GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1334
Display Settings
ਅੜਿਲ
ਅੜਿਲ:
ਏਕਨਾਰਤਿਹਪਤਿਕੋਰੂਪਨਿਹਾਰਿਬਰ
ਇਕ ਇਸਤਰੀ ਉਸ ਦੇ ਪਤੀ ਨੂੰ ਵੇਖ ਕੇ, ਉਸ ਨਾਲ ਫਸ ਗਈ (ਭਾਵ ਮੋਹਿਤ ਹੋ ਗਈ)।
ਰਹੀਮੁਬਤਲਾਹ੍ਵੈਇਮਿਚਰਿਤਬਿਚਾਰਿਕਰਿ
(ਸੋਚਣ ਲਗੀ ਕਿ) ਕੋਈ ਵਿਚਾਰ ਪੂਰਵਕ ਚਰਿਤ੍ਰ ਕੀਤਾ ਜਾਏ।
ਇਹਨਿਰਖੇਬਿਨੁਚੈਨਮੋਕੌਪਲਪਰੈ
ਕਿਉਂਕਿ ਇਸ (ਪੀਰ) ਨੂੰ ਵੇਖੇ ਬਿਨਾ ਮੈਨੂੰ ਪਲ ਭਰ ਲਈ ਵੀ ਚੈਨ ਨਹੀਂ ਪੈਂਦਾ
ਹੋਜੌਨਿਰਖਤਹੌਤਾਹਿਤੁਰਾਰਹਿਤ੍ਰਿਯਕਰੈ॥੩॥
ਅਤੇ ਜੇ ਵੇਖਦੀ ਹਾਂ ਤਾਂ ਉਸ ਦੀ ਇਸਤਰੀ ਝਗੜਾ ਕਰਦੀ ਹੈ ॥੩॥
ਚੌਪਈ
ਚੌਪਈ:
ਤਿਸੀਤ੍ਰਿਯਾਕੇਧਾਮਸਿਧਾਈ
(ਆਖਿਰ ਸੋਚ ਵਿਚਾਰ ਕੇ ਉਹ) ਉਸ ਇਸਤਰੀ ਦੇ ਘਰ ਗਈ
ਬਹੁਤਕਭੇਟਅਸਰਫੀਲ੍ਯਾਈ
ਅਤੇ ਭੇਟਾ ਕਰਨ ਲਈ ਬਹੁਤ ਸਾਰੀਆਂ ਅਸ਼ਰਫ਼ੀਆਂ ਨਾਲ ਲਿਆਈ।
ਜੇਵਰਦੀਨੇਜਰੇਜਰਾਇਨ
(ਉਸ ਨੂੰ) ਸੋਨੇ ਦੇ ਜੜਾਊ ਜ਼ੇਵਰ ਦਿੱਤੇ
ਜਿਨਕੋਸਕਤਅੰਤਕੋਈਪਾਇਨ॥੪॥
ਜਿਨ੍ਹਾਂ ਦਾ ਅੰਤ ਕੌਣ ਪਾ ਸਕਦਾ ਸੀ ॥੪॥
ਸੁਸਭਦਈਤਿਹਸਾਥਿਕਹਾਇਮਿ
ਉਹ ਸਭ ਕੁਝ ਉਸ ਦੇ ਕੇ ਇਸ ਤਰ੍ਹਾਂ ਕਿਹਾ
ਸਾਥਖਾਦਿਮਾਬਾਨੋਕੇਤਿਮਿ
ਖ਼ਾਦਮਾ ਬਾਨੋ ਨੂੰ,
ਏਕਹਿਆਸਹ੍ਯਾਂਮੈਆਈ
ਮੈਂ ਇਕ ਆਸ ਲੈ ਕੇ ਇਥੇ ਆਈ ਹਾਂ।
ਸੁਮੈਕਹਤਹੌਤੁਮੈਸੁਨਾਈ॥੫॥
ਹੁਣ ਮੈਂ ਉਹ ਤੁਹਾਨੂੰ ਕਹਿ ਕੇ ਸੁਣਾਂਦੀ ਹਾਂ ॥੫॥
ਗ੍ਰਿਹਅਪਨੇਹੀਮਦਰੋਚ੍ਵਾਇ
(ਮੈਂ) ਆਪਣੇ ਘਰ ਦੀ ਕਢੀ ਹੋਈ ਸ਼ਰਾਬ
ਖਾਨਾਅਨਿਕਭਾਤਿਕੇਲ੍ਯਾਇ
ਅਤੇ ਅਨੇਕ ਪ੍ਰਕਾਰ ਦੇ ਖਾਣੇ ਲਿਆਉਂਦੇ ਹਨ।
ਨਿਜੁਹਾਥਨਲੈਦੁਹੂੰਪਯਾਊ
ਆਪਣੇ ਹੱਥਾਂ ਨਾਲ (ਤੁਹਾਨੂੰ) ਦੋਹਾਂ ਨੂੰ ਪਿਆਵਾਂ (ਖੁਆਵਾਂ) ਗੀ
ਭੇਟਚੜਾਇਘਰਹਿਉਠਿਜਾਊ॥੬॥
ਅਤੇ ਭੇਟ ਚੜਾ ਕੇ ਘਰ ਨੂੰ ਚਲੀ ਜਾਵਾਂਗੀ ॥੬॥
ਸੋਈਮਦਲੈਤਹਾਸਿਧਾਈ
ਜੋ ਸ਼ਰਾਬ ਉਸ ਨੇ ਸੱਤ ਵਾਰ ਕਈ ਢੰਗਾਂ ਨਾਲ ਕਢੀ ਸੀ,
ਸਾਤਬਾਰਬਹੁਭਾਤਿਚੁਆਈ
ਉਹੀ ਲੈ ਕੇ ਉਥੇ ਗਈ ਸੀ।
ਨਿਜੁਹਾਥਨਲੈਦੁਹੂੰਪਿਯਾਯੋ
ਆਪਣੇ ਹੱਥਾਂ ਨਾਲ ਦੋਹਾਂ ਨੂੰ ਪਿਲਾਈ
ਅਧਿਕਮਤਕਰਿਸੇਜਸੁਆਯੋ॥੭॥
ਅਤੇ ਬਹੁਤ ਨਸ਼ਿਆ ਕੇ ਸੇਜ ਉਤੇ ਸੰਵਾ ਦਿੱਤਾ ॥੭॥
ਸੋਈਲਖੀਪੀਰਤ੍ਰਿਯਜਬਹੀ
ਜਦੋਂ ਪੀਰ ਦੀ ਇਸਤਰੀ ਨੂੰ ਸੁੱਤਾ ਹੋਇਆ ਵੇਖਿਆ
ਨੈਨਸੈਨਦੈਤਿਹਪ੍ਰਤਿਤਬਹੀ
ਤਾਂ ਉਸ (ਪੀਰ) ਨੂੰ ਅੱਖ ਦਾ ਇਸ਼ਾਰਾ ਕੀਤਾ।
ਤਾਕੇਧਰਿਛਤਿਯਾਪਰੁਚੂਤ੍ਰਨ
(ਪੀਰ ਦੀ) ਇਸਤਰੀ ਦੀ ਛਾਤੀ ਉਤੇ ਨਿਤੰਬ ਟਿਕਾ ਕੇ
ਕਾਮਭੋਗਕੀਨਾਤਿਹਪਤਿਤਨ॥੮॥
ਉਸ ਦੇ ਪਤੀ ਨਾਲ ਕਾਮ-ਕ੍ਰੀੜਾ ਕੀਤੀ ॥੮॥
ਸੋਵਤਰਹੀਚੜੇਮਦਨਾਰੀ
(ਪੀਰ ਦੀ) ਇਸਤਰੀ (ਸ਼ਰਾਬ ਦੇ) ਨਸ਼ੇ ਵਿਚ ਬੇਹੋਸ਼ ਸੁਤੀ ਰਹੀ
ਭੇਦਅਭੇਦਕੀਗਤਿਬਿਚਾਰੀ
ਅਤੇ ਭੇਦ ਅਭੇਦ ਦੀ ਗਤਿ ਨੂੰ ਵਿਚਾਰ ਨਾ ਸਕੀ।
ਚੀਠੀਏਕਲਿਖੀਨਿਜਅੰਗਾ
ਉਸ (ਇਸਤਰੀ) ਨੇ ਆਪਣੇ ਹੱਥ ਨਾਲ ਚਿੱਠੀ ਲਿਖੀ
ਬਾਧਿਗਈਤਾਕੇਸਿਰਸੰਗਾ॥੯॥
ਅਤੇ ਪੀਰ ਦੀ ਇਸਤਰੀ ਦੇ ਸਿਰ ਨਾਲ ਬੰਨ੍ਹ ਕੇ ਚਲੀ ਗਈ ॥੯॥
ਜੋਤ੍ਰਿਯਖ੍ਯਾਲਤ੍ਰਿਯਨਕੇਪਰਿਹੈ
(ਚਿੱਠੀ ਵਿਚ ਲਿਖ ਗਈ) ਜੋ ਇਸਤਰੀ (ਹੋਰਨਾਂ) ਇਸਤਰੀਆਂ ਦੇ ਖ਼ਿਆਲ ਪੈ ਜਾਂਦੀ ਹੈ,
ਤਾਕੀਬਿਧਿਐਸੀਗਤਿਕਰਿਹੈ
ਤਾਂ ਵਿਧਾਤਾ ਉਨ੍ਹਾਂ ਦੀ ਇਸੇ ਤਰ੍ਹਾਂ ਦੀ ਹਾਲਤ ਕਰਦਾ ਹੈ।
ਤਾਤੇਤੁਮਤ੍ਰਿਯਐਸਕੀਜੈ
ਇਸ ਲਈ ਹੇ ਇਸਤਰੀ! ਤੂੰ ਇਸ ਤਰ੍ਹਾਂ ਨਾ ਕਰਿਆ ਕਰ
ਬੁਰੋਸੁਭਾਇਸਕਲਤਜਿਦੀਜੈ॥੧੦॥
ਅਤੇ ਆਪਣਾ ਸਾਰਾ ਭੈੜਾ ਸੁਭਾ ਛਡ ਦੇ ॥੧੦॥
ਦੋਹਰਾ
ਦੋਹਰਾ:
ਕੇਸਪਾਸਤੇਛੋਰਿਕੈਬਾਚਤਪਤਿਯਾਅੰਗ
(ਉਸ ਇਸਤਰੀ ਨੇ) ਵਾਲਾਂ ਦੀਆਂ ਜ਼ੁਲਫ਼ਾਂ ਨਾਲੋਂ ਖੋਲ੍ਹ ਕੇ ਚਿੱਠੀ ਪੜ੍ਹੀ।
ਤਾਦਿਨਤੇਤ੍ਰਿਯਤਜਿਦਿਯਾਬਾਦਤ੍ਰਿਯਨਕੇਸੰਗ॥੧੧॥
ਉਸੇ ਦਿਨ ਤੋਂ ਉਸ ਇਸਤਰੀ ਨੇ ਹੋਰਨਾਂ ਇਸਤਰੀਆਂ ਨਾਲ ਝਗੜਾ ਕਰਨਾ ਛਡ ਦਿੱਤਾ ॥੧੧॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਇਕਆਸੀਚਰਿਤ੍ਰਸਮਾਪਤਮਸਤੁਸੁਭਮਸਤੁ॥੩੮੧॥੬੮੫੮॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੮੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੮੧॥੬੮੫੮॥ ਚਲਦਾ॥
ਚੌਪਈ
ਚੌਪਈ:
ਬਿਸਨਧੁਜਾਇਕਭੂਪਸੁਲਛਨ
ਬਿਸ਼ਨ ਧੁਜਾ ਨਾਂ ਦਾ ਇਕ ਸੁਲਖਣਾ ਰਾਜਾ ਸੀ,
ਬਿਸਨਪੁਰੀਜਾਕੀਦਿਸਿਦਛਿਨ
ਜਿਸ ਦੀ ਬਿਸ਼ਨਪੁਰੀ (ਨਗਰੀ) ਦੱਖਣ ਦਿਸ਼ਾ ਵਿਚ ਸੀ।
ਸ੍ਰੀਮਨਿਨੀਲਮਤੀਤਿਹਰਾਨੀ
ਨੀਲ ਮਨਿ ਮਤੀ ਉਸ ਦੀ ਰਾਣੀ ਸੀ,
ਸੁੰਦਰਿਸਕਲਭਵਨਮੌਜਾਨੀ॥੧॥
ਜੋ ਸਾਰਿਆਂ ਲੋਕਾਂ ਵਿਚ ਸੁੰਦਰ ਮੰਨੀ ਜਾਂਦੀ ਸੀ ॥੧॥
ਅਛਲੀਰਾਇਏਕਤਹਛਤ੍ਰੀ
ਉਥੇ ਅਛਲੀ ਰਾਇ ਨਾਂ ਦਾ ਇਕ ਛਤ੍ਰੀ ਸੀ,
ਸੂਰਬੀਰਬਲਵਾਨਨਿਛਤ੍ਰੀ
ਜੋ ਬਹੁਤ ਸ਼ੂਰਵੀਰ, ਬਲਵਾਨ ਅਤੇ 'ਨਿਛਤ੍ਰੀ' (ਸ਼ਸਤ੍ਰ ਸਹਿਤ ਅਥਵਾ ਛਤ੍ਰ ਤੋਂ ਰਹਿਤ) ਸੀ।
ਬਦਨਪ੍ਰਭਾਤਿਹਜਾਤਭਾਖੀ
ਉਸ ਦੇ ਮੁਖ ਦੀ ਸੁੰਦਰਤਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ।
ਜਨੁਮੁਖਚੀਰਚਾਦਕੀਰਾਖੀ॥੨॥
(ਇੰਜ ਲਗਦਾ ਸੀ) ਮਾਨੋ ਚੰਦ੍ਰਮਾ (ਦੀ ਕਲਾ) ਨੂੰ ਚੀਰ ਕੇ ਮੁਖ ਵਿਚ ਰਖ ਦਿੱਤਾ ਹੋਵੇ ॥੨॥
ਤ੍ਰਿਯਕੀਪ੍ਰੀਤਿਤਵਨਸੌਲਾਗੀ
ਰਾਣੀ ਦੀ ਪ੍ਰੀਤ ਉਸ ਨਾਲ ਲਗ ਗਈ,