GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1355
Display Settings
ਪੋਸਤਭਾਗਅਫੀਮਸਰਾਬਖਵਾਇਤੁਮੈਤਬਆਪੁਚੜੈਹੌ
ਪੋਸਤ, ਭੰਗ, ਅਫ਼ੀਮ ਅਤੇ ਸ਼ਰਾਬ ਤੁਹਾਨੂੰ ਖਵਾ ਕੇ, ਤਦ ਆਪ ਚੜ੍ਹਾਵਾਂਗੀ।
ਕੋਟਉਪਾਵਕਰੌਕ੍ਯੋਮੀਤਪੈਕੇਲਕਰੇਬਿਨੁਜਾਨਦੈਹੌ॥੧੩॥
ਹੇ ਮਿਤਰ! ਭਾਵੇਂ ਕਰੋੜਾਂ ਉਪਾ ਕਿਉਂ ਨਾ ਕਰੋ, ਪਰ (ਤੁਹਾਨੂੰ) ਕਾਮ-ਕ੍ਰੀੜਾ ਕੀਤੇ ਬਿਨਾ ਜਾਣ ਨਹੀਂ ਦਿਆਂਗੀ ॥੧੩॥
ਕੇਤਿਯੈਬਾਤਬਨਾਇਕਹੌਕਿਨਕੇਲਕਰੇਬਿਨੁਮੈਟਰੌਗੀ
ਤੁਸੀਂ ਕਿਤਨੀਆਂ ਹੀ ਗੱਲਾਂ ਬਣਾ ਕੇ ਕਿਉਂ ਨਾ ਕਹੋ, ਮੈਂ ਰਤੀ-ਕ੍ਰੀੜਾ ਕੀਤੇ ਬਿਨਾ ਨਹੀਂ ਟਲਾਂਗੀ।
ਆਜੁਮਿਲੇਤੁਮਰੇਬਿਨੁਮੈਤਵਰੂਪਚਿਤਾਰਿਚਿਤਾਰਿਜਰੌਗੀ
ਅਜ ਤੁਹਾਡੇ ਮਿਲੇ ਬਿਨਾ, ਮੈਂ ਤੁਹਾਡੇ ਰੂਪ ਦਾ ਧਿਆਨ ਕਰ ਕਰ ਕੇ ਸੜਦੀ ਰਹਾਂਗੀ।
ਹਾਰਸਿੰਗਾਰਸਭੈਘਰਬਾਰਸੁਏਕਹਿਬਾਰਬਿਸਾਰਿਧਰੌਗੀ
ਸਾਰੇ ਹਾਰ ਸ਼ਿੰਗਾਰ ਅਤੇ ਘਰ ਬਾਰ ਇਕੋ ਹੀ ਵਾਰ ਭੁਲਾ ਦਿਆਂਗੀ।
ਕੈਕਰਿਪ੍ਯਾਰਮਿਲੋਇਕਬਾਰਕਿਯਾਰਬਿਨਾਉਰਫਾਰਿਮਰੌਗੀ॥੧੪॥
ਜਾਂ ਤਾਂ ਪਿਆਰ ਨਾਲ ਇਕ ਵਾਰ ਮਿਲੋ, ਨਹੀਂ ਤਾਂ ਯਾਰ ਤੋਂ ਬਿਨਾ ਮੈਂ ਛਾਤੀ ਪਾੜ ਦਿਆਂਗੀ ॥੧੪॥
ਸੁੰਦਰਕੇਲਕਰੋਹਮਰੇਸੰਗਮੈਤੁਮਰੌਲਖਿਰੂਪਬਿਕਾਨੀ
(ਹੇ ਰਾਜਨ!) ਮੇਰੇ ਨਾਲ ਕਾਮ-ਕ੍ਰੀੜਾ ਕਰੋ, ਮੈਂ ਤੇਰਾ ਰੂਪ ਵੇਖ ਕੇ ਵਿਕ ਗਈ ਹਾਂ।
ਠਾਵਨਹੀਜਹਾਜਾਉਕ੍ਰਿਪਾਨਿਧਿਆਜੁਭਈਦੁਤਿਦੇਖਦਿਵਾਨੀ
ਹੇ ਕ੍ਰਿਪਾ ਨਿਧਾਨ! ਕੋਈ ਥਾਂ ਨਹੀਂ, ਜਿਥੇ ਜਾਵਾਂ। (ਮੈਂ) ਅਜ ਤੁਹਾਡੀ ਸੁੰਦਰਤਾ ਨੂੰ ਵੇਖ ਕੇ ਦੀਵਾਨੀ ਹੋ ਗਈ ਹਾਂ।
ਹੌਅਟਕੀਤਵਹੇਰਿਪ੍ਰਭਾਤੁਮਬਾਧਿਰਹੈਕਸਿਮੌਨਗੁਮਾਨੀ
ਮੈਂ ਤੁਹਾਡੀ ਸੁੰਦਰਤਾ ਨੂੰ ਵੇਖ ਕੇ ਮੋਹਿਤ ਹੋ ਗਈ ਹਾਂ ਅਤੇ ਹੇ ਗੁਮਾਨੀ! ਤੁਸੀਂ ਕਿਸ ਲਈ ਮੌਨ ਧਾਰਨ ਕੀਤਾ ਹੋਇਆ ਹੈ।
ਜਾਨਤਘਾਤਮਾਨਤਬਾਤਸੁਜਾਤਬਿਹਾਤਦੁਹੂੰਨਕੀਜ੍ਵਾਨੀ॥੧੫॥
(ਤੁਸੀਂ) ਨਾ ਮੌਕਾ ਸਮਝ ਰਹੇ ਹੋ ਤੇ ਨਾ ਗੱਲ ਮੰਨ ਰਹੇ ਹੋ, ਦੋਹਾਂ ਦੀ ਜਵਾਨੀ ਵਿਅਰਥ ਵਿਚ ਬੀਤ ਰਹੀ ਹੈ ॥੧੫॥
ਜੇਤਿਕਪ੍ਰੀਤਿਕੀਰੀਤਿਕੀਬਾਤਸੁਸਾਹਸੁਤਾਨ੍ਰਿਪਤੀਰਬਖਾਨੀ
ਪ੍ਰੀਤ ਦੀ ਰੀਤ ਦੀ ਜਿਤਨੀ ਕੁ ਗੱਲ ਸੀ, ਸ਼ਾਹ ਦੀ ਪੁੱਤਰੀ ਨੇ ਰਾਜੇ ਪ੍ਰਤਿ ਕਹਿ ਦਿੱਤੀ।
ਚੌਕਰਹਾਚਹੂੰਓਰਚਿਤੈਕਰਿਬਾਧਿਰਹਾਮੁਖਮੌਨਗੁਮਾਨੀ
(ਰਾਜਾ) ਹੈਰਾਨ ਹੋ ਕੇ ਚੌਹਾਂ ਪਾਸੇ ਵੇਖ ਰਿਹਾ ਸੀ ਅਤੇ ਗੁਮਾਨੀ ਨੇ ਮੁਖ ਉਤੇ ਚੁਪ ਸਾਧੀ ਹੋਈ ਸੀ।
ਹਾਹਿਰਹੀਕਹਿਪਾਇਰਹੀਗਹਿਗਾਇਥਕੀਗੁਨਏਕਜਾਨੀ
(ਉਹ) 'ਹਾਇ ਹਾਇ' ਕਹਿੰਦੀ ਹੋਈ ਪੈਰਾਂ ਨੂੰ ਪਕੜਦੀ ਰਹੀ ਅਤੇ ਗੁਣ ਗਾ ਗਾ ਕੇ ਥਕ ਗਈ, (ਪਰ ਉਸ ਨੇ) ਇਕ ਨਾ ਸੁਣੀ।
ਬਾਧਿਰਹਾਜੜਮੋਨਿਮਹਾਓਹਿਕੋਟਿਕਹੀਇਹਏਕਮਾਨੀ॥੧੬॥
ਉਸ ਮੂਰਖ ਨੇ ਮੌਨ ਧਾਰਨ ਕਰੀ ਰਖਿਆ। ਉਸ ਨੇ ਅਨੇਕ ਗੱਲਾਂ ਕਹੀਆਂ, ਪਰ ਇਸ ਨੇ ਇਕ ਵੀ ਨਾ ਮੰਨੀ ॥੧੬॥
ਚੌਪਈ
ਚੌਪਈ:
ਜਬਭੂਪਤਿਇਕਬਾਤਮਾਨੀ
ਜਦ ਰਾਜੇ ਨੇ ਇਕ ਗੱਲ ਵੀ ਨਾ ਮੰਨੀ,
ਸਾਹਸੁਤਾਤਬਅਧਿਕਰਿਸਾਨੀ
ਤਦ ਸ਼ਾਹ ਦੀ ਪੁੱਤਰੀ ਬਹੁਤ ਕ੍ਰੋਧਵਾਨ ਹੋਈ।
ਸਖਿਯਨਨੈਨਸੈਨਕਰਿਦਈ
(ਉਸ ਨੇ) ਸਖੀਆਂ ਨੂੰ ਅੱਖ ਦਾ ਇਸ਼ਾਰਾ ਕਰ ਦਿੱਤਾ
ਰਾਜਾਕੀਬਹੀਯਾਗਹਿਲਈ॥੧੭॥
ਅਤੇ (ਉਨ੍ਹਾਂ ਨੇ) ਰਾਜੇ ਦੀਆਂ ਬਾਂਹਵਾਂ ਪਕੜ ਲਈਆਂ ॥੧੭॥
ਪਕਰਿਰਾਵਕੀਪਾਗਉਤਾਰੀ
ਰਾਜੇ ਨੂੰ ਪਕੜ ਕੇ ਪਗ ਉਤਾਰ ਲਈ
ਪਨਹੀਮੂੰਡਸਾਤਸੈਝਾਰੀ
ਅਤੇ ਸਿਰ ਵਿਚ ਸੱਤ ਸੌ ਜੁਤੀਆਂ ਮਾਰੀਆਂ।
ਦੁਤਿਯਪੁਰਖਕੋਈਤਿਹਨਿਹਾਰੌ
ਉਥੇ ਕੋਈ ਹੋਰ ਪੁਰਸ਼ ਨਹੀਂ ਦਿਸਦਾ ਸੀ,
ਆਨਿਰਾਵਕੌਕਰੈਸਹਾਰੌ॥੧੮॥
ਜੋ ਆ ਕੇ ਰਾਜੇ ਦੀ ਸਹਾਇਤਾ ਕਰਦਾ ॥੧੮॥
ਭੂਪਲਜਤਨਹਿਹਾਇਬਖਾਨੈ
ਲਾਜ ਦਾ ਮਾਰਿਆ ਰਾਜਾ ਹਾਇ ਵੀ ਨਹੀਂ ਕਹਿ ਰਿਹਾ ਸੀ
ਜਿਨਿਕੋਈਨਰਮੁਝੈਪਛਾਨੈ
ਕਿ ਕਿਤੇ ਕੋਈ ਬੰਦਾ ਮੈਨੂੰ ਪਛਾਣ ਨਾ ਲਏ।
ਸਾਹਸੁਤਾਇਤਨ੍ਰਿਪਹਿਛੋਰੈ
ਸ਼ਾਹ ਦੀ ਪੁੱਤਰੀ ਇਸ ਤਰ੍ਹਾਂ ਰਾਜੇ ਨੂੰ ਛਡ ਨਹੀਂ ਰਹੀ ਸੀ
ਪਨਹੀਵਾਹਿਮੂੰਡਪਰਤੋਰੈ॥੧੯॥
ਅਤੇ ਜੁਤੀ ਉਸ ਦੇ ਸਿਰ ਉਤੇ ਤੋੜ ਰਹੀ ਸੀ ॥੧੯॥
ਰਾਵਲਖਾਤ੍ਰਿਯਮੁਝੈਸੰਘਾਰੋ
ਰਾਜੇ ਨੇ ਸਮਝ ਲਿਆ ਕਿ ਇਸਤਰੀ ਮੈਨੂੰ ਮਾਰ ਦੇਵੇਗੀ
ਕੋਈਪਹੁਚਾਸਿਵਕਹਮਾਰੋ
ਅਤੇ ਮੇਰਾ ਕੋਈ ਸੇਵਕ ਵੀ ਨਹੀਂ ਪਹੁੰਚਿਆ ਹੈ।
ਅਬਯਹਮੁਝੈਜਾਨੈਦੈਹੈ
ਹੁਣ ਇਹ ਮੈਨੂੰ ਜਾਣ ਨਹੀਂ ਦੇਵੇਗੀ
ਪਨੀਹਨਤਮ੍ਰਿਤਲੋਕਪਠੈਹੈ॥੨੦॥
ਅਤੇ ਜੁਤੀਆਂ ਮਾਰ ਕੇ ਮ੍ਰਿਤੂ ਦੇ ਲੋਕ ਵਿਚ ਪਹੁੰਚਾ ਦੇਵੇਗੀ ॥੨੦॥
ਪਨਹੀਜਬਸੋਰਹਸੈਪਰੀ
ਜਦ ਸੋਲ੍ਹਾਂ ਸੌ ਜੁਤੀਆਂ ਪੈ ਚੁਕੀਆਂ
ਤਬਰਾਜਾਕੀਆਖਿਉਘਰੀ
ਤਾਂ ਰਾਜੇ ਦੀ ਅੱਖ ਖੁਲ੍ਹੀ।
ਇਹਅਬਲਾਗਹਿਮੋਹਿਸੰਘਰਿਹੈ
(ਸੋਚਣ ਲਗਾ ਕਿ) ਇਹ ਅਬਲਾ ਮੈਨੂੰ ਪਕੜ ਕੇ ਮਾਰ ਦੇਵੇਗੀ,
ਕਵਨਆਨਿਹ੍ਯਾਂਮੁਝੈਉਬਰਿਹੈ॥੨੧॥
ਕੌਣ ਇਥੇ ਆ ਕੇ ਮੈਨੂੰ ਬਚਾਏਗਾ ॥੨੧॥
ਪੁਨਿਰਾਜਾਇਹਭਾਤਿਬਖਾਨੋ
ਫਿਰ ਰਾਜੇ ਨੇ ਇਸ ਤਰ੍ਹਾਂ ਕਿਹਾ,
ਮੈਤ੍ਰਿਯਤੋਰਚਰਿਤ੍ਰਜਾਨੋ
ਹੇ ਇਸਤਰੀ! ਮੈਂ ਤੇਰੇ ਚਰਿਤ੍ਰ ਨੂੰ ਜਾਣਿਆ ਨਹੀਂ ਸੀ।
ਅਬਜੂਤਿਨਸੌਮੁਝੈਮਾਰੋ
ਹੁਣ ਮੈਨੂੰ ਜੁਤੀਆਂ ਨਾਲ ਨਾ ਮਾਰੋ,
ਜੌਚਾਹੌਤੌਆਨਿਬਿਹਾਰੋ॥੨੨॥
ਜਿਵੇਂ ਚਾਹੋ, (ਮੇਰੇ ਨਾਲ) ਆ ਕੇ ਰਮਣ ਕਰੋ ॥੨੨॥
ਸਾਹਸੁਤਾਜਬਯੌਸੁਨਿਪਾਈ
ਸ਼ਾਹ ਦੀ ਪੁੱਤਰੀ ਨੇ ਜਦੋਂ ਇਸ ਤਰ੍ਹਾਂ ਸੁਣਿਆ
ਨੈਨਸੈਨਦੈਸਖੀਹਟਾਈ
ਤਾਂ ਅੱਖ ਦੇ ਇਸ਼ਾਰੇ ਨਾਲ ਸਖੀਆਂ ਨੂੰ ਹਟਾ ਦਿੱਤਾ।
ਆਪੁਗਈਰਾਜਾਪਹਿਧਾਇ
ਆਪ ਰਾਜੇ ਕੋਲ ਭਜ ਕੇ ਗਈ
ਕਾਮਭੋਗਕੀਨਾਲਪਟਾਇ॥੨੩॥
ਅਤੇ ਲਿਪਟ ਲਿਪਟ ਕੇ ਕਾਮ-ਭੋਗ ਕੀਤਾ ॥੨੩॥
ਪੋਸਤਭਾਗਅਫੀਮਮਿਲਾਇ
ਪੋਸਤ, ਭੰਗ ਅਤੇ ਅਫ਼ੀਮ ਮਿਲਾ ਕੇ (ਸੇਵਨ ਕੀਤਾ)
ਆਸਨਤਾਤਰਦਿਯੋਬਨਾਇ
ਅਤੇ ਉਸ ਹੇਠਾਂ ਚੰਗੀ ਤਰ੍ਹਾਂ ਆਸਣ ਜਮਾਏ।
ਚੁੰਬਨਰਾਇਅਲਿੰਗਨਲਏ
ਰਾਜੇ ਨੇ ਚੁੰਬਨ ਅਤੇ ਆਲਿੰਗਨ ਲਏ
ਲਿੰਗਦੇਤਤਿਹਭਗਮੋਭਏ॥੨੪॥
ਅਤੇ ਉਸ ਨਾਲ ਮਰਦਾਵਾਂ ਕਰਮ ਕੀਤਾ ॥੨੪॥
ਭਗਮੋਲਿੰਗਦਿਯੋਰਾਜਾਜਬ
ਜਦ ਰਾਜੇ ਨੇ ਪੁਰਸ਼ ਵਾਲਾ ਆਚਾਰ ਕੀਤਾ,
ਰੁਚਿਉਪਜੀਤਰਨੀਕੇਜਿਯਤਬ
ਤਦ ਇਸਤਰੀ ਦੇ ਮਨ ਵਿਚ ਬਹੁਤ ਰੁਚੀ ਪੈਦਾ ਹੋਈ।
ਲਪਟਿਲਪਟਿਆਸਨਤਰਗਈ
ਉਸ ਨੇ ਲਿਪਟ ਲਿਪਟ ਕੇ ਆਸਣ ਕੀਤੇ
ਚੁੰਬਨਕਰਤਭੂਪਕੇਭਈ॥੨੫॥
ਅਤੇ ਰਾਜੇ ਦੇ ਚੁੰਬਨ ਲੈਣ ਲਗੀ ॥੨੫॥
ਗਹਿਗਹਿਤਿਹਕੋਗਰੇਲਗਾਵਾ
ਉਸ ਨੂੰ ਪਕੜ ਪਕੜ ਕੇ ਗਲੇ ਨਾਲ ਲਗਾਇਆ
ਆਸਨਸੌਆਸਨਹਿਛੁਹਾਵਾ
ਅਤੇ ਆਸਣ ਨਾਲ ਆਸਣ ਛੋਹਾਇਆ।
ਅਧਰਨਸੌਦੋਊਅਧਰਲਗਾਈ
ਦੋਹਾਂ ਬੁਲ੍ਹਾਂ ਨਾਲ ਬੁਲ੍ਹ ਲਗਾਏ
ਦੁਹੂੰਕੁਚਨਸੌਕੁਚਨਮਿਲਾਈ॥੨੬॥
ਅਤੇ ਦੋਹਾਂ ਕੁਚਾਂ ਨਾਲ ਕੁਚ ਮਿਲਾਏ ॥੨੬॥
ਇਹਬਿਧਿਭੋਗਕਿਯਾਰਾਜਾਤਨ
ਉਸ ਨੇ ਰਾਜੇ ਨਾਲ ਇਸ ਤਰ੍ਹਾਂ ਦਾ ਭੋਗ ਕੀਤਾ
ਜਿਹਬਿਧਿਰੁਚਾਚੰਚਲਾਕੇਮਨ
ਜਿਹੋ ਜਿਹਾ ਇਸਤਰੀ ਦੇ ਮਨ ਨੂੰ ਚੰਗਾ ਲਗਾ।
ਬਹੁਰੌਰਾਵਬਿਦਾਕਰਿਦਿਯੋ
(ਉਸ ਨੇ) ਫਿਰ ਰਾਜੇ ਨੂੰ ਵਿਦਾ ਕਰ ਦਿੱਤਾ
ਅਨਤਦੇਸਕੋਮਾਰਗਲਿਯੋ॥੨੭॥
ਅਤੇ ਕਿਸੇ ਦੂਜੇ ਦੇਸ ਦਾ ਰਾਹ ਫੜਿਆ ॥੨੭॥
ਰਤਿਕਰਿਰਾਵਬਿਦਾਕਰਿਦਿਯਾ
ਰਤੀ-ਕ੍ਰੀੜਾ ਕਰ ਕੇ ਰਾਜੇ ਨੂੰ ਵਿਦਾ ਕਰ ਦਿੱਤਾ।
ਐਸਾਚਰਿਤਚੰਚਲਾਕਿਯਾ
ਇਸ ਤਰ੍ਹਾਂ ਦਾ ਚੰਚਲਾ ਨੇ ਚਰਿਤ੍ਰ ਕੀਤਾ।
ਅਵਰਪੁਰਖਸੌਰਾਵਭਾਖਾ
ਰਾਜੇ ਨੇ ਕਿਸੇ ਹੋਰ ਆਦਮੀ ਨੂੰ ਨਾ ਦਸਿਆ।
ਜੋਤ੍ਰਿਯਕਿਯਸੋਜਿਯਮੋਰਾਖਾ॥੨੮॥
ਜੋ ਇਸਤਰੀ ਨੇ ਕੀਤਾ, ਉਸ ਨੂੰ ਮਨ ਵਿਚ ਹੀ ਰਖਿਆ ॥੨੮॥
ਦੋਹਰਾ
ਦੋਹਰਾ:
ਕਿਤਕਦਿਨਨਨ੍ਰਿਪਚੰਚਲਾਪੁਨਿਵਹੁਲਈਬੁਲਾਇ
ਕਿਤਨਿਆਂ ਦਿਨਾਂ ਬਾਦ ਰਾਜੇ ਨੇ ਉਸ ਇਸਤਰੀ ਨੂੰ ਫਿਰ ਬੁਲਾ ਲਿਆ
ਰਾਨੀਕਰਿਰਾਖੀਸਦਨਸਕਾਕੋਛਲਪਾਇ॥੨੯॥
ਅਤੇ ਉਸ ਨੂੰ ਮਹੱਲ ਵਿਚ ਰਾਣੀ ਕਰ ਕੇ ਰਖ ਲਿਆ। (ਉਸ ਦੇ) ਛਲ ਨੂੰ ਕੋਈ ਵੀ ਨਾ ਸਮਝ ਸਕਿਆ ॥੨੯॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਚਾਰਸੌਦੋਇਚਰਿਤ੍ਰਸਮਾਪਤਮਸਤੁਸੁਭਮਸਤੁ॥੪੦੨॥੭੧੨੩॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੪੦੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੪੦੨॥੭੧੨੩॥ ਚਲਦਾ॥
ਚੌਪਈ
ਚੌਪਈ:
ਸੁਨਨ੍ਰਿਪਔਰਚਰਿਤ੍ਰਬਖਾਨੋ
ਹੇ ਰਾਜਨ! ਸੁਣੋ, ਇਕ ਹੋਰ ਚਰਿਤ੍ਰ ਕਹਿੰਦਾ ਹਾਂ
ਜਿਹਬਿਧਿਕਿਯਾਚੰਚਲਾਜਾਨੋ
ਜਿਸ ਤਰ੍ਹਾਂ ਉਸ ਇਸਤਰੀ ਨੇ ਕੀਤਾ ਸੀ, ਸੋ ਜਾਣ ਲਵੋ।
ਅਨਦਾਵਤੀਨਗਰਇਕਸੋਹੈ
ਅਨਦਾਵਤੀ ਨਾਂ ਦਾ ਇਕ ਨਗਰ ਹੁੰਦਾ ਸੀ।
ਰਾਇਸਿੰਘਰਾਜਾਤਹਕੋਹੈ॥੧॥
ਉਥੋਂ ਦਾ ਰਾਜਾ ਰਾਇ ਸਿੰਘ ਸੀ ॥੧॥