਨੂੰ ਆਪਣੇ ਕੋਲ ਬੁਲਾਇਆ ॥੧॥
ਸਭਦੇਵਨਕੋਰਾਜਾਭਯੋ॥
(ਉਹ) ਸਾਰਿਆਂ ਦੇਵਤਿਆਂ ਦਾ ਰਾਜਾ ਬਣ ਗਿਆ
ਬ੍ਰਹਮਾਤਿਲਕਆਪੁਤਿਹਦਯੋ॥
ਅਤੇ ਬ੍ਰਹਮਾ ਨੇ ਆਪ ਉਸ ਨੂੰ ਤਿਲਕ ਲਗਾਇਆ।
ਨਿਹਕੰਟਕਸੁਰਕਟਕਕਿਯਾਸਬ॥
ਉਸ ਨੇ ਸਾਰੇ ਦੇਵਤਿਆਂ ਦੇ ਦਲ ਨੂੰ (ਵੈਰੀਆਂ ਦੇ ਡਰ ਤੋਂ) ਮੁਕਤ (ਨਿਹਕੰਟਕ) ਕਰ ਦਿੱਤਾ,
ਦਾਨਵਮਾਰਨਿਕਾਰਦਏਜਬ॥੨॥
ਜਦ (ਸਾਰਿਆਂ) ਦੈਂਤਾਂ ਨੂੰ ਮਾਰ ਕੇ ਕਢ ਦਿੱਤਾ ॥੨॥
ਇਹਬਿਧਿਰਾਜਬਰਖਬਹੁਕਿਯਾ॥
ਇਸ ਤਰ੍ਹਾਂ ਉਸ ਨੇ ਬਹੁਤ ਸਾਲਾਂ ਤਕ ਰਾਜ ਕੀਤਾ।
ਦੀਰਘਦਾੜਦੈਤਭਵਲਿਯਾ॥
(ਤਦ) ਦੀਰਘ ਦਾੜ੍ਹ ਦੈਂਤ ਨੇ ਜਨਮ ਲਿਆ।
ਦਸਸਹਸਛੂਹਨਿਦਲਲੈਕੈ॥
ਉਹ ਦਸ ਹਜ਼ਾਰ ਅਛੋਹਣੀ ਦਲ ਲੈ ਕੇ
ਚੜਿਆਯੋਤਿਹਊਪਰਤੈਕੈ॥੩॥
ਰੋਹ ਨਾਲ ਉਸ (ਰਾਜੇ) ਉਤੇ ਚੜ੍ਹ ਆਇਆ ॥੩॥
ਸਭਦੇਵਨਐਸੇਸੁਨਿਪਾਯੋ॥
ਸਭ ਦੇਵਤਿਆਂ ਨੇ ਇਸ ਤਰ੍ਹਾਂ ਸੁਣ ਲਿਆ
ਦੀਰਘਦਾੜਦੈਤਚੜਿਆਯੋ॥
ਕਿ ਦੀਰਘ ਦੈਂਤ ਚੜ੍ਹ ਕੇ ਆ ਗਿਆ ਹੈ।
ਬੀਸਸਹਸਛੋਹਨਿਦਲਲਿਯੋ॥
ਉਨ੍ਹਾਂ ਨੇ ਵੀ ਵੀਹ ਹਜ਼ਾਰ ਅਛੋਹਣੀ ਦਲ ਲੈ ਕੇ
ਵਾਸੌਜਾਇਸਮਾਗਮਕਿਯੋ॥੪॥
ਉਸ ਨਾਲ ਜਾ ਕੇ ਟਾਕਰਾ ਕੀਤਾ ॥੪॥
ਸੂਰਜਕਹਸੈਨਾਪਤਿਕੀਨਾ॥
(ਦੇਵਤਿਆਂ ਨੇ) ਸੂਰਜ ਨੂੰ ਸੈਨਾ-ਪਤੀ ਬਣਾਇਆ।
ਦਹਿਨੇਓਰਚੰਦ੍ਰਕਹਦੀਨਾ॥
ਸੱਜਾ ਪਾਸਾ ਚੰਦ੍ਰਮਾ ਨੂੰ ਦਿੱਤਾ।
ਬਾਈਓਰਕਾਰਤਿਕੇਧਰਾ॥
ਖੱਬੇ ਪਾਸੇ ਕਾਰਤਿਕੇਯ ਨੂੰ ਰਖਿਆ
ਜਿਹਪੌਰਖਕਿਨਹੂੰਨਹਿਹਰਾ॥੫॥
ਜਿਸ ਦੇ ਬਲ ਨੂੰ ਕਿਸੇ ਨੇ (ਕਦੇ) ਨਸ਼ਟ ਨਹੀਂ ਕੀਤਾ ॥੫॥
ਇਹਦਿਸਸਕਲਦੇਵਚੜਿਧਾਏ॥
ਇਸ ਪਾਸਿਓਂ ਸਾਰੇ ਦੇਵਤੇ ਚੜ੍ਹ ਪਏ।
ਉਹਿਦਿਸਿਤੇਦਾਨਵਮਿਲਿਆਏ॥
ਉਸ ਪਾਸੇ ਵਲੋਂ ਸਾਰੇ ਦੈਂਤ ਮਿਲ ਕੇ ਆ ਗਏ।
ਬਾਜਨਭਾਤਿਭਾਤਿਤਨਬਾਜੇ॥
ਕਈ ਤਰ੍ਹਾਂ ਦੇ ਵਾਜੇ ਵਜਣ ਲਗੇ।
ਦੋਊਦਿਸਿਨਸੂਰਮਾਗਾਜੇ॥੬॥
ਦੋਹਾਂ ਦਿਸ਼ਾਵਾਂ ਵਿਚ ਸੂਰਮੇ ਗਜਣ ਲਗੇ ॥੬॥
ਦੈਦੈਢੋਲਬਜਾਇਨਗਾਰੇ॥
(ਉਨ੍ਹਾਂ ਨੇ) 'ਦੈ ਦੈ' ਕਰਦੇ ਢੋਲ ਅਤੇ ਨਗਾਰੇ ਵਜਾਏ
ਪੀਪੀਭਏਕੈਫਮਤਵਾਰੇ॥
ਅਤੇ ਸ਼ਰਾਬ ਪੀ ਪੀ ਕੇ ਮਤਵਾਲੇ ਹੋ ਗਏ।
ਤੀਸਸਹਸਛੋਹਨਿਦਲਸਾਥਾ॥
ਤੀਹ ਹਜ਼ਾਰ ਅਛੋਹਣੀ ਸੈਨਾ ਵਿਚ
ਰਨਦਾਰੁਨੁਰਾਚਾਜਗਨਾਥਾ॥੭॥
ਪਰਮਾਤਮਾ ਨੇ ਭਿਆਨਕ ਯੁੱਧ ਮਚਾ ਦਿੱਤਾ ॥੭॥
ਭਾਤਿਭਾਤਿਮਾਰੂਜਬਬਾਜੋ॥
ਜਦ ਭਾਂਤ ਭਾਂਤ ਦੇ ਮਾਰੂ ਵਾਜੇ ਵਜਣ ਲਗੇ,
ਦੀਰਘਦਾੜਦੈਤਰਨਗਾਜੋ॥
(ਤਦ) ਦੀਰਘ ਦਾੜ੍ਹ ਦੈਂਤ ਰਣ ਵਿਚ ਗਜਣ ਲਗਾ।
ਤੀਛਨਬਾਨਦੋਊਦਿਸਿਬਹਹੀ॥
ਦੋਹਾਂ ਪਾਸਿਓਂ ਤੋਂ ਤਿਖੇ ਬਾਣ ਚਲ ਰਹੇ ਸਨ।
ਜਾਹਿਲਗਤਤਿਹਮਾਝਨਰਹਹੀ॥੮॥
ਜਿਸ ਨੂੰ ਜਾ ਕੇ ਲਗਦੇ, ਉਸ ਦੇ ਵਿਚ ਰਹਿੰਦੇ ਨਹੀਂ ਸਨ (ਭਾਵ-ਪਾਰ ਹੋ ਜਾਂਦੇ ਸਨ) ॥੮॥
ਧਾਵਤਭਏਦੇਵਤਾਜਬਹੀ॥
ਜਦ ਦੇਵਤੇ ਚੜ੍ਹ ਕੇ ਆ ਗਏ,
ਦਾਨਵਭਰੇਰੋਸਤਨਤਬਹੀ॥
(ਤਦ) ਦੈਂਤ ਵੀ ਰੋਹ ਨਾਲ ਭਰ ਗਏ।
ਭਾਤਿਭਾਤਿਬਾਦਿਤ੍ਰਬਜਾਇ॥
ਭਾਂਤ ਭਾਂਤ ਦੇ ਵਾਜੇ ਵਜਾਏ ਗਏ।
ਖਤ੍ਰੀਉਠੇਖਿੰਗਖੁਨਸਾਇ॥੯॥
ਛਤ੍ਰੀ ਘੋੜਿਆਂ ਨੂੰ ਯੁੱਧ ਲਈ ਉਤੇਜਿਤ ਕਰਨ ਲਗੇ ॥੯॥
ਚਲੇਬਾਨਦੁਹੂੰਓਰਅਪਾਰਾ॥
ਦੋਹਾਂ ਪਾਸਿਆਂ ਤੋਂ ਬੇਹਿਸਾਬ ਬਾਣ,
ਬਿਛੂਆਬਰਛੀਬਜ੍ਰਹਜਾਰਾ॥
ਬਿਛੂਏ, ਬਰਛੀਆਂ ਅਤੇ ਹਜ਼ਾਰਾਂ ਬਜ੍ਰ ਚਲਣ ਲਗੇ।
ਗਦਾਗਰਿਸਟਜਵਨਪਰਝਰਹੀ॥
ਜਿਸ ਉਤੇ ਭਾਰੀ ਗਦਾਵਾਂ ਵਜਦੀਆਂ,
ਸ੍ਯੰਦਨਸਹਿਤਚੂਰਨਤਿਹਕਰਹੀ॥੧੦॥
ਉਨ੍ਹਾਂ ਨੂੰ ਰਥਾਂ ਸਮੇਤ ਚੂਰ ਚੂਰ ਕਰ ਦਿੰਦੀਆਂ ॥੧੦॥
ਜਾਕੇਲਗੇਅੰਗਮੈਬਾਨਾ॥
ਜਿਸ ਦੇ ਸ਼ਰੀਰ ਵਿਚ ਬਣ ਲਗਦੇ,
ਕਰਾਬੀਰਤਿਹਸ੍ਵਰਗਪਯਾਨਾ॥
ਉਹ ਸੂਰਮੇ ਸਵਰਗ ਨੂੰ ਚਲੇ ਜਾਂਦੇ।
ਮਚ੍ਯੋਬੀਰਖੇਤਬਿਕਰਾਲਾ॥
ਸੂਰਮਿਆਂ ਦਾ ਯੁੱਧ-ਭੂਮੀ ਵਿਚ ਭਿਆਨਕ ਯੁੱਧ ਮਚਿਆ
ਨਾਚਤਭੂਤਪ੍ਰੇਤਬੇਤਾਲਾ॥੧੧॥
ਅਤੇ ਭੂਤ, ਪ੍ਰੇਤ ਅਤੇ ਬੈਤਾਲ ਨਚਣ ਲਗੇ ॥੧੧॥
ਝੂਮਿਝੂਮਿਕਹੀਗਿਰੇਧਰਿਨਭਟ॥
ਕਿਧਰੇ ਝੂਮਦੇ ਹੋਏ ਸੂਰਮੇ ਧਰਤੀ ਉਤੇ ਡਿਗੇ ਪਏ ਸਨ
ਜੁਦੇਜੁਦੇਕਹੀਅੰਗਪਰੇਕਟਿ॥
ਅਤੇ ਕਿਧਰੇ (ਕਈਆਂ ਦੇ) ਅੰਗ ਕਟੇ ਹੋਏ ਵਖਰੇ ਵਖਰੇ ਪਏ ਸਨ।
ਚਲੀਸ੍ਰੋਨਕੀਨਦੀਬਿਰਾਜੈ॥
ਲਹੂ ਦੀ ਨਦੀ ਵਗ ਰਹੀ ਸੀ, ਜਿਸ ਨੂੰ ਵੇਖ ਕੇ ਬੈਤਰੁਨੀ
ਬੈਤਰੁਨੀਜਿਨਕੋਲਖਿਲਾਜੈ॥੧੨॥
(ਵਿਸ਼ੇਸ਼: ਪੁਰਾਣਾਂ ਅਨੁਸਾਰ ਯਮ-ਲੋਕ ਤੋਂ ਉਰਲੇ ਪਾਸੇ ਵਗਣ ਵਾਲੀ, ਗੰਦਗੀ ਨਾਲ ਭਰੀ ਹੋਈ ਨਦੀ ਜੋ ਦੋ ਯੋਜਨ ਚੌੜੀ ਹੈ ਅਤੇ ਜੋ ਹਿੰਦੂ ਮਤ ਅਨੁਸਾਰ ਤਰ ਕੇ ਜਾਣੀ ਹੁੰਦੀ ਹੈ। ਅਜਿਹੇ ਸਮੇਂ ਦਾਨ ਕੀਤੀ ਗਊ ਸਹਾਇਤਾ ਕਰਦੀ ਹੈ) ਵੀ ਸ਼ਰਮਿੰਦੀ ਹੁੰਦੀ ਸੀ ॥੧੨॥
ਇਹਦਿਸਿਅਧਿਕਦੇਵਤਾਕੋਪੇ॥
ਇਸ ਪਾਸੇ ਦੇਵਤੇ ਬਹੁਤ ਗੁੱਸੇ ਵਿਚ ਹੋਏ
ਉਹਿਦਿਸਿਪਾਵਦਾਨਵਨਰੋਪੇ॥
ਅਤੇ ਉਸ ਪਾਸੇ ਦੈਂਤਾਂ ਨੇ ਪੈਰ ਗਡ ਦਿੱਤੇ।
ਕੁਪਿਕੁਪਿਅਧਿਕਹ੍ਰਿਦਨਮੋਭਿਰੇ॥
ਹਿਰਦਿਆਂ ਵਿਚ ਅਧਿਕ ਕ੍ਰੋਧਿਤ ਹੋ ਕੇ,