ਯੌਕਹਿਕੁਅਰਿਬਿਦਾਕਰਿਦੀਨਾ॥
ਇਹ ਕਹਿ ਕੇ ਰਾਜ ਕੁਮਾਰ ਨੂੰ ਵਿਦਾ ਕਰ ਦਿੱਤਾ।
ਪ੍ਰਾਤਭੇਸਨਰਕੋਧਰਿਲੀਨਾ॥
ਸਵੇਰੇ ਮਰਦ ਦਾ ਭੇਸ ਧਾਰਨ ਕਰ ਲਿਆ।
ਕੀਅਸਕੁਅਰਕੇਧਾਮਪਯਾਨਾ॥
ਰਾਜ ਕੁਮਾਰ ਦੇ ਘਰ ਵਲ ਪ੍ਰਸਥਾਨ ਕੀਤਾ।
ਭੇਦਅਭੇਦਨਕਿਨੀਪਛਾਨਾ॥੧੧॥
ਕਿਸੇ ਨੇ ਭੇਦ ਅਭੇਦ ਨੂੰ ਨਾ ਸਮਝਿਆ ॥੧੧॥
ਚਾਕਰਰਾਖਿਕੁਅਰਤਿਹਲਿਯੋ॥
ਰਾਜ-ਕੁਮਾਰ ਨੇ ਉਸ ਨੂੰ ਨੌਕਰ ਰਖ ਲਿਆ
ਬੀਚਮੁਸਾਹਿਬਕੋਤਿਹਕਿਯੋ॥
ਅਤੇ (ਆਪਣੇ) ਮੁਸਾਹਿਬਾਂ (ਸਾਥੀਆਂ) ਵਿਚ ਸਥਾਨ ਦੇ ਦਿੱਤਾ।
ਖਾਨਪਾਨਸਭਸੋਈਪਿਲਾਵੈ॥
ਉਹੀ (ਰਾਜ ਕੁਮਾਰ) ਦੇ ਖਾਣ ਪੀਣ ਦੀ ਵਿਵਸਥਾ ਕਰਨ ਲਗੀ।
ਨਰਨਾਰੀਕੋਈਜਾਨਿਨਜਾਵੈ॥੧੨॥
ਹੋਰ ਕੋਈ ਨਰ ਨਾਰੀ ਜਾ ਨਹੀਂ ਸਕਦਾ ਸੀ ॥੧੨॥
ਇਕਦਿਨਪਿਯਲੈਗਈਸਿਕਾਰਾ॥
(ਉਹ) ਇਕ ਦਿਨ ਪ੍ਰੀਤਮ ਨੂੰ ਸ਼ਿਕਾਰ ਖੇਡਣ ਲਈ ਲੈ ਗਈ
ਬੀਚਸਰਾਹੀਕੇਮਦਡਾਰਾ॥
ਅਤੇ ਸੁਰਾਹੀ ਵਿਚ ਸ਼ਰਾਬ ਭਰ ਲਈ।
ਜਲਕੈਸਾਥਭਿਗਾਇਉਛਾਰਾ॥
(ਉਸ ਨੇ) ਸੁਰਾਹੀ ਨੂੰ ਜਲ ਨਾਲ ਭਿਗੋ ਕੇ ਉਛਾਲਿਆ (ਜਾਂ ਉੱਚਾ ਟੰਗਿਆ)।
ਚੋਵਤਜਾਤਜਵਨਤੇਬਾਰਾ॥੧੩॥
ਉਸ ਵਿਚੋਂ ਪਾਣੀ ਚੋਂਦਾ ਰਿਹਾ ॥੧੩॥
ਸਭਕੋਈਲਖੈਤਵਨਕਹਪਾਨੀ॥
ਸਾਰੇ ਉਸ ਨੂੰ ਪਾਣੀ ਸਮਝ ਰਹੇ ਸਨ।
ਕੋਈਨਸਮੁਝਿਸਕੈਮਦਗ੍ਯਾਨੀ॥
ਕੋਈ ਵੀ ਬੁੱਧੀਮਾਨ ਉਸ ਨੂੰ ਸ਼ਰਾਬ ਨਹੀਂ ਸਮਝ ਰਿਹਾ ਸੀ।
ਜਬਕਾਨਨਕੇਗਏਮੰਝਾਰਾ॥
ਜਦ (ਉਹ) ਬਨ ਦੇ ਵਿਚਕਾਰ ਗਏ,
ਰਾਜਕੁਅਰਸੌਬਾਲਉਚਾਰਾ॥੧੪॥
ਤਾਂ ਬਾਲਿਕਾ ਨੇ ਰਾਜ ਕੁਮਾਰ ਨੂੰ ਕਿਹਾ ॥੧੪॥
ਤੁਮਕੋਲਗੀਤ੍ਰਿਖਾਅਭਿਮਾਨੀ॥
ਹੇ ਗੌਰਵਸ਼ਾਲੀ (ਰਾਜ ਕੁਮਾਰ)! ਤੁਹਾਨੂੰ ਪਿਆਸ ਲਗੀ ਹੈ,
ਸੀਤਲਲੇਹੁਪਿਯਹੁਇਹਪਾਨੀ॥
(ਇਸ ਲਈ) ਇਹ ਠੰਡਾ ਪਾਣੀ ਪੀ ਲਵੋ।
ਭਰਿਪ੍ਯਾਲਾਲੈਤਾਹਿਪਿਯਾਰਾ॥
(ਇਸਤਰੀ ਨੇ) ਪਿਆਲਾ ਭਰ ਕੇ ਉਸ ਨੂੰ ਪਿਲਾਇਆ।
ਸਭਹਿਨਕਰਿਜਲਤਾਹਿਬਿਚਾਰਾ॥੧੫॥
ਸਭ ਨੇ ਉਸ ਨੂੰ ਜਲ ਕਰ ਕੇ ਹੀ ਸਮਝਿਆ ॥੧੫॥
ਪੁਨਿਤ੍ਰਿਯਲਿਯਾਕਬਾਬਹਾਥਿਕਰਿ॥
ਫਿਰ ਇਸਤਰੀ ਨੇ ਹੱਥ ਵਿਚ ਕਬਾਬ ਲੈ ਲਿਆ
ਕਹਿਯੋਕਿਖਾਹੁਰਾਜਸੁਤਬਨਫਰ॥
ਅਤੇ ਕਹਿਣ ਲਗੀ, ਹੇ ਰਾਜ ਕੁਮਾਰ! ਬਨ ਦੇ ਫਲ ਖਾਓ।
ਤੁਮਰੇਨਿਮਿਤਿਤੋਰਿਇਨਆਨਾ॥
ਇਨ੍ਹਾਂ ਨੂੰ ਤੁਹਾਡੇ ਲਈ ਹੀ ਤੋੜ ਕੇ ਲਿਆਂਦਾ ਹੈ।
ਭਛਨਕਰਹੁਸ੍ਵਾਦਅਬਨਾਨਾ॥੧੬॥
ਹੁਣ (ਤੁਸੀਂ) ਕਈ ਪ੍ਰਕਾਰ ਦੇ ਸੁਆਦ (ਵਾਲੇ ਫਲਾਂ ਨੂੰ) ਖਾਓ ॥੧੬॥
ਜਬਮਧ੍ਰਯਾਨਸਮੋਭਯੋਜਾਨ੍ਯੋ॥
ਜਦ ਦੁਪਹਿਰ ('ਮਧ੍ਯਾਨ') ਦਾ ਸਮਾਂ ਹੋਇਆ,
ਸਭਲੋਗਨਇਹਭਾਤਿਬਖਾਨ੍ਯੋ॥
ਤਾਂ ਸਭ ਲੋਕਾਂ ਨੂੰ ਇਸ ਤਰ੍ਹਾਂ ਕਿਹਾ,
ਤੁਮਸਭਚਲੋਭੂਪਕੇਸਾਥਾ॥
ਤੁਸੀਂ ਸਾਰੇ ਰਾਜੇ ਨਾਲ ਚਲੋ,
ਹਮਸੇਵਾਕਰਿਹੈਜਗਨਾਥਾ॥੧੭॥
ਅਸੀਂ ਜਗਨ ਨਾਥ ਦੀ ਪੂਜਾ ਕਰਾਂਗੇ ॥੧੭॥
ਸਭਜਨਪਠੈਭੂਪਕੇਸਾਥਾ॥
ਸਭ ਲੋਕਾਂ ਨੂੰ ਰਾਜੇ ਨਾਲ ਭੇਜ ਦਿੱਤਾ।
ਦੋਈਰਹੇਨਾਰਿਅਰਨਾਥਾ॥
(ਪਿਛੇ) ਦੋਵੇਂ ਇਸਤਰੀ ਅਤੇ ਪੁਰਸ਼ ਰਹਿ ਗਏ।
ਪਰਦਾਐਚਿਦਸੌਦਿਸਿਲਿਯਾ॥
(ਉਨ੍ਹਾਂ ਨੇ) ਦਸਾਂ ਦਿਸ਼ਾਵਾਂ ਵਿਚ (ਭਾਵ-ਸਭ ਪਾਸੇ) ਪਰਦਾ ਤਾਣ ਲਿਆ
ਕਾਮਭੋਗਹਸਿਹਸਿਰਸਿਕਿਯਾ॥੧੮॥
ਅਤੇ ਹਸ ਹਸ ਕੇ ਮੌਜ ਨਾਲ ਕਾਮ-ਕ੍ਰੀੜਾ ਕੀਤੀ ॥੧੮॥
ਦੋਹਰਾ॥
ਦੋਹਰਾ:
ਇਹਚਰਿਤ੍ਰਦੋਈਬਿਹਸਿਰਮਤਭਏਨਰਨਾਰਿ॥
ਇਸ ਚਰਿਤ੍ਰ ਦੁਆਰਾ ਦੋਵੇਂ ਇਸਤਰੀ ਪੁਰਸ਼ ਹਸ ਹਸ ਕੇ ਰਮਣ ਕਰਦੇ ਰਹੇ।
ਪ੍ਰਜਾਸਹਿਤਰਾਜਾਛਲਾਸਕਾਨਭੂਪਬਿਚਾਰਿ॥੧੯॥
(ਉਨ੍ਹਾਂ ਨੇ) ਪ੍ਰਜਾ ਸਮੇਤ ਰਾਜੇ ਨੂੰ ਛਲ ਲਿਆ, ਪਰ ਰਾਜਾ (ਕੁਝ ਵੀ) ਵਿਚਾਰ ਨਾ ਸਕਿਆ ॥੧੯॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਤਿਰਾਨਵੋਚਰਿਤ੍ਰਸਮਾਪਤਮਸਤੁਸੁਭਮਸਤੁ॥੩੯੩॥੬੯੯੬॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੯੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੯੩॥੬੯੯੬॥ ਚਲਦਾ॥
ਚੌਪਈ॥
ਚੌਪਈ:
ਦੇਵਛਤ੍ਰਇਕਭੂਪਬਖਨਿਯਤਿ॥
ਛਤ੍ਰ ਦੇਵ ਨਾਂ ਦਾ ਇਕ ਰਾਜਾ ਦਸਿਆ ਜਾਂਦਾ ਸੀ।
ਸ੍ਰੀਸੁਰਰਾਜਵਤੀਪੁਰਜਨਿਯਤ॥
ਉਸ ਦਾ ਨਗਰ ਸੁਰਰਾਜਵਤੀ ਕਰ ਕੇ ਜਾਣਿਆ ਜਾਂਦਾ ਸੀ।
ਤਿਹੁਸੰਗਚੜਤਅਮਿਤਿਚਤੁਰੰਗਾ॥
ਉਸ ਨਾਲ ਅਮਿਤ ਚਤੁਰੰਗਣੀ ਸੈਨਾ
ਉਮਡਿਚਲਤਜਿਹਬਿਧਿਕਰਿਗੰਗਾ॥੧॥
ਗੰਗਾ ਦੀਆਂ ਲਹਿਰਾਂ ਵਾਂਗ ਉਮਡ ਕੇ ਚਲਦੀ ਸੀ ॥੧॥
ਅੜਿਲ॥
ਅੜਿਲ:
ਸ੍ਰੀਅਲਕੇਸਮਤੀਤਿਹਸੁਤਾਬਖਾਨਿਯੈ॥
ਅਲਕੇਸ ਮਤੀ ਉਸ ਦੀ ਪੁੱਤਰੀ ਦਸੀ ਜਾਂਦੀ ਸੀ।
ਪਰੀਪਦੁਮਨੀਪ੍ਰਾਤਕਿਪ੍ਰਕ੍ਰਿਤਿਪ੍ਰਮਾਨਿਯੈ॥
ਉਸ ਨੂੰ ਜਾਂ ਤਾਂ ਪਰੀ, ਪਦਮਨੀ, ਉਸ਼ਾ ('ਪ੍ਰਾਤ') ਜਾਂ ਪ੍ਰਕ੍ਰਿਤੀ ਵਰਗੀ ਸਮਝੋ।
ਕੈਨਿਸੁਪਤਿਸੁਰਜਾਇਕਿਦਿਨਕਰਜੂਝਈ॥
ਜਾਂ ਉਹ ਚੰਦ੍ਰਮਾ, ਦੇਵਤਿਆਂ ਜਾਂ ਸੂਰਜ ਦੀ ਧੀ ਮੰਨ ਲਵੋ।
ਹੋਜਿਹਸਮਹ੍ਵੈਹੈਨਾਰਿਨਪਾਛੈਹੈਭਈ॥੨॥
(ਅਸਲ ਵਿਚ) ਉਸ ਵਰਗੀ ਇਸਤਰੀ ਨਾ ਪਹਿਲਾਂ ਹੋਈ ਹੈ ਅਤੇ ਨਾ ਪਿਛੋਂ ਹੋਏਗੀ ॥੨॥
ਤਹਇਕਰਾਇਜੁਲਫਸੁਛਤ੍ਰੀਜਾਨਿਯੈ॥
ਉਥੇ ਇਕ ਜ਼ੁਲਫ਼ ਰਾਇ ਨਾਂ ਦਾ ਛਤ੍ਰੀ ਹੁੰਦਾ ਸੀ
ਰੂਪਵਾਨਗੁਨਵਾਨਸੁਘਰਪਹਿਚਾਨਿਯੈ॥
ਜਿਸ ਨੂੰ ਬਹੁਤ ਰੂਪਵਾਨ, ਗੁਣਵਾਨ ਅਤੇ ਸੁਘੜ ਸਮਝਿਆ ਜਾਂਦਾ ਸੀ।