GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1354
Display Settings
ਜਿਹਸਮਸੁਰਪੁਰਨਾਰਿਲਹਿਯਤ॥੧॥
ਜਿਸ ਵਰਗੀ ਸਵਰਗ ਵਿਚ ਵੀ ਇਸਤਰੀ ਨਹੀਂ ਮਿਲਦੀ ਸੀ ॥੧॥
ਸਹਰਸੁਰੇਸ੍ਵਾਵਤੀਬਿਰਾਜੈ
ਇਕ ਸੁਰੇਸ੍ਵਾਵਤੀ ਨਾਂ ਦੇ ਸ਼ਹਿਰ ਸੀ,
ਜਾਕੌਨਿਰਖਿਇੰਦ੍ਰਪੁਰਲਾਜੈ
ਜਿਸ (ਦੀ ਸੁੰਦਰਤਾ ਨੂੰ ਵੇਖ ਕੇ) ਇੰਦਰ ਪੁਰੀ ਵੀ ਲਜਾਉਂਦੀ ਸੀ।
ਬਲਵੰਡਸਿੰਘਸਾਹਇਕਸੁਨਿਯਤ
ਬਲਵੰਡ ਸਿੰਘ ਨਾਂ ਦਾ ਇਕ ਸ਼ਾਹ ਸੁਣੀਂਦਾ ਸੀ
ਜਿਹਸਮਾਨਜਗਔਰਗੁਨਿਯਤ॥੨॥
ਜਿਸ ਵਰਗਾ ਸੰਸਾਰ ਵਿਚ ਕੋਈ ਹੋਰ ਨਹੀਂ ਗਿਣਿਆ ਜਾਂਦਾ ਸੀ ॥੨॥
ਸਦਾਕੁਅਰਿਤਿਹਸੁਤਾਭਨਿਜੈ
ਉਸ ਦੀ ਸਦਾ ਕੁਮਾਰੀ ਨਾਂ ਦੀ ਪੁੱਤਰੀ ਦਸੀ ਜਾਂਦੀ ਸੀ,
ਚੰਦ੍ਰਸੂਰਲਖਿਜਾਹਿਅਰੁਝੈ
ਜਿਸ ਨੂੰ ਵੇਖ ਕੇ ਸੂਰਜ ਅਤੇ ਚੰਦ੍ਰਮਾ ਵੀ ਉਲਝ ਜਾਂਦੇ ਸਨ।
ਅਪ੍ਰਮਾਨਦੁਤਿਜਾਤਕਹੀ
ਉਸ ਦੀ ਅਸੀਮ ਸੁੰਦਰਤਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ।
ਜਾਨੁਕਫੂਲਿਚੰਬੇਲੀਰਹੀ॥੩॥
(ਇੰਜ ਲਗਦਾ ਸੀ) ਮਾਨੋ ਚੰਬੇਲੀ ਦਾ ਫੁਲ ਹੋਵੇ ॥੩॥
ਸਦਾਕੁਅਰਿਨਿਰਖਾਜਬਰਾਜਾ
ਸਦਾ ਕੁਮਾਰੀ ਨੇ ਜਦ ਰਾਜੇ ਨੂੰ ਵੇਖਿਆ,
ਤਬਹੀਸੀਲਤਵਨਕਾਭਾਜਾ
ਤਦ ਹੀ ਉਸ ਦਾ ਸ਼ੀਲ (ਸੰਜਮ) ਖ਼ਤਮ ਹੋ ਗਿਆ।
ਸਖੀਏਕਨ੍ਰਿਪਤੀਰਪਠਾਈ
ਉਸ ਨੇ ਇਕ ਦਾਸੀ ਨੂੰ ਰਾਜੇ ਕੋਲ ਭੇਜਿਆ
ਯੌਰਾਜਾਤਨਕਹੁਤੈਜਾਈ॥੪॥
(ਅਤੇ ਉਸ ਨੂੰ ਸਮਝਾਇਆ ਕਿ) ਰਾਜੇ ਪਾਸ ਜਾ ਕੇ ਇਸ ਤਰ੍ਹਾਂ ਕਹੀਂ ॥੪॥
ਮੈਤਵਰੂਪਨਿਰਖਿਉਰਝਾਨੀ
ਮੈਂ ਤੇਰਾ ਰੂਪ ਵੇਖ ਕੇ ਮੋਹਿਤ ਹੋ ਗਈ ਹਾਂ
ਮਦਨਤਾਪਤੇਭਈਦਿਵਾਨੀ
ਅਤੇ ਕਾਮ ਦੀ ਤਪਸ਼ ਨਾਲ ਦੀਵਾਨੀ ਹੋ ਗਈ ਹਾਂ।
ਏਕਬਾਰਤੁਮਮੁਝੈਬੁਲਾਵੋ
ਇਕ ਵਾਰ ਤੁਸੀਂ ਮੈਨੂੰ (ਆਪਣੇ ਕੋਲ) ਬੁਲਾਓ
ਕਾਮਤਪਤਕਰਿਕੇਲਮਿਟਾਵੋ॥੫॥
ਅਤੇ ਰਤੀ-ਕ੍ਰੀੜਾ ਕਰ ਕੇ ਕਾਮ ਦੀ ਤਪਸ਼ ਨੂੰ ਮਿਟਾਓ ॥੫॥
ਜੌਆਪਨਗ੍ਰਿਹਮੁਹਿਬੁਲਾਵਹੁ
(ਜੇ) ਆਪਣੇ ਘਰ ਨਹੀਂ ਬੁਲਾਉਂਦੇ
ਏਕਬਾਰਮੋਰੇਗ੍ਰਿਹਆਵਹੁ
ਤਾਂ ਇਕ ਵਾਰ ਮੇਰੇ ਘਰ ਹੀ ਆ ਜਾਓ।
ਮੋਸੰਗਕਰਿਯੈਮੈਨਬਿਲਾਸਾ
ਮੇਰੇ ਨਾਲ ਕਾਮੁਕ ਵਿਲਾਸ ਕਰੋ।
ਹਮਕਹਤੋਰਿਮਿਲਨਕੀਆਸਾ॥੬॥
ਮੈਨੂੰ ਤੁਹਾਡੇ ਮਿਲਣ ਦੀ ਹੀ ਆਸ ਹੈ ॥੬॥
ਭੂਪਕੁਅਰਿਵਹੁਗ੍ਰਿਹਬੁਲਾਈ
ਰਾਜੇ ਨੇ ਕੁਮਾਰੀ ਨੂੰ (ਆਪਣੇ) ਘਰ ਨਾ ਬੁਲਾਇਆ
ਆਪੁਜਾਇਤਿਹਸੇਜਸੁਹਾਈ
ਅਤੇ ਆਪ ਜਾ ਕੇ ਉਸ ਦੀ ਸੇਜ ਨੂੰ ਸੁਸ਼ੋਭਿਤ ਕੀਤਾ।
ਦੀਪਦਾਨਤਰੁਨੀਤਿਨਕੀਨਾ
ਇਸਤਰੀ ਨੇ ਰਾਜੇ ਦਾ ਦੀਪਕ ਜਲਾ ਕੇ
ਅਰਘਧੂਪਰਾਜਾਕਹਦੀਨਾ॥੭॥
ਅਤੇ ਧੂਪ ਅਤੇ ਅਰਗ ਚੜ੍ਹਾ ਕੇ ਸੁਆਗਤ ਕੀਤਾ ॥੭॥
ਸੁਭਰਸੇਜਊਪਰਬੈਠਾਯੋ
ਸੁੰਦਰ ਸੇਜ ਉਤੇ ਬਿਠਾਇਆ
ਭਾਗਅਫੀਮਸਰਾਬਮੰਗਾਯੋ
ਅਤੇ ਭੰਗ, ਅਫ਼ੀਮ ਤੇ ਸ਼ਰਾਬ ਮੰਗਾਈ।
ਪ੍ਰਥਮਕਹਾਨ੍ਰਿਪਸੌਇਨਪੀਜੈ
ਰਾਜੇ ਨੂੰ ਕਿਹਾ ਕਿ ਪਹਿਲਾਂ ਇਨ੍ਹਾਂ ਨੂੰ ਪੀਓ
ਬਹੁਰਿਮੁਝੈਮਦਨੰਕੁਸਦੀਜੈ॥੮॥
ਅਤੇ ਫਿਰ ਮੈਨੂੰ ਮਦਨਾਂਕੁਸ਼ (ਪੁਰਸ਼ ਇੰਦਰੀ) ਦਿਓ ॥੮॥
ਸੁਨਤਬਚਨਇਹਭੂਪਮਾਨਾ
ਇਹ ਗੱਲ ਸੁਣ ਕੇ ਰਾਜਾ ਨਾ ਮੰਨਿਆ
ਜਮਕੇਡੰਡਤ੍ਰਾਸਤਰਸਾਨਾ
ਅਤੇ ਜਮ ਦੇ ਡੰਡੇ ਦੇ ਭੈ ਤੋਂ ਘਬਰਾ ਗਿਆ।
ਕਹਿਯੋਮੈਤੌਸੌਰਤਿਕਰਿਹੋ
ਕਹਿਣ ਲਗਾ ਕਿ ਮੈਂ ਤੇਰੇ ਨਾਲ ਸੰਯੋਗ ਨਹੀਂ ਕਰਾਂਗਾ
ਘੋਰਨਰਕਮੋਭੂਲਿਪਰਿਹੌ॥੯॥
ਅਤੇ ਭੁਲ ਕੇ ਵੀ ਭਿਆਨਕ ਨਰਕ ਵਿਚ ਨਹੀਂ ਪਵਾਂਗਾ ॥੯॥
ਤਿਮਿਤਿਮਿਤ੍ਰਿਯਅੰਚਰਗਰਿਡਾਰੈ
(ਰਾਜੇ ਦੇ ਨਾਂਹ ਕਰਨ ਦੇ ਬਾਵਜੂਦ) ਤਿਵੇਂ ਤਿਵੇਂ (ਇਸਤਰੀ) ਗਲੇ ਵਿਚ ਪਲੂ ਪਾਉਂਦੀ ਸੀ
ਜੋਰਿਜੋਰਿਦ੍ਰਿਗਨ੍ਰਿਪਹਿਨਿਹਾਰੈ
ਅਤੇ ਅੱਖਾਂ ਜੋੜ ਜੋੜ ਕੇ ਰਾਜੇ ਨੂੰ ਵੇਖਦੀ ਸੀ।
ਹਾਇਹਾਇਮੁਹਿਭੂਪਤਿਭਜਿਯੈ
(ਉਹ) 'ਹਾਇ ਹਾਇ' (ਕਰ ਕੇ ਕਹਿੰਦੀ ਸੀ) ਹੇ ਰਾਜਨ! ਮੇਰੇ ਨਾਲ ਭੋਗ ਵਿਲਾਸ ਕਰੋ
ਕਾਮਕ੍ਰਿਯਾਮੋਰੇਸੰਗਸਜਿਯੈ॥੧੦॥
ਅਤੇ ਮੇਰੇ ਨਾਲ ਕਾਮ-ਲੀਲ੍ਹਾ ਰਚਾਓ ॥੧੦॥
ਨਹਿਨਹਿਪੁਨਿਜਿਮਿਜਿਮਿਨ੍ਰਿਪਕਰੈ
ਰਾਜਾ ਫਿਰ ਜਿਵੇਂ ਜਿਵੇਂ 'ਨਾਂਹ ਨਾਂਹ' ਕਰਦਾ ਸੀ,
ਤਿਮਿਤਿਮਿਚਰਨਚੰਚਲਾਪਰੈ
ਤਿਵੇਂ ਤਿਵੇਂ ਇਸਤਰੀ ਚਰਨੀਂ ਪੈਂਦੀ ਸੀ।
ਹਹਾਨ੍ਰਿਪਤਿਮੁਹਿਕਰਹੁਬਿਲਾਸਾ
(ਅਤੇ ਕਹਿੰਦੀ ਸੀ) ਹਾ ਹਾ ਰਾਜਨ! ਮੇਰੇ ਨਾਲ ਵਿਲਾਸ ਕਰੋ
ਕਾਮਭੋਗਕੀਪੁਰਵਹੁਆਸਾ॥੧੧॥
ਅਤੇ (ਮੇਰੀ) ਕਾਮ ਭੋਗ ਦੀ ਆਸ ਪੂਰੀ ਕਰੋ ॥੧੧॥
ਕਹਾਕਰੌਕਹੁਕਹਾਪਧਾਰੌ
ਦਸੋ, ਮੈਂ ਕੀ ਕਰਾਂ, ਕਿਥੇ ਜਾਵਾਂ,
ਆਪਮਰੌਕੈਮੁਝੈਸੰਘਾਰੌ
ਆਪ ਮਰ ਜਾਵਾਂ ਜਾਂ (ਤੁਸੀਂ) ਮੈਨੂੰ ਮਾਰ ਦਿਓ।
ਹਾਇਹਾਇਮੁਹਿਭੋਗਕਰਈ
'ਹਾਇ ਹਾਇ' ਤੁਸੀਂ ਮੇਰੇ ਨਾਲ ਭੋਗ ਨਹੀਂ ਕਰ ਰਹੇ,
ਤਾਤੇਜੀਅਹਮਾਰਾਜਰਈ॥੧੨॥
ਜਿਸ ਕਰ ਕੇ ਮੇਰਾ ਜੀ ਸੜ ਰਿਹਾ ਹੈ ॥੧੨॥
ਸਵੈਯਾ
ਸਵੈਯਾ:
ਆਸਨਔਰਅਲਿੰਗਨਚੁੰਬਨਆਜੁਭਲੇਤੁਮਰੇਕਸਿਲੈਹੌ
ਮੈਂ ਅਜ ਤੁਹਾਡੇ ਨਾਲ ਆਸਣ, ਆਲਿੰਗਨ ਅਤੇ ਚੁੰਬਨ ਚੰਗੀ ਤਰ੍ਹਾਂ ਕਸ ਕੇ ਕਰਾਂਗੀ।
ਰੀਝਿਹੈਂਜੌਨਉਪਾਇਗੁਮਾਨੀਤੈਂਤਾਹਿਉਪਾਇਸੋਤੋਹਿਰਿਝੈਹੌ
ਜਿਸ ਉਪਾ ਨਾਲ ਹੇ ਗੁਮਾਨੀ ਰਾਜਨ! ਤੁਸੀਂ ਰੀਝੋਗੇ, ਉਹੀ ਉਪਾ ਕਰ ਕੇ ਤੁਹਾਨੂੰ ਰਿਝਾਵਾਂਗੀ।