GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1347
Display Settings
ਮਥਹੁਜਾਨਵੀਹੋਤਸਵਾਰੇ
ਤੁਸੀਂ ਚਲੋ ਅਤੇ ਸਵੇਰ ('ਸਵਾਰੇ') ਹੋਣ ਤੇ
ਤਹਤੇਜੁਨਰਨਿਕਸਿਹੈਕੋਈ
ਗੰਗਾ ('ਜਾਨ੍ਹਵੀ') ਦਾ ਮੰਥਨ ਕਰੋ। ਉਸ ਵਿਚੋਂ ਜੋ ਕੋਈ ਵੀ ਪੁਰਸ਼ ਨਿਕਲੇਗਾ,
ਭਰਤਾਹੋਇਹਮਾਰੋਸੋਈ॥੧੫॥
ਉਹੀ ਮੇਰਾ ਪਤੀ ਹੋਵੇਗਾ ॥੧੫॥
ਬਚਨਸੁਨਤਰਾਜਾਹਰਖਾਨੋ
(ਇਹ) ਗੱਲ ਸੁਣ ਕੇ ਰਾਜਾ ਪ੍ਰਸੰਨ ਹੋਇਆ।
ਸਾਚੁਝੂਠੁਜੜਕਛੁਪਛਾਨੋ
(ਉਸ) ਮੂਰਖ ਨੇ ਸੱਚ ਝੂਠ ਕੁਝ ਨਾ ਸਮਝਿਆ।
ਜੋਰਿਪ੍ਰਜਾਦੈਢੋਲਨਗਾਰੇ
(ਉਸ ਨੇ) ਪ੍ਰਜਾ ਨੂੰ ਇਕੱਠਾ ਕਰ ਕੇ ਢੋਲ ਨਗਾਰੇ ਵਜਾਏ
ਚਲੇਸੁਰਸੁਰੀਮਥਨਸਕਾਰੇ॥੧੬॥
ਅਤੇ ਤੜਕਸਾਰ ਗੰਗਾ ਦਾ ਮੰਥਣ ਕਰਨ ਲਈ ਚਲ ਪਿਆ ॥੧੬॥
ਬਡੇਦ੍ਰੁਮਨਕੀਮਥਨਿਸੁਧਾਰਿ
ਵੱਡੇ ਬ੍ਰਿਛਾਂ ਦੀਆਂ ਮਧਾਣੀਆਂ ਧਾਰਨ ਕੀਤੀਆਂ
ਮਥਤਭਏਸੁਰਸਰਿਮੋਡਾਰਿ
ਅਤੇ ਗੰਗਾ ਵਿਚ ਪਾ ਕੇ ਰਿੜਕਣ ਲਗੇ।
ਤਨਿਕਬਾਰਿਕਹਜਬੈਡੁਲਾਯੋ
ਜਦੋਂ ਜਲ ਨੂੰ ਥੋੜਾ ਜਿੰਨਾ ਹਿਲਾਇਆ,
ਨਿਕਸਿਪੁਰਖਤਹਤੇਇਕਆਯੋ॥੧੭॥
ਤਾਂ ਉਸ ਵਿਚੋਂ ਇਕ ਪੁਰਸ਼ ਨਿਕਲ ਆਇਆ ॥੧੭॥
ਨਿਰਖਿਸਜਨਕੋਰੂਪਅਪਾਰਾ
ਉਸ ਸੱਜਨ ਦਾ ਅਪਾਰ ਰੂਪ ਵੇਖ ਕੇ
ਬਰਤਭਈਤਿਹਰਾਜਕੁਮਾਰਾ
(ਰਾਜ ਕੁਮਾਰੀ ਨੇ) ਉਸ ਰਾਜ ਕੁਮਾਰ ਨੂੰ ਵਰ ਲਿਆ।
ਭੇਦਅਭੇਦਪਸੁਕਛੁਬਿਚਰਿਯੋ
ਉਸ ਮੂਰਖ ਨੇ ਭੇਦ ਅਭੇਦ ਕੁਝ ਵੀ ਨਾ ਵਿਚਾਰਿਆ।
ਇਹਛਲਨਾਰਿਜਾਰਕਹਬਰਿਯੋ॥੧੮॥
ਇਸ ਛਲ ਨਾਲ ਇਸਤਰੀ ਨੇ ਯਾਰ ਨੂੰ ਵਰ ਲਿਆ ॥੧੮॥
ਦੋਹਰਾ
ਦੋਹਰਾ:
ਜਿਹਬਿਧਿਤੇਮਥਿਨੀਰਧਹਿਲਛਮੀਬਰੀਮੁਰਾਰਿ
ਜਿਸ ਤਰ੍ਹਾਂ ਵਿਸ਼ਣੂ ਨੇ ਸਮੁੰਦਰ ਨੂੰ ਮੱਥ ਕੇ ਲੱਛਮੀ ਨਾਲ ਵਿਆਹ ਕੀਤਾ ਸੀ,
ਤਸਹਿਮਥਿਗੰਗਾਬਰਾਯਾਕਹਰਾਜਕੁਮਾਰਿ॥੧੯॥
ਉਸੇ ਤਰ੍ਹਾਂ ਰਾਜ ਕੁਮਾਰੀ ਨੇ ਗੰਗਾ ਨੂੰ ਮੱਥ ਕੇ ਆਪਣੇ ਯਾਰ ਨਾਲ ਵਿਆਹ ਕਰ ਲਿਆ ॥੧੯॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਚੌਰਾਨਵੇਚਰਿਤ੍ਰਸਮਾਪਤਮਸਤੁਸੁਭਮਸਤੁ॥੩੯੪॥੭੦੧੫॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੯੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੯੪॥੭੦੧੫॥ ਚਲਦਾ॥
ਚੌਪਈ
ਚੌਪਈ:
ਸਰਬਸਿੰਘਰਾਜਾਇਕਸੋਹੈ
ਸਰਬ ਸਿੰਘ ਨਾਂ ਦਾ ਇਕ ਰਾਜਾ ਸੁਸ਼ੋਭਿਤ ਸੀ।
ਸਰਬਸਿੰਧੁਪੁਰਗੜਜਿਹਕੋਹੈ
ਜਿੱਥੇ ਸਰਬ ਸਿੰਧ ਪੁਰ ਨਾਂ ਦਾ ਜੋ ਗੜ੍ਹ ਹੈ।
ਸ੍ਰੀਦਲਥੰਭੁਸੁਜਾਨਪੁਤ੍ਰਤਿਹ
ਉਸ ਦਾ ਦਲ ਥੰਭੁ ਨਾਂ ਦਾ ਇਕ ਸੂਝਵਾਨ ਪੁੱਤਰ ਸੀ,
ਸੁੰਦਰਅਵਰਭਯੋਤੁਲਿਜਿਹ॥੧॥
ਜਿਸ ਵਰਗਾ ਕੋਈ ਹੋਰ ਸੁੰਦਰ ਨਹੀਂ ਸੀ ॥੧॥
ਦੁਸਟਸਿੰਘਤਾਕੌਭ੍ਰਾਤਾਭਨਿ
ਦੁਸਟ ਸਿੰਘ ਉਸ ਦਾ ਭਰਾ ਸੀ,
ਦੁਤਿਯਚੰਦ੍ਰਜਾਨਾਸਭਲੋਗਨ
ਜਿਸ ਨੂੰ ਸਾਰੇ ਲੋਕ ਦੂਜਾ ਚੰਦ੍ਰਮਾ ਸਮਝਦੇ ਸਨ।
ਰੂਪਵਾਨਗੁਨਵਾਨਭਨਿਜੈ
ਉਹ ਰੂਪਵਾਨ ਅਤੇ ਗੁਣਵਾਨ ਦਸਿਆ ਜਾਂਦਾ ਸੀ।
ਕਵਨਸੁਘਰਸਮਤਾਹਿਕਹਿਜੈ॥੨॥
ਉਸ ਵਰਗਾ ਸੁਘੜ ਹੋਰ ਕਿਸ ਨੂੰ ਕਿਹਾ ਜਾ ਸਕਦਾ ਸੀ ॥੨॥
ਸ੍ਰੀਸੁਜੁਲਫਦੇਸਾਹਦੁਲਾਰੀ
(ਉਥੇ) ਸੁਜ਼ੁਲਫ਼ ਦੇ (ਦੇਈ) ਨਾਂ ਦੀ ਸ਼ਾਹ ਦੀ ਪੁੱਤਰੀ (ਰਹਿੰਦੀ ਸੀ)
ਜਿਹਸਮਾਨਨਹਿਦੇਵਕੁਮਾਰੀ
ਜਿਸ ਵਰਗੀ ਕੋਈ ਦੇਵ ਇਸਤਰੀ ਵੀ ਨਹੀਂ ਸੀ।
ਰਾਜਕੁਅਰਿਨਿਰਖਾਤਿਹਜਬਹੀ
ਜਦੋਂ ਉਸ ਨੇ ਰਾਜ ਕੁਮਾਰ ਨੂੰ ਵੇਖਿਆ,
ਲਗਗੀਲਗਨਨਿਗੌਡੀਤਬਹੀ॥੩॥
ਤਦੋਂ ਹੀ (ਉਸ ਨੂੰ) ਭੈੜੀ ਲਗਨ ਲਗ ਗਈ ॥੩॥
ਹਿਤੂਜਾਨਿਸਹਚਰੀਬੁਲਾਈ
(ਉਸ ਨੇ ਇਕ) ਹਿਤੈਸ਼ਣ ਸਖੀ ਨੂੰ ਬੁਲਾਇਆ
ਭੇਦਭਾਖਿਤਿਹਠੌਰਪਠਾਈ
ਅਤੇ ਸਾਰਾ ਭੇਦ ਦਸ ਕੇ ਉਸ ਦੀ ਥਾਂ ਵਲ ਭੇਜ ਦਿੱਤਾ।
ਰਾਜਕੁਅਰਤਿਹਹਾਥਆਯੋ
ਪਰ ਰਾਜ ਕੁਮਾਰ ਉਸ ਦੇ ਕਾਬੂ ਨਾ ਆਇਆ।
ਇਹਬਿਧਿਉਹਿਇਹਆਨਿਸੁਨਾਯੋ॥੪॥
ਇਸ ਤਰ੍ਹਾਂ ਉਸ ਨੇ ਸ਼ਾਹ ਦੀ ਪੁੱਤਰੀ ਨੂੰ ਆ ਕੇ ਦਸ ਦਿੱਤਾ ॥੪॥
ਸਾਹੁਸੁਤਾਬਹੁਜਤਨਥਕੀਕਰਿ
ਸ਼ਾਹ ਦੀ ਪੁੱਤਰੀ ਬਹੁਤ ਯਤਨ ਕਰ ਕੇ ਥਕ ਗਈ,
ਗਯੋਮੀਤਕੈਸੇਹੂੰਤਿਹਘਰ
ਪਰ ਰਾਜ ਕੁਮਾਰ ਕਿਸੇ ਤਰ੍ਹਾਂ ਵੀ ਉਸ ਦੇ ਘਰ ਨਾ ਗਿਆ।
ਬੀਰਹਾਕਿਇਕਤਹਾਪਠਾਯੋ
ਉਸ ਨੇ (ਬਵੰਜਾ ਬੀਰਾਂ ਵਿਚੋਂ) ਇਕ ਬੀਰ ਨੂੰ ਬੁਲਾ ਕੇ ਉਥੇ ਭੇਜਿਆ।
ਸੋਤਸੇਜਤੇਗਹਿਪਟਕਾਯੋ॥੫॥
(ਉਸ ਨੇ) ਸੇਜ ਉਤੇ ਸੁਤੇ ਹੋਏ (ਰਾਜ ਕੁਮਾਰ) ਨੂੰ ਪਕੜ ਕੇ ਪਟਕਾ ਮਾਰਿਆ ॥੫॥
ਟੰਗਰੀਭੂਤਕਬੈਗਹਿਲੇਈ
ਕਦੇ ਭੂਤ (ਬੀਰ) ਉਸ ਦੀ ਟੰਗ ਫੜ ਲੈਂਦਾ
ਕਬਹੂੰਡਾਰਿਸੇਜਪਰਦੇਈ
ਅਤੇ ਕਦੇ ਸੇਜ ਉਤੇ ਸੁਟ ਦਿੰਦਾ।
ਅਧਿਕਤ੍ਰਾਸਦੇਤਾਹਿਪਛਾਰਾ
ਉਸ ਨੂੰ ਬਹੁਤ ਭੈ ਭੀਤ ਕਰ ਕੇ ਪਛਾੜਿਆ
ਉਹਿਡਰਿਜਿਯਤੇਮਾਰਿਡਾਰਾ॥੬॥
ਅਤੇ ਉਸ (ਸ਼ਾਹ ਦੀ ਪੁੱਤਰੀ) ਦੇ ਡਰ ਕਰ ਕੇ ਜਾਨੋ ਨਾ ਮਾਰਿਆ ॥੬॥
ਰੈਨਿਸਿਗਰਤਿਹਸੋਨਦਿਯੋ
ਸਾਰੀ ਰਾਤ ਉਸ ਨੂੰ ਸੌਣ ਨਾ ਦਿੱਤਾ
ਨ੍ਰਿਪਸੁਤਕਹਤ੍ਰਾਸਿਤਬਹੁਕਿਯੋ
ਅਤੇ ਰਾਜ ਕੁਮਾਰ ਨੂੰ ਬਹੁਤ ਡਰਾਇਆ।
ਚਲੀਖਬਰਿਰਾਜਾਪ੍ਰਤਿਆਈ
(ਇਸ ਸਭ ਦੀ) ਖ਼ਬਰ ਰਾਜੇ ਪਾਸ ਵੀ ਪਹੁੰਚ ਗਈ।
ਭੂਤਨਾਸਕਰਲਏਬੁਲਾਈ॥੭॥
ਰਾਜੇ ਨੇ ਭੂਤ (ਦੇ ਪ੍ਰਭਾਵ ਨੂੰ) ਨਸ਼ਟ ਕਰਨ ਵਾਲੇ ਨੂੰ ਬੁਲਾ ਲਿਆ ॥੭॥