ਜਾਤੇਨੀਦਭੂਖਿਸਭਭਾਗੀ॥
ਜਿਸ ਕਰ ਕੇ (ਉਸ ਦੀ) ਨੀਂਦਰ ਅਤੇ ਭੁਖ ਚਲੀ ਗਈ।
ਜਿਯਤੇਨ੍ਰਿਪਰੋਗੀਠਹਰਾਯੋ॥
(ਉਸ ਨੇ) ਮਨ ਵਿਚ ਰਾਜੇ ਨੂੰ ਰੋਗੀ ਠਹਿਰਾਇਆ
ਊਚਨੀਚਸਭਹੀਨਸੁਨਾਯੋ॥੩॥
ਅਤੇ ਵੱਡੇ ਛੋਟੇ ਸਭ ਨੂੰ ਦਸ ਦਿੱਤਾ ॥੩॥
ਖੀਂਧਏਕਰਾਜਾਪਰਧਰੀ॥
ਇਕ ਰਜ਼ਾਈ ('ਖੀਂਧ') ਰਾਜੇ ਉਤੇ ਪਾ ਦਿੱਤੀ
ਉਰਪਰਰਾਖਿਲੋਨਕੀਡਰੀ॥
ਅਤੇ ਛਾਤੀ ਉਤੇ ਲੂਣ ਦੀ ਡਲੀ ਰਖ ਦਿੱਤੀ।
ਅਗਨਿਸਾਥਤਿਹਅਧਿਕਤਪਾਈ॥
(ਫਿਰ) ਅਗਨੀ ਨਾਲ ਉਸ ਨੂੰ ਬਹੁਤ ਤਪਾਇਆ,
ਜੋਕਰਸਾਥਛੁਈਨਹਿਜਾਈ॥੪॥
ਜੋ ਹੱਥ ਨਾਲ ਛੋਹੀ ਤਕ ਨਹੀਂ ਜਾ ਸਕਦੀ ਸੀ ॥੪॥
ਚਾਰੋਓਰਦਾਬਿਅਸਲਿਯਾ॥
(ਉਸ ਨੂੰ) ਚੌਹਾਂ ਪਾਸਿਆਂ ਤੋਂ ਇਸ ਤਰ੍ਹਾਂ ਦਬ ਲਿਆ
ਮੁਖਤੇਤਾਹਿਨਬੋਲਨਦਿਯਾ॥
ਅਤੇ ਉਸ ਨੂੰ ਮੂੰਹ ਤੋਂ ਬੋਲਣ ਤਕ ਨਾ ਦਿੱਤਾ।
ਤਬਹੀਤਜਾਗਏਜਬਪ੍ਰਾਨਾ॥
ਤਦ ਹੀ (ਉਸ ਨੇ ਰਾਜੇ ਨੂੰ) ਛਡਿਆ, ਜਦ (ਉਸ ਦੇ) ਪ੍ਰਾਣ ਨਿਕਲ ਗਏ।
ਭੇਦਪੁਰਖਦੂਸਰੇਨਜਾਨਾ॥੫॥
ਪਰ ਕਿਸੇ ਦੂਜੇ ਪੁਰਸ਼ ਨੇ ਭੇਦ ਤਕ ਨਾ ਜਾਣਿਆ ॥੫॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਬਿਆਸੀਚਰਿਤ੍ਰਸਮਾਪਤਮਸਤੁਸੁਭਮਸਤੁ॥੩੮੨॥੬੮੬੩॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੮੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੮੨॥੬੮੬੩॥ ਚਲਦਾ॥
ਚੌਪਈ॥
ਚੌਪਈ:
ਸੁਨਹੁਚਰਿਤਇਕਅਵਰਨਰੇਸਾ॥
ਹੇ ਰਾਜਨ! ਇਕ ਹੋਰ ਚਰਿਤ੍ਰ ਸੁਣੋ।
ਨ੍ਰਿਪਇਕਝਾਰਖੰਡਕੇਦੇਸਾ॥
ਝਾਰਖੰਡ ਦੇਸ ਦਾ ਇਕ ਰਾਜਾ ਸੀ।
ਕੋਕਿਲਸੈਨਤਵਨਕੋਨਾਮਾ॥
ਕੋਕਿਲ ਸੈਨ ਉਸ ਦਾ ਨਾਂ ਸੀ।
ਮਤੀਕੋਕਿਲਾਵਾਕੀਬਾਮਾ॥੧॥
ਕੋਕਿਲਾ ਮਤੀ ਉਸ ਦੀ ਇਸਤਰੀ ਸੀ ॥੧॥
ਬਦਲੀਰਾਮਸਾਹਸੁਤਇਕਤਹ॥
ਉਥੇ ਬਦਲੀ ਰਾਮ ਨਾਂ ਦਾ ਇਕ ਸ਼ਾਹ ਦਾ ਪੁੱਤਰ ਸੀ।
ਜਿਹਸਮਸੁੰਦਰਕਹੂੰਨਜਗਮਹ॥
ਉਸ ਵਰਗਾ ਜਗਤ ਵਿਚ ਕੋਈ ਵੀ ਸੁੰਦਰ ਨਹੀਂ ਸੀ।
ਦ੍ਰਿਗਭਰਿਤਾਹਿਬਿਲੋਕਾਜਬਹੀ॥
ਰਾਣੀ ਨੇ ਜਦ ਉਸ ਨੂੰ ਅੱਖਾਂ ਨਾਲ ਚੰਗੀ ਤਰ੍ਹਾਂ ਵੇਖਿਆ,
ਰਾਨੀਭਈਕਾਮਬਸਿਤਬਹੀ॥੨॥
ਤਦ ਹੀ ਕਾਮ ਵਸ ਹੋ ਗਈ ॥੨॥
ਕਾਮਭੋਗਤਿਹਸਾਥਕਮਾਵੈ॥
(ਉਹ) ਉਸ ਨਾਲ ਕਾਮ-ਭੋਗ ਕਰਦੀ ਸੀ।
ਮੂੜਨਾਰਿਨਹਿਹ੍ਰਿਦੈਲਜਾਵੈ॥
ਮੂਰਖ ਇਸਤਰੀ (ਜ਼ਰਾ ਜਿੰਨੀ ਵੀ) ਹਿਰਦੇ ਵਿਚ ਲਜਾਂਦੀ ਨਹੀਂ ਸੀ।
ਜਬਰਾਜੈਇਹਬਾਤਪਛਾਨੀ॥
ਜਦ ਰਾਜੇ ਨੂੰ ਇਸ ਗੱਲ ਦਾ ਪਤਾ ਲਗਿਆ,
ਚਿਤਮਹਿਧਰੀਨਪ੍ਰਗਟਬਖਾਨੀ॥੩॥
ਤਾਂ ਮਨ ਵਿਚ ਰਖ ਲਈ, ਕਿਸੇ ਨੂੰ ਵੀ ਨਾ ਦਸੀ ॥੩॥
ਆਧੀਰੈਨਿਹੋਤਭੀਜਬਹੀ॥
ਜਦ ਅੱਧੀ ਰਾਤ ਹੋ ਗਈ,
ਰਾਜਾਦੁਰਾਖਾਟਤਰਤਬਹੀ॥
ਤਦ ਰਾਜਾ ਮੰਜੀ ਹੇਠ ਲੁਕ ਗਿਆ।
ਰਾਨੀਭੇਦਨਵਾਕੋਪਾਯੋ॥
ਰਾਣੀ ਨੇ ਉਸ ਦੇ ਭੇਦ ਨੂੰ ਨਾ ਸਮਝਿਆ
ਬੋਲਿਜਾਰਕੌਨਿਕਟਬੁਲਾਯੋ॥੪॥
ਅਤੇ ਯਾਰ ਨੂੰ ਆਪਣੇ ਕੋਲ ਬੁਲਾ ਲਿਆ ॥੪॥
ਰੁਚਿਭਰਿਭੋਗਤਵਨਸੌਕਰਾ॥
ਉਸ (ਯਾਰ) ਨਾਲ ਮਨ-ਇਛਿਤ ਭੋਗ ਕੀਤਾ।
ਖਾਟਤਰੇਰਾਜਾਲਹਿਪਰਾ॥
(ਇਸ ਸਮੇਂ) ਮੰਜੀ ਹੇਠਾਂ ਲੁਕਿਆ ਰਾਜਾ ਦਿਸ ਪਿਆ।
ਅਧਿਕਨਾਰਿਮਨਮਹਿਡਰਪਾਈ॥
ਰਾਣੀ ਮਨ ਵਿਚ ਬਹੁਤ ਡਰ ਗਈ
ਕਰੌਦੈਵਅਬਕਵਨਉਪਾਈ॥੫॥
(ਅਤੇ ਸੋਚਣ ਲਗੀ) ਹੇ ਦੈਵ! ਹੁਣ ਕੀ ਉਪਾ ਕਰਾਂ ॥੫॥
ਸੁਨੁਮੂਰਖਤੈਬਾਤਨਪਾਵੈ॥
(ਫਿਰ ਕਹਿਣ ਲਗੀ) ਹੇ ਮੂਰਖ! ਸੁਣ, ਤੂੰ ਗੱਲ ਨਹੀਂ ਸਮਝਦਾ।
ਨ੍ਰਿਪਨਾਰੀਕਹਹਾਥਲਗਾਵੈ॥
ਤੂੰ ਰਾਜੇ ਦੀ ਨਾਰੀ ਨੂੰ ਹੱਥ ਲਗਾਉਂਦਾ ਹੈਂ।
ਸੁੰਦਰਿਸੁਘਰਿਜੈਸੇਮੁਰਰਾਜਾ॥
ਜਿਹੋ ਜਿਹਾ ਮੇਰਾ ਰਾਜਾ ਸੁਘੜ ਅਤੇ ਸੁੰਦਰ ਹੈ,
ਤੈਸੋਦੁਤਿਯਨਬਿਧਨਾਸਾਜਾ॥੬॥
ਉਹੋ ਜਿਹਾ ਵਿਧਾਤਾ ਨੇ ਦੂਜਾ ਨਹੀਂ ਬਣਾਇਆ ਹੈ ॥੬॥
ਅੜਿਲ॥
ਅੜਿਲ:
ਜੋਪਰਨਰਕਹਪਿਯਬਿਨੁਨਾਰਿਨਿਹਾਰਈ॥
ਜੋ ਇਸਤਰੀ ਪਤੀ ਤੋਂ ਬਿਨਾ ਪਰਾਏ ਮਰਦ ਨੂੰ ਵੇਖਦੀ ਹੈ,
ਮਹਾਨਰਕਮਹਿਤਾਹਿਬਿਧਾਤਾਡਾਰਈ॥
ਉਸ ਨੂੰ ਵਿਧਾਤਾ ਮਹਾਨ ਨਰਕ ਵਿਚ ਸੁਟਦਾ ਹੈ।
ਨਿਜੁਪਤਿਸੁੰਦਰਛਾਡਿਨਤੁਮਹਿਨਿਹਾਰਿਹੌ॥
(ਮੈਂ) ਆਪਣਾ ਸੁੰਦਰ ਪਤੀ ਛਡ ਕੇ ਤੈਨੂੰ ਨਹੀਂ ਵੇਖਦੀ
ਹੋਨਿਜੁਕੁਲਕੀਤਜਿਕਾਨਿਨਧਰਮਹਿਟਾਰਿਹੌ॥੭॥
ਅਤੇ ਆਪਣੀ ਕੁਲ ਦੀ ਅਣਖ ਅਤੇ ਧਰਮ ਨੂੰ ਨਹੀਂ ਛਡਦੀ ॥੭॥
ਚੌਪਈ॥
ਚੌਪਈ:
ਜੈਸੋਅਤਿਸੁੰਦਰਮੇਰੋਬਰ॥
ਜਿਹੋ ਜਿਹਾ ਮੇਰਾ ਪਤੀ ਸੁੰਦਰ ਹੈ,
ਤੁਹਿਵਾਰੌਵਾਕੇਇਕਪਗਪਰ॥
ਤੇਰੇ ਵਰਗੇ (ਮੈਂ) ਉਸ ਦੇ ਇਕ ਪੈਰ ਤੋਂ ਵਾਰ ਦਿਆਂ।
ਤਿਹਤਜਿਤੁਹਿਕੈਸੇਹੂੰਨਭਜਿਹੋਂ॥
ਉਸ ਨੂੰ ਛਡ ਕੇ ਮੈਂ ਤੇਰੇ ਨਾਲ ਕਿਸੇ ਤਰ੍ਹਾਂ ਵੀ ਰਮਣ ਨਹੀਂ ਕਰ ਸਕਦੀ
ਲੋਕਲਾਜਕੁਲਕਾਨਿਨਤਜਿਹੋਂ॥੮॥
ਅਤੇ ਲੋਕ ਲਾਜ ਅਤੇ ਕੁਲ ਦੀ ਅਣਖ ਨੂੰ ਨਹੀਂ ਛਡ ਸਕਦੀ ॥੮॥
ਸੁਨਤਬਚਨਮੂਰਖਹਰਖਾਨ੍ਰਯੋ॥
ਇਹ ਗੱਲ ਸੁਣ ਕੇ ਮੂਰਖ (ਰਾਜਾ) ਪ੍ਰਸੰਨ ਹੋ ਗਿਆ