ਜਿਹਸਮਾਨਭੀਔਰਨਬਾਮਾ॥
ਉਸ ਵਰਗੀ ਕੋਈ ਹੋਰ ਇਸਤਰੀ ਨਹੀਂ ਹੋਈ ਸੀ।
ਸੋਕਾਰੂੰਕੀਛਬਿਲਖਿਅਟਿਕੀ॥
ਉਹ ਕਾਰੂੰ (ਬਾਦਸ਼ਾਹ) ਦੀ ਸੁੰਦਰਤਾ ਨੂੰ ਵੇਖ ਕੇ ਅਟਕ ਗਈ।
ਬਿਸਰਿਗਈਸਭਹੀਸੁਧਿਘਟਕੀ॥੩॥
ਉਸ ਨੂੰ (ਆਪਣੇ) ਸ਼ਰੀਰ ਦੀ ਸਾਰੀ ਸੁੱਧ ਬੁੱਧ ਭੁਲ ਗਈ ॥੩॥
ਅੜਿਲ॥
ਅੜਿਲ:
ਸਖੀਸੁਭੂਖਨਦੇਤਹਦਈਪਠਾਇਕੈ॥
ਸੁਭੂਖਨ ਦੇ (ਦੇਈ) ਨਾਂ ਦੀ ਸਖੀ ਨੂੰ ਉਥੇ ਭੇਜਿਆ
ਮੋਰੀਕਹੀਸਜਨਸੌਕਹਿਯਹੁਜਾਇਕੈ॥
(ਅਤੇ ਕਿਹਾ ਕਿ) ਮੇਰੀ ਕਹੀ ਹੋਈ ਗੱਲ ਸੱਜਨ ਨੂੰ ਜਾ ਕੇ ਕਹਿ।
ਪ੍ਰਣਤਿਹਮਾਰੀਮੀਤਕਹਾਸੁਨਿਲੀਜਿਯੈ॥
(ਅਤੇ ਇਹ ਵੀ) ਕਹਿਣਾ, ਹੇ ਮਿਤਰ! ਮੇਰੀ ਬੇਨਤੀ ਸੁਣ ਲਵੋ।
ਹੋਜਸਿਤਵਤ੍ਰਿਯਗ੍ਰਿਹਏਕਦੁਤਿਯਮੁਹਿਕੀਜਿਯੈ॥੪॥
ਜੇ ਤੁਹਾਡੇ ਘਰ ਇਕ ਇਸਤਰੀ ਹੋਵੇ, ਤਾਂ ਮੈਨੂੰ ਦੂਜੀ ਵਜੋਂ ਰਖ ਲਵੋ ॥੪॥
ਚੌਪਈ॥
ਚੌਪਈ:
ਕੁਅਰਿਕੁਅਰਿਕੀਬਾਤਬਖਾਨੀ॥
ਇਸਤਰੀ (ਦਾਸੀ) ਨੇ ਰਾਜ ਕੁਮਾਰੀ ਦੀ ਗੱਲ ਬਖਾਨ ਕੀਤੀ।
ਰਾਜਕੁਅਰਿਕਰਿਏਕਨਮਾਨੀ॥
(ਪਰ ਬਾਦਸ਼ਾਹ ਨੇ) ਰਾਜ ਕੁਮਾਰੀ ਦੀ ਇਕ ਨਾ ਮੰਨੀ।
ਇਮਿਸਖਿਜਾਇਤਾਹਿਸੁਧਿਦਈ॥
ਇਸ ਗੱਲ ਦੀ ਸਾਰੀ ਖ਼ਬਰ (ਦਾਸੀ ਨੇ) ਰਾਜ ਕੁਮਾਰੀ ਨੂੰ ਜਾ ਕੇ ਦਿੱਤੀ,
ਕੁਅਰਿਬਸੰਤਰਿਸਾਕੁਲਭਈ॥੫॥
ਤਾਂ ਬਸੰਤ ਕੁਮਾਰੀ ਰੋਹ ਨਾਲ ਵਿਆਕੁਲ ਹੋ ਗਈ ॥੫॥
ਤਤਛਿਨਸੁਰੰਗਧਾਮਨਿਜੁਦਈ॥
(ਤਦ ਉਸ ਨੇ) ਤੁਰਤ ਆਪਣੇ ਘਰ ਵਿਚ ਸੁਰੰਗ ਬਣਾਈ
ਨ੍ਰਿਪਕੇਸਦਨਨਿਕਾਰਤਭਈ॥
ਅਤੇ ਰਾਜੇ ਦੇ ਮਹੱਲ ਵਿਚ ਜਾ ਕਢੀ।
ਚਾਲਿਸਗੰਜਦਰਬਕੇਜੇਤੇ॥
ਧਨ-ਦੌਲਤ ਦੇ ਜਿਤਨੇ ਵੀ ਚਾਲ੍ਹੀ ਖ਼ਜਾਨੇ ਸਨ,
ਨਿਜੁਆਲੈਰਾਖੇਲੈਤੇਤੇ॥੬॥
ਉਤਨਿਆਂ ਨੂੰ ਹੀ ਲਿਆ ਕੇ ਆਪਣੇ ਘਰ ਰਖ ਲਿਆ ॥੬॥
ਮੂੜਭੂਪਕਛੁਬਾਤਨਪਾਈ॥
ਮੂਰਖ ਰਾਜੇ ਨੇ ਕੁਝ ਵੀ ਗੱਲ ਨਾ ਸਮਝੀ
ਕਿਹਬਿਧਿਧਨਤ੍ਰਿਯਲਿਯਾਚੁਰਾਈ॥
ਕਿ ਇਸਤਰੀ ਨੇ ਕਿਵੇਂ ਧਨ ਚੁਰਾ ਲਿਆ।
ਛੋਰਿਭੰਡਾਰਬਿਲੋਕੈਕਹਾ॥
ਭੰਡਾਰ ਖੋਲ੍ਹ ਕੇ ਕੀ ਵੇਖਿਆ
ਪੈਸਾਏਕਨਧਨਗ੍ਰਿਹਰਹਾ॥੭॥
ਕਿ ਘਰ ਵਿਚ ਧਨ ਦਾ ਇਕ ਪੈਸਾ ਵੀ ਨਹੀਂ ਰਿਹਾ ॥੭॥
ਅੜਿਲ॥
ਅੜਿਲ:
ਅਧਿਕਦੁਖਿਤਹ੍ਵੈਲੋਗਨਲਿਯਾਬੁਲਾਇਕੈ॥
ਅਧਿਕ ਦੁਖੀ ਹੋ ਕੇ (ਬਾਦਸ਼ਾਹ ਨੇ) ਲੋਕਾਂ ਨੂੰ ਬੁਲਾ ਲਿਆ
ਭਾਤਿਭਾਤਿਤਿਨਪ੍ਰਤਿਕਹਦੂਖਬਨਾਇਕੈ॥
ਅਤੇ ਦੁਖੀ ਹੋ ਕੇ ਤਰ੍ਹਾਂ ਤਰ੍ਹਾਂ ਨਾਲ ਲੋਕਾਂ ਨੂੰ ਕਿਹਾ ਕਿ ਦਸੋ,
ਐਸਾਕਵਨਕੁਕਰਮਕਹੋਹਮਤੇਭਯੋ॥
ਮੇਰੇ ਤੋਂ ਅਜਿਹਾ ਕਿਹੜਾ ਕੁਕਰਮ ਹੋਇਆ ਹੈ
ਹੋਜਿਹਕਾਰਨਤੇਗ੍ਰਿਹਚਾਲਿਸਕਾਧਨਗਯੋ॥੮॥
ਜਿਸ ਕਰ ਕੇ ਚਾਲ੍ਹੀ ਖ਼ਜ਼ਾਨਿਆਂ ਦਾ ਧਨ ਚਲਿਆ ਗਿਆ ਹੈ ॥੮॥
ਚੌਪਈ॥
ਚੌਪਈ:
ਸਭਲੋਗਨਇਹਭਾਤਿਬਿਚਾਰੀ॥
ਸਾਰਿਆਂ ਲੋਕਾਂ ਨੇ ਇਸ ਤਰ੍ਹਾਂ ਸੋਚਿਆ
ਪ੍ਰਗਟਰਾਵਕੇਸਾਥਉਚਾਰੀ॥
ਅਤੇ ਰਾਜੇ ਨੂੰ ਸਾਫ਼ ਸਾਫ਼ ਕਿਹਾ,
ਦਾਨਪੁੰਨ੍ਯਤੈਕਛੂਨਦਯੋ॥
ਤੂੰ ਦਾਨ ਪੁੰਨ ਕੁਝ ਨਹੀਂ ਕੀਤਾ,
ਤਿਹਤੇਗ੍ਰਿਹਕੋਸਭਧਨਗਯੋ॥੯॥
ਇਸ ਲਈ ਘਰ ਦਾ ਸਾਰਾ ਧਨ ਚਲਾ ਗਿਆ ਹੈ ॥੯॥
ਸੁਨਿਜੁਹਾਕੁਪਾਯੋਇਹਬਿਧਿਜਬ॥
ਜਦ ਜੁਹਾਕ (ਬਾਦਸ਼ਾਹ) ਨੇ ਇਸ ਤਰ੍ਹਾਂ ਸੁਣਿਆ,
ਧਾਵਤਭਲੋਅਮਿਤਲੈਦਲਤਬ॥
ਤਦ ਬਹੁਤ ਸੈਨਾ ਲੈ ਕੇ ਚੜ੍ਹ ਆਇਆ।
ਛੀਨਿਲਈਤਾਕੀਸਭਸਾਹੀ॥
ਉਸ ਦੀ ਸਾਰੀ ਬਾਦਸ਼ਾਹੀ ਖੋਹ ਲਈ
ਕੁਅਰਿਬਸੰਤਨਾਰਿਕਰਬ੍ਯਾਹੀ॥੧੦॥
ਅਤੇ ਬਸੰਤ ਕੁਮਾਰੀ ਨੂੰ ਵਿਆਹ ਕੇ ਆਪਣੀ ਇਸਤਰੀ ਬਣਾ ਲਿਆ ॥੧੦॥
ਦੋਹਰਾ॥
ਦੋਹਰਾ:
ਇਹਚਰਿਤ੍ਰਤਿਨਚੰਚਲਾਸਕਲਦਰਬਹਰਿਲੀਨ॥
ਉਸ ਇਸਤਰੀ ਨੇ ਇਹ ਚਰਿਤ੍ਰ ਕਰ ਕੇ ਸਾਰਾ ਧਨ ਹਰ ਲਿਆ।
ਇਹਬਿਧਿਕੈਕਾਰੂੰਹਨਾਨਾਥਜੁਹਾਕਹਿਕੀਨ॥੧੧॥
ਇਸ ਤਰ੍ਹਾਂ ਨਾਲ ਕਾਰੂੰ (ਬਾਦਸ਼ਾਹ) ਨੂੰ ਮਾਰ ਦਿੱਤਾ ਅਤੇ ਜੁਹਾਕ ਨੂੰ ਪਤੀ ਬਣਾ ਲਿਆ ॥੧੧॥
ਚੌਪਈ॥
ਚੌਪਈ:
ਲੋਗਆਜੁਲਗਿਬਾਤਨਜਾਨਤ॥
ਲੋਕੀਂ ਅਜ ਤਕ ਅਸਲ ਗੱਲ ਨਹੀਂ ਜਾਣਦੇ
ਗੜਾਗੰਜਆਜੁਲੌਬਖਾਨਤ॥
ਅਤੇ ਹੁਣ ਤਕ ਖ਼ਜ਼ਾਨਾ ਦਬਿਆ ਹੋਇਆ ਦਸਦੇ ਹਨ।
ਐਸੇਚਰਿਤਚੰਚਲਾਕਰਾ॥
ਇਸਤਰੀ ਨੇ ਅਜਿਹਾ ਚਰਿਤ੍ਰ ਕੀਤਾ।
ਕਾਰੂੰਮਾਰਜੁਹਾਕਹਿਬਰਾ॥੧੨॥
ਕਾਰੂੰ ਨੂੰ ਮਾਰ ਕੇ ਜੁਹਾਕ ਨੂੰ ਵਰ ਲਿਆ ॥੧੨॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਚਾਰਸੌਇਕਚਰਿਤ੍ਰਸਮਾਪਤਮਸਤੁਸੁਭਮਸਤੁ॥੪੦੧॥੭੦੯੪॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੪੦੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੪੦੧॥੭੦੯੪॥ ਚਲਦਾ॥
ਚੌਪਈ॥
ਚੌਪਈ:
ਚਿੰਜੀਸਹਰਬਸਤਹੈਜਹਾ॥
ਜਿਥੇ ਚਿੰਜੀ ਨਾਂ ਦਾ ਨਗਰ ਵਸਦਾ ਸੀ,
ਚਿੰਗਸਸੈਨਨਰਾਧਿਪਤਹਾ॥
ਉਥੇ ਚਿੰਗਸ ਸੈਨ ਨਾਂ ਦਾ ਰਾਜਾ (ਰਾਜ ਕਰਦਾ) ਸੀ।
ਗੈਹਰਮਤੀਨਾਰਿਤਿਹਕਹਿਯਤ॥
ਉਸ ਦੀ ਪਤਨੀ ਗੈਹਰ ਮਤੀ ਕਹੀ ਜਾਂਦੀ ਸੀ,