ਭਾਤਿਭਾਤਿਤਨਦਰਬਲੁਟਾਵਤ॥
ਅਤੇ ਭਾਂਤ ਭਾਂਤ ਨਾਲ ਧਨ ਨੂੰ ਲੁਟਾਉਂਦੀ ਸੀ।
ਯੌਕਹਿਸਭਹੂੰਸੀਸਝੁਕਾਵੈ॥
(ਉਹ) ਇਹ ਕਹਿ ਕੇ ਸਾਰਿਆਂ ਅਗੇ ਸੀਸ ਝੁਕਾਉਂਦੀ ਸੀ
ਯਹਕਾਜੀਸੁੰਦਰਹ੍ਵੈਜਾਵੈ॥੫॥
ਕਿ ਇਹ ਕਾਜ਼ੀ ਸੁੰਦਰ ਹੋ ਜਾਵੇ ॥੫॥
ਏਕਦਿਵਸਉਪਪਤਿਹਿਬੁਲਾਈ॥
(ਉਸ ਨੇ) ਇਕ ਦਿਨ ਉਪ-ਪਤੀ (ਯਾਰ) ਨੂੰ ਬੁਲਾਇਆ
ਕਾਨਲਾਗਿਸਭਬਾਤਸਿਖਾਈ॥
ਅਤੇ ਕੰਨ ਨਾਲ ਲਗ ਕੇ ਸਾਰੀ ਗੱਲ ਸਮਝਾ ਦਿੱਤੀ।
ਬੀਚਛਪਾਇਸਦਨਕੇਰਾਖਾ॥
(ਉਸ ਨੂੰ) ਲੁਕਾ ਕੇ ਘਰ ਵਿਚ ਰਖਿਆ
ਔਰਨਾਰਿਸੌਭੇਵਨਭਾਖਾ॥੬॥
ਅਤੇ ਹੋਰ ਕਿਸੇ ਇਸਤਰੀ ਨੂੰ ਭੇਦ ਨਾ ਦਸਿਆ ॥੬॥
ਸਭਮਲੇਛਉਠਿਫਜਿਰਬੁਲਾਏ॥
ਉਸ ਨੇ ਸਵੇਰ ('ਫਜਿਰ') ਹੋਣ ਤੇ ਸਾਰਿਆਂ ਮੁਸਲਮਾਨਾਂ ('ਮਲੇਛ') ਨੂੰ ਬੁਲਾਇਆ
ਭਾਤਿਭਾਤਿਕੇਸਾਥਜਿਵਾਏ॥
ਅਤੇ ਤਰ੍ਹਾਂ ਤਰ੍ਹਾਂ ਦੇ ਭੋਜਨ ਕਰਵਾਏ।
ਕਹਿਯੋਸਭੈਮਿਲਿਦੇਹੁਦੁਆਇ॥
(ਕਹਿਣ ਲਗੀ ਕਿ) ਸਾਰੇ ਮਿਲ ਕੇ ਦੁਆ ਦਿਓ
ਮਮਪਤਿਸੁੰਦਰਿਕਰੈਖੁਦਾਇ॥੭॥
ਕਿ ਰੱਬ ਮੇਰੇ ਪਤੀ ਨੂੰ ਸੁੰਦਰ ਕਰ ਦੇਵੇ ॥੭॥
ਸਭਹੂੰਹਾਥਤਸਬਿਯੈਲੀਨੀ॥
ਸਭ ਨੇ ਹੱਥਾਂ ਵਿਚ ਤਸਬੀਆਂ (ਮਾਲਾਵਾਂ) ਪਕੜ ਲਈਆਂ
ਬਹੁਬਿਧਿਦੁਆਇਤਵਨਕਹਦੀਨੀ॥
ਅਤੇ ਉਸ ਨੂੰ ਬਹੁਤ ਤਰ੍ਹਾਂ ਨਾਲ ਦੁਆਵਾਂ ਦਿੱਤੀਆਂ।
ਭਾਤਿਭਾਤਿਤਨਕਰੀਸੁਨਾਇ॥
ਉਸ ਨੂੰ ਕਈ ਤਰ੍ਹਾਂ ਨਾਲ ਸੁਣਾਇਆ
ਤਵਪਤਿਸੁੰਦਰਕਰੈਖੁਦਾਇ॥੮॥
ਕਿ ਤੇਰੇ ਪਤੀ ਨੂੰ ਖ਼ੁਦਾ ਸੁੰਦਰ ਕਰ ਦੇਵੇ ॥੮॥
ਲੈਦੁਆਇਤ੍ਰਿਯਧਾਮਸਿਧਾਈ॥
ਦੁਆ ਲੈ ਕੇ ਇਸਤਰੀ ਘਰ ਨੂੰ ਆ ਗਈ
ਮਾਰਿਕਾਜਿਯਹਿਦਿਯੋਦਬਾਈ॥
ਅਤੇ ਕਾਜ਼ੀ ਨੂੰ ਮਾਰ ਕੇ ਦਬਾ ਦਿੱਤਾ।
ਕਰਿਕਾਜੀਲੈਗੀਤਿਹਤਹਾ॥
ਉਸ (ਯਾਰ) ਨੂੰ ਕਾਜ਼ੀ ਬਣਾ ਕੇ ਉਥੇ ਲੈ ਗਈ,
ਪੜਤਕਿਤਾਬਮੁਲਾਨੇਜਹਾ॥੯॥
ਜਿਥੇ ਮੌਲਾਣੇ ਕਿਤਾਬ ('ਕੁਰਾਨ') ਪੜ੍ਹ ਰਹੇ ਸਨ ॥੯॥
ਪ੍ਰਜਾਨਿਰਖਿਤਾਕਹਹਰਖਾਨੀ॥
(ਸਾਰੀ) ਪ੍ਰਜਾ ਉਸ ਨੂੰ ਵੇਖ ਕੇ ਪ੍ਰਸੰਨ ਹੋ ਗਈ
ਸਾਚੁਕਿਤਾਬਆਪਨੀਜਾਨੀ॥
ਅਤੇ ਆਪਣੀ ਕਿਤਾਬ ਨੂੰ ਸੱਚਾ ਮੰਨਿਆ।
ਹਮਜੋਯਾਕਹਦਈਦੁਆਇ॥
(ਕਹਿਣ ਲਗੇ) ਅਸੀਂ ਜੋ ਇਸ ਨੂੰ ਦੁਆ ਦਿੱਤੀ ਸੀ,
ਯਾਤੇਸੁੰਦਰਕਰਾਖੁਦਾਇ॥੧੦॥
ਉਸ ਕਰ ਕੇ ਰੱਬ ਨੇ (ਇਸ ਨੂੰ) ਸੁੰਦਰ ਕਰ ਦਿੱਤਾ ਹੈ ॥੧੦॥
ਇਹਬਿਧਿਪ੍ਰਥਮਕਾਜਿਯਹਿਘਾਈ॥
ਇਸ ਤਰ੍ਹਾਂ ਉਸ ਨੇ ਪਹਿਲਾਂ ਕਾਜ਼ੀ ਨੂੰ ਮਾਰਿਆ
ਬਰਤਭਈਅਪਨਾਸੁਖਦਾਈ॥
ਅਤੇ ਆਪਣੇ ਮਿਤਰ ਨਾਲ ਵਿਆਹ ਕਰ ਲਿਆ।
ਭੇਦਅਭੇਦਨਕਿਨੂੰਬਿਚਾਰਾ॥
ਕਿਸੇ ਨੇ ਵੀ ਭੇਦ ਅਭੇਦ ਨੂੰ ਨਾ ਸਮਝਿਆ।
ਇਹਛਲਬਰਾਅਪਨਾਪ੍ਯਾਰਾ॥੧੧॥
ਇਸ ਛਲ ਨਾਲ ਆਪਣੇ ਯਾਰ ਨਾਲ ਵਿਆਹ ਕਰ ਲਿਆ ॥੧੧॥
ਦੋਹਰਾ॥
ਦੋਹਰਾ:
ਤੁਮਸਭਹੀਅਤਿਕ੍ਰਿਪਾਕਰਦੀਨੀਹਮੈਦੁਆਇ॥
(ਇਸਤਰੀ ਕਹਿਣ ਲਗੀ) ਤੁਸਾਂ ਸਾਰਿਆਂ ਨੇ ਬਹੁਤ ਮਿਹਰਬਾਨੀ ਕਰ ਕੇ ਮੈਨੂੰ ਦੁਆ ਦਿੱਤੀ ਹੈ,
ਤਾਤੇਪਤਿਸੁੰਦਰਭਯੋਕੀਨੀਮਯਾਖੁਦਾਇ॥੧੨॥
ਜਿਸ ਕਰ ਕੇ ਰੱਬ ਨੇ ਮਿਹਰ ਕੀਤੀ ਅਤੇ ਮੇਰਾ ਪਤੀ ਸੁੰਦਰ ਬਣਾ ਦਿੱਤਾ ॥੧੨॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਇਕ੍ਯਾਨਵੇਚਰਿਤ੍ਰਸਮਾਪਤਮਸਤੁਸੁਭਮਸਤੁ॥੩੯੧॥੬੯੬੬॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੯੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੯੧॥੬੯੬੬॥ ਚਲਦਾ॥
ਚੌਪਈ॥
ਚੌਪਈ:
ਭੂਪਸੁਧਰਮਸੈਨਇਕਸੁਨਿਯਤ॥
ਧਰਮ ਸੈਨ ਨਾਂ ਦਾ ਇਕ ਰਾਜਾ ਸੁਣੀਂਦਾ ਸੀ,
ਜਿਹਸਮਾਨਜਗਦੁਤਿਯਨਗੁਨਿਯਤ॥
ਜਿਸ ਵਰਗਾ ਜਗਤ ਵਿਚ ਕੋਈ ਹੋਰ ਨਹੀਂ ਸਮਝਿਆ ਜਾਂਦਾ ਸੀ।
ਚੰਦਨਦੇਤਿਹਨਾਰਿਭਨਿਜੈ॥
ਉਸ ਦੀ ਨਾਰੀ ਦਾ ਨਾਂ ਚੰਦਨ ਦੇ (ਦੇਈ) ਕਿਹਾ ਜਾਂਦਾ ਸੀ।
ਜਿਹਮੁਖਛਬਿਨਿਸਕਰਕਹਦਿਜੈ॥੧॥
ਜਿਸ ਦੇ ਮੂੰਹ ਦੀ (ਉਪਮਾ) ਚੰਦ੍ਰਮਾ ਨਾਲ ਦਿੱਤੀ ਜਾਂਦੀ ਸੀ ॥੧॥
ਸੰਦਲਦੇਦੁਹਿਤਾਤਿਹਸੁਹੈ॥
ਉਸ ਦੀ ਸੰਦਲ ਦੇ (ਦੇਈ) ਨਾਂ ਦੀ ਪੁੱਤਰੀ ਸੀ।
ਖਗਮ੍ਰਿਗਜਛਭੁਜੰਗਨਮੋਹੈ॥
(ਉਹ) ਪੰਛੀਆਂ, ਮਿਰਗਾਂ, ਯਕਸ਼ਾਂ, ਸੱਪਾਂ ਆਦਿ (ਸਭ ਨੂੰ) ਮੋਹੰਦੀ ਸੀ।
ਅਧਿਕਪ੍ਰਭਾਤਨਮੋਤਿਨਧਰੀ॥
ਉਸ ਨੇ ਸ਼ਰੀਰ ਵਿਚ ਬਹੁਤ ਪ੍ਰਭਾ ਧਾਰੀ ਹੋਈ ਸੀ। (ਇੰਜ ਲਗਦਾ ਸੀ)
ਮਦਨਸੁਨਾਰਭਰਤਜਨੁਭਰੀ॥੨॥
ਮਾਨੋ ਕਾਮ ਦੇਵ ਨੇ (ਆਪ ਉਸ ਦੀ) ਭਰਤ ਭਰੀ ਹੋਵੇ (ਭਾਵ ਬਣਾਈ ਹੋਵੇ) ॥੨॥
ਨ੍ਰਿਪਸੁਤਏਕਸੁਘਰਤਿਨਹੇਰਿਯੋ॥
ਉਸ ਨੇ ਇਕ ਸੁਘੜ ਰਾਜ ਕੁਮਾਰ ਵੇਖਿਆ
ਮਦਨਆਨਿਤਾਕਾਤਨਘੇਰਿਯੋ॥
ਅਤੇ ਕਾਮ ਦੇਵ ਨੇ ਉਸ ਦੇ ਸ਼ਰੀਰ ਨੂੰ ਆ ਘੇਰਿਆ।
ਸਖੀਏਕਤਹਦਈਪਠਾਈ॥
ਉਸ ਨੇ ਉਸ ਕੋਲ ਇਕ ਸਖੀ ਨੂੰ ਭੇਜਿਆ।
ਅਨਿਕਜਤਨਕਰਿਕੈਤਿਹਲ੍ਯਾਈ॥੩॥
(ਉਹ) ਅਨੇਕ ਯਤਨ ਕਰ ਕੇ ਉਸ ਨੂੰ ਲੈ ਆਈ ॥੩॥
ਆਨਿਸਜਨਤਿਨਦਯੋਮਿਲਾਇ॥
(ਸਖੀ ਨੇ) ਮਿਤਰ ਨੂੰ ਲਿਆ ਕੇ ਰਾਜ ਕੁਮਾਰੀ ਨਾਲ ਮਿਲਾ ਦਿੱਤਾ
ਰਮੀਕੁਅਰਿਤਾਸੌਲਪਟਾਇ॥
ਅਤੇ ਰਾਜ ਕੁਮਾਰੀ ਨੇ ਉਸ ਨਾਲ ਲਿਪਟ ਕੇ ਰਮਣ ਕੀਤਾ।
ਅਟਕਗਯੋਜਿਯਤਜਾਨਜਾਈ॥
(ਉਸ ਦਾ) ਮਨ (ਰਾਜ ਕੁਮਾਰ) ਨਾਲ ਅਟਕ ਗਿਆ, (ਅਤੇ ਹੁਣ ਉਸ ਨੂੰ) ਛਡਿਆ ਨਹੀਂ ਸੀ ਜਾ ਸਕਦਾ।
ਇਹਬਿਧਿਤਿਨਕੀਨੀਚਤੁਰਾਈ॥੪॥
(ਉਸ ਨੂੰ ਸਦਾ ਲਈ ਪ੍ਰਾਪਤ ਕਰਨ ਨਿਮਿਤ) ਉਸ ਨੇ ਇਸ ਤਰ੍ਹਾਂ ਦੀ ਚਾਲਾਕੀ ਕੀਤੀ ॥੪॥
ਤੋਪਬਡੀਇਕਲਈਮੰਗਾਇ॥
ਉਸ ਨੇ ਇਕ ਵੱਡੀ ਤੋਪ ਮੰਗਵਾਈ,
ਜਿਹਮਹਿਬੈਠਿਮਨੁਛਤੇਜਾਇ॥
ਜਿਸ ਵਿਚ ਮਨੁੱਖ ਦੇ ਬੈਠਣ ਦੀ ਥਾਂ ਸੀ।
ਮੰਤ੍ਰਸਕਤਿਕਰਿਤਾਮੋਬਰੀ॥
ਉਹ ਮੰਤਰ ਦੀ ਸ਼ਕਤੀ ਨਾਲ ਉਸ ਵਿਚ ਵੜੀ
ਮਿਤ੍ਰਭਏਇਹਭਾਤਿਉਚਰੀ॥੫॥
ਅਤੇ ਮਿਤਰ ਨਾਲ ਇਸ ਤਰ੍ਹਾਂ ਗੱਲ ਕੀਤੀ ॥੫॥
ਮਿਤ੍ਰਬਿਦਾਕਰਿਸਖੀਬੁਲਾਈ॥
ਮਿਤਰ ਨੂੰ ਵਿਦਾ ਕਰ ਕੇ ਸਖੀ ਨੂੰ ਬੁਲਾਇਆ
ਇਹਬਿਧਿਤਾਹਿਕਹਾਸਮੁਝਾਈ॥
ਅਤੇ ਇਸ ਤਰ੍ਹਾਂ ਉਸ ਨੂੰ ਸਮਝਾਇਆ
ਤੋਪਬਿਖੈਮੁਹਿਡਾਰਿਚਲੈਯਹੁ॥
ਕਿ ਤੋਪ ਵਿਚ ਮੈਨੂੰ ਪਾ ਕੇ ਚਲਾਣਾ
ਇਹਨ੍ਰਿਪਸੁਤਕੇਗ੍ਰਿਹਪਹੁਚੈਯਹੁ॥੬॥
ਅਤੇ ਇਸ ਰਾਜ ਕੁਮਾਰ ਦੇ ਘਰ ਪਹੁੰਚਾ ਦੇਣਾ ॥੬॥
ਜਬਸਹਚਰਿਐਸੇਸੁਨਿਲਈ॥
ਜਦ ਸਖੀ ਨੇ ਇਸ ਤਰ੍ਹਾਂ ਸੁਣ ਲਿਆ
ਦਾਰੂਡਾਰਿਆਗਿਤਿਹਦਈ॥
ਤਾਂ (ਤੋਪ ਵਿਚ) ਬਾਰੂਦ ('ਦਾਰੂ') ਪਾ ਕੇ ਉਸ ਨੂੰ ਅੱਗ ਦੇ ਦਿੱਤੀ।
ਗੋਰਾਜਿਮਿਲੈਕੁਅਰਿਚਲਾਯੋ॥
ਗੋਲੇ ਵਾਂਗ ਰਾਜ ਕੁਮਾਰੀ ਨੂੰ ਚਲਾ ਦਿੱਤਾ
ਮੰਤ੍ਰਸਕਤਿਜਮਨਿਕਟਨਆਯੋ॥੭॥
ਅਤੇ ਮੰਤਰ ਦੀ ਸ਼ਕਤੀ ਕਾਰਨ ਜਮ ਨੇੜੇ ਨਾ ਆਇਆ ॥੭॥
ਜਾਇਪਰੀਨਿਜੁਪ੍ਰੀਤਮਕੇਘਰ॥
(ਉਹ) ਪ੍ਰੀਤਮ ਦੇ ਘਰ ਜਾ ਡਿਗੀ,
ਪਾਹਨਜੈਸਹਨਾਗੋਫਨਕਰਿ॥
ਜਿਵੇਂ ਘੁਬਾਣੀ ਵਿਚੋਂ ਪੱਥਰ ਵਗਾਇਆ ਜਾਂਦਾ ਹੈ।
ਨਿਰਖਿਮੀਤਤਿਹਲਿਯਾਉਠਾਈ॥
ਮਿਤਰ ਨੇ ਵੇਖ ਕੇ ਉਸ ਨੂੰ ਉਠਾ ਲਿਆ।
ਪੋਛਿਅੰਗਿਉਰਸਾਥਲਗਾਈ॥੮॥
(ਉਸ ਦਾ) ਸ਼ਰੀਰ ਪੂੰਝ ਕੇ ਛਾਤੀ ਨਾਲ ਲਗਾ ਲਿਆ ॥੮॥
ਦੋਹਰਾ॥
ਦੋਹਰਾ:
ਮੀਤਅਧਿਕਉਪਮਾਕਰੀਧੰਨ੍ਯਕੁਅਰਿਕਾਨੇਹ॥
ਮਿਤਰ ਨੇ ਉਸ ਦੀ ਬਹੁਤ ਉਪਮਾ ਕਰ ਕੇ, ਰਾਜ ਕੁਮਾਰੀ ਦੇ ਪ੍ਰੇਮ ਨੂੰ ਧੰਨ ਕਿਹਾ।
ਗੋਲਾਹ੍ਵੈਤੋਪਹਿਉਡੀਚਿੰਤਾਕਰੀਨਦੇਹਿ॥੯॥
ਉਹ ਗੋਲਾ ਬਣ ਕੇ ਤੋਪ ਰਾਹੀਂ ਉਡੀ ਅਤੇ ਆਪਣੀ ਦੇਹ ਦੀ ਚਿੰਤਾ ਤਕ ਨਾ ਕੀਤੀ ॥੯॥
ਚੌਪਈ॥
ਚੌਪਈ:
ਇਤੈਕੁਅਰਿਮਿਤਵਾਕੇਗਈ॥
ਇਧਰ ਰਾਜ ਕੁਮਾਰੀ ਮਿਤਰ ਪਾਸ ਗਈ
ਉਤੈਸਖਿਨਭੂਪਹਿਸੁਧਿਦਈ॥
ਅਤੇ ਉਧਰ ਸਖੀ ਨੇ ਜਾ ਕੇ ਰਾਜੇ ਨੂੰ ਖ਼ਬਰ ਕਰ ਦਿੱਤੀ
ਦਾਰੂਡਾਰਿਅਨਲਹਮਦਈ॥
ਕਿ ਬਾਰੂਦ ਪਾ ਕੇ ਮੈਂ ਅੱਗ ਲਗਾ ਦਿੱਤੀ
ਤੋਪਬਿਖੈਤਰੁਨੀਉਡਿਗਈ॥੧੦॥
ਅਤੇ ਤੋਪ ਵਿਚੋਂ ਰਾਜ ਕੁਮਾਰੀ ਉਡ ਗਈ ॥੧੦॥