GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1341
Display Settings
ਦੇਹਭੂਪਕੀਠੌਰਜਰਾਵਹੁ
(ਹੁਣ) ਰਾਜੇ ਦੇ (ਪੁਰਾਣੇ) ਸ਼ਰੀਰ ਇਥੇ ਸਾੜ ਦਿਓ
ਯਾਕੇਸਿਰਪਰਛਤ੍ਰਫਿਰਾਵਹੁ॥੧੩॥
ਅਤੇ ਇਸ (ਯਾਰ) ਦੇ ਸਿਰ ਉਤੇ ਰਾਜ-ਛਤ੍ਰ ਝੁਲਾਓ ॥੧੩॥
ਇਹਛਲਸਾਥਜੋਗਿਯਨਘਾਯੋ
ਇਸ ਛਲ ਨਾਲ (ਉਸ ਨੇ) ਜੋਗੀਆਂ ਨੂੰ ਮਾਰ ਦਿੱਤਾ
ਭੂਪਤਿਕੋਸੁਰਲੋਕਪਠਾਯੋ
ਅਤੇ ਰਾਜੇ ਨੂੰ ਸਵਰਗ ਭੇਜ ਦਿੱਤਾ।
ਸਕਲਪ੍ਰਜਾਕੋਲੋਥਿਦਿਖਾਈ
ਸਾਰੀ ਪ੍ਰਜਾ ਨੂੰ (ਰਾਜੇ ਦੀ) ਲੋਥ ਵਿਖਾਈ
ਦੇਸਮਿਤ੍ਰਕੀਫੇਰਿਦੁਹਾਈ॥੧੪॥
ਅਤੇ ਦੇਸ ਵਿਚ ਮਿਤਰ ਦੀ ਦੁਹਾਈ ਫਿਰਾ ਦਿੱਤੀ ॥੧੪॥
ਭੇਵਪ੍ਰਜਾਕਿਨਹੂੰਪਛਾਨਾ
ਪ੍ਰਜਾ ਨੇ ਕਿਸੇ ਤਰ੍ਹਾਂ ਵੀ ਭੇਦ ਨੂੰ ਨਾ ਸਮਝਿਆ
ਕਿਹਬਿਧਿਹਨਾਹਮਾਰਾਰਾਨਾ
ਕਿ ਕਿਵੇਂ ਸਾਡਾ ਰਾਜਾ ਮਾਰਿਆ ਗਿਆ ਹੈ?
ਕਿਹਛਲਸੋਜੁਗਿਯਨਕੋਘਾਯੋ
ਕਿਸ ਛਲ ਨਾਲ ਜੋਗੀਆਂ ਨੂੰ ਖ਼ਤਮ ਕੀਤਾ ਗਿਆ ਹੈ
ਮਿਤ੍ਰਸੀਸਪਰਛਤ੍ਰਫਿਰਾਯੋ॥੧੫॥
ਅਤੇ (ਕਿਵੇਂ) ਮਿਤਰ ਦੇ ਸਿਰ ਉਤੇ ਛਤ੍ਰ ਝੁਲਾਇਆ ਗਿਆ ਹੈ? ॥੧੫॥
ਦੋਹਰਾ
ਦੋਹਰਾ:
ਗਰਬੀਰਾਇਸੁਮਿਤ੍ਰਕੋਦਿਯਾਆਪਨਾਰਾਜ
(ਉਸ ਨੇ) ਆਪਣੇ ਮਿਤਰ ਗਰਬੀ ਰਾਇ ਨੂੰ ਆਪਣਾ ਰਾਜ ਦੇ ਦਿੱਤਾ।
ਜੋਗਨਜੁਤਰਾਜਾਹਨਾਕਿਯਾਆਪਨਾਕਾਜ॥੧੬॥
ਜੋਗੀਆਂ ਸਮੇਤ ਰਾਜੇ ਨੂੰ ਮਾਰ ਦਿੱਤਾ ਅਤੇ ਆਪਣਾ ਕੰਮ ਸੰਵਾਰ ਲਿਆ ॥੧੬॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਅਠਾਸੀਚਰਿਤ੍ਰਸਮਾਪਤਮਸਤੁਸੁਭਮਸਤੁ॥੩੮੮॥੬੯੩੯॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੮੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੮੮॥੬੯੩੯॥ ਚਲਦਾ॥
ਚੌਪਈ
ਚੌਪਈ:
ਭੂਪਸੁਬਾਹੁਸੈਨਇਕਸੁਨਾ
ਸੁਬਾਹੁ ਸੈਨ ਨਾਂ ਦਾ ਇਕ ਰਾਜਾ ਸੁਣੀਂਦਾ ਸੀ
ਰੂਪਵਾਨਸੁੰਦਰਿਬਹੁਗੁਨਾ
ਜੋ ਬਹੁਤ ਰੂਪਵਾਨ, ਸੁੰਦਰ ਅਤੇ ਗੁਣਵਾਨ ਸੀ।
ਸ੍ਰੀਸੁਬਾਹਪੁਰਤਾਕੋਸੋਹੈ
ਉਸ ਦਾ ਸੁਬਾਹੁਪੁਰ (ਨਗਰ) ਸ਼ੋਭਦਾ ਸੀ
ਜਿਹਸਮਔਰਨਗਰਨਹਿਕੋਹੈ॥੧॥
ਜਿਸ ਵਰਗਾ ਕੋਈ ਹੋਰ ਨਗਰ ਨਹੀਂ ਸੀ ॥੧॥
ਸ੍ਰੀਮਕਰਧੁਜਦੇਤਿਹਰਾਨੀ
ਮਕਰਧੁਜ ਦੇ (ਦੇਈ) ਉਸ ਦੀ ਰਾਣੀ ਸੀ,
ਸੁੰਦਰਿਦੇਸਦੇਸਮੌਜਾਨੀ
ਜੋ ਦੇਸ ਦੇਸਾਂਤਰਾਂ ਵਿਚ ਸੁੰਦਰ ਮੰਨੀ ਜਾਂਦੀ ਸੀ।
ਤਿਹਸਮਾਨਨਾਰੀਨਹਿਕੋਊ
ਉਸ ਵਰਗੀ ਕੋਈ ਹੋਰ ਨਾਰੀ ਨਹੀਂ ਸੀ।
ਪਾਛੇਭਈਆਗੈਹੋਊ॥੨॥
ਨਾ ਪਹਿਲਾਂ ਹੋਈ ਹੈ ਅਤੇ ਨਾ ਅਗੇ ਹੋਵੇਗੀ ॥੨॥
ਤਿਨਦੇਖਾਦਿਲੀਕੋਏਸਾ
ਉਸ ਨੇ ਦਿੱਲੀ ਦੇ ਬਾਦਸ਼ਾਹ ਨੂੰ ਵੇਖਿਆ
ਇਹਬਿਧਿਤੇਲਿਖਿਪਠਿਯੋਸੰਦੇਸਾ
ਅਤੇ ਇਸ ਤਰ੍ਹਾਂ ਸੰਦੇਸਾ ਲਿਖ ਕੇ ਭੇਜਿਆ।
ਤੁਮਇਹਠੌਰਆਪੁਚੜਿਆਵਹੁ
ਤੁਸੀਂ ਆਪ ਇਸ ਥਾਂ ਉਤੇ ਚੜ੍ਹਾਈ ਕਰ ਕੇ ਆ ਜਾਓ
ਭੂਪਤਿਜੀਤਿਮੁਝੈਲੈਜਾਵਹੁ॥੩॥
ਅਤੇ ਰਾਜੇ ਨੂੰ ਜਿਤ ਕੇ ਮੈਨੂੰ ਲੈ ਜਾਓ ॥੩॥
ਅਕਬਰਸੁਨਤਬੈਨਉਠਿਧਯੋ
ਅਕਬਰ (ਬਾਦਸ਼ਾਹ) ਇਹ ਗੱਲ ਸੁਣ ਕੇ ਉਠ ਤੁਰਿਆ
ਪਵਨਹੁਤੇਆਗੇਬਢਿਗਯੋ
ਅਤੇ ਪੌਣ ਦੇ ਵੇਗ ਨਾਲ ਅਗੇ ਵੱਧ ਗਿਆ।
ਸਾਹਸੁਨਾਆਯੋਨ੍ਰਿਪੁਜਬਹੀ
ਜਦ ਰਾਜੇ ਨੇ ਬਾਦਸ਼ਾਹ ਦੇ ਚੜ੍ਹ ਆਉਣ (ਦੀ ਗੱਲ) ਸੁਣੀ,
ਪਤਿਸੌਬਚਨਬਖਾਨਾਤਬਹੀ॥੪॥
ਤਦ (ਰਾਣੀ ਨੇ) ਪਤੀ ਨੂੰ ਕਿਹਾ ॥੪॥
ਤੁਮਹ੍ਯਾਂਤੇਨ੍ਰਿਪਭਾਜਿਜੈਯਹੁ
ਹੇ ਰਾਜਨ! ਤੁਸੀਂ ਇਥੋਂ ਭਜ ਕੇ ਨਾ ਜਾਣਾ।
ਰਨਸਾਮੁਹਿਹ੍ਵੈਜੁਧਮਚੈਯਹੁ
ਰਣ ਵਿਚ ਸਾਹਮਣੇ ਹੋ ਕੇ ਯੁੱਧ ਮਚਾਉਣਾ।
ਮੈਤਜੌਗੀਤੁਮਰਾਸਾਥਾ
ਮੈਂ ਤੇਰਾ ਸਾਥ ਨਹੀਂ ਛਡਾਂਗੀ।
ਮਰੇਜਰੋਗੀਤੁਮਸੌਨਾਥਾ॥੫॥
ਹੇ ਨਾਥ! ਜੇ ਮਰ ਗਏ, ਤਾਂ ਤੁਹਾਡੇ ਨਾਲ ਸੜਾਂਗੀ ॥੫॥
ਇਤਭੂਪਤਿਕਹਧੀਰਬੰਧਾਯੋ
ਇਧਰ ਰਾਜੇ ਨੂੰ ਧੀਰਜ ਬੰਨ੍ਹਾਇਆ
ਉਤੈਲਿਖਾਲਿਖਿਤਹਾਪਠਾਯੋ
ਅਤੇ ਉਧਰ ਪੱਤਰ ('ਲਿਖਾ') ਲਿਖ ਕੇ ਭੇਜ ਦਿੱਤਾ।
ਆਈਸੈਨਸਾਹਕੀਜਬਹੀ
ਜਦੋਂ ਬਾਦਸ਼ਾਹ ਦੀ ਸੈਨਾ ਆ ਗਈ,
ਰਹਾਉਪਾਇਕਛੂਨਹਿਤਬਹੀ॥੬॥
ਤਦੋਂ ਕੋਈ ਵੀ ਉਪਾ ਬਾਕੀ ਨਹੀਂ ਰਿਹਾ ॥੬॥
ਰਾਜਾਜੂਝਿਮਰਤਭਯੋਜਬੈ
ਰਾਜਾ ਜਦੋਂ ਜੂਝ ਮਰਿਆ,
ਭਾਜਚਲਤਭੀਪਰਜਾਤਬੈ
ਤਦੋਂ ਪ੍ਰਜਾ ਭਜ ਪਈ।
ਰਾਨੀਬਾਧਿਤਬੈਤਿਨਲਈ
ਤਦ ਬਾਦਸ਼ਾਹ ਨੇ ਰਾਣੀ ਨੂੰ ਬੰਨ੍ਹ ਲਿਆ।
ਇਹਛਲਧਾਮਮਿਤ੍ਰਕੇਗਈ॥੭॥
ਇਸ ਛਲ ਨਾਲ ਉਹ ਮਿਤਰ ਦੇ ਘਰ ਚਲੀ ਗਈ ॥੭॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਨਿਨਾਨਵੇਚਰਿਤ੍ਰਸਮਾਪਤਮਸਤੁਸੁਭਮਸਤੁ॥੩੮੯॥੬੯੪੬॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੮੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੮੯॥੬੯੪੬॥ ਚਲਦਾ॥
ਚੌਪਈ
ਚੌਪਈ:
ਬਾਹੁਲੀਕਸੁਨਿਯਤਰਾਜਾਜਹ
ਬਾਹੁਲੀਕ ਨਾਂ ਦਾ ਜੋ ਰਾਜਾ ਸੁਣੀਂਦਾ ਸੀ।
ਜਿਹਸਮਾਨਕੋਈਭਯੋਦੁਤਿਯਨਹ
ਉਸ ਵਰਗਾ ਕੋਈ ਦੂਜਾ ਨਹੀਂ ਹੋਇਆ ਸੀ।
ਧਾਮਗੌਹਰਾਰਾਇਦੁਲਾਰੀ
(ਉਸ ਦੇ) ਘਰ ਗੌਹਰਾ ਰਾਇ ਨਾਂ ਦੀ ਪੁੱਤਰੀ ਸੀ