GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1339
Display Settings
ਚੰਦ੍ਰਵਤੀਇਹਪੁਰੀਬਿਰਾਜੈ
ਇਸ ਦੀ ਚੰਦ੍ਰਵਤੀ ਨਗਰੀ ਹੁੰਦੀ ਸੀ,
ਨਾਗਲੋਕਜਾਕੌਲਖਿਲਾਜੈ
ਜਿਸ ਦੀ (ਸੁੰਦਰਤਾ ਨੂੰ) ਵੇਖ ਕੇ ਨਾਗ ਲੋਕ ਵੀ ਸ਼ਰਮਾਉਂਦਾ ਸੀ।
ਹੋਡਪਰੀਇਕਦਿਨਤਿਨਮਾਹ
ਉਨ੍ਹਾਂ (ਰਾਜੇ ਅਤੇ ਰਾਣੀ) ਵਿਚ ਇਕ ਦਿਨ ਸ਼ਰਤ ਲਗ ਗਈ।
ਬਚਨਕਹਾਤ੍ਰਿਯਸੌਲਰਨਾਹ॥੨॥
ਰਾਜੇ ਨੇ ਲੜ ਕੇ ਰਾਣੀ ਨੂੰ ਬਚਨ ਕਿਹਾ ॥੨॥
ਐਸੀਕਵਨਜਗਤਮੈਨਾਰੀ
ਜਗਤ ਵਿਚ ਅਜਿਹੀ ਕਿਹੜੀ ਇਸਤਰੀ ਹੈ
ਕਾਨਸੁਨੀਨੈਨਨਿਹਾਰੀ
(ਜਿਸ ਬਾਰੇ) ਕੰਨਾਂ ਨਾਲ ਸੁਣਿਆ ਨਾ ਹੋਵੇ, ਜਾਂ ਅੱਖਾਂ ਨਾਲ ਵੇਖਿਆ ਨਾ ਹੋਵੇ।
ਪਤਿਹਿਢੋਲਕੀਢਮਕਸੁਨਾਵੈ
ਪਤੀ ਨੂੰ ਢੋਲ ਦੀ ਢਮਕ ਸੁਣਾਵੇ (ਅਰਥਾਤ ਖ਼ੁਸ਼ ਕਰੇ)
ਬਹੁਰਿਜਾਰਸੌਭੋਗਕਮਾਵੈ॥੩॥
ਅਤੇ ਫਿਰ ਯਾਰ ਨਾਲ ਰਮਣ ਕਰੇ ॥੩॥
ਕੇਤਕਦਿਨਬੀਤਤਜਬਭਏ
ਜਦ ਕਈ ਦਿਨ ਬੀਤ ਗਏ
ਤਿਯਕੌਬਚਸਿਮਰਨਹ੍ਵੈਗਏ
ਤਾਂ ਇਸਤਰੀ ਨੂੰ (ਰਾਜੇ ਦੇ) ਬੋਲ ਯਾਦ ਹੋ ਗਏ।
ਅਸਚਰਿਤ੍ਰਕਰਿਪਤਿਹਿਦਿਖਾਊਾਂ
(ਸੋਚਣ ਲਗੀ ਕਿ) ਅਜਿਹਾ ਚਰਿਤ੍ਰ ਕਰ ਕੇ ਪਤੀ ਨੂੰ ਵਿਖਾਵਾਂ।
ਭਜੌਜਾਰਅਰਢੋਲਬਜਾਊਾਂ॥੪॥
ਢੋਲ ਵੀ ਵਜਾਵਾਂ ਅਤੇ ਯਾਰ ਨਾਲ ਰਮਣ ਵੀ ਕਰਾਂ ॥੪॥
ਤਬਤੇਇਹੈਟੇਵਤਿਨਡਾਰੀ
ਉਦੋਂ ਤੋਂ ਉਸ ਨੇ ਇਹੋ ਆਦਤ ('ਟੇਵ') ਬਣਾ ਲਈ
ਔਰਨਤ੍ਰਿਯਸੌਪ੍ਰਗਟਉਚਾਰੀ
ਅਤੇ ਹੋਰਨਾਂ ਇਸਤਰੀਆਂ ਨੂੰ ਵੀ ਸਾਫ਼ ਦਸ ਦਿੱਤਾ
ਮੈਧਰਿਸੀਸਪਾਨਿਕੋਸਾਜਾ
ਕਿ ਮੈਂ ਸਿਰ ਉਤੇ ਪਾਣੀ ਦੀ ਗਾਗਰ ('ਪਾਨਿ ਕੋ ਸਾਜਾ') ਧਰ ਕੇ
ਭਰਿਲ੍ਯੈਹੌਜਲਨ੍ਰਿਪਕੇਕਾਜਾ॥੫॥
ਰਾਜੇ ਲਈ ਪਾਣੀ ਭਰ ਕੇ ਲਿਆਵਾਂਗੀ ॥੫॥
ਬਚਨਸੁਨਤਰਾਜਾਹਰਖਾਨੋ
(ਇਹ) ਗੱਲ ਸੁਣ ਕੇ ਰਾਜਾ ਬਹੁਤ ਪ੍ਰਸੰਨ ਹੋ ਗਿਆ
ਤਾਕੌਅਤਿਪਤਿਬ੍ਰਤਾਜਾਨੋ
ਅਤੇ ਉਸ ਨੂੰ ਅਤਿ ਅਧਿਕ ਪਤਿਬ੍ਰਤਾ ਸਮਝਣ ਲਗਾ।
ਨਿਜੁਸਿਰਕੈਰਾਨੀਘਟਲ੍ਯਾਵੈ
(ਸੋਚਣ ਲਗਿਆ ਕਿ) ਰਾਣੀ ਆਪਣੇ ਸਿਰ ਉਤੇ ਘੜਾ ਚੁਕ ਕੇ ਲਿਆਉਂਦੀ ਹੈ
ਆਨਿਪਾਨਿਪੁਨਿਮੁਝੈਪਿਲਾਵੈ॥੬॥
ਅਤੇ ਪਾਣੀ ਲਿਆ ਕੇ ਫਿਰ ਮੈਨੂੰ ਪਿਲਾਉਂਦੀ ਹੈ ॥੬॥
ਇਕਦਿਨਤ੍ਰਿਯਪਿਯਸੋਤਜਗਾਈ
ਇਕ ਦਿਨ ਇਸਤਰੀ ਨੇ ਰਾਜੇ ਨੂੰ ਸੁੱਤੇ ਹੋਇਆਂ ਜਗਾਇਆ
ਲੈਘਟਕੌਕਰਚਲੀਬਨਾਈ
ਅਤੇ ਹੱਥ ਵਿਚ ਘੜਾ ਲੈ ਕੇ ਚਲ ਪਈ।
ਜਬਤੁਮਢੋਲਢਮਕਸੁਨਿਲੀਜੋ
(ਰਾਜੇ ਨੂੰ ਕਹਿ ਗਈ ਕਿ) ਜਦ ਤੁਸੀਂ ਢੋਲ ਦੀ ਢਮਕ ਸੁਣ ਲਵੋ
ਤਬਇਮਿਕਾਜਰਾਜਤੁਮਕੀਜੋ॥੭॥
ਤਾਂ ਹੇ ਰਾਜਨ! ਤੁਸੀਂ ਇਸ ਤਰ੍ਹਾਂ ਕੰਮ ਕਰਨਾ ॥੭॥
ਪ੍ਰਥਮਸੁਨ੍ਯੋਸਭਢੋਲਬਜਾਯੋ
ਜਦ (ਤੁਸੀਂ) ਢੋਲ ਦੀ ਸਭ ਤੋਂ ਪਹਿਲੀ ਧਮਕ ਸੁਣੋ,
ਜਨਿਯਹੁਰਾਨੀਡੋਲਧਸਾਯੋ
(ਤਾਂ ਇਹ) ਸਮਝਣਾ ਕਿ ਰਾਣੀ ਨੇ ਡੋਲ ਨੂੰ (ਖੂਹ ਵਿਚ) ਲਟਕਾ ਦਿੱਤਾ ਹੈ।
ਦੁਤਿਯਢਮਾਕਸੁਨੋਜਬਗਾਢਾ
ਜਦ (ਤੁਸੀਂ) ਦੂਜੀ ਭਾਰੀ ਢਮਕ ਸੁਣੋ,
ਜਨਿਯਹੁਤਰੁਨਿਕੂਪਤੇਕਾਢਾ॥੮॥
(ਤਾਂ) ਸਮਝਣਾ ਕਿ ਰਾਣੀ ਨੇ (ਡੋਲ) ਖੂਹ ਵਿਚੋਂ ਕਢਿਆ ਹੈ ॥੮॥
ਤਹਿਕਲਹੌਰੀਰਾਇਭਨਿਜੈ
ਉਥੇ ਇਕ ਲਹੌਰੀ ਰਾਇ (ਨਾਂ ਦਾ ਵਿਅਕਤੀ) ਦਸਿਆ ਜਾਂਦਾ ਸੀ।
ਜਾਸੰਗਤ੍ਰਿਯਕੋਹੇਤੁਕਹਿਜੈ
ਉਸ ਨਾਲ ਰਾਣੀ ਦਾ ਪ੍ਰੇਮ-ਸੰਬੰਧ ਕਿਹਾ ਜਾਂਦਾ ਸੀ।
ਲਯੋਤਿਸੀਕੋਤੁਰਤਮੰਗਾਇ
(ਰਾਣੀ ਨੇ) ਉਸ ਨੂੰ ਤੁਰਤ ਬੁਲਵਾ ਲਿਆ
ਭੋਗਕਿਯਾਅਤਿਰੁਚਿਉਪਜਾਇ॥੯॥
ਅਤੇ ਰੁਚੀ ਪੂਰਵਕ ਉਸ ਨਾਲ ਭੋਗ ਕੀਤਾ ॥੯॥
ਪ੍ਰਥਮਜਾਰਜਬਧਕਾਲਗਾਯੋ
ਜਦ ਯਾਰ ਨੇ ਪਹਿਲਾ ਜ਼ੋਰ ਲਗਾਇਆ
ਤਬਰਾਨੀਲੈਢੋਲਬਜਾਯੋ
ਤਦ ਰਾਣੀ ਨੇ (ਡੱਗਾ) ਲੈ ਕੇ ਢੋਲ ਵਜਾਇਆ।
ਜਬਤਿਹਲਿੰਗਸੁਭਗਤੇਕਾਢਾ
ਜਦ ਉਸ ਪੁਰਸ਼ ਨੇ ਇੰਦਰੀ ਨੂੰ ਯੋਨੀ ਤੋਂ ਬਾਹਰ ਕਢਿਆ,
ਤ੍ਰਿਯਦਿਯਢੋਲਢਮਾਕਾਗਾਢਾ॥੧੦॥
(ਤਦ) ਰਾਣੀ ਨੇ ਤਕੜੀ ਤਰ੍ਹਾਂ ਨਾਲ ਢੋਲ ਢਮਕਾਇਆ ॥੧੦॥
ਤਬਰਾਜੈਇਹਭਾਤਿਬਿਚਾਰੀ
ਤਦ ਰਾਜੇ ਨੇ ਇਸ ਤਰ੍ਹਾਂ ਸੋਚਿਆ
ਡੋਰਿਕੂਪਤੇਨਾਰਿਨਿਕਾਰੀ
ਕਿ ਰਾਣੀ ਨੇ ਰੱਸੀ ਖੂਹ ਵਿਚੋਂ ਕਢੀ ਹੈ।
ਤਿਨਤ੍ਰਿਯਭੋਗਜਾਰਸੌਕੀਨਾ
ਉਸ ਇਸਤਰੀ ਨੇ ਯਾਰ ਨਾਲ ਰਮਣ ਵੀ ਕੀਤਾ
ਰਾਜਾਸੁਨਤਦਮਾਮੋਦੀਨਾ॥੧੧॥
ਅਤੇ ਰਾਜੇ ਦੇ ਸੁਣਨ ਲਈ ਢੋਲ ਵੀ ਵਜਾ ਦਿੱਤਾ ॥੧੧॥
ਪ੍ਰਥਮਜਾਰਸੌਭੋਗਕਮਾਯੋ
ਪਹਿਲਾਂ ਯਾਰ ਨਾਲ ਰਮਣ ਕੀਤਾ।
ਬਹੁਰੋਢੋਲਢਮਾਕਸੁਨਾਯੋ
ਫਿਰ (ਰਾਜੇ ਨੂੰ) ਢੋਲ ਦੀ ਢਮਕ ਵੀ ਸੁਣਾ ਦਿੱਤੀ।
ਭੂਪਕ੍ਰਿਯਾਕਬਹੂੰਬਿਚਾਰੀ
ਰਾਜੇ ਨੇ ਇਸ ਕ੍ਰਿਆ ਨੂੰ ਬਿਲਕੁਲ ਨਾ ਸਮਝਿਆ
ਕਹਾਚਰਿਤ੍ਰਕਿਯਾਇਮਨਾਰੀ॥੧੨॥
ਕਿ ਰਾਣੀ ਨੇ ਕੀ ਚਰਿਤ੍ਰ ਕੀਤਾ ਹੈ ॥੧੨॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਸਤਾਸੀਚਰਿਤ੍ਰਸਮਾਪਤਮਸਤੁਸੁਭਮਸਤੁ॥੩੮੭॥੬੯੨੩॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੮੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੮੭॥੬੯੨੩॥ ਚਲਦਾ॥
ਚੌਪਈ
ਚੌਪਈ:
ਸਿੰਘਨਰਿੰਦਰਭੂਪਇਕਨ੍ਰਿਪਬਰ
ਨਰਿੰਦ੍ਰ ਸਿੰਘ ਨਾਂ ਦਾ ਇਕ ਉੱਤਮ ਰਾਜਾ ਸੀ।
ਨ੍ਰਿਪਬਰਵਤੀਨਗਰਜਾਕੋਘਰ
ਉਹ ਦਾ ਨ੍ਰਿਪਬਰਵਤੀ ਨਗਰ ਵਿਚ ਘਰ ਸੀ।