ਸਕਤਨਕੋਈਪਛਾਨਿਕਰਿਚੰਚਲਾਨਕੇਕਾਜ॥੧੧॥
ਇਸਤਰੀਆਂ ਦੇ ਕੰਮਾਂ ਨੂੰ ਕੋਈ ਵੀ ਪਛਾਣ ਨਹੀਂ ਸਕਿਆ ॥੧੧॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਪਚਾਸੀਚਰਿਤ੍ਰਸਮਾਪਤਮਸਤੁਸੁਭਮਸਤੁ॥੩੮੫॥੬੯੦੧॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੮੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੮੫॥੬੯੦੧॥ ਚਲਦਾ॥
ਚੌਪਈ॥
ਚੌਪਈ:
ਬੀਰਕੇਤੁਇਕਭੂਪਭਨਿਜੈ॥
ਬੀਰ ਕੇਤੁ ਨਾਂ ਦਾ ਇਕ ਰਾਜਾ ਸੁਣੀਂਦਾ ਸੀ।
ਬੀਰਪੁਰੀਤਿਹਨਗਰਕਹਿਜੈ॥
ਉਸ ਦੇ ਨਗਰ ਦਾ ਨਾਂ ਬੀਰਪੁਰੀ ਸੀ।
ਸ੍ਰੀਦਿਨਦੀਪਕਦੇਤਿਹਰਾਨੀ॥
ਦਿਨ ਦੀਪਕ ਦੇ (ਦੇਈ) ਉਸ ਦੀ ਰਾਣੀ ਸੀ।
ਸੁੰਦਰਿਭਵਨਚਤੁਰਦਸਜਾਨੀ॥੧॥
(ਉਹ) ਚੌਦਾਂ ਲੋਕਾਂ ਵਿਚ ਸੁੰਦਰ ਮੰਨੀ ਜਾਂਦੀ ਸੀ ॥੧॥
ਰਾਇਗੁਮਾਨੀਤਹਇਕਛਤ੍ਰੀ॥
ਗੁਮਾਨੀ ਰਾਇ ਨਾਂ ਦਾ ਉਥੇ ਇਕ ਛਤ੍ਰੀ ਸੀ,
ਸੂਰਬੀਰਬਲਵਾਨਧਰਤ੍ਰੀ॥
ਜੋ ਸ਼ੂਰਬੀਰ, ਬਲਵਾਨ ਅਤੇ ਅਸ੍ਰਧਾਰੀ ਸੀ।
ਇਕਸੁੰਦਰਅਰਚਤੁਰਾਮਹਾ॥
ਉਹ ਇਕ ਸੁੰਦਰ ਅਤੇ ਦੂਜਾ ਚਤੁਰ ਸੀ,
ਜਿਹਸਮਉਪਜਾਕੋਈਨਕਹਾ॥੨॥
ਜਿਸ ਵਰਗਾ ਕੋਈ ਕਿਤੇ ਨਹੀਂ ਪੈਦਾ ਹੋਇਆ ਸੀ ॥੨॥
ਰਾਜਤਰੁਨਿਜਬਤਾਹਿਨਿਹਾਰਿਯੋ॥
ਰਾਣੀ ਨੇ ਜਦ ਉਸ ਨੂੰ ਵੇਖਿਆ (ਤਾਂ ਉਸ)
ਇਹੈਚੰਚਲਾਚਿਤਬਿਚਾਰਿਯੋ॥
ਇਸਤਰੀ ਨੇ ਮਨ ਵਿਚ ਵਿਚਾਰ ਕੀਤਾ।
ਕਹੋਚਰਿਤ੍ਰਕਵਨਸੋਕੀਜੈ॥
ਦਸੋ, ਕਿਹੜਾ ਚਰਿਤ੍ਰ ਕੀਤਾ ਜਾਵੇ,
ਜਿਹਬਿਧਿਪਿਯਸੌਭੋਗਕਰੀਜੈ॥੩॥
ਜਿਸ ਢੰਗ ਨਾਲ ਪ੍ਰਿਯ ਦਾ ਸੰਯੋਗ ਸੁਖ ਪ੍ਰਾਪਤ ਕੀਤਾ ਜਾ ਸਕੇ ॥੩॥
ਬੀਰਮਤੀਇਕਸਖੀਸ੍ਯਾਨੀ॥
(ਉਸ ਦੀ) ਬੀਰ ਮਤੀ ਨਾਂ ਦੀ ਇਕ ਸਿਆਣੀ ਸਖੀ ਸੀ।
ਕਾਨਿਲਾਗਿਭਾਖ੍ਯੋਤਿਹਰਾਨੀ॥
ਉਸ ਨੂੰ ਰਾਣੀ ਨੇ ਕੰਨ ਦੇ ਨੇੜੇ ਕਰ ਕੇ ਕਿਹਾ
ਰਾਇਗੁਮਾਨੀਕੌਲੈਕੈਆਇ॥
ਕਿ ਗੁਮਾਨੀ ਰਾਇ ਨੂੰ ਲੈ ਕੇ ਆ
ਜਿਹਤਿਹਬਿਧਿਮੁਹਿਦੇਹੁਮਿਲਾਇ॥੪॥
ਅਤੇ ਜਿਵੇਂ ਕਿਵੇਂ ਕਰ ਕੇ (ਉਹ) ਮੈਨੂੰ ਮਿਲਾ ਦੇ ॥੪॥
ਸਖੀਬ੍ਰਿਥਾਸਭਭਾਖਿਸੁਨਾਈ॥
(ਉਸ) ਸਖੀ ਨੇ (ਜਾ ਕੇ ਗੁਮਾਨੀ ਰਾਇ ਨੂੰ) ਸਾਰੀ ਬਿਰਥਾ ਕਹਿ ਕੇ ਸੁਣਾ ਦਿੱਤੀ।
ਜ੍ਯੋਂਰਾਨੀਕਹਿਤਾਹਿਸੁਨਾਈ॥
ਜਿਵੇਂ ਰਾਣੀ (ਨੇ ਕਹੀ ਸੀ, ਉਵੇਂ) ਉਸ ਨੂੰ ਕਹਿ ਕੇ ਸੁਣਾ ਦਿੱਤੀ।
ਜਿਹਤਿਹਬਿਧਿਤਾਕਹਉਰਝਾਈ॥
ਜਿਵੇਂ ਕਿਵੇਂ ਕਰ ਕੇ ਉਸ ਨੂੰ ਉਲਝਾ ਲਿਆ
ਆਨਿਕੁਅਰਕੌਦਯੋਮਿਲਾਈ॥੫॥
ਅਤੇ ਲਿਆ ਕੇ ਰਾਣੀ ਨੂੰ ਮਿਲਾ ਦਿੱਤਾ ॥੫॥
ਭਾਤਿਭਾਤਿਤਿਹਸਾਥਬਿਹਾਰੀ॥
(ਰਾਣੀ ਨੇ) ਭਾਂਤ ਭਾਂਤ ਦਾ ਉਸ ਨਾਲ ਰਮਣ ਕੀਤਾ।
ਭੋਗਕਰਤਬੀਤੀਨਿਸੁਸਾਰੀ॥
ਸੰਯੋਗ ਕਰਦਿਆਂ ਸਾਰੀ ਰਾਤ ਬੀਤ ਗਈ।
ਤਬਲਗਿਆਇਗਯੋਤਹਰਾਜਾ॥
ਤਦ ਤਕ ਉਥੇ ਰਾਜਾ ਆ ਗਿਆ।
ਇਹਬਿਧਿਚਰਿਤਚੰਚਲਾਸਾਜਾ॥੬॥
ਤਾਂ (ਉਸ) ਇਸਤਰੀ ਨੇ ਇਸ ਤਰ੍ਹਾਂ ਚਰਿਤ੍ਰ ਖੇਡਿਆ ॥੬॥
ਤੀਛਨਖੜਗਹਾਥਮਹਿਲਯੋ॥
(ਉਸ ਨੇ) ਹੱਥ ਵਿਚ ਤਿਖੀ ਤਲਵਾਰ ਲੈ ਲਈ
ਲੈਮਿਤਹਿਕੇਸਿਰਮਹਿਦਯੋ॥
ਅਤੇ ਲੈ ਕੇ ਮਿਤਰ ਦੇ ਸਿਰ ਵਿਚ ਮਾਰੀ।
ਟੂਕਟੂਕਕਰਿਤਾਕੇਅੰਗਾ॥
ਉਸ ਦੇ ਅੰਗਾਂ ਨੂੰ ਟੋਟੇ ਟੋਟੇ ਕਰ ਦਿੱਤਾ
ਬਚਨਕਹਾਰਾਜਾਕੇਸੰਗਾ॥੭॥
ਅਤੇ ਰਾਜੇ ਨੂੰ (ਇਸ ਤਰ੍ਹਾਂ) ਕਿਹਾ ॥੭॥
ਚਲੋਭੂਪਇਕਚਰਿਤਦਿਖਾਊ॥
ਹੇ ਰਾਜਨ! ਚਲੋ, ਤੁਹਾਨੂੰ ਇਕ ਚਰਿਤ੍ਰ ਵਿਖਾਵਾਂ
ਗੌਸਮਰਾਤਿਬਤੁਮੈਲਖਾਊ॥
ਅਤੇ ਗੌਂਸ ਦਾ ਦਰਜਾ ਪ੍ਰਾਪਤ ਕਰਨ ਵਾਲਾ (ਪੀਰ) ਦਿਖਾਵਾਂ। (ਵਿਸ਼ੇਸ਼: ਅਜਿਹੇ ਪੀਰ ਜੋ ਧਿਆਨ-ਮਗਨ ਅਵਸਥਾ ਵਿਚ ਆਪਣੇ ਸ਼ਰੀਰ ਦੇ ਅੰਗ ਵੱਖ ਵੱਖ ਕਰ ਦਿੰਦੇ ਦਸੇ ਜਾਂਦੇ ਹਨ)।
ਰਾਇਚਰਿਤਕਛਹੂੰਨਬਿਚਾਰਿਯੋ॥
ਰਾਜੇ ਨੇ ਚਰਿਤ੍ਰ ਬਾਰੇ ਕੁਝ ਨਾ ਵਿਚਾਰਿਆ
ਮ੍ਰਿਤਕਪਰਾਤਿਹਮਿਤ੍ਰਨਿਹਾਰਿਯੋ॥੮॥
ਅਤੇ (ਉਥੇ) ਉਸ ਦੇ ਮਰੇ ਪਏ ਮਿਤਰ ਨੂੰ ਵੇਖਿਆ ॥੮॥
ਤਾਕੌਗੌਸਕੁਤੁਬਕਰਿਮਾਨਾ॥
ਉਸ ਨੂੰ (ਰਾਜੇ ਨੇ) ਗੌਂਸ ਕੁਤੁਬ ਪੀਰ ਕਰ ਕੇ ਮੰਨ ਲਿਆ।
ਭੇਦਅਭੇਦਨਮੂੜਪਛਾਨਾ॥
(ਉਸ) ਮੂਰਖ ਨੇ ਭੇਦ ਅਭੇਦ ਨੂੰ ਨਹੀਂ ਸਮਝਿਆ।
ਤ੍ਰਸਤਹਾਥਤਾਕੌਨਲਗਾਯੋ॥
ਡਰਦੇ ਹੋਇਆਂ ਉਸ ਨੂੰ ਹੱਥ ਨਾ ਲਗਾਇਆ
ਪੀਰਪਛਾਨਿਜਾਰਫਿਰਆਯੋ॥੯॥
ਅਤੇ ਯਾਰ ਨੂੰ ਪੀਰ ਸਮਝ ਕੇ ਪਰਤ ਆਇਆ ॥੯॥
ਦੋਹਰਾ॥
ਦੋਹਰਾ:
ਪ੍ਰਥਮਭੋਗਤਾਸੌਕਿਯਾਬਹੁਰੋਦਿਯਾਸੰਘਾਰਿ॥
ਪਹਿਲਾਂ ਉਸ ਨਾਲ ਸੰਯੋਗ ਕੀਤਾ ਅਤੇ ਫਿਰ ਮਾਰ ਦਿੱਤਾ।
ਮੂੜਭੂਪਇਹਛਲਛਲਾਸਕਾਨਭੇਦਬਿਚਾਰ॥੧੦॥
ਮੂਰਖ ਰਾਜਾ ਇਸ ਛਲ ਨਾਲ ਛਲਿਆ ਗਿਆ ਅਤੇ ਭੇਦ ਨੂੰ ਵਿਚਾਰ ਨਾ ਸਕਿਆ ॥੧੦॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਛਿਆਸੀਚਰਿਤ੍ਰਸਮਾਪਤਮਸਤੁਸੁਭਮਸਤੁ॥੩੮੬॥੬੯੧੧॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੮੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੮੬॥੬੯੧੧॥ ਚਲਦਾ॥
ਚੌਪਈ॥
ਚੌਪਈ:
ਮਾਰਵਾਰਇਕਭੂਪਭਨਿਜੈ॥
ਮਾਰਵਾੜ ਵਿਚ ਇਕ ਰਾਜਾ ਦਸਿਆ ਜਾਂਦਾ ਸੀ।
ਚੰਦ੍ਰਸੈਨਤਿਹਨਾਮਕਹਿਜੈ॥
ਉਸ ਦਾ ਨਾਂ ਚੰਦ੍ਰ ਸੈਨ ਕਿਹਾ ਜਾਂਦਾ ਸੀ।
ਸ੍ਰੀਜਗਮੋਹਨਦੇਤਿਹਨਾਰਿ॥
ਜਗਮੋਹਨ ਦੇ (ਦੇਈ) ਉਸ ਦੀ ਰਾਣੀ ਸੀ।
ਘੜੀਆਪੁਜਨੁਬ੍ਰਹਮਸੁਨਾਰ॥੧॥
(ਉਹ ਇਤਨੀ ਸੁੰਦਰ ਸੀ) ਮਾਨੋ ਵਿਧਾਤਾ ਨੇ ਆਪ ਉਹ ਇਸਤਰੀ ਘੜੀ ਹੋਵੇ ॥੧॥