GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1344
Display Settings
ਰਾਨੀਭੂਪਤਸਹਿਤਪੁਕਾਰੀ
ਰਾਜਾ ਰਾਣੀ ਸਹਿਤ ਪੁਕਾਰਨ ਲਗਾ
ਕਵਨਦੈਵਗਤਿਕਰੀਹਮਾਰੀ
ਕਿ ਹੇ ਦੈਵ! (ਤੂੰ) ਸਾਡੀ ਕੀ ਹਾਲਤ ਕਰ ਦਿੱਤੀ ਹੈ।
ਖੇਲਤਅਗਿਕੁਅਰਿਇਨਦਈ
ਖੇਡ ਖੇਡ ਵਿਚ ਹੀ ਇਸ ਨੇ (ਤੋਪ ਨੂੰ) ਅੱਗ ਲਗਾ ਦਿੱਤੀ।
ਤੋਪਬਿਖੈਤਾਤੇਉਡਿਗਈ॥੧੧॥
ਇਸ ਕਰ ਕੇ ਤੋਪ ਵਿਚੋਂ ਰਾਜ ਕੁਮਾਰੀ ਉਡ ਗਈ ॥੧੧॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਬਾਨਵੇਚਰਿਤ੍ਰਸਮਾਪਤਮਸਤੁਸੁਭਮਸਤੁ॥੩੯੨॥੬੯੭੭॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੯੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੯੨॥੬੯੭੭॥ ਚਲਦਾ॥
ਚੌਪਈ
ਚੌਪਈ:
ਅਛਲਾਪੁਰਇਕਭੂਪਭਨਿਜੈ
ਅਛਲਾਪੁਰ ਦਾ ਇਕ ਰਾਜਾ ਦਸੀਂਦਾ ਸੀ।
ਅਛਲਸੈਨਤਿਹਨਾਮਕਹਿਜੈ
ਉਸ ਦਾ ਨਾਂ ਅਛਲ ਸੈਨ ਕਿਹਾ ਜਾਂਦਾ ਸੀ।
ਤਹਿਕਸੁਧਰਮੀਰਾਇਸਾਹਭਨਿ
ਉਥੇ ਇਕ ਸੁਧਰਮੀ ਰਾਇ ਨਾਂ ਦਾ ਸ਼ਾਹ ਸੁਣੀਂਦਾ ਸੀ।
ਜਾਨੁਕਸਭਸਾਹਨਕੀਥੋਮਨਿ॥੧॥
(ਉਹ ਇਤਨਾ ਸ੍ਰੇਸ਼ਠ ਸੀ) ਮਾਨੋ ਸਾਰਿਆਂ ਸ਼ਾਹਾਂ ਦੀ ਮਣੀ ਹੋਵੇ ॥੧॥
ਚੰਪਾਦੇਤਿਹਸੁਤਾਭਨਿਜੈ
ਚੰਪਾ ਦੇ (ਦੇਈ) ਨਾਂ ਦੀ ਉਸ ਦੀ ਪੁੱਤਰੀ ਦਸੀ ਜਾਂਦੀ ਸੀ।
ਰੂਪਵਾਨਗੁਨਵਾਨਕਹਿਜੈ
ਉਹ ਰੂਪਵਾਨ ਅਤੇ ਗੁਣਵਾਨ ਕਹੀ ਜਾਂਦੀ ਸੀ।
ਤਿਨਰਾਜਾਕੋਪੁਤ੍ਰਨਿਹਾਰਿਯੋ
ਉਸ ਨੇ ਰਾਜ ਕੁਮਾਰ ਨੂੰ ਵੇਖਿਆ
ਸੁਛਬਿਰਾਇਜਿਹਨਾਮਬਿਚਾਰਿਯੋ॥੨॥
ਜਿਸ ਦਾ ਨਾਂ ਸੁਛਬਿ ਰਾਇ ਦਸਿਆ ਜਾਂਦਾ ਸੀ ॥੨॥
ਅੜਿਲ
ਅੜਿਲ:
ਹਿਤੂਜਾਨਿਇਕਸਹਚਰਿਲਈਬੁਲਾਇਕੈ
ਆਪਣੀ ਇਕ ਹਮਰਾਜ਼ ਸਖੀ ਨੂੰ (ਰਾਜ ਕੁਮਾਰੀ ਨੇ) ਬੁਲਾਇਆ।
ਸੁਛਬਿਰਾਇਕੇਦੀਨੋਤਾਹਿਪਠਾਇਕੈ
ਉਸ ਨੂੰ ਸੁਛਬਿ ਰਾਇ ਪਾਸ ਭੇਜ ਦਿੱਤਾ।
ਕਹਾਕ੍ਰੋਰਿਕਰਿਜਤਨਤਿਸੈਹ੍ਯਾਂਲ੍ਰਯਾਇਯੋ
ਅਤੇ ਕਿਹਾ, ਬਹੁਤ ਯਤਨ ਕਰ ਕੇ ਉਸ ਨੂੰ ਇਥੇ ਲੈ ਕੇ ਆ।
ਹੋਜਿਤਕਚਹੌਗੀਦਰਬੁਤਿਤਕਲੈਜਾਇਯੋ॥੩॥
ਜਿਤਨਾ ਧਨ ਚਾਹੇਂਗੀ, ਉਤਨਾ ਹੀ ਲੈ ਜਾਈਂ ॥੩॥
ਸੁਨਤਸਹਚਰੀਬਚਨਸਜਨਕੇਗ੍ਰਿਹਗਈ
(ਰਾਜ ਕੁਮਾਰੀ ਦੇ) ਬੋਲ ਸੁਣ ਕੇ ਸਖੀ ਮਿਤਰ ਦੇ ਘਰ ਗਈ।
ਜਿਮਿਤਿਮਿਤਾਹਿਪ੍ਰਬੋਧਤਹਾਲ੍ਯਾਵਤਭਈ
ਜਿਵੇਂ ਕਿਵੇਂ ਉਸ ਨੂੰ ਸਮਝਾ ਕੇ ਉਥੇ ਲੈ ਆਈ।
ਮਿਲਤਛੈਲਨੀਛੈਲਅਧਿਕਸੁਖੁਪਾਇਯੋ
ਰਾਜ ਕੁਮਾਰ ਨੂੰ ਮਿਲ ਕੇ ਮੁਟਿਆਰ ਨੇ ਬਹੁਤ ਸੁਖ ਪਾਇਆ।
ਹੋਭਾਤਿਭਾਤਿਕੀਕੈਫਨਨਿਕਟਮੰਗਾਇਯੋ॥੪॥
ਬਹੁਤ ਤਰ੍ਹਾਂ ਦੀ ਸ਼ਰਾਬ ਆਪਣੇ ਕੋਲ ਮੰਗਵਾ ਲਈ ॥੪॥
ਕਿਯਾਕੈਫਕੌਪਾਨਸੁਦੁਹੂੰਪ੍ਰਜੰਕਪਰ
ਉਨ੍ਹਾਂ ਦੋਹਾਂ ਨੇ ਪਲੰਘ ਉਤੇ (ਬੈਠ ਕੇ) ਸ਼ਰਾਬ ਪੀਤੀ
ਭਾਤਿਭਾਤਿਤਨਰਮੇਬਿਹਸਿਕਰਿਨਾਰਿਨਰ
ਅਤੇ ਇਸਤਰੀ ਤੇ ਪੁਰਸ਼ ਨੇ ਖ਼ੁਸ਼ ਹੋ ਕੇ ਭਾਂਤ ਭਾਂਤ ਨਾਲ ਰਮਣ ਕੀਤਾ।
ਕੋਕਸਾਸਤ੍ਰਤੇਮਤਕੌਬਿਹਸਿਉਚਾਰਿਕੈ
ਕੋਕ ਸ਼ਾਸਤ੍ਰ ਦੇ ਮਤ ਨੂੰ ਪ੍ਰਸੰਨਤਾ ਪੂਰਵਕ ਉਚਾਰ ਕੇ
ਹੋਆਪੁਬੀਚਕੰਧਨਪਰਹਾਥਨਡਾਰਿਕੈ॥੫॥
ਅਤੇ ਆਪਸ ਵਿਚ ਇਕ ਦੂਜੇ ਦੇ ਮੋਢਿਆਂ ਉਤੇ ਹੱਥ ਰਖ ਕੇ (ਸੰਯੋਗ ਕੀਤਾ) ॥੫॥
ਅਧਿਕਜੋਰਤਨਦੋਊਤਹਾਕ੍ਰੀੜਾਕਰੈਂ
(ਉਹ) ਦੋਵੇਂ ਪੂਰੇ ਜ਼ੋਰ ਨਾਲ ਕੇਲ-ਕ੍ਰੀੜਾ ਕਰਨ ਲਗੇ।
ਮਨਮੈਭਏਅਨੰਦਕਾਹੂੰਤੇਡਰੈਂ
ਉਹ ਬਿਨਾ ਕਿਸੇ ਤੋਂ ਡਰੇ ਮਨ ਵਿਚ ਆਨੰਦ ਮਾਣਨ ਲਗੇ।
ਲਪਟਿਲਪਟਿਕਰਜਾਹਿਸੁਛਿਨਿਕਛੋਰਹੀ
(ਉਹ ਇਕ ਦੂਜੇ ਨਾਲ) ਲਿਪਟ ਰਹੇ ਸਨ ਅਤੇ ਇਕ ਛਿਣ ਲਈ ਵੀ ਛਡ ਨਹੀਂ ਰਹੇ ਸਨ।
ਹੋਸਕਲਦ੍ਰਪਕੰਦ੍ਰਪਕੋਤਹਾਮਰੋਰਹੀ॥੬॥
(ਉਹ) ਉਥੇ ਕਾਮ ਦੇਵ ਦਾ ਸਾਰਾ ਹੰਕਾਰ ਤੋੜ ਰਹੇ ਸਨ ॥੬॥
ਚੌਪਈ
ਚੌਪਈ:
ਭੋਗਕਰਤਤਰੁਨੀਸੁਖਪਾਯੋ
ਸੰਯੋਗ ਕਰ ਕੇ ਇਸਤਰੀ ਨੇ ਸੁਖ ਪ੍ਰਾਪਤ ਕੀਤਾ
ਕਰਤਕੇਲਰਜਨਿਯਹਿਬਿਤਾਯੋ
ਅਤੇ ਕਾਮ-ਲੀਲ੍ਹਾ ਕਰਦਿਆਂ (ਸਾਰੀ) ਰਾਤ ਬਿਤਾ ਦਿੱਤੀ।
ਪਹਿਲੀਰਾਤਿਬੀਤਜਬਗਈ
ਜਦ ਪਹਿਲੀ (ਅੱਧੀ) ਰਾਤ ਬੀਤ ਗਈ,
ਪਾਛਿਲਰੈਨਿਰਹਤਸੁਧਿਲਈ॥੭॥
ਤਦ ਪਿਛਲੀ ਰਾਤ ਵੇਲੇ (ਉਨ੍ਹਾਂ ਨੂੰ) ਹੋਸ਼ ਆਈ ॥੭॥
ਕਹਾਕੁਅਰਿਉਠਿਰਾਜਕੁਅਰਸੰਗ
ਕੁਮਾਰ ਨੇ ਰਾਜ ਕੁਮਾਰੀ ਨੂੰ ਕਿਹਾ,
ਕਬਹੂੰਛਾਡਹਮਾਰਾਤੈਅੰਗ
ਹੁਣ ਤੂੰ ਮੇਰਾ ਸ਼ਰੀਰ ਛਡ ਦੇ।
ਜੋਕੋਈਪੁਰਖਹਮੈਲਹਿਜੈਹੈ
ਜੇ ਕੋਈ ਬੰਦਾ ਸਾਨੂੰ ਵੇਖ ਲਵੇਗਾ,
ਜਾਇਰਾਵਤਨਭੇਦਬਤੈਹੈ॥੮॥
ਤਾਂ ਰਾਜੇ ਪਾਸ ਜਾ ਕੇ ਭੇਦ ਦਸ ਦੇਵੇਗਾ ॥੮॥
ਸਾਹੁਸੁਤਾਇਹਭਾਤਿਉਚਾਰਾ
ਸ਼ਾਹ ਦੀ ਪੁੱਤਰੀ ਨੇ (ਅਗੋਂ) ਇਸ ਤਰ੍ਹਾਂ ਕਿਹਾ,
ਬੈਨਸੁਨੋਮਮਰਾਜਕੁਮਾਰਾ
ਹੇ ਰਾਜ ਕੁਮਾਰ! ਮੇਰੀ ਗੱਲ ਸੁਣੋ।
ਸਭਨਲਖਤਤੁਹਿਕੈਫਪਿਲਾਊਾਂ
ਸਭ ਦੇ ਵੇਖਦਿਆਂ (ਮੈਂ) ਤੁਹਾਨੂੰ ਸ਼ਰਾਬ ਪਿਲਾਵਾਂਗੀ,
ਤਬੈਸਾਹਕੀਸੁਤਾਕਹਾਊਾਂ॥੯॥
ਤਦ ਹੀ ਸ਼ਾਹ ਦੀ ਪੁੱਤਰੀ ਅਖਵਾਵਾਂਗੀ ॥੯॥
ਤਹਹੀਰਮੋਤਿਹਾਰੇਸੰਗਾ
(ਫਿਰ) ਆਪਣੇ ਅੰਗ ਨੂੰ (ਤੁਹਾਡੇ) ਅੰਗ ਨਾਲ ਜੋੜ ਕੇ
ਅਪਨੇਜੋਰਿਅੰਗਸੌਅੰਗਾ
ਤੁਹਾਡੇ ਨਾਲ ਸੰਗ ਕਰਾਂਗੀ।
ਹਮੈਤੁਮੈਸਭਲੋਗਨਿਹਾਰੈ
ਮੈਨੂੰ ਤੈਨੂੰ ਸਭ ਲੋਕ ਵੇਖਣਗੇ
ਭਲੋਬੁਰੋਨਹਿਭੇਦਬਿਚਾਰੈ॥੧੦॥
ਅਤੇ ਮਾੜੇ ਚੰਗੇ ਦਾ ਭੇਦ ਨਹੀਂ ਵਿਚਾਰਨਗੇ ॥੧੦॥