GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1337
Display Settings
ਭੇਦਅਭੇਦਨਹਿਨੈਕੁਬਿਚਰੋ॥੧੧॥
(ਇਸ ਵਿਚ) ਕਿਸੇ ਪ੍ਰਕਾਰ ਦਾ ਕੋਈ ਭੇਦ ਅਭੇਦ ਨਾ ਵਿਚਾਰੋ ॥੧੧॥
ਜਬਹੀਘਾਤਨਾਰਿਤਿਨਪਾਈ
ਜਦ ਉਸ ਇਸਤਰੀ ਨੂੰ ਮੌਕਾ ਲਗਿਆ,
ਬਾਜੂਬੰਦਲਯੋਸਰਕਾਈ
ਤਾਂ ਬਾਜੂਬੰਦ ਨੂੰ ਖਿਸਕਾ ਲਿਆ।
ਅਪਨੀਕਬਜਕਾਢਿਕਰਿਲਈ
ਆਪਣੀ ਰਸੀਦ ('ਕਬਜ') ਕਢ ਲਈ
ਸਤਕੀਡਾਰਿਤਵਨਮੈਗਈ॥੧੨॥
ਅਤੇ ਸੌ (ਰੁਪੈਏ ਦੀ ਲਿਖ ਕੇ) ਉਸ ਵਿਚ ਪਾ ਚਲੀ ਗਈ ॥੧੨॥
ਕਿਤਕਦਿਨਨਕਹਿਦੇਹਰੁਪਇਯਾ
ਕਿਤਨੇ ਦਿਨਾਂ ਬਾਦ (ਸ਼ਾਹ ਨੇ) ਰੁਪੈਯਾ ਦੇਣ ਲਈ ਕਿਹਾ
ਪਠੈਦਯੋਇਕਤਾਹਿਮਨਇਯਾ
ਅਤੇ ਉਥੇ ਇਕ ਬੰਦਾ ('ਮਨਇਯਾ' ਮਨੁੱਖ) ਭੇਜ ਦਿੱਤਾ
ਏਕਹਜਾਰਤਹਾਤੋਲ੍ਯਾਵਹੁ
ਕਿ (ਉਹ) ਉਥੋਂ ਇਕ ਹਜ਼ਾਰ ਰੁਪੈਯਾ ਲੈ ਆਵੇ
ਆਨਿਬਨਿਜਕੋਕਾਜਚਲਾਵਹੁ॥੧੩॥
ਅਤੇ ਲਿਆ ਕੇ ਵਪਾਰ ਦਾ ਕੰਮ ਚਲਾਵੇ ॥੧੩॥
ਤਿਨਕਹਜਾਰਤਾਕੌਦਿਯਾ
ਉਸ (ਇਸਤਰੀ) ਨੇ ਉਸ ਨੂੰ ਇਕ ਹਜ਼ਾਰ ਰੁਪੈਯਾ ਨਾ ਦਿੱਤਾ।
ਜਿਯਮੈਕੋਪਸਾਹਤਬਕਿਯਾ
ਤਦ ਸ਼ਾਹ ਨੇ ਮਨ ਵਿਚ ਗੁੱਸਾ ਕੀਤਾ।
ਬਾਧਿਲੈਗਯੋਤਾਕਹਤਹਾ
ਉਸ ਨੂੰ ਬੰਨ੍ਹ ਕੇ ਉਥੇ ਲੈ ਗਿਆ
ਕਾਜੀਕੋਟਵਾਰਥੋਜਹਾ॥੧੪॥
ਜਿਥੇ ਕਾਜ਼ੀ ਅਤੇ ਕੋਤਵਾਲ ਸਨ ॥੧੪॥
ਮੋਤੇਬੀਸਲਾਖਇਨਲਿਯਾ
ਇਸ ਨੇ ਮੇਰੇ ਕੋਲੋਂ ਵੀਹ ਲੱਖ (ਰੁਪੈਯਾ) ਲਿਆ।
ਅਬਇਨਮੁਝੈਹਜਾਰਦਿਯਾ
ਹੁਣ ਇਸ ਨੇ ਮੈਨੂੰ ਇਕ ਹਜ਼ਾਰ ਵੀ ਨਹੀਂ ਦਿੱਤਾ।
ਕਹੀਸਭੋਸਰਖਤਤਿਹਹੇਰੋ
ਸਭ ਨੇ ਕਿਹਾ, ਇਸ ਦੀ ਰਸੀਦ ਵੇਖੋ।
ਇਨਕੋਅਬਹੀਨ੍ਯਾਇਨਿਬੇਰੋ॥੧੫॥
ਇਨ੍ਹਾਂ ਨਾਲ ਹੁਣ ਹੀ ਇਨਸਾਫ਼ ਦਾ ਨਿਬੇੜਾ ਕਰੋ ॥੧੫॥
ਛੋਰਿਸਰਖਤਹਿਸਭਨਨਿਹਾਰੋ
ਰਸੀਦ ਨੂੰ ਖੋਲ੍ਹ ਕੇ ਸਾਰਿਆਂ ਨੇ ਵੇਖਿਆ।
ਰੁਪਯਾਸੌਇਕਤਹਾਬਿਚਾਰੋ
ਉਥੇ ਕੇਵਲ ਇਕ ਸੌ ਰੁਪੈਯਾ (ਲਿਖਿਆ) ਵੇਖਿਆ।
ਸਾਚਾਤੇਝੂਠਾਤਿਹਕਿਯਾ
(ਉਸ ਨੇ) ਸੱਚੇ ਨੂੰ ਝੂਠਾ ਕਰ ਦਿੱਤਾ
ਸਭਧਨੁਹਰੋਕਾਢਿਤਿਹਦਿਯਾ॥੧੬॥
ਅਤੇ (ਉਹ) ਸਾਰਾ ਧਨ ਹਰ ਲਿਆ (ਜੋ ਉਸ ਨੇ) ਕਢ ਕੇ ਉਸ ਨੂੰ ਦਿੱਤਾ ਸੀ ॥੧੬॥
ਬਹੁਰਿਬਚਨਤਿਨਨਾਰਿਉਚਾਰੇ
ਫਿਰ ਉਸ ਇਸਤਰੀ ਨੇ ਸ਼ਾਹ ਨੂੰ ਕਿਹਾ,
ਮੈਰਹਤਹੌਗਾਵਤਿਹਾਰੇ
ਮੈਂ ਹੁਣ ਤੁਹਾਡੇ ਪਿੰਡ ਵਿਚ ਨਹੀਂ ਰਹਾਂਗੀ।
ਯੌਕਹਿਜਾਤਤਹਾਤੇਭਈ
ਇਹ ਕਹਿ ਕੇ ਉਥੋਂ ਚਲੀ ਗਈ।
ਸੋਫੀਯਹਿਕੂਟਿਭੰਗੇਰੀਗਈ॥੧੭॥
(ਉਹ) ਭੰਗ ਪੀਣ ਵਾਲੀ ਸੋਫ਼ੀ ਨੂੰ ਲੁਟ ਕੇ ਲੈ ਗਈ ॥੧੭॥
ਦੋਹਰਾ
ਦੋਹਰਾ:
ਨਿਰਧਨਤੇਧਨਵੰਤਭੀਕਰਿਤਿਹਧਨਕੀਹਾਨਿ
ਉਸ ਦੇ ਧਨ ਦੀ ਹਾਨੀ ਕਰ ਕੇ (ਭਾਵ ਲੁਟ ਕੇ) ਉਹ ਨਿਰਧਨ ਤੋਂ ਧਨਵਾਨ ਬਣ ਗਈ।
ਸੋਫੀਕਹਅਮਲਿਨਛਰਾਦੇਖਤਸਕਲਜਹਾਨ॥੧੮॥
ਸਾਰੇ ਜਹਾਨ ਦੇ ਵੇਖਦੇ ਹੋਇਆਂ (ਉਸ) ਸੋਫ਼ੀ ਨੂੰ ਅਮਲ ਕਰਨ ਵਾਲੀ ਨੇ ਛਲ ਲਿਆ ॥੧੮॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਚਉਰਾਸੀਚਰਿਤ੍ਰਸਮਾਪਤਮਸਤੁਸੁਭਮਸਤੁ॥੩੮੪॥੬੮੯੦॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੮੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੮੪॥੬੮੯੦॥ ਚਲਦਾ॥
ਚੌਪਈ
ਚੌਪਈ:
ਚਿਤ੍ਰਕੇਤੁਰਾਜਾਇਕਪੂਰਬ
ਪੂਰਬ ਵਿਚ ਇਕ ਚਿਤ੍ਰ ਕੇਤੁ ਨਾਂ ਦਾ ਰਾਜਾ ਸੀ
ਜਿਹਬਚਿਤ੍ਰਰਥਪੁਤ੍ਰਅਪੂਰਬ
ਜਿਸ ਦਾ ਬਚਿਤ੍ਰ ਰਥ ਨਾਂ ਦਾ ਅਦੁੱਤੀ ਪੁੱਤਰ ਸੀ।
ਚਿਤ੍ਰਾਪੁਰਨਗਰਤਿਹਸੋਹੈ
ਉਸ ਦਾ ਚਿਤ੍ਰਾਪੁਰ ਨਗਰ ਸ਼ੋਭਦਾ ਸੀ
ਜਿਹਢਿਗਦੇਵਦੈਤਪੁਰਕੋਹੈ॥੧॥
ਜਿਸ ਦੇ ਸਾਹਮਣੇ ਦੇਵਤਿਆਂ ਅਤੇ ਦੈਂਤਾਂ ਦੀਆਂ ਪੁਰੀਆਂ ਕੀ ਸਨ (ਭਾਵ ਕੁਝ ਵੀ ਨਹੀਂ ਸਨ) ॥੧॥
ਸ੍ਰੀਕਟਿਉਤਿਮਦੇਤਿਹਨਾਰੀ
ਉਸ ਦੇ ਘਰ ਕਟਿ ਉਤਿਮ ਦੇ (ਦੇਈ) ਨਾਂ ਦੀ ਇਸਤਰੀ ਸੀ।
ਸੂਰਜਵਤਤਿਹਧਾਮਦੁਲਾਰੀ
ਉਸ ਦੇ ਘਰ ਸੂਰਜ ਵਰਗੀ ਪੁੱਤਰੀ ਸੀ।
ਜਿਹਸਮਸੁੰਦਰਿਨਾਰਿਕੋਈ
ਜਿਸ ਵਰਗੀ ਹੋਰ ਕੋਈ ਸੁੰਦਰ ਇਸਤਰੀ ਨਹੀਂ ਸੀ।
ਆਗੇਭਈਪਾਛੇਹੋਈ॥੨॥
(ਉਹੋ ਜਿਹੀ) ਨਾ ਅਗੇ ਹੋਈ ਹੈ ਅਤੇ ਨਾ ਬਾਦ ਵਿਚ ਹੋਵੇਗੀ ॥੨॥
ਬਾਨੀਰਾਇਤਹਾਇਕਸਾਹਾ
ਬਾਨੀ ਰਾਇ ਨਾਂ ਦਾ ਉਥੇ ਇਕ ਸ਼ਾਹ ਸੀ,
ਜਿਹਮੁਖੁਸਮਸੁੰਦਰਿਨਹਿਮਾਹਾ
ਜਿਸ ਦੇ ਮੁਖ ਵਰਗਾ ਸੁੰਦਰ ਚੰਦ੍ਰਮਾ ('ਮਾਹਾ') ਵੀ ਨਹੀਂ ਸੀ।
ਸ੍ਰੀਗੁਲਜਾਰਰਾਇਸੁਤਤਾਕੇ
ਉਸ ਦੇ (ਘਰ) ਗੁਲਜ਼ਾਰ ਰਾਇ ਨਾਂ ਦਾ ਪੁੱਤਰ ਸੀ।
ਦੇਵਦੈਤਕੋਇਤੁਲਿਵਾਕੇ॥੩॥
ਦੇਵਤਿਆਂ ਅਤੇ ਦੈਂਤਾਂ ਵਿਚੋਂ ਕੋਈ ਵੀ ਉਸ ਦੇ ਬਰਾਬਰ ਨਹੀਂ ਸੀ ॥੩॥
ਰਾਜਸੁਤਾਤਾਕੋਲਖਿਰੂਪਾ
ਰਾਜ ਕੁਮਾਰੀ ਨੇ ਉਸ ਦਾ ਰੂਪ ਵੇਖਿਆ।
ਮੋਹਿਰਹੀਮਨਮਾਹਿਅਨੂਪਾ
ਮਨ ਵਿਚ (ਉਸ) ਅਨੂਪ ਉਤੇ ਮੋਹਿਤ ਹੋ ਗਈ।
ਏਕਸਹਚਰੀਤਹਾਪਠਾਈ
(ਉਸ ਨੇ) ਇਕ ਸਹੇਲੀ ਉਥੇ ਭੇਜੀ।
ਜਿਹਤਿਹਭਾਤਿਤਹਾਲੈਆਈ॥੪॥
(ਉਹ ਜਾ ਕੇ) ਜਿਵੇਂ ਕਿਵੇਂ ਉਸ ਨੂੰ ਉਥੇ ਲੈ ਆਈ ॥੪॥
ਮਿਲਤਕੁਅਰਿਤਾਸੌਸੁਖੁਪਾਯੋ
ਰਾਜ ਕੁਮਾਰੀ ਨੇ ਉਸ ਨੂੰ ਮਿਲ ਕੇ ਬਹੁਤ ਸੁਖ ਪ੍ਰਾਪਤ ਕੀਤਾ।
ਭਾਤਿਭਾਤਿਮਿਲਿਭੋਗਕਮਾਯੋ
(ਉਸ ਨਾਲ) ਮਿਲ ਕੇ ਭਾਂਤ ਭਾਂਤ ਦਾ ਰਮਣ ਕੀਤਾ।
ਚੁੰਬਨਭਾਤਿਭਾਤਿਕੇਲੀਏ
ਕਈ ਤਰ੍ਹਾਂ ਦੇ ਚੁੰਬਨ ਲਏ।
ਭਾਤਿਅਨਿਕਕੇਆਸਨਕੀਏ॥੫॥
ਅਨੇਕ ਢੰਗਾਂ ਦੇ ਆਸਣ ਕੀਤੇ ॥੫॥
ਤਬਲਗਿਮਾਤਪਿਤਾਤਹਆਯੋ
ਤਦ ਤਕ ਉਸ ਦੇ ਮਾਤਾ ਪਿਤਾ ਉਥੇ ਆ ਗਏ।
ਨਿਰਖਿਸੁਤਾਚਿਤਮੈਦੁਖਪਾਯੋ
(ਉਨ੍ਹਾਂ ਨੂੰ) ਵੇਖ ਕੇ ਰਾਜ ਕੁਮਾਰੀ ਨੇ ਮਨ ਵਿਚ ਦੁਖ ਮਹਿਸੂਸ ਕੀਤਾ।
ਕਿਹਛਲਸੌਇਹਦੁਹੂੰਸੰਘਾਰੋ
(ਸੋਚਣਾ ਲਗੀ ਕਿ) ਕਿਸੇ ਛਲ ਨਾਲ ਇਨ੍ਹਾਂ ਦੋਹਾਂ ਨੂੰ ਮਾਰ ਦਿਆਂ
ਛਤ੍ਰਜਾਰਕੇਸਿਰਪਰਢਾਰੋ॥੬॥
ਅਤੇ ਯਾਰ ਦੇ ਸਿਰ ਉਤੇ ਛਤ੍ਰ ਝੁਲਾ ਦਿਆਂ ॥੬॥
ਦੁਹੂੰਅਨਕੇਫਾਸੀਗਰੁਡਾਰੀ
ਦੋਹਾਂ (ਮਾਤਾ ਪਿਤਾ) ਦੇ ਗੱਲ ਵਿਚ ਫਾਹੀ ਪਾ ਦਿੱਤੀ
ਪਿਤਾਸਹਿਤਮਾਤਾਹਨਿਡਾਰੀ
ਅਤੇ ਪਿਤਾ ਸਮੇਤ ਮਾਤਾ ਨੂੰ ਮਾਰ ਦਿੱਤਾ।
ਫਾਸਕੰਠਤੇਲਈਨਕਾਰੀ
(ਫਿਰ ਉਨ੍ਹਾਂ ਦੇ) ਗਲਿਆਂ ਵਿਚ ਫਾਹੀ ਕਢ ਲਈ
ਬੋਲਿਲੋਗਸਭਐਸਉਚਾਰੀ॥੭॥
ਅਤੇ ਲੋਕਾਂ ਨੂੰ ਬੁਲਾ ਕੇ ਇਸ ਤਰ੍ਹਾਂ ਕਹਿਣ ਲਗੀ ॥੭॥
ਇਨਦੁਹੂੰਜੋਗਸਾਧਨਾਸਾਧੀ
ਇਨ੍ਹਾਂ ਦੋਹਾਂ ਨੇ ਯੋਗ ਸਾਧਨਾ ਕੀਤੀ ਹੈ।
ਨ੍ਰਿਪਰਾਨੀਜੁਤਪਵਨਅਰਾਧੀ
ਰਾਜੇ ਨੇ ਰਾਣੀ ਸਮੇਤ ਪ੍ਰਾਣਾਯਾਮ ਕੀਤਾ ਹੈ (ਅਰਥਾਤ ਪ੍ਰਾਣਾਂ ਨੂੰ ਦਸਮ ਦੁਆਰ ਚੜ੍ਹਾ ਲਿਆ ਹੈ)।
ਬਾਰਹਬਰਿਸਬੀਤਹੈਜਬਹੀ
ਜਦ ਬਾਰ੍ਹਾਂ ਸਾਲ ਬੀਤ ਜਾਣਗੇ,
ਜਗਿਹੈਛਾਡਿਤਾਰਿਯਹਿਤਬਹੀ॥੮॥
ਤਦ ਇਹ ਸਮਾਧੀ ਛਡ ਕੇ (ਭਾਵ-ਖੋਲ੍ਹ ਕੇ) ਜਾਗ ਜਾਣਗੇ ॥੮॥
ਤਬਲਗਿਤਾਤਦਿਯਾਮੁਹਿਰਾਜਾ
ਤਦ ਤਕ ਪਿਤਾ ਜੀ ਨੇ ਮੈਨੂੰ ਰਾਜ ਦਿੱਤਾ ਹੈ
ਰਾਜਸਾਜਕਾਸਕਲਸਮਾਜਾ
ਅਤੇ ਰਾਜ ਦਾ ਹੋਰ ਸਾਰਾ ਠਾਠ-ਬਾਠ (ਵੀ ਸੌਂਪਿਆ) ਹੈ।
ਤਬਲਗਿਤਾਕੋਰਾਜਕਮੈਹੋ
ਤਦ ਤਕ (ਮੈਂ) ਉਨ੍ਹਾਂ ਦਾ ਰਾਜ ਚਲਾਵਾਂਗੀ।
ਜਬਜਗਹੈਤਾਕੌਤਬਦੈਹੋ॥੯॥
ਜਦ ਉਹ ਜਾਗਣਗੇ ਤਾਂ ਉਨ੍ਹਾਂ ਨੂੰ ਦੇ ਦਿਆਂਗੀ ॥੯॥
ਇਹਛਲਤਾਤਮਾਤਕਹਘਾਈ
ਇਸ ਛਲ ਨਾਲ ਮਾਤਾ ਪਿਤਾ ਨੂੰ ਮਾਰ ਦਿੱਤਾ
ਲੋਗਨਸੌਇਹਭਾਤਿਜਨਾਈ
ਅਤੇ ਲੋਕਾਂ ਨੂੰ ਇਸ ਤਰ੍ਹਾਂ ਦਸ ਦਿੱਤਾ।
ਜਬਅਪਨੋਦ੍ਰਿੜਰਾਜਪਕਾਯੋ
ਜਦ ਉਸ ਨੇ ਆਪਣਾ ਰਾਜ ਪੱਕਾ ਕਰ ਲਿਆ।
ਛਤ੍ਰਮਿਤ੍ਰਕੇਸੀਸਫਿਰਾਯੋ॥੧੦॥
(ਤਦ ਫਿਰ) ਰਾਜ-ਛਤ੍ਰ ਮਿਤਰ ਦੇ ਸਿਰ ਉਤੇ ਝੁਲਾ ਦਿੱਤਾ ॥੧੦॥
ਦੋਹਰਾ
ਦੋਹਰਾ:
ਤਾਤਮਾਤਇਹਭਾਤਿਹਨਿਦਿਯੋਮਿਤ੍ਰਕੌਰਾਜ
ਮਾਤਾ ਪਿਤਾ ਨੂੰ ਇਸ ਤਰ੍ਹਾਂ ਮਾਰ ਦਿੱਤਾ ਮਿਤਰ ਨੂੰ ਰਾਜ ਦੇ ਦਿੱਤਾ।