ਘਾਟਮਪੁਰਇਕਭੂਪਭਨਿਜੈ॥
ਘਾਟਮ ਪੁਰ ਵਿਚ ਇਕ ਰਾਜਾ ਦਸੀਂਦਾ ਸੀ।
ਨਾਰਿਅਲੰਕ੍ਰਿਤਦੇਇਕਹਿਜੈ॥
(ਉਸ ਦੀ) ਇਸਤਰੀ ਨੂੰ ਅਲੰਕ੍ਰਿਤ ਦੇਈ ਕਹਿੰਦੇ ਸਨ।
ਸੁਤਾਸੁਭੂਖਨਦੇਘਰਤਾਕੇ॥
ਉਨ੍ਹਾਂ ਦੇ ਘਰ ਸੁਭੂਖਨ ਦੇ (ਦੇਈ) ਨਾਂ ਦੀ ਪੁੱਤਰੀ ਸੀ।
ਨਰੀਨਾਗਰੀਤੁਲਿਨਵਾਕੇ॥੧॥
(ਉਹ ਇਤਨੀ ਸੁੰਦਰ ਸੀ ਕਿ) ਉਸ ਦੇ ਸਮਾਨ (ਕੋਈ) ਨਰੀ ਜਾਂ ਨਾਗਨੀ ਨਹੀਂ ਸੀ ॥੧॥
ਅਤਿਕੁਰੂਪਤਿਹਨਾਥਪਛਨਿਯਤ॥
ਉਸ ਦਾ ਪਤੀ ਬਹੁਤ ਕੁਰੂਪ ਸੀ
ਅਤਿਸੁੰਦਰਿਜਿਹਨਾਰਿਬਖਨਿਯਤ॥
ਅਤੇ ਉਸ ਦੀ ਨਾਰੀ ਬਹੁਤ ਸੁੰਦਰ ਦਸੀ ਜਾਂਦੀ ਸੀ।
ਸੁੰਦਰਅਵਰਹੁਤੋਤਹਛਤ੍ਰੀ॥
ਉਥੇ ਇਕ ਹੋਰ ਸੁੰਦਰ ਛਤ੍ਰੀ ਹੁੰਦਾ ਸੀ
ਰੂਪਵਾਨਗੁਨਵਾਨਧਰਤ੍ਰੀ॥੨॥
ਜੋ ਬਹੁਤ ਰੂਪਵਾਨ, ਗੁਣਵਾਨ ਅਤੇ ਅਸਤ੍ਰ ਧਾਰਨ ਕਰਨ ਵਾਲਾ ਸੀ ॥੨॥
ਅੜਿਲ॥
ਅੜਿਲ:
ਜਬਮੁਲਤਾਨੀਰਾਇਕੁਅਰਿਲਖਿਪਾਇਯੋ॥
ਜਦ ਰਾਜ ਕੁਮਾਰੀ ਨੇ ਮੁਲਤਾਨੀ ਰਾਇ ਨੂੰ ਵੇਖਿਆ,
ਨਿਜੁਨਾਇਕਕਹਚਿਤਤੇਕੁਅਰਿਭੁਲਾਇਯੋ॥
ਤਾਂ ਉਸ ਨੇ ਆਪਣੇ ਪਤੀ ਨੂੰ ਮਨੋ ਭੁਲਾ ਦਿੱਤਾ।
ਪਠੈਸਹਚਰੀਨਿਜੁਗ੍ਰਿਹਲਿਯੋਬੁਲਾਇਕੈ॥
(ਉਸ ਨੇ) ਸਖੀ ਭੇਜ ਕੇ ਉਸ (ਮੁਲਤਾਨੀ ਰਾਇ) ਨੂੰ ਘਰ ਬੁਲਾ ਲਿਆ
ਹੋਬਚਨਕਹੇਪੁਨਿਭਾਗਿਅਫੀਮਚੜਾਇਕੈ॥੩॥
ਅਤੇ ਅਫ਼ੀਮ ਅਤੇ ਭੰਗ ਚੜ੍ਹਾ ਕੇ ਫਿਰ ਬਚਨ ਕਹੇ ॥੩॥
ਚੌਪਈ॥
ਚੌਪਈ:
ਅਬਲਪਟਹੁਮੁਹਿਆਨਿਪ੍ਯਾਰੇ॥
ਹੇ ਪ੍ਰੀਤਮ! ਹੁਣ ਮੇਰੇ ਨਾਲ ਆ ਕੇ ਲਿਪਟ ਜਾਓ।
ਹਮਰੀਝੀਲਖਿਨੈਨਤਿਹਾਰੇ॥
ਮੈਂ ਤੁਹਾਡੇ ਨੈਣ ਵੇਖ ਕੇ ਰੀਝ ਗਈ ਹਾਂ।
ਨਾਹਿਨਾਹਿਤਿਨਦੁਬਿਰਬਖਾਨੀ॥
ਉਸ ਨੇ ਦੋ ਵਾਰ 'ਨਾਂਹ ਨਾਂਹ' ਕਹੀ,
ਆਖਰਕੁਅਰਿਕਹੀਸੋਮਾਨੀ॥੪॥
ਪਰ ਅੰਤ ਵਿਚ ਰਾਜ ਕੁਮਾਰੀ ਨੇ ਜੋ ਕਿਹਾ, ਉਹ ਮੰਨ ਲਿਆ ॥੪॥
ਅੜਿਲ॥
ਅੜਿਲ:
ਭਾਤਿਭਾਤਿਕੀਕੈਫਦਿਵਾਨੇਪੀਭਏ॥
(ਉਹ ਦੋਵੇਂ) ਭਾਂਤ ਭਾਂਤ ਦੀ ਸ਼ਰਾਬ ਪੀ ਪੀ ਕੇ ਦੀਵਾਨੇ ਹੋ ਗਏ।
ਭਾਤਿਭਾਤਿਅਬਲਾਕੇਆਸਨਲੇਤਭੇ॥
(ਉਹ ਪ੍ਰੇਮੀ) ਭਾਂਤ ਭਾਂਤ ਦੇ ਅਬਲਾ ਦੇ ਆਸਣ ਲੈਣ ਲਗਿਆ।
ਅਮਿਤਭੋਗਤ੍ਰਿਯਪਾਇਰਹੀਉਰਝਾਇਕੈ॥
ਇਸਤਰੀ ਨੇ ਮੋਹਿਤ ਹੋ ਕੇ ਅਨੇਕ ਤਰ੍ਹਾਂ ਦੀ ਕਾਮ-ਕ੍ਰੀੜਾ ਕੀਤੀ
ਹੋਨਿਰਖਿਸਜਨਕੇਨੈਨਨਗਈਬਿਕਾਇਕੈ॥੫॥
ਅਤੇ ਸੱਜਨ ਦੇ ਨੈਣ ਵੇਖ ਕੇ ਵਿਕ ਗਈ ॥੫॥
ਚੌਪਈ॥
ਚੌਪਈ:
ਭਾਤਿਭਾਤਿਤਾਸੌਰਤਿਪਾਇ॥
ਉਸ ਨਾਲ ਭਾਂਤ ਭਾਂਤ ਦੀ ਰਤੀ-ਲੀਲ੍ਹਾ ਰਚਾਈ
ਆਸਨਸਾਥਗਈਲਪਟਾਇ॥
ਅਤੇ (ਉਸ ਦੇ) ਆਸਣ ਨਾਲ ਲਿਪਟ ਗਈ।
ਰਸਿਗਯੋਮੀਤਨਛੋਰਾਜਾਈ॥
(ਉਹ) ਮਿਤਰ ਨਾਲ (ਇਤਨੀ) ਮਗਨ ਹੋ ਗਈ ਕਿ ਛਡਿਆ ਨਹੀਂ ਜਾ ਰਿਹਾ ਸੀ।
ਬਾਤਭਾਖਿਤਿਹਘਾਤਬਨਾਈ॥੬॥
ਮੌਕਾ ਤਾੜ ਕੇ ਉਸ ਨੇ ਗੱਲ ਕਹੀ ॥੬॥
ਸਾਜਨਆਜੁਤੁਝੈਮੈਬਰਿਹੌ॥
ਹੇ ਸਾਜਨ! ਅਜ ਮੈਂ ਤੇਰੇ ਨਾਲ ਵਿਆਹ ਕਰਾਂਗੀ
ਨਿਜੁਪਤਿਕੋਨਿਜੁਕਰਬਧਕਰਿਹੌ॥
ਅਤੇ ਆਪਣੇ ਪਤੀ ਦਾ ਆਪਣੇ ਹੱਥ ਨਾਲ ਬਧ ਕਰਾਂਗੀ।
ਆਪਨਸਾਥਪ੍ਰਗਟਤੁਹਿਲਿਐਹੌ॥
(ਹੁਣ) ਮੈਂ ਤੁਹਾਨੂੰ ਪ੍ਰਗਟ ਤੌਰ ਤੇ ਆਪਣੇ ਨਾਲ ਲਿਆਵਾਂਗੀ
ਮਾਤਪਿਤਾਤੁਹਿਲਖਤਹੰਢੈਹੌ॥੭॥
ਅਤੇ ਮਾਤਾ ਪਿਤਾ ਦੇ ਵੇਖਦਿਆਂ ਤੇਰੇ ਨਾਲ ਕਾਮ-ਕੇਲਿ ਕਰਾਂਗੀ ॥੭॥
ਨਿਜੁਪਤਿਲੈਸਿਵਭਵਨਸਿਧਾਈ॥
ਉਹ ਆਪਣੇ ਪਤੀ ਨੂੰ ਲੈ ਕੇ ਸ਼ਿਵ-ਮੰਦਿਰ ਗਈ।
ਕਾਟਾਮੂੰਡਤਹਾਤਿਹਜਾਈ॥
ਉਥੇ ਜਾ ਕੇ ਉਸ ਦਾ ਸਿਰ ਕਟ ਦਿੱਤਾ।
ਲੋਗਨਕਹਿਸਿਵਨਾਮਸੁਨਾਯੋ॥
ਲੋਕਾਂ ਨੂੰ ਸ਼ਿਵ ਦਾ ਨਾਂ ਕਹਿ ਕੇ ਸੁਣਾਇਆ
ਰੂਪਹੇਤੁਪਤਿਸੀਸਚੜਾਯੋ॥੮॥
ਕਿ ਪਤੀ ਨੇ ਸੁੰਦਰਤਾ ਪ੍ਰਾਪਤ ਕਰਨ ਲਈ ਸੀਸ ਭੇਟ ਕੀਤਾ ਹੈ ॥੮॥
ਪੁਨਿਸਿਵਅਧਿਕਕ੍ਰਿਪਾਕਹਕਿਯੋ॥
ਫਿਰ ਸ਼ਿਵ ਨੇ ਬਹੁਤ ਕ੍ਰਿਪਾ ਕੀਤੀ
ਸੁੰਦਰਮੋਰਪਤਿਹਿਕਰਦਿਯੋ॥
ਅਤੇ ਮੇਰੇ ਪਤੀ ਨੂੰ ਸੁੰਦਰ ਕਰ ਦਿੱਤਾ।
ਕੌਤਕਲਖਾਕਹਾਤਿਨਕਰਾ॥
(ਉਨ੍ਹਾਂ ਨੂੰ) ਜੋ ਕਿਹਾ ਸੀ, (ਸ਼ਿਵ ਨੇ) ਉਹੋ ਕੌਤਕ ਕਰ ਵਿਖਾਇਆ।
ਸਿਵਪ੍ਰਤਾਪਹਮਆਜੁਬਿਚਰਾ॥੯॥
ਸ਼ਿਵ ਦਾ ਪ੍ਰਤਾਪ ਮੈਂ ਅਜ ਹੀ ਵਿਚਾਰਿਆ ਹੈ ॥੯॥
ਦੇਹਮ੍ਰਿਤਕਪਤਿਦਈਦਬਾਈ॥
ਪਤੀ ਦੀ ਲੋਥ ਨੂੰ ਦਬਾ ਦਿੱਤਾ
ਤਾਕੌਨਾਥਭਾਖਿਗ੍ਰਿਹਲ੍ਯਾਈ॥
ਅਤੇ ਉਸ (ਪ੍ਰੀਤਮ) ਨੂੰ ਪਤੀ ਕਹਿ ਕੇ ਘਰ ਲੈ ਆਈ।
ਭੇਦਅਭੇਦਨਕਿਨਹੂੰਪਾਯੋ॥
ਕਿਸੇ ਨੇ ਵੀ ਭੇਦ ਅਭੇਦ ਨਾ ਸਮਝਿਆ
ਬਿਨੁਪਾਨੀਹੀਮੂੰਡਮੁੰਡਾਯੋ॥੧੦॥
ਅਤੇ ਬਿਨਾ ਪਾਣੀ ਦੇ ਸਿਰ ਮੁੰਨਵਾ ਲਿਆ। (ਭਾਵ-ਠਗੇ ਗਏ) ॥੧੦॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਨਿਨ੍ਰਯਾਨਵੋਚਰਿਤ੍ਰਸਮਾਪਤਮਸਤੁਸੁਭਮਸਤੁ॥੩੯੯॥੭੦੭੨॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੯੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੯੯॥੭੦੭੨॥ ਚਲਦਾ॥
ਚੌਪਈ॥
ਚੌਪਈ:
ਸੂਰਜਕਿਰਨਿਇਕਭੂਪਭਨਿਜੈ॥
ਸੂਰਜ ਕਿਰਨ ਨਾਂ ਦਾ ਇਕ ਰਾਜਾ ਬਖਾਨਿਆ ਜਾਂਦਾ ਸੀ।
ਚੰਦਕਿਰਨਪੁਰਨਗਰਕਹਿਜੈ॥
(ਉਸ ਦੇ) ਨਗਰ ਨੂੰ ਚੰਦ ਕਿਰਨ ਪੁਰ ਕਿਹਾ ਜਾਂਦਾ ਸੀ।