ਬਹੁਰਿਸੁਯੰਬਰਸੌਤਿਹਬਰਾ॥੮॥
ਅਤੇ ਫਿਰ ਸੁਅੰਬਰ ਰਾਹੀਂ ਉਸ (ਪ੍ਰੀਤਮ) ਨੂੰ ਵਰ ਲਿਆ ॥੮॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਸਤਾਨਵੋਚਰਿਤ੍ਰਸਮਾਪਤਮਸਤੁਸੁਭਮਸਤੁ॥੩੯੭॥੭੦੫੧॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੯੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੯੭॥੭੦੫੧॥ ਚਲਦਾ॥
ਚੌਪਈ॥
ਚੌਪਈ:
ਪਲਵਲਦੇਸਹੁਤਾਇਕਰਾਜਾ॥
ਪਲਵਲ ਦੇਸ ਵਿਚ ਇਕ ਰਾਜਾ ਹੁੰਦਾ ਸੀ,
ਜਿਹਸਮਾਨਬਿਧਿਅਵਰਨਸਾਜਾ॥
ਜਿਸ ਵਰਗਾ ਵਿਧਾਤਾ ਨੇ ਕੋਈ ਹੋਰ ਨਹੀਂ ਸਾਜਿਆ ਸੀ।
ਤੜਿਤਾਦੇਤਿਹਨਾਰਿਭਨਿਜੈ॥
ਤੜਿਤਾ ਦੇ (ਦੇਈ) ਉਸ ਦੀ ਇਸਤਰੀ ਦਸੀਂਦੀ ਸੀ,
ਚੰਦ੍ਰਸੂਰਜਿਹਸਮਨਕਹਿਜੈ॥੧॥
ਜਿਸ ਵਰਗਾ ਸੂਰਜ ਅਤੇ ਚੰਦ੍ਰਮਾ ਵੀ ਨਹੀਂ ਕਿਹਾ ਜਾਂਦਾ ਸੀ ॥੧॥
ਅਲਿਕ੍ਰਿਤਦੇਤਿਹਸੁਤਾਬਖਨਿਯਤ॥
ਉਸ ਦੀ ਪੁੱਤਰੀ ਦਾ ਨਾਂ ਅਲਿਕ੍ਰਿਤ ਦੇ (ਦੇਈ) ਕਿਹਾ ਜਾਂਦਾ ਸੀ।
ਅਮਿਤਰੂਪਵਾਕੇਪਹਿਚਨਿਯਤ॥
ਉਸ ਦਾ ਰੂਪ ਬਹੁਤ ਅਧਿਕ ਸੁੰਦਰ ਸੀ।
ਤਿਹਠਾਇਕਸੌਦਾਗਰਆਯੋ॥
ਉਸ ਥਾਂ ਤੇ ਇਕ ਸੌਦਾਗਰ ਆਇਆ,
ਜਿਹਸਮਬਿਧਿਦੂਜੋਨਬਨਾਯੋ॥੨॥
ਜਿਸ ਵਰਗਾ ਵਿਧਾਤਾ ਨੇ ਦੂਜਾ ਨਹੀਂ ਬਣਾਇਆ ॥੨॥
ਰਾਜਕੁਅਰਿਤਾਕੇਲਖਿਅੰਗਾ॥
ਰਾਜ ਕੁਮਾਰੀ ਉਸ ਦੇ ਸ਼ਰੀਰ ਨੂੰ ਵੇਖ ਕੇ
ਮਨਕ੍ਰਮਬਚਰੀਝੀਸਰਬੰਗਾ॥
ਮਨ, ਬਚ ਅਤੇ ਕਰਮ ਕਰ ਕੇ (ਉਸ) ਉਤੇ ਸਭ ਤਰ੍ਹਾਂ ਨਾਲ ਰੀਝ ਪਈ।
ਪਠੈਸਹਚਰੀਲੀਅਸਿਬੁਲਾਇ॥
(ਆਪਣੀ) ਸਖੀ ਭੇਜ ਕੇ ਉਸ ਨੂੰ ਬੁਲਾ ਲਿਆ
ਕਹਤਭਈਬਤਿਯਾਮੁਸਕਾਇ॥੩॥
ਅਤੇ ਹਸ ਕੇ ਗੱਲਾਂ ਕਰਨ ਲਗੀ ॥੩॥
ਅਧਿਕਭੋਗਤਿਹਸਾਥਮਚਾਯੋ॥
ਉਸ ਨਾਲ (ਉਸ ਨੇ) ਬਹੁਤ ਰਤੀ-ਕ੍ਰੀੜਾ ਕੀਤੀ
ਭਾਤਭਾਤਿਰਸਕੇਲਕਮਾਯੋ॥
ਅਤੇ ਭਾਂਤ ਭਾਂਤ ਦੀ ਕੇਲਿ ਰਚਾਈ।
ਚੁੰਬਨਔਰਅਲਿੰਗਨਲੀਨੋ॥
ਚੁੰਬਨ ਅਤੇ ਆਲਿੰਗਨ ਲਏ
ਭਾਤਿਅਨਿਕਤ੍ਰਿਯਕੋਸੁਖਦੀਨੋ॥੪॥
ਅਤੇ ਅਨੇਕ ਤਰ੍ਹਾਂ ਨਾਲ ਇਸਤਰੀ ਨੂੰ ਸੁਖ ਦਿੱਤਾ ॥੪॥
ਜਬਤ੍ਰਿਯਚਿਤਤਵਨੈਹਰਲਿਯੋ॥
ਜਦ ਉਸ (ਸੌਦਾਗਰ) ਨੇ ਇਸਤਰੀ ਦਾ ਚਿਤ ਚੁਰਾ ਲਿਆ,
ਤਬਅਸਚਰਿਤਚੰਚਲਾਕਿਯੋ॥
ਤਦ ਇਸਤਰੀ ਨੇ ਇਸ ਤਰ੍ਹਾਂ ਦਾ ਚਰਿਤ੍ਰ ਕੀਤਾ।
ਤਾਤਮਾਤਦੋਇਬੋਲਿਪਠਾਏ॥
ਉਸ ਨੇ (ਆਪਣੇ) ਮਾਤਾ ਪਿਤਾ ਦੋਹਾਂ ਨੂੰ ਬੁਲਾ ਲਿਆ
ਇਹਬਿਧਿਤਿਨਸੌਬਚਨਸੁਨਾਏ॥੫॥
ਅਤੇ ਉਨ੍ਹਾਂ ਨੂੰ ਇਸ ਤਰ੍ਹਾਂ ਬਚਨ ਕਹੇ ॥੫॥
ਮੈਅਬਲਗਿਨਹਿਤੀਰਥਅਨ੍ਰਹਾਈ॥
ਮੈਂ ਹੁਣ ਤਕ ਤੀਰਥ ਇਸ਼ਨਾਨ ਨਹੀਂ ਕੀਤਾ,
ਅਬਤੀਰਥਕਰਿਹੌਤਹਜਾਈ॥
ਹੁਣ ਮੈਂ ਤੀਰਥਾਂ ਉਤੇ ਜਾ ਕੇ (ਇਸ਼ਨਾਨ) ਕਰਾਂਗੀ।
ਜੌਆਇਸਤੁਮਤੇਮੈਪਾਊ॥
ਜੇ ਮੈਂ ਤੁਹਾਡੇ ਤੋਂ ਆਗਿਆ ਪ੍ਰਾਪਤ ਕਰ ਲਵਾਂ,
ਤੀਰਥਨ੍ਰਹਾਇਸਕਲਫਿਰਿਆਊ॥੬॥
ਤਾਂ ਸਾਰਿਆਂ ਤੀਰਥਾਂ ਉਤੇ ਇਸ਼ਨਾਨ ਕਰ ਕੇ ਪਰਤ ਆਵਾਂਗੀ ॥੬॥
ਪਤਿਕੁਰੂਪਹਮਕਹਤੁਮਦਿਯੋ॥
ਤੁਸੀਂ ਮੈਨੂੰ ਕੁਰੂਪ ਪਤੀ ਦਿੱਤਾ ਹੈ।
ਤਾਤੇਮੈਉਪਾਇਇਮਿਕਿਯੋ॥
ਇਸ ਲਈ ਮੈਂ ਇਹ ਉਪਾ ਕੀਤਾ ਹੈ।
ਜੌਮੁਰਪਤਿਸਭਤੀਰਥਅਨ੍ਰਹੈਹੈ॥
ਜੇ ਮੇਰਾ ਪਤੀ ਸਾਰਿਆਂ ਤੀਰਥਾਂ ਉਤੇ ਇਸ਼ਨਾਨ ਕਰੇਗਾ
ਸੁੰਦਰਅਧਿਕਕਾਇਹ੍ਵੈਜੈਹੈ॥੭॥
ਤਾਂ ਉਸ ਦੀ ਕਾਇਆ ਅਧਿਕ ਸੁੰਦਰ ਹੋ ਜਾਵੇਗੀ ॥੭॥
ਲੈਆਗ੍ਯਾਪਤਿਸਹਿਤਸਿਧਾਈ॥
(ਉਹ ਰਾਜ ਕੁਮਾਰੀ) ਆਗਿਆ ਲੈ ਕੇ ਪਤੀ ਨਾਲ ਚਲੀ ਗਈ
ਭਾਤਭਾਤਤੀਰਥਨਅਨ੍ਰਹਾਈ॥
ਅਤੇ ਭਾਂਤ ਭਾਂਤ ਦੇ ਤੀਰਥਾਂ ਉਤੇ ਇਸ਼ਨਾਨ ਕੀਤਾ।
ਘਾਤਪਾਇਕਰਿਨਾਥਸੰਘਾਰਾ॥
ਮੌਕਾ ਤਾੜ ਕੇ ਪਤੀ ਨੂੰ ਮਾਰ ਦਿੱਤਾ
ਤਾਕੀਠੌਰਮਿਤ੍ਰਬੈਠਾਰਾ॥੮॥
ਅਤੇ ਉਸ ਦੀ ਥਾਂ (ਆਪਣੇ) ਯਾਰ ਨੂੰ ਬਿਠਾ ਲਿਆ ॥੮॥
ਅਪਨੇਧਾਮਬਹੁਰਿਫਿਰਿਆਈ॥
ਫਿਰ ਆਪਣੇ ਘਰ ਪਰਤ ਆਈ
ਮਾਤਪਿਤਹਿਇਹਭਾਤਿਜਤਾਈ॥
ਅਤੇ ਮਾਤਾ ਪਿਤਾ ਨੂੰ ਇਸ ਤਰ੍ਹਾਂ ਕਿਹਾ,
ਮੁਰਪਤਿਅਤਿਤੀਰਥਨਅਨ੍ਰਹਯੋ॥
ਮੇਰੇ ਪਤੀ ਨੇ ਅਨੇਕ ਤੀਰਥਾਂ ਉਤੇ ਇਸ਼ਨਾਨ ਕੀਤਾ ਹੈ।
ਤਾਤੇਬਪੁਸੁੰਦਰਹ੍ਵੈਗਯੋ॥੯॥
ਇਸ ਲਈ (ਉਸ ਦਾ) ਸ਼ਰੀਰ ਸੁੰਦਰ ਹੋ ਗਿਆ ਹੈ ॥੯॥
ਭਾਤਿਭਾਤਿਹਮਤੀਰਥਅਨ੍ਰਹਾਏ॥
ਅਸਾਂ ਅਨੇਕ ਤੀਰਥਾਂ ਉਤੇ ਇਸ਼ਨਾਨ ਕੀਤਾ ਹੈ
ਅਨਿਕਬਿਧਵਤਨਬਿਪ੍ਰਜਿਵਾਏ॥
ਅਤੇ ਅਨੇਕ ਤਰ੍ਹਾਂ ਨਾਲ ਬ੍ਰਾਹਮਣਾਂ ਨੂੰ ਭੋਜਨ ਕਰਵਾਇਆ ਹੈ।
ਤਾਤੇਦੈਵਆਪੁਬਰਦਿਯੋ॥
ਇਸ ਕਰ ਕੇ ਦੈਵ ਨੇ ਆਪ ਵਰ ਦਿੱਤਾ
ਮਮਪਤਿਕੋਸੁੰਦਰਬਪੁਕਿਯੋ॥੧੦॥
ਅਤੇ ਮੇਰੇ ਪਤੀ ਦਾ ਸ਼ਰੀਰ ਸੁੰਦਰ ਕਰ ਦਿੱਤਾ ॥੧੦॥
ਯਹਕਾਹੂਨਰਬਾਤਨਪਾਈ॥
ਕਿਸੇ ਬੰਦੇ ਨੇ ਇਸ ਗੱਲ (ਦਾ ਭੇਦ) ਨਹੀਂ ਪਾਇਆ
ਕਹਾਕਰਮਕਰਿਕੈਤ੍ਰਿਯਆਈ॥
ਕਿ ਇਸਤਰੀ ਕੀ ਕਰਮ ਕਰ ਕੇ ਆਈ ਹੈ।
ਤੀਰਥਮਹਾਤਮਸਭਹੂੰਜਾਨ੍ਯੋ॥
ਸਭ ਨੇ (ਇਸ ਪਰਿਵਰਤਨ ਨੂੰ) ਤੀਰਥ ਦਾ ਮਹਾਤਮ ਸਮਝਿਆ
ਭੇਦਅਭੇਦਨਕਿਨੂੰਪਛਾਨ੍ਯੋ॥੧੧॥
ਅਤੇ ਭੇਦ ਅਭੇਦ ਨੂੰ ਕਿਸੇ ਨੇ ਨਾ ਸਮਝਿਆ ॥੧੧॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਅਠਾਨਵੋਚਰਿਤ੍ਰਸਮਾਪਤਮਸਤੁਸੁਭਮਸਤੁ॥੩੯੮॥੭੦੬੨॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੯੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੯੮॥੭੦੬੨॥ ਚਲਦਾ॥
ਚੌਪਈ॥
ਚੌਪਈ: