GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1356
Display Settings
ਸਿਵਦੇਈਤਿਹਨਾਰਿਬਿਚਛਨ
ਉਸ ਦੀ ਸ਼ਿਵ ਦੇਈ ਨਾਂ ਦੀ ਸਿਆਣੀ ਇਸਤਰੀ ਸੀ।
ਰੂਪਵਾਨਗੁਨਵਾਨਸੁਲਛਨ
ਉਹ ਰੂਪਵਾਨ, ਗੁਣਵਾਨ ਅਤੇ ਚੰਗਿਆਂ ਲੱਛਣਾਂ ਵਾਲੀ ਸੀ।
ਰਾਜਾਆਪੁਚਰਿਤ੍ਰਬਨਾਵਤ
ਰਾਜਾ ਆਪ ਚਰਿਤ੍ਰ ਬਣਾਉਂਦਾ ਸੀ
ਲਿਖਿਲਿਖਿਪੜਿਇਸਤ੍ਰਿਯਨਸੁਨਾਵਤ॥੨॥
ਅਤੇ ਲਿਖ ਲਿਖ ਕੇ ਇਸਤਰੀਆਂ ਨੂੰ ਪੜ੍ਹ ਕੇ ਸੁਣਾਉਂਦਾ ਹੁੰਦਾ ਸੀ ॥੨॥
ਸਿਵਾਮਤੀਇਹਬਿਧਿਜਬਸੁਨੀ
ਜਦ ਸ਼ਿਵਾ ਮਤੀ ਨੇ ਇਸ ਤਰ੍ਹਾਂ ਸੁਣਿਆ
ਅਧਿਕਬਿਹਸਿਕਰਿਮੂੰਡੀਧੁਨੀ
(ਤਦ) ਬਹੁਤ ਹਸ ਕੇ ਸਿਰ ਹਿਲਾਇਆ।
ਅਸਕਰਿਇਸੈਚਰਿਤ੍ਰਦਿਖਾਊ
(ਮੈਂ) ਅਜਿਹਾ ਚਰਿਤ੍ਰ ਕਰ ਕੇ ਇਸ (ਰਾਜੇ) ਨੂੰ ਵਿਖਾਵਾਂਗੀ
ਯਾਹਭਜੋਯਾਹੀਤੇਲਿਖਾਊ॥੩॥
ਕਿ ਇਸ ਨਾਲ ਰਮਣ ਕਰ ਕੇ ਇਸੇ ਤੋਂ ਲਿਖਵਾਵਾਂਗੀ ॥੩॥
ਜਿਹਤਿਹਬਿਧਿਭੂਪਹਿਫੁਸਲਾਇ
ਜਿਵੇਂ ਕਿਵੇਂ ਰਾਜੇ ਨੂੰ ਫੁਸਲਾ ਕੇ
ਮਿਲਤਭਈਦਿਨਹੀਕਹਆਇ
ਦਿਨ ਨੂੰ ਹੀ ਆ ਕੇ ਮਿਲ ਪਈ।
ਆਨਿਗਰੇਤਾਕੇਲਪਟਾਈ
ਆ ਕੇ ਉਸ ਦੇ ਗਲੇ ਨਾਲ ਲਿਪਟ ਗਈ
ਭਾਤਿਭਾਤਿਤਿਨਕੇਲਰਚਾਈ॥੪॥
ਅਤੇ ਭਾਂਤ ਭਾਂਤ ਨਾਲ ਕਾਮ-ਕ੍ਰੀੜਾ ਕੀਤੀ ॥੪॥
ਭਾਤਿਭਾਤਿਜਦਪਤਿਹਭਜਾ
(ਭਾਵੇਂ) ਪਤੀ ਨੇ ਉਸ ਨਾਲ ਕਈ ਤਰ੍ਹਾਂ ਦਾ ਰਮਣ ਕੀਤਾ,
ਤਊਤ੍ਰਿਯਆਸਨਤਿਹਤਜਾ
ਤਾਂ ਵੀ ਇਸਤਰੀ ਨੇ ਉਸ ਦਾ ਆਸਣ ਨਾ ਛਡਿਆ।
ਭਾਤਿਭਾਤਿਉਰਸੋਉਰਝਾਨੀ
ਕਈ ਤਰ੍ਹਾਂ ਨਾਲ (ਉਸ ਦੀ) ਛਾਤੀ ਨਾਲ ਲਗੀ ਰਹੀ
ਨਿਰਖਿਭੂਪਕਾਰੂਪਬਿਕਾਨੀ॥੫॥
ਅਤੇ ਰਾਜੇ ਦਾ ਰੂਪ ਵੇਖ ਕੇ ਵਿਕ ਗਈ ॥੫॥
ਭੋਗਕਮਾਇਗਈਡੇਰੈਜਬ
(ਰਾਜੇ ਨਾਲ) ਭੋਗ ਕਰ ਕੇ ਜਦ (ਆਪਣੇ) ਘਰ ਨੂੰ ਪਰਤੀ,
ਸਖਿਯਨਸਾਥਬਖਾਨੋਇਮਤਬ
ਤਦ ਸਖੀਆਂ ਨਾਲ ਇਸ ਤਰ੍ਹਾਂ ਬਖਾਨ ਕੀਤਾ।
ਇਹਰਾਜੈਮੁਹਿਆਜੁਬੁਲਾਯੋ
ਇਸ ਰਾਜੇ ਨੇ ਮੈਨੂੰ ਅਜ ਬੁਲਾਇਆ ਸੀ
ਦਿਨਹੀਮੋਸੰਗਭੋਗਕਮਾਯੋ॥੬॥
ਅਤੇ ਦਿਨ ਵੇਲੇ ਹੀ ਮੇਰੇ ਨਾਲ ਭੋਗ ਕੀਤਾ ਸੀ ॥੬॥
ਸਾਸੁਸਸੁਰਜਬਹੀਸੁਨਪਾਈ
ਜਦੋਂ ਸੱਸ ਸਹੁਰੇ ਨੇ ਸੁਣ ਲਿਆ
ਔਰਸੁਨਤਭੀਸਗਲਲੁਗਾਈ
ਅਤੇ ਹੋਰ ਸਾਰੀਆਂ ਇਸਤਰੀਆਂ ਨੇ ਸੁਣ ਲਿਆ
ਆਜੁਰਾਜਯਾਸੋਰਤਿਮਾਨੀ
ਕਿ ਅਜ ਰਾਜੇ ਨੇ ਇਸ ਨਾਲ ਕਾਮ-ਕ੍ਰੀੜਾ ਕੀਤੀ ਹੈ,
ਬੂਝਿਗਏਸਭਲੋਗਕਹਾਨੀ॥੭॥
ਤਾਂ ਸਾਰੇ ਲੋਕ ਕਹਾਣੀ ਸਮਝ ਗਏ ॥੭॥
ਪੁਨਿਸਿਵਦੇਇਹਭਾਤਿਉਚਾਰੋ
ਫਿਰ ਸ਼ਿਵ ਦੇ (ਦੇਈ) ਨੇ ਇਸ ਤਰ੍ਹਾਂ ਕਿਹਾ,
ਮੈਦੇਖਤਥੀਹਿਯਾਤਿਹਾਰੋ
ਮੈਂ ਤੁਹਾਡਾ ਜਿਗਰਾ ਵੇਖ ਰਹੀ ਸਾਂ
ਬਾਤਕਹੇਮੁਹਿਕ੍ਯਾਕਰਿਹੈ
ਕਿ ਇਹ ਕੀ ਗੱਲ ਕਰਦੇ ਹਨ ਅਤੇ ਮੈਨੂੰ ਕੀ ਕਹਿੰਦੇ ਹਨ।
ਚੁਪਕਰਿਹੈਕਿਕੋਪਕਰਿਲਰਿਹੈ॥੮॥
ਚੁਪ ਕਰਦੇ ਹਨ ਜਾਂ ਕ੍ਰੋਧਿਤ ਹੋ ਕੇ ਲੜਦੇ ਹਨ ॥੮॥
ਅੜਿਲ
ਅੜਿਲ:
ਦਿਨਕੋਐਸੋਕੋਤ੍ਰਿਯਕਰਮਕਮਾਵਈ
ਦਿਨ ਵੇਲੇ ਅਜਿਹੀ ਕਿਹੜੀ ਇਸਤਰੀ ਹੈ, ਜੋ (ਇਹ) ਕਰਮ ਕਮਾਵੇਗੀ।
ਦਿਖਤਜਾਰਕੋਧਾਮਨਾਰਿਕਿਮਿਜਾਵਈ
(ਸਭ ਦੇ) ਵੇਖਦੇ ਹੋਇਆਂ ਇਸਤਰੀ ਕਿਵੇਂ ਯਾਰ ਦੇ ਘਰ ਜਾਵੇਗੀ।
ਐਸਕਾਜਕਰਿਕਵਨਕਹੋਕਿਮਿਭਾਖਿਹੈ
ਅਜਿਹਾ ਕੰਮ ਕਰ ਕੇ ਭਲਾ ਕੋਈ ਕਿਸੇ ਨੂੰ ਕਿਉਂ ਦਸੇਗੀ।
ਹੋਅਪਨੇਚਿਤਕੀਬਾਤਚਿਤਮੋਰਾਖਿਹੈ॥੯॥
ਉਹ ਆਪਣੇ ਮਨ ਦੀ ਗੱਲ ਆਪਣੇ ਮਨ ਵਿਚ ਹੀ ਰਖੇਗੀ ॥੯॥
ਚੌਪਈ
ਚੌਪਈ:
ਬੈਨਸੁਨਤਸਭਹਿਨਸਚੁਆਯੋ
ਗੱਲ ਸੁਣ ਕੇ ਸਾਰਿਆਂ ਨੇ ਸਚ ਮੰਨ ਲਈ
ਕਿਨੂੰਤਹਇਹਕਥਹਿਚਲਾਯੋ
ਅਤੇ ਕਿਸੇ ਹੋਰ ਨਾਲ ਅਗੇ ਗੱਲ ਨਾ ਚਲਾਈ।
ਜੋਕੋਈਐਸਕਰਮਕੌਕਰਿਹੈ
ਜੇ ਕੋਈ ਅਜਿਹਾ ਕਰਮ ਕਰਦਾ ਹੈ,
ਭੂਲਿਕਾਹੂਪਾਸਉਚਿਰਹੈ॥੧੦॥
ਤਾਂ ਉਹ ਭੁਲ ਕੇ ਕਿਸੇ ਹੋਰ ਨੂੰ ਨਹੀਂ ਦਸਦਾ ॥੧੦॥
ਲੋਗਨਕਹਿਇਹਬਿਧਿਡਹਕਾਇ
ਲੋਕਾਂ ਨੂੰ ਇਸ ਤਰ੍ਹਾਂ ਕਹਿ ਕੇ ਭਰਮਾਇਆ
ਪਿਯਤਨਪਤ੍ਰੀਲਿਖੀਬਨਾਇ
ਅਤੇ ਪ੍ਰਿਯ ਨੂੰ (ਇਸ ਤਰ੍ਹਾਂ) ਚਿੱਠੀ ਲਿਖ ਭੇਜੀ।
ਮੋਪਰਯਾਰਅਨੁਗ੍ਰਹਕੀਜੇ
ਹੇ ਪ੍ਰੀਤਮ! ਮੇਰੇ ਉਤੇ ਕ੍ਰਿਪਾ ਕਰੋ
ਇਹਭੀਚਰਿਤਗ੍ਰੰਥਲਿਖਿਲੀਜੇ॥੧੧॥
ਅਤੇ ਇਹ ਚਰਿਤ੍ਰ ਵੀ ਗ੍ਰੰਥ ਵਿਚ ਲਿਖ ਲਵੋ ॥੧੧॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਚਾਰਸੌਤੀਨਚਰਿਤ੍ਰਸਮਾਪਤਮਸਤੁਸੁਭਮਸਤੁ॥੪੦੩॥੭੧੩੪॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੪੦੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੪੦੩॥੭੧੩੪॥ ਚਲਦਾ॥
ਸਬੁਧਿਬਾਚ
ਸਬੁਧਿ ਨੇ ਕਿਹਾ:
ਚੌਪਈ
ਚੌਪਈ:
ਸਤਿਸੰਧਿਇਕਭੂਪਭਨਿਜੈ
ਸਤਿ ਸੰਧਿ ਨਾਂ ਦਾ ਇਕ ਰਾਜਾ ਦਸਿਆ ਜਾਂਦਾ ਸੀ।
ਪ੍ਰਥਮੇਸਤਿਜੁਗਬੀਚਕਹਿਜੈ
(ਉਹ) ਪਹਿਲੇ (ਯੁਗ, ਅਰਥਾਤ) ਸਤਿਯੁਗ ਵਿਚ ਹੋਇਆ ਕਿਹਾ ਜਾਂਦਾ ਸੀ।
ਜਿਹਜਸਪੁਰੀਚੌਦਹੂੰਛਾਯੋ
ਉਸ ਦਾ ਯਸ਼ ਚੌਦਾਂ ਲੋਕਾਂ ਵਿਚ ਪਸਰਿਆ ਹੋਇਆ ਸੀ।