GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1342
Display Settings
ਜਿਹਸਮਾਨਨਹਿਦੇਵਕੁਮਾਰੀ॥੧॥
ਜਿਸ ਵਰਗੀ ਕੋਈ ਦੇਵ ਕੰਨਿਆ ਵੀ ਨਹੀਂ ਸੀ ॥੧॥
ਤਹਇਕਹੁਤਾਸਾਹਕਾਬੇਟਾ
ਉਥੇ ਇਕ ਸ਼ਾਹ ਦਾ ਪੁੱਤਰ ਸੀ,
ਜਿਹਸਮਾਨਕੋਭਯੋਭੇਟਾ
ਜਿਸ ਵਰਗਾ ਕਿਤੇ ਕੋਈ ਮਿਲਿਆ ਨਹੀਂ ਸੀ।
ਏਕਸੁਘਰਅਰੁਸੁੰਦਰਘਨੋ
(ਉਹ) ਇਕ ਸੁਘੜ ਸੀ ਅਤੇ (ਦੂਜੇ) ਬਹੁਤ ਸੁੰਦਰ ਸੀ।
ਜਨੁਅਵਤਾਰਮਦਨਕੋਬਨੋ॥੨॥
ਮਾਨੋ ਕਾਮ ਦੇਵ ਦਾ ਅਵਤਾਰ ਬਣਿਆ ਹੋਵੇ ॥੨॥
ਭੂਪਸੁਤਾਤਿਹਨਿਰਖਿਲੁਭਾਈ
ਰਾਜ ਕੁਮਾਰੀ ਉਸ ਨੂੰ ਵੇਖ ਕੇ ਮੋਹਿਤ ਹੋ ਗਈ
ਗਿਰੀਭੂਮਿਜਨੁਨਾਗਚਬਾਈ
ਅਤੇ ਧਰਤੀ ਉਤੇ ਡਿਗ ਪਈ, ਮਾਨੋ ਸੱਪ ਨੇ ਡੰਗੀ ਹੋਵੇ।
ਸਖੀਏਕਤਿਹਤੀਰਪਠਾਈ
(ਉਸ ਨੇ) ਇਕ ਸਖੀ ਨੂੰ ਉਸ ਕੋਲ ਭੇਜਿਆ
ਗਾਜਿਰਾਇਕਹਲਿਯਾਬੁਲਾਈ॥੩॥
ਅਤੇ ਗਾਜਿ ਰਾਇ ਨੂੰ ਬੁਲਾ ਲਿਆ ॥੩॥
ਜਬਤਿਹਲਖਾਸਜਨਘਰਆਯੋ
ਜਦ ਉਸ ਨੇ ਸੱਜਨ ਨੂੰ ਘਰ ਆਇਆ ਵੇਖਿਆ
ਕੰਠਗੌਹਰਾਰਾਇਲਗਾਯੋ
ਤਾਂ ਗੌਹਰਾ ਰਾਇ ਨੇ (ਉਸ ਨੂੰ) ਗਲੇ ਨਾਲ ਲਗਾ ਲਿਆ।
ਬਹੁਬਿਧਿਕਰੇਤਵਨਸੌਭੋਗਾ
ਉਸ ਨਾਲ ਬਹੁਤ ਤਰ੍ਹਾਂ ਦਾ ਰਮਣ ਕੀਤਾ
ਦੂਰਿਕਰਾਜਿਯਕਾਸਭਸੋਗਾ॥੪॥
ਅਤੇ ਮਨ ਦਾ ਸਾਰਾ ਗ਼ਮ ਦੂਰ ਕਰ ਦਿੱਤਾ ॥੪॥
ਭੋਗਕਰਤਭਾਯੋਅਤਿਪ੍ਯਾਰੋ
ਰਮਣ ਕਰਨ ਦੌਰਾਨ ਉਹ ਪਿਆਰਾ ਬਹੁਤ ਚੰਗਾ ਲਗਣ ਲਗ ਗਿਆ।
ਛਿਨਕਰਤਆਪਨਤੇਨ੍ਯਾਰੋ
(ਉਸ ਨੂੰ) ਛਿਣ ਭਰ ਲਈ ਵੀ ਆਪਣੇ ਤੋਂ ਦੂਰ ਨਾ ਕੀਤਾ।
ਭਾਤਿਭਾਤਿਕੀਕੈਫਪਿਲਾਵੈ
(ਉਸ ਨੂੰ) ਤਰ੍ਹਾਂ ਤਰ੍ਹਾਂ ਦੀ ਸ਼ਰਾਬ ਪਿਲਾਉਂਦੀ ਸੀ
ਸੁਭ੍ਰਸੇਜਚੜਿਭੋਗਕਮਾਵੈ॥੫॥
ਅਤੇ ਸੁੰਦਰ ਸੇਜ ਉਤੇ ਚੜ੍ਹ ਕੇ ਸੰਯੋਗ ਕਰਦੀ ਸੀ ॥੫॥
ਤਬਤਹਤਾਤਤਵਨਕਾਆਯੋ
ਤਦ ਉਸ ਦਾ ਪਿਤਾ ਉਥੇ ਆ ਗਿਆ।
ਤ੍ਰਸਤਦੇਗਮਹਿਤਾਹਿਛਪਾਯੋ
ਡਰ ਦੇ ਮਾਰੇ ਉਸ (ਯਾਰ) ਨੂੰ ਦੇਗ ਵਿਚ ਲੁਕਾ ਦਿੱਤਾ।
ਰੌਜਨਮੂੰਦਿਹੌਜਮਹਿਧਰਾ
(ਦੇਗ ਦਾ) ਮੂੰਹ ਬੰਦ ਕਰ ਕੇ ਹੌਜ਼ (ਤਾਲਾਬ) ਵਿਚ ਰਖ ਦਿੱਤਾ।
ਏਕਬੂੰਦਜਲਬੀਚਪਰਾ॥੬॥
(ਉਸ ਅੰਦਰ) ਪਾਣੀ ਦੀ ਇਕ ਬੂੰਦ ਵੀ ਨਾ ਜਾਣ ਦਿੱਤੀ ॥੬॥
ਪਿਤਹਿਤਾਲਤਤਕਾਲਦਿਖਾਯੋ
(ਉਸ ਨੇ) ਪਿਤਾ ਨੂੰ ਉਸੇ ਵੇਲੇ ਹੌਜ਼ ('ਤਾਲ') ਵਿਖਾ ਦਿੱਤਾ
ਬੀਚਬੇਰੀਯਨਡਾਰਿਫਿਰਾਯੋ
ਅਤੇ ਬੇੜੀ ਵਿਚ ਪਾ ਕੇ (ਸਾਰੇ ਤਾਲਾਬ) ਵਿਚ ਫਿਰਾ ਦਿੱਤਾ।
ਦੀਏਜਰਾਇਬੀਚਤਿਹਡਾਰੇ
ਉਸ ਵਿਚ ਦੀਵੇ ਜਗਾ ਕੇ ਰਖ ਦਿੱਤੇ,
ਜਨੁਕਰਿਚੜੇਰੈਨਿਕੇਤਾਰੇ॥੭॥
ਮਾਨੋ ਰਾਤ ਨੂੰ ਤਾਰੇ ਨਿਕਲ ਆਏ ਹੋਣ ॥੭॥
ਪਿਤਹਿਅਚੰਭਵਐਸਦਿਖਾਯੋ
(ਉਸ ਨੇ) ਪਿਤਾ ਨੂੰ ਅਜਿਹਾ ਅਚਰਜ ਦ੍ਰਿਸ਼ ਵਿਖਾ ਕੇ
ਸਮਾਧਾਨਕਰਿਧਾਮਪਠਾਯੋ
ਅਤੇ ਤਸੱਲੀ ਕਰਾ ਕੇ ਘਰ ਭੇਜ ਦਿੱਤਾ।
ਮਿਤ੍ਰਹਿਕਾਢਸੇਜਪਰਲੀਨਾ
(ਫਿਰ) ਮਿਤਰ ਨੂੰ (ਦੇਗ ਵਿਚੋਂ) ਕਢ ਕੇ ਸੇਜ ਉਤੇ ਲੈ ਲਿਆ
ਕਾਮਭੋਗਬਹੁਬਿਧਿਤਨਕੀਨਾ॥੮॥
ਅਤੇ ਉਸ ਨਾਲ ਬਹੁਤ ਤਰ੍ਹਾਂ ਨਾਲ ਕਾਮ-ਕ੍ਰੀੜਾ ਕੀਤੀ ॥੮॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਨਬੇਚਰਿਤ੍ਰਸਮਾਪਤਮਸਤੁਸੁਭਮਸਤੁ॥੩੯੦॥੬੯੫੪॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੯੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੯੦॥੬੯੫੪॥ ਚਲਦਾ॥
ਚੌਪਈ
ਚੌਪਈ:
ਬਰਬਰੀਨਕੋਦੇਸਬਸਤਜਹ
ਜਿਥੇ ਬਰਬਰੀਨ ਨਾਂ ਦਾ ਦੇਸ ਆਬਾਦ ਸੀ,
ਬਰਬਰਪੁਰਇਕਨਗਰਹੁਤੋਤਹ
ਉਥੇ ਬਰਬਰ ਪੁਰ ਨਾਂ ਦਾ ਨਗਰ ਹੁੰਦਾ ਸੀ।
ਅਫਕਨਸੇਰਤਹਾਕਾਰਾਜਾ
ਅਫਕਨ (ਅਫ਼ਗ਼ਨ) ਸ਼ੇਰ ਨਾਂ ਦਾ ਉਥੋਂ ਦਾ ਰਾਜਾ ਸੀ।
ਜਿਹਸਮਾਨਬਿਧਿਦੁਤਿਯਸਾਜਾ॥੧॥
ਉਸ ਵਰਗਾ ਵਿਧਾਤਾ ਨੇ ਹੋਰ ਕੋਈ ਨਹੀਂ ਬਣਾਇਆ ਸੀ ॥੧॥
ਪੀਰਮੁਹੰਮਦਤਹਇਕਕਾਜੀ
ਉਥੇ ਪੀਰ ਮੁਹੰਮਦ ਨਾਂ ਦਾ ਕਾਜ਼ੀ ਸੀ,
ਦੇਹਕੁਰੂਪਨਾਥਜਿਹਸਾਜੀ
ਜਿਸ ਦਾ ਸ਼ਰੀਰ ਵਿਧਾਤਾ ਨੇ ਬਹੁਤ ਕੁਰੂਪ ਬਣਾਇਆ ਸੀ।
ਧਾਮਖਾਤਿਮਾਬਾਨੋਨਾਰੀ
ਉਸ ਦੇ ਘਰ ਖ਼ਾਤਿਮਾ ਬਾਨੋ ਨਾਂ ਦੀ ਇਸਤਰੀ ਸੀ,
ਜਿਹਸਮਾਨਨਹਿਰਾਜਦੁਲਾਰੀ॥੨॥
ਜਿਸ ਵਰਗੀ ਕੋਈ ਰਾਜ ਕੁਮਾਰੀ ਵੀ ਨਹੀਂ ਸੀ ॥੨॥
ਸੋਰਠਾ
ਸੋਰਠਾ:
ਸੁੰਦਰਤਾਕੀਨਾਰਿਅਤਿਕੁਰੂਪਕਾਜੀਰਹੈ
ਉਸ ਦੀ ਇਸਤਰੀ ਬਹੁਤ ਸੁੰਦਰ ਸੀ ਪਰ ਕਾਜ਼ੀ (ਆਪ) ਬਹੁਤ ਕੁਰੂਪ ਹੁੰਦਾ ਸੀ।
ਤਬਤਿਨਕਿਯਾਬਿਚਾਰਿਕਿਹਬਿਧਿਬਧਯਾਕੌਕਰੋ॥੩॥
ਤਦ ਉਸ (ਇਸਤਰੀ) ਨੇ ਵਿਚਾਰ ਕੀਤਾ ਕਿ ਇਸ ਦਾ ਕਿਵੇਂ ਬਧ ਕੀਤਾ ਜਾਏ ॥੩॥
ਚੌਪਈ
ਚੌਪਈ:
ਸਾਹਪੁਤ੍ਰਤਿਹਪੁਰਇਕਆਯੋ
ਉਸ ਨਗਰ ਵਿਚ ਇਕ ਸ਼ਾਹ ਦਾ ਪੁੱਤਰ ਆਇਆ।
ਬਾਕੇਰਾਇਸਰੂਪਸਵਾਯੋ
(ਉਸ) ਬਾਂਕੇ ਰਾਇ ਦਾ ਸਰੂਪ ਬਹੁਤ ਅਧਿਕ ਸੁੰਦਰ ਸੀ।
ਕਾਜੀਕੀਇਸਤ੍ਰੀਤਿਹਲਹਾ
ਕਾਜ਼ੀ ਦੀ ਪਤਨੀ ਨੇ ਉਸ ਨੂੰ ਵੇਖਿਆ
ਬਰੌਇਸੀਕਹਚਿਤਯੌਕਹਾ॥੪॥
ਅਤੇ ਚਿਤ ਵਿਚ ਸੋਚਿਆ ਕਿ ਇਸੇ ਨਾਲ ਵਿਆਹ ਕੀਤਾ ਜਾਏ ॥੪॥
ਮੁਸਲਮਾਨਬਹੁਧਾਮਬੁਲਾਵਤ
(ਉਹ) ਬਹੁਤ ਮੁਸਲਮਾਨਾਂ ਨੂੰ ਘਰ ਬੁਲਾਉਂਦੀ ਸੀ