ਜਿਹਬਿਲੋਕਿਕੰਦ੍ਰਪਦ੍ਰਪਕਹਖੋਇਹੈ॥
ਉਸ ਨੂੰ ਵੇਖ ਕੇ ਕਾਮ ਦੇਵ ਦਾ ਹੰਕਾਰ ਨਸ਼ਟ ਹੋ ਜਾਂਦਾ ਸੀ।
ਹੋਜਿਹਸਮਸੁੰਦਰਭਯੋਨਆਗੇਹੋਇਹੈ॥੩॥
ਉਸ ਵਰਗਾ ਸੁੰਦਰ ਨਾ ਅਗੇ ਹੋਇਆ ਹੈ ਅਤੇ ਨਾ ਹੀ ਅਗੋਂ ਹੋਵੇਗਾ ॥੩॥
ਰਾਜਸੁਤਾਇਕਦਿਨਤਿਹਰੂਪਨਿਹਾਰਿਕੈ॥
ਇਕ ਦਿਨ ਰਾਜ ਕੁਮਾਰੀ ਨੇ ਉਸ ਦਾ ਰੂਪ ਵੇਖਿਆ
ਰਹੀਮਗਨਹ੍ਵੈਮਨਮਹਿਕ੍ਰਿਯਾਬਿਚਾਰਿਕੈ॥
ਅਤੇ ਮਨ ਵਿਚ ਮੋਹਿਤ ਹੋ ਕੇ ਚਰਿਤ੍ਰ ('ਕ੍ਰਿਆ') ਸੋਚਣ ਲਗੀ
ਅਬਕਸਕਰੌਉਪਾਇਜੁਯਾਹੀਕਹਬਰੌ॥
ਕਿ ਹੁਣ ਕੀ ਉਪਾ ਕਰਾਂ ਕਿ ਇਸ ਨਾਲ ਵਿਆਹ ਹੋ ਜਾਏ।
ਹੋਬਿਨੁਸਾਜਨਕੇਮਿਲੇਅਗਨਿਭੀਤਰਜਰੌ॥੪॥
ਜੇ ਮਿਤਰ ਨਾ ਮਿਲੇ ਤਾਂ ਅੱਗ ਵਿਚ ਸੜ ਮਰਾਂ ॥੪॥
ਹਿਤੂਸਹਚਰੀਸਮਝਿਕਲਈਬੁਲਾਇਕੈ॥
ਇਕ ਸਖੀ ਨੂੰ ਹਿਤੈਸ਼ੀ ਸਮਝ ਕੇ ਬੁਲਾ ਲਿਆ।
ਕਹਿਤਿਹਭੇਦਕੁਅਰਤਨਦਈਪਠਾਇਕੈ॥
ਉਸ ਨੂੰ ਸਾਰਾ ਭੇਦ ਸਮਝਾ ਕੇ ਕੁੰਵਰ ਵਲ ਭੇਜ ਦਿੱਤਾ।
ਜੁਮੈਤੁਮੈਕਛੁਕਹਿਯੋਸੁਮੀਤਹਿਆਖਿਯੋ॥
(ਉਸ ਨੂੰ ਸਮਝਾਇਆ ਕਿ) ਜੋ ਕੁਝ ਮੈਂ ਤੈਨੂੰ ਕਿਹਾ ਹੈ, ਉਹ ਮਿਤਰ ਨੂੰ ਕਹਿਣਾ
ਹੋਚਿਤਮਹਿਰਖਿਯਹੁਭੇਦਨਕਾਹੂਭਾਖਿਯੋ॥੫॥
ਅਤੇ ਇਸ ਭੇਦ ਨੂੰ ਚਿਤ ਵਿਚ ਰਖਣਾ, ਕਿਸੇ ਨੂੰ ਨਾ ਦਸਣਾ ॥੫॥
ਚੌਪਈ॥
ਚੌਪਈ:
ਸਖੀਕੁਅਰਪਹਿਦਈਪਠਾਈ॥
ਸਖੀ ਨੂੰ ਕੁੰਵਰ ਕੋਲ ਭੇਜ ਦਿੱਤਾ।
ਜਿਹਤਿਹਭਾਤਿਪ੍ਰਬੋਧਿਲ੍ਯਾਈ॥
(ਉਹ) ਜਿਵੇਂ ਕਿਵੇਂ (ਉਸ ਨੂੰ) ਸਮਝਾ ਕੇ ਲੈ ਆਈ।
ਰਾਜਸੁਤਹਿਤਿਨਆਨਮਿਲਾਯੋ॥
ਰਾਜ ਕੁਮਾਰ ਨੂੰ ਆਣ ਕੇ ਉਸ ਨਾਲ ਮਿਲਾ ਦਿੱਤਾ।
ਸਾਜਨਮਿਲਤਸਜਨਿਸੁਖਪਾਯੋ॥੬॥
ਸਾਜਨ ਨੂੰ ਮਿਲ ਕੇ ਸਜਨੀ ਨੇ ਸੁਖ ਪ੍ਰਾਪਤ ਕੀਤਾ ॥੬॥
ਭਾਤਿਭਾਤਿਸੇਤੀਕਿਯਭੋਗਾ॥
(ਉਨ੍ਹਾਂ ਦੋਹਾਂ ਨੇ) ਭਾਂਤ ਭਾਂਤ ਦੀ ਰਤੀ-ਕ੍ਰੀੜਾ ਕੀਤੀ।
ਮਿਟਗਯੋਸਕਲਦੁਹਨਕੋਸੋਗਾ॥
ਦੋਹਾਂ (ਦੇ ਮਨ) ਦਾ ਸਾਰਾ ਦੁਖ ਮਿਟ ਗਿਆ।
ਭਾਤਿਭਾਤਿਤਨਕਰੈਬਿਲਾਸਾ॥
(ਇਸਤਰੀ ਨੇ) ਉਸ ਨਾਲ ਕਈ ਪ੍ਰਕਾਰ ਦਾ ਵਿਲਾਸ ਕੀਤਾ
ਨਿਜਪਤਿਕੋਤਜਿਕਰਿਕੈਤ੍ਰਾਸਾ॥੭॥
ਆਪਣੇ ਪਤੀ ਦਾ ਡਰ ਤਿਆਗ ਕੇ ॥੭॥
ਚਤੁਰਚਤੁਰਿਯਾਦੋਈਕਲੋਲਹਿ॥
ਇਸਤਰੀ ਅਤੇ ਪੁਰਸ਼ ਦੋਵੇਂ ਕਲੋਲਾਂ ਕਰਨ ਲਗੇ
ਮਿਲਿਮਿਲਿਬੈਨਮਧੁਰਿਧੁਨਬੋਲਹਿ॥
ਅਤੇ ਮਿਲ ਮਿਲ ਕੇ ਮਿੱਠੀ ਆਵਾਜ਼ ਵਿਚ ਬਚਨ ਬੋਲਣ ਲਗੇ।
ਭਾਤਿਅਨਿਕਕੀਕੈਫਮੰਗਾਵੈਂ॥
ਅਨੇਕ ਤਰ੍ਹਾਂ ਦੀ ਸ਼ਰਾਬ ਮੰਗਵਾ ਕੇ
ਏਕਪਲੰਘਬੈਠਿਪਰਚੜਾਵੈਂ॥੮॥
ਇਕ ਪਲੰਘ ਉਪਰ ਬੈਠ ਕੇ ਪੀਣ ਲਗੇ ॥੮॥
ਆਸਨਭਾਤਿਭਾਤਿਕੇਲੇਹੀ॥
ਦੋਵੇਂ ਭਾਂਤ ਭਾਂਤ ਦੇ ਆਸਣ ਕਰਨ ਲਗੇ
ਆਲਿੰਗਚੁੰਬਨਦੋਈਦੇਹੀ॥
ਅਤੇ ਆਲਿੰਗਨ ਤੇ ਚੁੰਬਨ ਲੈਣ ਅਥਵਾ ਦੇਣ ਲਗੇ।
ਰਸਿਰਸਿਕਸਿਨਰਕੇਲਕਮਾਇ॥
ਨਾਇਕ ਰਸ ਲੈਂਦਾ ਹੋਇਆ ਕਸ ਕੇ ਕਾਮ-ਕ੍ਰੀੜਾ ਕਰਨ ਲਗਾ
ਲਪਟਿਲਪਟਿਤਰੁਨੀਤਰਜਾਇ॥੯॥
ਅਤੇ ਨਾਇਕਾ ਹੇਠਾਂ ਲਿਪਟ ਲਿਪਟ ਕੇ (ਆਨੰਦਿਤ ਹੋਣ ਲਗੀ) ॥੯॥
ਦੋਇਤਰੁਨਬਿਜਿਯਾਦੁਹੂੰਖਾਈ॥
ਦੋਹਾਂ ਜੋਬਨਵਾਨਾਂ ਨੇ ਭੰਗ ('ਬਿਜਿਯਾ') ਖਾਈ
ਚਾਰਿਟਾਕਅਹਿਫੇਨਚੜਾਈ॥
ਅਤੇ ਚਾਰ ਟਾਂਕ (ਵਿਸ਼ੇਸ਼: ਇਕ ਟਾਂਕ ਦਾ ਚਾਰ ਮਾਸੇ ਜਿੰਨਾ ਤੋਲ) ਅਫ਼ੀਮ ਚੜ੍ਹਾਈ।
ਰਸਿਰਸਿਕਰਿਕਸਿਕਸਿਰਤਿਕਿਯੋ॥
(ਉਨ੍ਹਾਂ ਨੇ) ਮੌਜ ਵਿਚ ਹੋ ਕੇ ਕਸ ਕਸ ਕੇ ਰਤੀ-ਕ੍ਰੀੜਾ ਕੀਤੀ
ਚੋਰਿਚੰਚਲਾਕੋਚਿਤਲਿਯੋ॥੧੦॥
ਅਤੇ (ਨਾਇਕ ਨੇ) ਇਸਤਰੀ ਦਾ ਚਿਤ ਚੁਰਾ ਲਿਆ ॥੧੦॥
ਰਸਿਗੇਦੋਊਨਛੋਰਾਜਾਇ॥
(ਦੋਵੇਂ) ਇਤਨੇ ਮਗਨ ਹੋ ਗਏ ਕਿ (ਇਕ ਦੂਜੇ ਨੂੰ) ਛਡਿਆ ਨਹੀਂ ਜਾ ਸਕਦਾ ਸੀ।
ਕਹੀਬਾਤਇਹਘਾਤਬਨਾਇ॥
ਮੌਕਾ ਵੇਖ ਕੇ (ਇਸਤਰੀ ਨੇ) ਇਹ ਗੱਲ ਕਹੀ,
ਏਕਮੰਤ੍ਰਹਮਤੇਪਿਯਲੀਜੈ॥
ਹੇ ਪ੍ਰੀਤਮ! ਮੇਰੇ ਤੋਂ ਇਕ ਮੰਤਰ ਲਵੋ
ਜਲਕੇਬਿਖੈਪਿਯਾਨਾਕੀਜੈ॥੧੧॥
ਅਤੇ ਜਲ ਵਿਚ ਚਲੇ ਜਾਓ ॥੧੧॥
ਜਬਲਗੁਮੰਤ੍ਰੁਚਾਰਤੈਕਰਹੈ॥
ਜਦ ਤਕ ਤੁਸੀਂ ਮੰਤਰ ਦਾ ਉਚਾਰਨ ਕਰਦੇ ਰਹੋਗੇ,
ਤਬਲਗਿਤੈਜਲਬੀਚਨਮਰਹੈ॥
ਤਦ ਤਕ ਤੁਸੀਂ ਜਲ ਵਿਚ ਨਹੀਂ ਮਰੋਗੇ।
ਤੁਮਰੇਜਲਐਹੈਨਨੇਰੇ॥
ਜਲ ਤੁਹਾਡੇ ਨੇੜੇ ਨਹੀਂ ਆਵੇਗਾ
ਚਾਰਿਓਰਰਹਿਹੈਤੁਹਿਘੇਰੇ॥੧੨॥
ਅਤੇ ਤੁਹਾਨੂੰ ਚੌਹਾਂ ਪਾਸਿਆਂ ਤੋਂ ਘੇਰੀ ਰਖੇਗਾ ॥੧੨॥
ਮੰਤ੍ਰਮਿਤ੍ਰਤਾਤੇਤਬਲਿਯੋ॥
ਤਦ ਮਿਤਰ ਨੇ ਉਸ ਤੋਂ ਮੰਤਰ ਲਿਆ
ਗੰਗਾਬੀਚਪਯਾਨਾਕਿਯੋ॥
ਅਤੇ ਗੰਗਾ ਵਿਚ ਚਲਾ ਗਿਆ।
ਜਲਚਹੂੰਓਰਤਵਨਕੇਰਹਾ॥
ਉਸ ਦੇ ਚੌਹਾਂ ਪਾਸੇ ਜਲ ਰਿਹਾ,
ਆਨਿਪਾਨਤਾਕੇਨਹਿਗਹਾ॥੧੩॥
ਪਰ ਪਾਣੀ ਆ ਕੇ ਉਸ ਦੇ (ਸ਼ਰੀਰ ਨੂੰ) ਨਾ ਲਗਾ ॥੧੩॥
ਇਹਛਲਜਲਮਹਿਮੀਤਪਠਾਯੋ॥
ਇਸ ਛਲ ਨਾਲ (ਇਸਤਰੀ ਨੇ) ਜਲ ਵਿਚ ਮਿਤਰ ਨੂੰ ਭੇਜ ਦਿੱਤਾ
ਮਾਤਪਿਤਾਤਨਬਚਨਸੁਨਾਯੋ॥
ਅਤੇ ਮਾਤਾ ਪਿਤਾ ਨੂੰ ਕਿਹਾ,
ਹੋਪਿਤਪ੍ਰਾਤਸੁਯੰਬਰਕਰਿਹੌ॥
ਹੇ ਪਿਤਾ ਜੀ! ਮੈਂ ਸਵੇਰੇ ਸੁਅੰਬਰ ਕਰਾਂਗੀ
ਪਰਮਪਵਿਤ੍ਰਪੁਰਖਕੋਈਬਰਿਹੌ॥੧੪॥
ਅਤੇ (ਕੋਈ) ਪਰਮ 'ਪਵਿਤ੍ਰ' ਪੁਰਸ਼ ਵਰਾਂਗੀ ॥੧੪॥
ਕਹੇਚਲੋਤੁਮਤਾਤਹਮਾਰੇ॥
(ਨਾਇਕਾ) ਕਹਿਣ ਲਗੀ, ਹੇ ਮੇਰੇ ਪਿਤਾ ਜੀ!