GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1352
Display Settings
ਮਹਾਕੁਅਰਿਤਿਹਧਾਮਦੁਲਾਰੀ
ਉਸ ਦੇ ਘਰ ਮਹਾ ਕੁਮਾਰੀ ਨਾਂ ਦੀ ਪੁੱਤਰੀ ਸੀ
ਜਿਹਸਮਾਨਬਿਧਿਕਹੂੰਸਵਾਰੀ॥੧॥
ਜਿਸ ਵਰਗੀ ਵਿਧਾਤਾ ਨੇ ਕਿਸੇ ਨੂੰ ਨਹੀਂ ਬਣਾਇਆ ॥੧॥
ਤਹਿਕਸਾਹਕੋਪੂਤਸੁਜਾਨਾ
ਉਥੇ ਇਕ ਸ਼ਾਹ ਦਾ ਸੁਜਾਨ ਪੁੱਤਰ ਸੀ।
ਚੰਦ੍ਰਸੈਨਨਾਮਾਬਲਵਾਨਾ
(ਉਸ ਦਾ) ਨਾਂ ਚੰਦ੍ਰ ਸੈਨ ਸੀ ਅਤੇ (ਉਹ) ਬਹੁਤ ਬਲਵਾਨ ਸੀ।
ਮਹਾਕੁਅਰਿਵਾਕੀਛਬਿਲਹੀ
ਮਹਾ ਕੁਮਾਰੀ ਨੇ ਉਸ ਦੀ ਸੁੰਦਰਤਾ ਨੂੰ ਵੇਖਿਆ
ਮਨਕ੍ਰਮਬਚਨਥਕਿਤਹ੍ਵੈਰਹੀ॥੨॥
ਅਤੇ ਮਨ, ਬਚਨ ਤੇ ਕਰਮ ਕਰ ਕੇ ਸ਼ਿਥਲ ਹੋ ਗਈ ॥੨॥
ਪਠੈਸਹਚਰੀਲਿਯੋਬੁਲਾਇ
(ਉਸ ਨੇ) ਦਾਸੀ ਭੇਜ ਕੇ ਉਸ ਨੂੰ ਬੁਲਾ ਲਿਆ
ਪੋਸਤਭਾਗਅਫੀਮਮੰਗਾਇ
ਅਤੇ ਪੋਸਤ, ਭੰਗ ਤੇ ਅਫ਼ੀਮ ਮੰਗਵਾ ਲਈ।
ਭਾਤਿਭਾਤਿਤਨਤਾਹਿਪਿਵਾਯੋ
ਕਈ ਤਰ੍ਹਾਂ ਨਾਲ ਉਸ ਨੂੰ ਪਿਲਾਈ
ਅਧਿਕਮਤਕਰਿਗਰੈਲਗਾਯੋ॥੩॥
ਅਤੇ ਬਹੁਤ ਮਸਤ ਕਰ ਕੇ ਗਲੇ ਨਾਲ ਲਗਾ ਲਿਆ ॥੩॥
ਮਤਕਿਯਾਮਦਸਾਥਪ੍ਯਾਰੋ
(ਉਸ ਨੇ) ਪਿਆਰੇ ਨੂੰ ਸ਼ਰਾਬ ਨਾਲ ਮਸਤ ਕਰ ਲਿਆ ਸੀ
ਕਬਹੂੰਕਰਤਉਰਸੌਨ੍ਯਾਰੋ
ਅਤੇ ਉਸ ਨੂੰ ਕਦੀ ਵੀ ਛਾਤੀ ਨਾਲੋਂ ਵਖ ਨਹੀਂ ਕਰਦੀ ਸੀ।
ਭਾਤਿਭਾਤਿਉਰਸੌਲਪਟਾਵੈ
(ਉਹ) ਅਨੇਕ ਢੰਗਾਂ ਨਾਲ ਜਫ਼ੀਆਂ ਪਾਉਂਦੀ ਸੀ
ਚੂੰਬਿਕਪੋਲਦੋਊਬਲਿਜਾਵੈ॥੪॥
ਅਤੇ ਦੋਹਾਂ ਗਲ੍ਹਾਂ ਨੂੰ ਚੁੰਮ ਕੇ ਬਲਿਹਾਰ ਜਾਂਦੀ ਸੀ ॥੪॥
ਰਸਿਗਯੋਮੀਤਛੋਰਾਜਾਇ
ਉਹ ਮਿਤਰ ਵੀ ਪੂਰੀ ਤਰ੍ਹਾਂ ਮਗਨ ਹੋ ਗਿਆ ਸੀ,
ਭਾਤਿਭਾਤਿਭੋਗਤਲਪਟਾਇ
(ਉਸ ਨੂੰ) ਛਡਿਆ ਨਹੀਂ ਜਾਂਦਾ ਸੀ।
ਚੁੰਬਨਔਰਅਲਿੰਗਨਲੇਈ
(ਦੋਵੇਂ) ਭਾਂਤ ਭਾਂਤ ਨਾਲ ਲਿਪਟ ਕੇ ਭੋਗ ਕਰਦੇ ਸਨ।
ਅਨਿਕਭਾਤਿਤਨਆਸਨਦੇਈ॥੫॥
ਚੁੰਬਨ ਅਤੇ ਆਲਿੰਗਨ ਲੈਂਦੇ ਸਨ ਅਤੇ ਅਨੇਕ ਤਰ੍ਹਾਂ ਦੇ ਆਸਣ ਦਿੰਦੇ ਸਨ ॥੫॥
ਰਸਿਗਈਤਾਕੌਤਜਾਜਾਇ
(ਉਹ) ਉਸ ਵਿਚ ਇਤਨੀ ਲੀਨ ਹੋ ਗਈ ਕਿ ਛਡਿਆ ਨਹੀਂ ਸੀ ਜਾਂਦਾ।
ਭਾਤਿਅਨਿਕਲਪਟਤਸੁਖਪਾਇ
ਉਸ ਨਾਲ ਅਨੇਕ ਪ੍ਰਕਾਰ ਨਾਲ ਲਿਪਟ ਕੇ ਸੁਖ ਪ੍ਰਾਪਤ ਕਰ ਰਹੀ ਸੀ।
ਯਾਸੰਗਕਹਾਕਵਨਬਿਧਿਜਾਊਾਂ
(ਰਾਜ ਕੁਮਾਰੀ ਸੋਚਣ ਲਗੀ ਕਿ) ਇਸ ਨਾਲ ਕਿਵੇਂ ਅਤੇ ਕਿਹੜੇ ਢੰਗ ਨਾਲ ਜਾਵਾਂ
ਅਬਅਸਕਵਨਉਪਾਇਬਨਾਊਾਂ॥੬॥
ਅਤੇ ਇਸ ਲਈ ਹੁਣ ਕੀ ਉਪਾ ਕਰਾਂ ॥੬॥
ਜਾਨਿਬੂਝਿਇਕਦਿਜਕਹਮਾਰਿ
(ਉਸ ਨੇ) ਜਾਣ ਬੁਝ ਕੇ ਇਕ ਬ੍ਰਾਹਮਣ ਨੂੰ ਮਾਰ ਦਿੱਤਾ
ਭੂਪਭਏਇਮਿਕਹਾਸੁਧਾਰਿ
ਅਤੇ ਰਾਜੇ ਪਾਸ ਜਾ ਕੇ ਇਸ ਤਰ੍ਹਾਂ ਕਿਹਾ, (ਮੈਂਥੋਂ ਬਹੁਤ ਵੱਡਾ ਪਾਪ ਹੋਇਆ ਹੈ,
ਅਬਮੈਜਾਇਕਰਵਤਹਿਲੈਹੌ
ਇਸ ਲਈ) ਹੁਣ ਮੈਂ ਜਾ ਕੇ (ਕਾਸ਼ੀ ਵਿਚ) ਕਲਵਤ੍ਰ ਲਵਾਂਗੀ
ਪਲਟਿਦੇਹਸੁਰਪੁਰਹਿਸਿਧੈਹੌ॥੭॥
ਅਤੇ (ਉਸ ਨਾਲ ਆਪਣੇ ਆਪ ਨੂੰ ਚਿਰਵਾ ਕੇ) ਦੇਹ ਪਲਟ ਕੇ ਸਵਰਗ ਵਿਚ ਜਾਵਾਂਗੀ ॥੭॥
ਹੋਰਿਰਹਾਪਿਤੁਏਕਮਾਨੀ
ਪਿਤਾ ਰੋਕਦਾ ਰਿਹਾ, ਪਰ ਉਸ ਨੇ ਇਕ ਨਾ ਮੰਨੀ।
ਰਾਨੀਹੂੰਪਾਇਨਲਪਟਾਨੀ
ਰਾਣੀ ਵੀ (ਉਸ ਦੇ) ਪੈਰਾਂ ਨਾਲ ਲਿਪਟਦੀ ਰਹੀ।
ਮੰਤ੍ਰਸਕਤਿਕਰਵਤਿਸਿਰਧਰਾ
ਮੰਤਰ ਦੀ ਸ਼ਕਤੀ ਨਾਲ ਉਸ ਨੇ ਕਲਵਤ੍ਰ ਨੂੰ ਸਿਰ ਉਤੇ ਧਾਰਨ ਕੀਤਾ
ਏਕਰੋਮਤਿਹਤਾਹਿਹਰਾ॥੮॥
ਪਰ ਉਸ ਨਾਲ ਉਸ ਦਾ ਇਕ ਵਾਲ ਵੀ ਵਿੰਗਾ ਨਾ ਹੋਇਆ ॥੮॥
ਸਭਨਲਹਾਕਰਵਤਿਇਹਲਿਯੋ
(ਅਜਿਹਾ ਕੌਤਕ ਰਚਿਆ ਕਿ) ਸਭ ਨੇ ਵੇਖ ਲਿਆ ਕਿ ਇਸ ਨੂੰ ਕਲਵਤ੍ਰ ਲਿਆ ਹੈ।
ਦ੍ਰਿਸਟਿਬੰਦਐਸਾਤਿਨਕਿਯੋ
ਇਸ ਤਰ੍ਹਾਂ ਨਾਲ (ਉਸ ਨੇ) ਉਨ੍ਹਾਂ ਦੀ ਦ੍ਰਿਸ਼ਟੀ-ਬੰਦ ਕੀਤਾ।
ਆਪਨਗਈਮਿਤ੍ਰਕੇਧਾਮਾ
ਆਪ ਮਿਤਰ ਦੇ ਘਰ ਚਲੀ ਗਈ।
ਭੇਦਲਖਾਕਿਸੂਕਿਹਬਾਮਾ॥੯॥
ਉਸ ਇਸਤਰੀ ਦਾ ਭੇਦ ਕਿਸੇ ਨੇ ਵੀ ਨਾ ਸਮਝਿਆ ॥੯॥
ਦੋਹਰਾ
ਦੋਹਰਾ:
ਇਹਬਿਧਿਛਲਿਪਿਤੁਮਾਤਕਹਗਈਮਿਤ੍ਰਕੇਸੰਗ
ਇਸ ਤਰ੍ਹਾਂ ਨਾਲ ਮਾਤਾ ਪਿਤਾ ਨੂੰ ਛਲ ਕੇ ਮਿਤਰ ਦੇ ਨਾਲ ਚਲੀ ਗਈ।
ਕਬਿਸ੍ਯਾਮਪੂਰਨਭਯੋਤਬਹੀਕਥਾਪ੍ਰਸੰਗ॥੧੦॥
ਕਵੀ ਸ਼ਿਆਮ ਕਹਿੰਦੇ ਹਨ, ਤਦ ਹੀ ਕਥਾ ਪ੍ਰਸੰਗ ਸਮਾਪਤ ਹੋ ਗਿਆ ॥੧੦॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਚਾਰਸੌਚਰਿਤ੍ਰਸਮਾਪਤਮਸਤੁਸੁਭਮਸਤੁ॥੪੦੦॥੭੦੮੨॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੪੦੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੪੦੦॥੭੦੮੨॥ ਚਲਦਾ॥
ਚੌਪਈ
ਚੌਪਈ:
ਪਾਤਿਸਾਹਕਾਰੂੰਇਕਸੁਨਿਯਤ
ਕਾਰੂੰ ਨਾਂ ਦਾ ਇਕ ਰਾਜਾ ਸੁਣੀਂਦਾ ਸੀ।
ਅਮਿਤਤੇਜਜਾਕੋਜਗਗੁਨਿਯਤ
ਜਿਸ ਦਾ ਜਗਤ ਵਿਚ ਅਮਿਤ ਤੇਜ ਮੰਨਿਆ ਜਾਂਦਾ ਸੀ।
ਜਿਹਧਨਭਰੇਚਿਹਲਭੰਡਾਰਾ
ਉਸ ਦੇ ਘਰ ਚਾਲੀ ('ਚਿਹਲ') ਖ਼ਜ਼ਾਨੇ ਭਰੇ ਹੁੰਦੇ ਸਨ।
ਆਵਤਜਿਨਕਾਪਾਰਵਾਰਾ॥੧॥
ਜਿਨ੍ਹਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਸੀ ॥੧॥
ਤਿਹਪੁਰਸਾਹਸੁਤਾਇਕਸੁਨਿਯਤ
ਉਸ ਨਗਰ ਵਿਚ ਇਕ ਸ਼ਾਹ ਦੀ ਪੁੱਤਰੀ ਸੁਣੀਂਦੀ ਸੀ।
ਜਾਨੁਕਚਿਤ੍ਰਪੁਤ੍ਰਕਾਗੁਨਿਯਤ
ਉਹ ਚਿਤਰ ਪੁਤਲੀ ਵਾਂਗ (ਬਹੁਤ ਹੀ ਸੁੰਦਰ) ਵਿਚਾਰੀ ਜਾਂਦੀ ਸੀ।
ਨਿਰਖਭੂਪਕਾਰੂਪਲੁਭਾਈ
ਉਹ ਰਾਜੇ ਦਾ ਰੂਪ ਵੇਖ ਕੇ ਮੋਹਿਤ ਹੋ ਗਈ।
ਏਕਸਹਚਰੀਤਹਾਪਠਾਈ॥੨॥
ਇਕ ਦਾਸੀ ਨੂੰ ਉਸ ਪਾਸ ਭੇਜਿਆ ॥੨॥
ਕੁਅਰਿਬਸੰਤਤਵਨਿਕਾਨਾਮਾ
ਉਸ (ਇਸਤਰੀ) ਦਾ ਨਾਂ ਬਸੰਤ ਕੁਮਾਰੀ ਸੀ।