GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1349
Display Settings
ਲਾਲਮਤੀਰਾਨੀਤਿਹਸੋਹੈ
ਉਸ ਦੀ ਰਾਣੀ ਦਾ ਨਾਂ ਲਾਲ ਮਤੀ ਸ਼ੋਭਦਾ ਸੀ
ਸੁਰਨਰਨਾਰਿਭੁਜੰਗਨਮੋਹੈ॥੧॥
(ਜਿਸ ਨੂੰ ਵੇਖ ਕੇ) ਦੇਵਤੇ, ਮਰਦ, ਇਸਤਰੀਆਂ ਅਤੇ ਨਾਗ-ਕੁਮਾਰੀਆਂ ਮੋਹਿਤ ਹੋ ਜਾਂਦੀਆਂ ਸਨ ॥੧॥
ਸਿੰਘਮੇਦਨੀਸੁਤਕਾਨਾਮਾ
(ਉਸ ਦੇ) ਪੁੱਤਰ ਦਾ ਨਾਮ ਮੇਦਨੀ ਸਿੰਘ ਸੀ
ਥਕਿਤਰਹਤਜਾਕੌਲਖਿਬਾਮਾ
ਜਿਸ ਨੂੰ ਵੇਖ ਕੇ ਇਸਤਰੀਆਂ ਸ਼ਿਥਲ ਹੋ ਜਾਂਦੀਆਂ ਸਨ।
ਅਧਿਕਰੂਪਤਾਕੋਬਿਧਿਕਰਿਯੋ
ਵਿਧਾਤਾ ਨੇ ਉਸ ਨੂੰ (ਕੁਝ) ਜ਼ਿਆਦਾ ਹੀ ਰੂਪਵਾਨ ਬਣਾਇਆ ਸੀ।
ਜਨੁਕਰਿਕਾਮਦੇਵਅਵਤਰਿਯੋ॥੨॥
(ਇੰਜ ਲਗਦਾ ਸੀ) ਮਾਨੋ ਕਾਮ ਦੇਵ ਹੀ ਅਵਤਰਿਤ ਹੋਇਆ ਹੋਵੇ ॥੨॥
ਚਪਲਾਦੇਤਹਸਾਹਦੁਲਾਰੀ
(ਉਥੇ) ਚਪਲਾ ਦੇ (ਦੇਈ) ਨਾਂ ਦੀ ਸ਼ਾਹ ਦੀ ਪੁੱਤਰੀ ਸੀ।
ਕਨਕਅਵਟਿਸਾਚੇਜਨੁਢਾਰੀ
ਮਾਨੋ ਸੋਨੇ ਨੂੰ ਪੰਘਾਰ ਕੇ ਸੰਚੇ ਵਿਚ ਢਾਲੀ ਹੋਵੇ।
ਰਾਜਪੁਤ੍ਰਜਬਤਾਹਿਨਿਹਾਰਾ
ਰਾਜ ਕੁਮਾਰ ਨੇ ਜਦ ਉਸ ਨੂੰ ਵੇਖਿਆ,
ਨਿਰਖਿਤਰੁਨਿਹ੍ਵੈਗਯੋਮਤਵਾਰਾ॥੩॥
ਤਾਂ ਮੁਟਿਆਰ ਨੂੰ ਵੇਖ ਕੇ ਮਤਵਾਲਾ ਹੋ ਗਿਆ ॥੩॥
ਏਕਸਹਚਰੀਨਿਕਟਿਬੁਲਾਈ
ਉਸ ਨੇ ਇਕ ਦਾਸੀ ਨੂੰ ਕੋਲ ਬੁਲਾਇਆ।
ਅਮਿਤਦਰਬਦੈਤਹਾਪਠਾਈ
(ਉਸ ਨੂੰ) ਬੇਹਿਸਾਬ ਧਨ ਦੇ ਕੇ ਉਥੇ ਭੇਜਿਆ।
ਜਬਤੈਚਪਲਮਤੀਕੌਲ੍ਰਯੈਹੈਂ
(ਅਤੇ ਕਿਹਾ) ਜਦ ਤੂੰ ਚਪਲ ਮਤੀ ਨੂੰ ਲੈ ਕੇ ਆਵੇਂਗੀ,
ਮੁਖਿਮੰਗਹੈਜੋਕਛੁਸੋਪੈਹੈਂ॥੪॥
(ਤਦ) ਜੋ ਕੁਝ ਵੀ ਮੂਹੋਂ ਮੰਗੇਂਗੀ, ਉਹੀ ਪ੍ਰਾਪਤ ਕਰੇਂਗੀ ॥੪॥
ਬਚਨਸੁਨਤਸਹਚਰਿਤਹਗਈ
(ਰਾਜ ਕੁਮਾਰ ਦਾ) ਬਚਨ ਸੁਣ ਕੇ ਦਾਸੀ ਉਥੇ ਗਈ
ਬਹੁਬਿਧਿਤਾਹਿਪ੍ਰਬੋਧਤਭਈ
ਅਤੇ ਉਸ ਨੂੰ ਬਹੁਤ ਤਰ੍ਹਾਂ ਨਾਲ ਸਮਝਾਉਣ ਲਗੀ।
ਸਾਹਸੁਤਾਜਬਹਾਥਆਈ
ਜਦ ਸ਼ਾਹ ਦੀ ਪੁੱਤਰੀ ਕਾਬੂ ਨਾ ਆਈ,
ਤਬਦੂਤੀਇਹਘਾਤਬਨਾਈ॥੫॥
ਤਦ ਦੂਤੀ ਨੇ ਇਹ ਦਾਓ ਵਰਤਿਆ ॥੫॥
ਤਵਪਿਤਿਧਾਮਜੁਨਏਉਸਾਰੇ
(ਕਹਿਣ ਲਗੀ) ਤੇਰੇ ਪਿਤਾ ਨੇ ਜੋ ਨਵੇਂ ਮਹੱਲ ਉਸਾਰੇ ਹਨ,
ਚਲਹੁਜਾਇਤਿਹਲਖੌਸਵਾਰੇ
ਚਲੋ ਅਤੇ ਜਾ ਕੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਵੇਖੋ।
ਯੌਕਹਿਡਾਰਿਡੋਰਿਯਹਿਲਿਯੋ
ਇਹ ਕਹਿ ਕੇ (ਉਸ ਸ਼ਾਹ-ਪੁੱਤਰੀ ਨੂੰ) ਡੋਲੀ (ਪਾਲਕੀ) ਵਿਚ ਬਿਠਾ ਲਿਆ
ਪਰਦਨਡਾਰਿਚਹੂੰਦਿਸਿਦਿਯੋ॥੬॥
ਅਤੇ ਚੌਹਾਂ ਪਾਸੇ ਪਰਦੇ ਕਰ ਦਿੱਤੇ ॥੬॥
ਇਹਛਲਸਾਹਸੁਤਾਡਹਕਾਈ
ਇਸ ਛਲ ਨਾਲ ਸ਼ਾਹ ਦੀ ਪੁੱਤਰੀ ਨੂੰ ਭਰਮਾ ਲਿਆ
ਸੰਗਲਏਨ੍ਰਿਪਸੁਤਘਰਆਈ
ਅਤੇ ਨਾਲ ਲੈ ਕੇ ਰਾਜ ਕੁਮਾਰ ਦੇ ਘਰ ਆ ਗਈ।
ਤਹੀਆਨਿਪਰਦਾਨਉਘਾਰ
ਉਥੇ ਆ ਕੇ ਪਰਦਿਆਂ ਨੂੰ ਚੁਕਿਆ
ਨਾਰਿਲਖਾਤਹਰਾਜਕੁਮਾਰਾ॥੭॥
(ਤਦ) ਇਸਤਰੀ ਨੇ ਉਸ ਰਾਜ ਕੁਮਾਰ ਨੂੰ ਵੇਖਿਆ ॥੭॥
ਤਾਤਮਾਤਇਹਠੌਰਭਾਈ
(ਸੋਚਣ ਲਗੀ) ਇਥੇ ਨਾ ਮੇਰੀ ਮਾਤਾ, ਪਿਤਾ ਜਾਂ ਭਰਾ (ਕੋਈ ਵੀ) ਨਹੀਂ ਹੈ।
ਇਨਦੂਤੀਹੌਆਨਿਫਸਾਈ
ਇਸ ਦੂਤੀ ਨੇ (ਮੈਨੂੰ) ਲਿਆ ਕੇ ਫਸਾ ਦਿੱਤਾ ਹੈ।
ਰਾਜਕੁਅਰਜੌਮੁਝੈਪੈਹੈ
ਜੇ ਹੁਣ ਮੈਨੂੰ ਰਾਜ ਕੁਮਾਰ ਪ੍ਰਾਪਤ ਨਹੀਂ ਕਰ ਸਕੇਗਾ,
ਨਾਕਕਾਨਕਟਿਲੀਕਲਗੈਹੈ॥੮॥
ਤਾਂ (ਮੇਰਾ) ਨੱਕ ਅਤੇ ਕੰਨ ਕਟ ਕੇ ਲੀਕ ਲਗਾ ਦੇਏਗਾ ॥੮॥
ਹਾਇਹਾਇਕਰਿਗਿਰੀਧਰਨਿਪਰ
(ਉਹ) 'ਹਾਇ ਹਾਇ' ਕਰਦੀ ਧਰਤੀ ਉਤੇ ਡਿਗ ਪਈ
ਕਟੀਕਹਾਕਰਯਾਹਿਬਿਛੂਬਰ
ਅਤੇ ਕਹਿਣ ਲਗੀ ਕਿ ਮੈਨੂੰ ਬਿਛੂ ਨੇ ਕਟ ਲਿਆ ਹੈ।
ਧ੍ਰਿਗਬਿਧਿਕੋਮੋਸੌਕਸਕੀਯਾ
ਧਿੱਕਾਰ ਹੈ ਕਿ ਮੇਰੇ ਨਾਲ ਵਿਧਾਤਾ ਨੇ ਕੀ (ਜ਼ੁਲਮ) ਕੀਤਾ ਹੈ
ਰਾਜਕੁਅਰਨਹਿਭੇਟਨਦੀਯਾ॥੯॥
ਕਿ (ਮੈਨੂੰ) ਅਜ ਰਾਜ ਕੁਮਾਰ ਨੂੰ ਮਿਲਣ ਤਕ ਨਹੀਂ ਦਿੱਤਾ ॥੯॥
ਅਬਮੈਨਿਜੁਘਰਕੌਫਿਰਿਜੈਹੌ
ਹੁਣ ਮੈਂ ਆਪਣੇ ਘਰ ਨੂੰ ਪਰਤਦੀ ਹਾਂ
ਦ੍ਵੈਦਿਨਕੌਤੁਮਰੇਫਿਰਿਹੌ
ਅਤੇ ਦੋ ਕੁ ਦਿਨਾਂ ਬਾਦ ਤੁਹਾਡੇ ਕੋਲ ਆਵਾਂਗੀ।
ਰਾਜਪੁਤ੍ਰਲਖਿਕ੍ਰਿਯਾਲਈ
ਰਾਜ ਕੁਮਾਰ ਉਸ ਦੇ ਚਰਿਤ੍ਰ ਨੂੰ ਨਾ ਸਮਝਿਆ।
ਇਹਛਲਮੂੰਡਮੂੰਡਤਿਹਗਈ॥੧੦॥
ਇਸ ਛਲ ਨਾਲ (ਉਹ) ਉਸ ਦਾ ਸਿਰ ਮੁੰਨ ਕੇ ਚਲੀ ਗਈ (ਅਰਥਾਤ ਛਲ ਕੇ ਚਲੀ ਗਈ) ॥੧੦॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਛਿਆਨਵੋਚਰਿਤ੍ਰਸਮਾਪਤਮਸਤੁਸੁਭਮਸਤੁ॥੩੯੬॥੭੦੪੩॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੯੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੯੬॥੭੦੪੩॥ ਚਲਦਾ॥
ਚੌਪਈ
ਚੌਪਈ:
ਸਗਰਦੇਸਸੁਨਿਯਤਹੈਜਹਾ
ਜਿਥੇ ਸਗਰ ਨਾਂ ਦਾ ਦੇਸ਼ ਸੁਣੀਂਦਾ ਸੀ,
ਸਗਰਸੈਨਰਾਜਾਇਕਤਹਾ
ਉਥੇ ਸਗਰ ਸੈਨ ਨਾਂ ਦਾ ਇਕ ਰਾਜਾ ਸੀ।
ਸਗਰਦੇਇਤਿਹਸੁਤਾਭਨਿਜੈ
ਉਸ ਦੀ ਪੁੱਤਰੀ ਦਾ ਨਾਂ ਸਗਰ ਦੇਈ ਕਿਹਾ ਜਾਂਦਾ ਸੀ।
ਚੰਦਸੂਰਲਖਿਤਾਹਿਜੁਲਜੈ॥੧॥
ਉਸ ਨੂੰ ਵੇਖ ਕੇ ਸੂਰਜ ਅਤੇ ਚੰਦ੍ਰਮਾ ਵੀ ਸ਼ਰਮਾਉਂਦੇ ਸਨ ॥੧॥
ਗਜਨੀਰਾਇਤਵਨਜਹਲਹਿਯੋ
ਉਸ ਨੇ ਜਦ ਗਜ਼ਨੀ ਰਾਇ ਨੂੰ ਵੇਖਿਆ
ਮਨਕ੍ਰਮਬਚਨਕੁਅਰਿਅਸਕਹਿਯੋ
(ਤਦ) ਮਨ, ਬਚਨ ਅਤੇ ਕਰਮ ਕਰ ਕੇ ਕੁੰਵਰੀ ਨੇ ਕਿਹਾ,
ਐਸੋਛੈਲਏਕਦਿਨਪੈਯੈ
ਜੇ ਅਜਿਹਾ ਸੁੰਦਰ ਛੈਲ ਇਕ ਦਿਨ ਲਈ ਹੀ ਪ੍ਰਾਪਤ ਕਰ ਲਵਾਂ,
ਜਨਮਜਨਮਪਲਪਲਬਲਿਜੈਯੈ॥੨॥
ਤਾਂ ਜਨਮ ਜਨਮਾਂਤਰਾਂ ਤਕ ਪਲ ਪਲ (ਇਸ ਉਪਰੋਂ) ਬਲਿਹਾਰ ਜਾਵਾਂ ॥੨॥
ਸਖੀਏਕਤਿਹਤੀਰਪਠਾਇ
(ਉਸ ਨੇ) ਇਕ ਸਖੀ ਨੂੰ ਉਸ ਕੋਲ ਭੇਜਿਆ
ਜਿਹਤਿਹਬਿਧਿਕਰਿਲਿਯਾਬੁਲਾਇ
ਅਤੇ ਜਿਵੇਂ ਕਿਵੇਂ ਕਰ ਕੇ (ਉਸ ਨੂੰ) ਬੁਲਾ ਲਿਆ।
ਅਪਨਸੇਜਪਰਤਿਹਬੈਠਾਰਾ
ਉਸ ਨੂੰ ਆਪਣੀ ਸੇਜ ਉਤੇ ਬਿਠਾਇਆ
ਕਾਮਭੋਗਕਾਰਚਾਅਖਾਰਾ॥੩॥
ਅਤੇ (ਸੇਜ ਨੂੰ) ਕਾਮ-ਕ੍ਰੀੜਾ ਦਾ ਅਖਾੜਾ ਬਣਾ ਦਿੱਤਾ ॥੩॥
ਬੈਠਸੇਜਪਰਦੋਇਕਲੋਲਹਿ
ਸੇਜ ਉਤੇ ਬੈਠ ਕੇ ਦੋਵੇਂ ਕਲੋਲਾਂ ਕਰਦੇ
ਮਧੁਰਮਧੁਰਧੁਨਿਮੁਖਤੇਬੋਲਹਿ
ਅਤੇ ਮੂੰਹ ਤੋਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ।
ਭਾਤਿਭਾਤਿਤਨਕਰਤਬਿਲਾਸਾ
ਮਾਤਾ ਪਿਤਾ ਦਾ ਡਰ ਤਿਆਗ ਕੇ
ਤਾਤਮਾਤਕੋਤਜਿਕਰਤ੍ਰਾਸਾ॥੪॥
(ਉਹ) ਭਾਂਤ ਭਾਂਤ ਦਾ ਵਿਲਾਸ ਕਰਦੇ ॥੪॥
ਪੋਸਤਭਾਗਅਫੀਮਮੰਗਾਵਹਿ
(ਉਹ) ਪੋਸਤ, ਭੰਗ ਅਤੇ ਅਫ਼ੀਮ ਮੰਗਵਾਉਂਦੇ
ਏਕਖਾਟਪਰਬੈਠਚੜਾਵਹਿ
ਅਤੇ ਇਕ ਮੰਜੇ ਉਤੇ ਬੈਠ ਕੇ ਸੇਵਨ ਕਰਦੇ।
ਤਰੁਨਤਰੁਨਿਉਰਸੌਉਰਝਾਈ
ਨਾਇਕ ਨਾਇਕਾ (ਇਕ ਦੂਜੇ ਦੀ) ਛਾਤੀ ਨਾਲ ਲਗ ਗਏ
ਰਸਿਰਸਿਕਸਿਕਸਿਭੋਗਕਮਾਈ॥੫॥
ਅਤੇ ਰਸ ਪੂਰਵਕ ਕਸ ਕਸ ਕੇ ਭੋਗ ਕਰਨ ਲਗੇ ॥੫॥
ਰਾਨੀਸਹਿਤਪਿਤਾਤਾਕੌਬਰ
ਰਾਣੀ ਸਮੇਤ ਉਸ ਦਾ ਪਿਤਾ
ਆਵਤਭਯੋਦੁਹਿਤਾਹੂੰਕੇਘਰ
ਪੁੱਤਰੀ ਦੇ ਘਰ ਆ ਗਏ।
ਅਵਰਘਾਤਤਿਹਹਾਥਆਈ
(ਰਾਜ ਕੁਮਾਰੀ ਨੂੰ) ਕੋਈ ਹੋਰ ਦਾਓ ਨਾ ਸੁਝਿਆ
ਤਾਤਮਾਤਹਨਿਦਏਦਬਾਈ॥੬॥
ਅਤੇ ਮਾਤਾ ਪਿਤਾ ਨੂੰ ਮਾਰ ਕੇ ਦਬਾ ਦਿੱਤਾ ॥੬॥
ਨਿਜੁਆਲੈਕਹਆਗਿਲਗਾਇ
ਆਪਣੇ ਘਰ ਨੂੰ ਅੱਗ ਲਗਾ ਦਿੱਤੀ
ਰੋਇਉਠੀਨਿਜੁਪਿਯਹਿਦੁਰਾਇ
ਅਤੇ ਆਪਣੇ ਯਾਰ ਨੂੰ ਲੁਕਾ ਕੇ ਰੋਣ ਲਗ ਗਈ।
ਅਨਲਲਗਤਦਾਰੂਕਹਭਈ
(ਕਹਿਣ ਲਗੀ) ਬਾਰੂਦ ਨੂੰ ਅੱਗ ('ਅਨਲ') ਲਗ ਗਈ
ਰਾਨੀਰਾਵਸਹਿਤਉਡਗਈ॥੭॥
ਅਤੇ ਰਾਣੀ ਰਾਜੇ ਸਮੇਤ ਉਡ ਗਈ ॥੭॥
ਅਵਰਪੁਰਖਕਛੁਭੇਦਭਾਯੋ
ਹੋਰ ਕਿਸੇ ਪੁਰਸ਼ ਨੇ ਭੇਦ ਨਾ ਪਾਇਆ
ਕਹਾਚੰਚਲਾਕਾਜਕਮਾਯੋ
ਕਿ ਇਸਤਰੀ ਨੇ ਕੀ ਚਰਿਤ੍ਰ ਖੇਡਿਆ ਹੈ।
ਅਪਨਰਾਜਦੇਸਕਾਕਰਾ
ਆਪ ਆਪਣੇ ਦੇਸ਼ ਦਾ ਰਾਜ ਕਰਨ ਲਗੀ