GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1348
Display Settings
ਭੂਤਹਤਾਇਕਮੰਤ੍ਰਉਚਾਰੈ
ਭੂਤ ਨੂੰ ਖ਼ਤਮ ਕਰਨ ਵਾਲਾ ਇਕ ਮੰਤਰ ਉਚਾਰਦਾ ਸੀ,
ਬੀਸਮੰਤ੍ਰਪੜਿਬੀਰਪੁਕਾਰੈ
ਤਾਂ 'ਬੀਰ' ਵੀਹ ਮੰਤਰ ਪੜ੍ਹ ਦਿੰਦਾ ਸੀ।
ਕਿਸਹੂੰਪਕਰਿਚੀਰਿਕਰਿਦੇਈ
ਉਸ ਕਿਸੇ ਨੂੰ ਪਕੜ ਕੇ ਚੀਰ ਦਿੰਦਾ ਸੀ
ਕਾਹੂੰਪਕਰਿਰਾਨਤਰਲੇਈ॥੮॥
ਅਤੇ ਕਿਸੇ ਨੂੰ ਪਕੜ ਕੇ ਪੱਟ ਹੇਠਾਂ ਦਬ ਲੈਂਦਾ ਸੀ ॥੮॥
ਜਬਸਭਸਕਲਮੰਤ੍ਰਕਰਿਹਾਰੇ
ਜਦ ਸਭ ਸਾਰੇ ਮੰਤਰ ਕਰ ਕੇ ਹਾਰ ਗਏ,
ਤਬਇਹਬਿਧਿਤਨਬੀਰਪੁਕਾਰੇ
ਤਦ ਉਨ੍ਹਾਂ ਪ੍ਰਤਿ 'ਬੀਰ' ਇਸ ਤਰ੍ਹਾਂ ਬੋਲਿਆ,
ਜੇਗੁਰਮੋਰਇਹਾਚਲਿਆਵੈ
ਜੇ ਮੇਰਾ ਗੁਰੂ ਇਥੇ ਚਲ ਕੇ ਆਵੇ,
ਰਾਜਕੁਅਰਤਬਹੀਸੁਖਪਾਵੈ॥੯॥
ਤਦ ਹੀ ਰਾਜ ਕੁਮਾਰ ਸੁਖ ਪ੍ਰਾਪਤ ਕਰੇਗਾ ॥੯॥
ਸੁਨਤਬਚਨਰਾਜਾਪਗਪਰੇ
ਇਹ ਬਚਨ ਸੁਣ ਕੇ ਰਾਜਾ ਪੈਰੀਂ ਪੈ ਗਿਆ
ਬਹੁਉਸਤਤਿਕਰਿਬਚਨਉਚਰੇ
ਅਤੇ (ਬੀਰ ਦੀ) ਬਹੁਤ ਉਸਤਤ ਕਰ ਕੇ ਕਹਿਣ ਲਗਾ,
ਕਹਾਤੋਰਗੁਰਮੋਹਿਬਤੈਯੈ
ਤੁਹਾਡਾ ਗੁਰੂ ਕਿਥੇ ਹੈ, ਮੈਨੂੰ ਦਸੋ।
ਜਿਹਤਿਹਭਾਤਿਤਾਹਿਹ੍ਯਾਂਲ੍ਯੈਯੈ॥੧੦॥
ਜਿਵੇਂ ਕਿਵੇਂ ਉਸ ਨੂੰ ਇਥੇ ਲੈ ਕੇ ਆਈਏ ॥੧੦॥
ਜਵਨਪੁਰਖਕਾਨਾਮਬਤਾਯੋ
(ਬੀਰ ਨੇ) ਜਿਸ ਪੁਰਸ਼ ਦਾ ਨਾਂ ਦਸਿਆ,
ਨਾਰਿਤਿਸੀਕਾਭੇਸਬਨਾਯੋ
ਰਾਜ ਕੁਮਾਰੀ ਨੇ ਉਸੇ ਦਾ ਭੇਸ ਬਣਾ ਲਿਆ।
ਨ੍ਰਿਪਹਿਠੌਰਭਾਖਤਭਯੋਜਹਾ
(ਬੀਰ ਨੇ) ਰਾਜੇ ਨੂੰ ਜਿਥੇ (ਉਸ ਦਾ ਠਿਕਾਣਾ) ਦਸਿਆ ਸੀ,
ਬੈਠੀਜਾਹਿਚੰਚਲਾਤਹਾ॥੧੧॥
(ਉਹ) ਇਸਤਰੀ ਉਥੇ ਜਾ ਬੈਠੀ ॥੧੧॥
ਬਚਨਸੁਨਤਤਹਭੂਪਸਿਧਾਰਿਯੋ
ਗੱਲ ਸੁਣ ਕੇ ਰਾਜਾ ਉਥੇ ਗਿਆ
ਤਿਹੀਰੂਪਤਰਪੁਰਖਨਿਹਾਰਿਯੋ
ਅਤੇ ਉਸ ਸਰੂਪ ਵਾਲਾ ਪੁਰਸ਼ ਵੇਖਿਆ।
ਜਿਹਤਿਹਬਿਧਤਾਕੌਬਿਰਮਾਯੋ
ਜਿਵੇਂ ਕਿਵੇਂ ਉਸ ਨੂੰ ਸਮਝਾਇਆ
ਅਪੁਨੇਧਾਮਤਾਹਿਲੈਆਯੋ॥੧੨॥
ਅਤੇ ਉਸ ਨੂੰ ਆਪਣੇ ਘਰ ਲੈ ਆਇਆ ॥੧੨॥
ਰਾਜਕੁਅਰਤਾਕਹਦਰਸਾਯੋ
ਉਸ ਨੂੰ ਰਾਜ ਕੁਮਾਰ ਵਿਖਾਇਆ
ਬਚਨਤਾਹਿਇਹਭਾਤਿਸੁਨਾਯੋ
ਅਤੇ ਉਸ ਨੂੰ (ਇਸਤਰੀ ਨੇ ਵੇਖ ਕੇ) ਇਸ ਤਰ੍ਹਾਂ ਗੱਲ ਕਹੀ,
ਯੌਇਹਤ੍ਰਿਯਪਤਿਬ੍ਰਤਾਬਰੈ
ਜੇ ਇਹ (ਕਿਸੇ) ਪਤਿਬ੍ਰਤਾ ਇਸਤਰੀ ਨਾਲ ਵਿਆਹ ਕਰੇ,
ਤਊਬਚੈਯਹਯੌਉਬਰੈ॥੧੩॥
ਤਾਂ ਹੀ ਇਹ ਬਚੇਗਾ, ਉਂਜ (ਇਸ ਦਾ) ਉੱਧਾਰ ਨਹੀਂ ਹੋ ਸਕੇਗਾ ॥੧੩॥
ਕਰਤਕਰਤਬਹੁਬਚਨਬਤਾਯੋ
ਬਹੁਤ ਗੱਲਾਂ ਕਰਦਿਆਂ ਕਰਦਿਆਂ (ਇਸਤਰੀ ਨੇ)
ਸਾਹੁਸੁਤਾਕੇਨਾਮੁਜਤਾਯੋ
ਸ਼ਾਹ ਦੀ ਧੀ ਦਾ ਨਾਂ ਦਸਿਆ।
ਸੋਪਤਿਬ੍ਰਤਾਤਾਹਿਬਿਵਾਵਹੁ
ਉਹ ਪਤਿਬ੍ਰਤਾ ਹੈ, ਉਸ (ਰਾਜ ਕੁਮਾਰ) ਦਾ ਵਿਆਹ ਕਰੋ
ਜੌਨ੍ਰਿਪਸੁਤਹਿਜਿਯਾਯੋਚਾਹਹੁ॥੧੪॥
ਜੇ ਤੁਸੀਂ ਰਾਜੇ ਦੇ ਪੁੱਤਰ ਨੂੰ ਜੀਵਾਉਣਾ ਚਾਹੁੰਦੇ ਹੋ ॥੧੪॥
ਜੌਯਹਤਾਹਿਬ੍ਯਾਹਿਲ੍ਯਾਵੈ
ਜੇ ਇਹ ਉਸ ਨੂੰ ਵਿਆਹ ਲਿਆਵੇ
ਰੈਨਿਦਿਵਸਤਾਸੋਲਪਟਾਵੈ
ਅਤੇ ਰਾਤ ਦਿਨ ਉਸ ਨਾਲ ਲਿਪਟਿਆ ਰਹੇ,
ਅਵਰਨਾਰਿਕੇਨਿਕਟਜਾਇ
ਹੋਰ ਕਿਸੇ ਇਸਤਰੀ ਦੇ ਨੇੜੇ ਨਾ ਜਾਵੇ,
ਤਬਯਹਜਿਯੈਕੁਅਰਸੁਭਕਾਇ॥੧੫॥
ਤਦ ਹੀ ਇਹ ਸ਼ੁਭ ਕਾਇਆ ਵਾਲਾ ਰਾਜ ਕੁਮਾਰ ਜੀਉਂਦਾ ਰਹਿ ਸਕੇਗਾ ॥੧੫॥
ਯਹੈਕਾਰਰਾਜਾਤੁਮਕੀਜੈ
ਹੇ ਰਾਜਨ! ਤੁਸੀਂ ਇਹੀ ਕਾਰਜ ਕਰੋ
ਅਬਹੀਹਮਹਿਬਿਦਾਕਰਿਦੀਜੈ
ਅਤੇ ਮੈਨੂੰ ਹੁਣੇ ਵਿਦਾ ਕਰ ਦਿਓ।
ਲੈਆਗ੍ਯਾਤਿਹਆਸ੍ਰਮਗਈ
ਉਹ (ਇਸਤਰੀ) ਆਗਿਆ ਲੈ ਕੇ ਆਸ਼੍ਰਮ ਵਿਚ ਗਈ
ਧਾਰਤਭੇਸਨਾਰਿਕਾਭਈ॥੧੬॥
ਅਤੇ ਇਸਤਰੀ ਦਾ ਭੇਸ ਧਾਰ ਲਿਆ ॥੧੬॥
ਰਾਜਸਾਜਬ੍ਯਾਹਕੌਬਨਾਯੋ
ਰਾਜੇ ਨੇ ਵਿਆਹ ਦਾ ਸਾਜ ਬਣਾਇਆ
ਸਾਹਸੁਤਾਹਿਤਪੂਤਪਠਾਯੋ
ਅਤੇ (ਆਪਣੇ) ਪੁੱਤਰ ਨੂੰ ਸ਼ਾਹ ਦੀ ਪੁੱਤਰੀ (ਨਾਲ ਵਿਆਹ ਕਰਨ) ਲਈ ਭੇਜਿਆ।
ਜਬਹੀਬ੍ਯਾਹਤਵਨਸੌਭਯੋ
ਜਦੋਂ ਹੀ (ਉਸ ਦਾ) ਉਸ ਨਾਲ ਵਿਆਹ ਹੋਇਆ,
ਤਬਹੀਤਾਹਿਭੂਤਤਜਿਗਯੋ॥੧੭॥
ਤਦੋਂ ਹੀ ਉਸ ਨੂੰ ਭੂਤ ਛਡ ਗਿਆ ॥੧੭॥
ਰਾਜਕੁਅਰਇਹਛਲਸੌਪਾਯੋ
(ਉਸ ਸ਼ਾਹ ਦੀ ਪੁੱਤਰੀ ਨੇ) ਇਸ ਛਲ ਨਾਲ ਰਾਜ ਕੁਮਾਰ ਨੂੰ ਪ੍ਰਾਪਤ ਕੀਤਾ
ਭੇਦਅਭੇਦਕਿਸੀਬਤਾਯੋ
ਅਤੇ ਭੇਦ ਅਭੇਦ ਕਿਸੇ ਨੂੰ ਨਾ ਦਸਿਆ।
ਚੰਚਲਾਨਕੇਚਰਿਤਅਪਾਰਾ
ਇਸਤਰੀਆਂ ਦੇ ਚਰਿਤ੍ਰ ਅਪਾਰ ਹਨ,
ਚਕ੍ਰਿਤਰਹਾਕਰਿਕਰਿਕਰਤਾਰਾ॥੧੮॥
(ਜਿਨ੍ਹਾਂ ਨੂੰ) ਸਿਰਜ ਸਿਰਜ ਕੇ ਵਿਧਾਤਾ ਵੀ ਹੈਰਾਨ ਹੋ ਰਿਹਾ ਹੈ ॥੧੮॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਪਚਾਨਵੋਚਰਿਤ੍ਰਸਮਾਪਤਮਸਤੁਸੁਭਮਸਤੁ॥੩੯੫॥੭੦੩੩॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੯੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੯੫॥੭੦੩੩॥ ਚਲਦਾ॥
ਚੌਪਈ
ਚੌਪਈ:
ਪ੍ਰਿਥੀਸਿੰਘਇਕਭੂਪਬਖਨਿਯਤ
ਪ੍ਰਿਥੀ ਸਿੰਘ ਨਾਂ ਦਾ ਇਕ ਰਾਜਾ ਦਸਿਆ ਜਾਂਦਾ ਸੀ।
ਪਿਰਥੀਪੁਰਤਿਹਨਗਰਪ੍ਰਮਨਿਯਤ
ਉਸ ਦੇ ਨਗਰ ਦਾ ਨਾਂ ਪ੍ਰਿਥੀ ਪੁਰ ਸੀ।