GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1340
Display Settings
ਸ੍ਰੀਮਦਮੋਕਲਦੇਤਿਹਨਾਰੀ
ਮੋਕਲ ਦੇ (ਦੇਈ) ਉਸ ਦੀ ਰਾਣੀ ਸੀ।
ਬਿਧਿਸੁਨਾਰਸਾਚੇਜਨੁਢਾਰੀ॥੧॥
(ਉਹ ਇਤਨੀ ਸੁੰਦਰ ਸੀ) ਮਾਨੋ ਵਿਧਾਤਾ ਨੇ ਉਸ ਇਸਤਰੀ ਨੂੰ ਸੰਚੇ ਵਿਚ ਢਾਲਿਆ ਹੋਵੇ ॥੧॥
ਦੇਹਕੁਰੂਪਭੂਪਕੌਭਾਰਾ
ਰਾਜੇ ਦਾ ਸ਼ਰੀਰ ਭਾਰੀ ਅਤੇ ਕੁਰੂਪ ਸੀ
ਨਿਜੁਤ੍ਰਿਯਸਾਥਰਾਖਤਪ੍ਯਾਰਾ
ਅਤੇ ਆਪਣੀ ਇਸਤਰੀ ਨਾਲ ਪ੍ਰੇਮ ਨਹੀਂ ਕਰਦਾ ਸੀ।
ਰੈਨਿਦਿਵਸਜੋਗਿਯਨਬੁਲਾਵੈ
(ਉਹ) ਰਾਤ ਦਿਨ ਜੋਗੀਆਂ ਨੂੰ ਬੁਲਾਉਂਦਾ ਸੀ
ਜੋਗਸਾਧਨਾਚਹੈਕਿਆਵੈ॥੨॥
ਅਤੇ ਚਾਹੁੰਦਾ ਸੀ (ਕਿ ਉਸ ਨੂੰ) ਜੋਗ ਸਾਧਨਾ ਆ ਜਾਵੇ ॥੨॥
ਯਾਤੇਨਾਰਿਅਧਿਕਰਿਸਿਠਾਨੀ
ਜੋਗੀਆਂ ਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ
ਸੁਨਤਜੋਗਿਯਨਕੀਅਸਿਬਾਨੀ
ਰਾਣੀ ਨੇ ਬਹੁਤ ਗੁੱਸੇ ਵਿਚ ਆ ਕੇ (ਇਹ ਧਾਰ ਲਿਆ ਕਿ)
ਐਸਾਕਛੂਉਪਾਇਬਨਾਊ
ਕੁਝ ਅਜਿਹਾ ਉਪਾ ਕਰਾਂ
ਭੂਪਤਿਸਹਿਤਅਜੁਇਨਘਾਊ॥੩॥
ਕਿ ਅਜ ਰਾਜੇ ਸਮੇਤ ਇਨ੍ਹਾਂ (ਜੋਗੀਆਂ) ਨੂੰ ਮਾਰ ਮੁਕਾਵਾਂ ॥੩॥
ਦੇਉਾਂਆਪਨੋਮਿਤ੍ਰਹਿਰਾਜਾ
ਆਪਣੇ ਮਿਤਰ ਨੂੰ ਰਾਜ-ਪਾਟ ਦਿਆਂ
ਜੋਗੀਹਨੌਭੂਪਜੁਤਆਜਾ
ਅਤੇ ਰਾਜੇ ਸਮੇਤ ਜੋਗੀਆਂ ਨੂੰ ਅਜ ਮਾਰ ਮੁਕਾਵਾਂ।
ਸਕਲਪ੍ਰਜਹਿਇਨਮਾਰਿਦਿਖਾਊਾਂ
ਇਨ੍ਹਾਂ ਨੂੰ ਮਾਰ ਕੇ ਸਾਰੀ ਪ੍ਰਜਾ ਨੂੰ ਵਿਖਾਵਾਂ
ਮਿਤ੍ਰਸੀਸਪਰਛਤ੍ਰਫਿਰਾਊਾਂ॥੪॥
ਅਤੇ ਮਿਤਰ ਦੇ ਸਿਰ ਉਤੇ ਛਤ੍ਰ ਝੁਲਾਵਾਂ ॥੪॥
ਜਬਰਾਜਾਨਿਸਕੌਗ੍ਰਿਹਆਯੋ
ਜਦ ਰਾਜਾ ਰਾਤ ਨੂੰ ਘਰ ਆਇਆ,
ਬਹੁਰਿਜੋਗਿਯਨਬੋਲਿਪਠਾਯੋ
ਤਾਂ ਜੋਗੀਆਂ ਨੂੰ ਫਿਰ ਬੁਲਵਾ ਲਿਆ।
ਤਿਮਿਤਿਮਿਨਾਰਿਫਾਸਗਰਡਾਰਿ
(ਉਹ ਜੋਗੀ ਜਿਵੇਂ ਜਿਵੇਂ ਆਉਂਦੇ ਗਏ) ਤਿਵੇਂ ਤਿਵੇਂ ਇਸਤਰੀ ਨੇ ਉਨ੍ਹਾਂ ਦੇ ਗੱਲੇ ਵਿਚ ਫਾਹੀ ਪਾ ਕੇ
ਭੂਪਸਹਿਤਸਭਦਏਸੰਘਾਰ॥੫॥
ਰਾਜੇ ਸਮੇਤ ਸਭ ਨੂੰ ਮਾਰ ਦਿੱਤਾ ॥੫॥
ਭੂਪਤਿਮਾਰਿਖਾਟਤਰਪਾਯੋ
ਰਾਜੇ ਨੂੰ ਮਾਰ ਕੇ ਮੰਜੇ ਹੇਠਾਂ ਲੰਮਾ ਪਾ ਦਿੱਤਾ
ਦੁਹੂੰਅਤੀਤਨਤਰੇਡਸਾਯੋ
ਅਤੇ ਦੋਹਾਂ ਜੋਗੀਆਂ ਨੂੰ ਥਲੇ ਸੁਟ ਦਿੱਤਾ।
ਸਿੰਘਾਸਨਪਰਮਿਤ੍ਰਹਿਰਾਖਾ
ਸਿੰਘਾਸਨ ਉਤੇ ਮਿਤਰ ਨੂੰ ਬਿਠਾ ਦਿੱਤਾ
ਬੋਲਿਪ੍ਰਜਾਸਭਸੋਇਮਿਭਾਖਾ॥੬॥
ਅਤੇ ਸਾਰੀ ਪ੍ਰਜਾ ਨੂੰ ਬੁਲਾ ਕੇ ਇਸ ਤਰ੍ਹਾਂ ਕਿਹਾ ॥੬॥
ਜਬਰਾਜਾਨਿਸੁਕੌਗ੍ਰਿਹਆਯੋ
ਜਦ ਰਾਜਾ ਰਾਤ ਨੂੰ ਘਰ ਆਇਆ,
ਦੁਹੂੰਜੋਗਿਯਨਨਿਕਟਬੁਲਾਯੋ
(ਤਾਂ ਉਸ ਨੇ) ਦੋਹਾਂ ਜੋਗੀਆਂ ਨੂੰ ਕੋਲ ਬੁਲਾਇਆ।
ਅਤਭੁਤਨਾਗਾਤਹਾਇਕਨਿਕਸਾ
ਉਥੇ ਇਕ ਅਜੀਬ ਨਾਗ ਨਿਕਲਿਆ।
ਰਾਵਲਹੇਰਿਤਵਨਕੌਬਿਗਸਾ॥੭॥
ਉਸ ਨੂੰ ਵੇਖ ਕੇ ਜੋਗੀ ਖ਼ੁਸ਼ ਹੋ ਗਏ ॥੭॥
ਸਾਪਹਿਮਾਰਿਤਬੈਤਿਨਲਿਯੋ
ਉਨ੍ਹਾਂ ਨੇ ਉਸੇ ਵੇਲੇ ਸੱਪ ਨੂੰ ਮਾਰ ਦਿੱਤਾ
ਫਰੂਆਬੀਚਡਾਰਿਕਰਿਦਿਯੋ
ਅਤੇ ਕਠੌਤੇ ਵਿਚ ਪਾ ਦਿੱਤਾ।
ਘੋਟਿਭਾਗਜਿਮਿਦੁਹੂੰਅਨਪੀਯੋ
ਉਨ੍ਹਾਂ ਦੋਹਾਂ ਨੇ ਉਸ ਨੂੰ ਭੰਗ ਵਾਂਗ ਘੋਟ ਕੇ ਪੀ ਲਿਆ
ਅਤਿਅਸਥੂਲਦੇਹਕਹਕੀਯੋ॥੮॥
ਅਤੇ ਆਪਣੀ ਦੇਹ ਨੂੰ ਬਹੁਤ ਵਧਾ ਲਿਆ ॥੮॥
ਤਾਤੇਅਧਿਕਫੂਲਿਜਬਗਏ
ਇਸ ਕਰ ਕੇ ਜਦ (ਉਹ) ਬਹੁਤ ਫੁਲ ਗਏ,
ਕੁੰਜਰਸੋਧਾਰਤਬਪੁਭਏ
ਤਦ ਉਨ੍ਹਾਂ ਦੇ ਸ਼ਰੀਰ ਹਾਥੀ ਵਰਗੇ ਹੋ ਗਏ।
ਦ੍ਵੈਘਟਿਕਾਬੀਤੀਤਬਫੂਟੇ
ਦੋ ਘੜੀਆਂ ਬੀਤਣ ਉਪਰੰਤ (ਉਹ) ਸ਼ਰੀਰ ਪਾਟ ਗਏ
ਆਵਨਜਾਨਜਗਤਤੇਛੂਟੇ॥੯॥
ਅਤੇ (ਉਹ) ਜਗਤ ਦੇ ਆਵਾਗਵਣ ਤੋਂ ਖ਼ਲਾਸ ਹੋ ਗਏ ॥੯॥
ਬਰਖਬਾਰਹਨਕੇਹ੍ਵੈਗਏ
ਉਹ ਹੁਣ ਬਾਰ੍ਹਾਂ ਬਰਸਾਂ ਦੇ ਹੋ ਗਏ ਸਨ
ਤ੍ਯਾਗਤਦੇਹਪੁਰਾਤਨਭਏ
ਅਤੇ ਪੁਰਾਤਨ ਸ਼ਰੀਰ ਤਿਆਗ ਦਿੱਤੇ ਸਨ।
ਸ੍ਵਰਗਲੋਕਕਹਕਿਯਾਪਯਾਨ
ਸਵਰਗ ਲੋਕ ਨੂੰ ਚਲੇ ਗਏ
ਤ੍ਯਾਗਿਆਪੁਨੀਦੇਹਪੁਰਾਨਿ॥੧੦॥
ਉਹ ਆਪਣੀਆਂ ਪੁਰਾਣੀਆਂ ਦੇਹਾਂ ਨੂੰ ਤਿਆਗ ਕੇ ॥੧੦॥
ਭੂਪਨਿਰਖਿਚਕ੍ਰਿਤਚਿਤਰਹਾ
ਰਾਜਾ (ਇਹ ਸਭ ਕੁਝ) ਵੇਖ ਕੇ ਚਿੱਤ ਵਿਚ ਹੈਰਾਨ ਹੋ ਗਿਆ
ਮੁਹਿਸੇਤੀਐਸੀਬਿਧਿਕਹਾ
ਅਤੇ ਮੈਨੂੰ ਇਸ ਤਰ੍ਹਾਂ ਕਹਿਣ ਲਗਾ,
ਹਮਤੁਮਆਵਸਾਪਦੋਊਖਾਹਿ
ਆ! ਮੈਂ ਤੇ ਤੂੰ ਦੋਵੇਂ ਸੱਪ ਖਾਈਏ
ਦੇਹਧਰੇਸੁਰਪੁਰਕੋਜਾਹਿ॥੧੧॥
ਅਤੇ ਦੇਹ ਛਡ ਕੇ ਸਵਰਗ ਨੂੰ ਜਾਈਏ ॥੧੧॥
ਯੌਕਹਿਕੈਨ੍ਰਿਪਸਾਪਚਬਾਯੋ
ਇਸ ਤਰ੍ਹਾਂ ਕਹਿ ਕੇ ਰਾਜੇ ਨੇ ਸੱਪ ਖਾ ਲਿਆ।
ਮੈਡਰਤੇਨਹਿਤਾਹਿਹਟਾਯੋ
ਮੈਂ ਡਰਦੀ ਨੇ ਉਸ ਨੂੰ ਨਹੀਂ ਰੋਕਿਆ।
ਥੋਰਾਭਖ੍ਰਯੋਉਡਾਨਹਿਗਯੋ
(ਉਸ ਨੇ) ਥੋੜਾ ਜਿੰਨਾ ਖਾਇਆ, ਇਸ ਲਈ ਉਡਿਆ ਨਹੀਂ ਗਿਆ।
ਤਾਤੇਤਨਸੁੰਦਰਇਹਭਯੋ॥੧੨॥
ਇਸ ਕਰ ਕੇ ਇਸ ਦਾ ਸ਼ਰੀਰ ਸੁੰਦਰ ਹੋ ਗਿਆ ਹੈ ॥੧੨॥
ਦੇਹਪੁਰਾਤਨਤ੍ਯਾਗਨਕਰੀ
ਉਸ ਨੇ ਪੁਰਾਤਨ ਸ਼ਰੀਰ ਤਿਆਗ ਦਿੱਤਾ
ਔਖਧਬਲਨੌਤਨਤਨਧਰੀ
ਅਤੇ ਔਸ਼ਧੀ ਦੇ ਬਲ ਨਾਲ ਨਵਾਂ ਸ਼ਰੀਰ ਧਾਰਨ ਕੀਤਾ।