GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1333
Display Settings
ਭਾਖੀਨਾਥਮਾਤਹੈਮੋਰੀ
(ਇਸਤਰੀ ਨੇ) ਕਿਹਾ, ਹੇ ਨਾਥ! ਮੇਰੀ ਮਾਤਾ ਹੈ।
ਹਮਪਹਿਤੋਨਹਿਜਾਤਜਗਾਈ
ਮੇਰੇ ਕੋਲੋਂ (ਇਸ ਨੂੰ) ਜਗਾਇਆ ਨਹੀਂ ਜਾ ਸਕਦਾ
ਤੁਮੈਕਹਤਹੌਬਾਧਿਢਿਠਾਈ॥੬॥
ਮੈਂ ਤੁਹਾਨੂੰ ਪੂਰੀ ਢੀਠਤਾਈ ਨਾਲ ਕਹਿ ਰਹੀ ਹਾਂ ॥੬॥
ਦ੍ਵੈਕਘਰੀਤੁਮਅਨਤਸਿਧਾਵਹੁ
ਤੁਸੀਂ ਦੋ ਕੁ ਘੜੀਆਂ ਕਿਤੇ ਹੋਰ ਬਿਤਾਓ।
ਇਹਉਠਿਗਏਬਹੁਰਿਹ੍ਯਾਂਆਵਹੁ
ਜਦੋਂ ਇਹ ਉਠ ਜਾਏਗੀ ਤਾਂ ਫਿਰ ਇਥੇ ਆ ਜਾਣਾ।
ਜਬਜਾਗੈਤੇਅਧਿਕਰਿਸੈਹੈ
ਜਦ ਜਾਗੇਗੀ ਤਾਂ ਬਹੁਤ ਗੁੱਸੇ ਵਿਚ ਹੋਵੇਗੀ।
ਹਮਤੁਮਲਖਿਇਕਤ੍ਰਚੁਪਹ੍ਵੈਹੈ॥੭॥
ਮੈਨੂੰ ਅਤੇ ਤੈਨੂੰ ਇਕੱਠਿਆਂ ਵੇਖ ਕੇ ਚੁਪ ਹੋ ਜਾਵੇਗੀ ॥੭॥
ਤਿਨਿਇਹਬਾਤਸਤ੍ਯਕਰਿਮਾਨੀ
ਉਸ ਨੇ (ਪਤਨੀ ਦੀ) ਇਹ ਗੱਲ ਸਚ ਮੰਨ ਲਈ
ਜਾਤਭਯੋਉਠਿਕ੍ਰਿਯਾਜਾਨੀ
ਅਤੇ ਬਿਨਾ (ਇਸ) ਖੇਲ ਨੂੰ ਸਮਝੇ ਚਲਾ ਗਿਆ।
ਜਬਉਠਿਮਾਤਗਈਲਖਿਲੈਯਹੁ
(ਅਤੇ ਕਹਿ ਗਿਆ ਕਿ) ਜਦੋਂ ਮਾਤਾ ਨੂੰ ਉਠਿਆ ਵੇਖ ਲਈਂ
ਤਬਹਮਕੌਤੁਮਬਹੁਰਿਬੁਲੈਯਹੁ॥੮॥
ਤਾਂ ਮੈਨੂੰ ਫਿਰ ਬੁਲਾ ਲਈਂ ॥੮॥
ਇਮਿਕਹਿਬਾਤਜਾਤਜੜਭਯੋ
ਇਸ ਤਰ੍ਹਾਂ ਗੱਲ ਕਹਿ ਕੇ ਮੂਰਖ ਚਲਾ ਗਿਆ
ਤਾਹਿਚੜਾਇਖਾਟਪਰਲਯੋ
ਅਤੇ (ਉਸ ਨੇ) ਉਸ (ਯਾਰ) ਨੂੰ ਮੰਜੇ ਉਤੇ ਚੜ੍ਹਾ ਲਿਆ।
ਭਾਤਿਅਨਿਕਤਨਕਰੈਬਿਲਾਸਾ
(ਉਸ ਨਾਲ) ਅਨੇਕ ਢੰਗਾਂ ਨਾਲ ਵਿਲਾਸ ਕੀਤਾ।
ਆਵਤਭਯੋਤਿਹਪਿਤਾਨਿਵਾਸਾ॥੯॥
(ਤਦੋਂ ਹੀ) ਉਸ ਦਾ ਪਿਤਾ ਘਰ ਆ ਗਿਆ ॥੯॥
ਤਿਸੀਭਾਤਿਤਨਤਾਹਿਸੁਵਾਯੋ
(ਉਸ ਨੇ) ਉਸੇ ਤਰ੍ਹਾਂ ਉਸ (ਪ੍ਰੇਮੀ) ਨੂੰ ਸੰਵਾ ਦਿੱਤਾ
ਤਾਤਭਏਇਹਭਾਤਿਜਤਾਯੋ
ਅਤੇ ਪਿਤਾ ਦੇ ਆਣ ਤੇ ਇਸ ਤਰ੍ਹਾਂ ਦਸਿਆ,
ਸੁਨਹੁਪਿਤਾਇਹਨਾਰਿਤਿਹਾਰੀ
ਹੇ ਪਿਤਾ ਜੀ! ਸੁਣੋ, ਇਹ ਤੁਹਾਡੀ ਇਸਤਰੀ ਹੈ
ਤੁਮਸੇਛਪੀਲਾਜਕੀਮਾਰੀ॥੧੦॥
ਅਤੇ ਤੁਹਾਡੇ ਤੋਂ ਲਾਜ ਦੀ ਮਾਰੀ ਲੁਕੀ ਹੋਈ ਹੈ ॥੧੦॥
ਸੁਨਤਬਚਨਨ੍ਰਿਪਧਾਮਸਿਧਾਨਾ
ਰਾਜਾ ਇਹ ਗੱਲ ਸੁਣ ਕੇ ਘਰ ਨੂੰ ਚਲਾ ਗਿਆ।
ਭੇਦਅਭੇਦਕਛੂਪਛਾਨਾ
ਭੇਦ ਅਭੇਦ ਨੂੰ ਕੋਈ ਵੀ ਪਛਾਣ ਨਾ ਸਕਿਆ।
ਤਾਕੌਕਾਢਿਸੇਜਪਰਲੀਨਾ
(ਫਿਰ) ਉਸ (ਯਾਰ) ਨੂੰ ਕਢ ਕੇ ਸੇਜ ਉਤੇ ਲੈ ਲਿਆ।
ਤਾਕੀਮਾਤਗਵਨਤਹਕੀਨਾ॥੧੧॥
ਤਦੋਂ ਉਸ ਦੀ ਮਾਤਾ ਉਥੇ ਆ ਗਈ ॥੧੧॥
ਵੈਸਹਿਤਾਕਹਦਿਯਾਸੁਵਾਇ
(ਫਿਰ ਉਸ ਨੇ) ਉਸ (ਯਾਰ) ਨੂੰ ਉਸੇ ਤਰ੍ਹਾਂ ਸੰਵਾ ਦਿੱਤਾ
ਕਹੀਮਾਤਸੈਬਾਤਬਨਾਇ
ਅਤੇ ਮਾਤਾ ਨੂੰ ਗੱਲ ਬਣਾ ਕੇ (ਇਸ ਤਰ੍ਹਾਂ) ਕਹੀ,
ਸੁਨਹੁਮਾਤਜਾਮਾਤਤਿਹਾਰੋ
ਹੇ ਮਾਤਾ! ਸੁਣੋ, ਤੁਹਾਡਾ ਜਵਾਈ ਸੁੱਤਾ ਪਿਆ ਹੈ
ਮੋਕੋਅਧਿਕਪ੍ਰਾਨਤੇਪ੍ਯਾਰੋ॥੧੨॥
ਜੋ ਮੈਨੂੰ ਪ੍ਰਾਣਾਂ ਨਾਲੋਂ ਵੀ ਜ਼ਿਆਦਾ ਪਿਆਰਾ ਹੈ ॥੧੨॥
ਯਾਕੋਨੈਨਨੀਦਦੁਖਦਿਯੋ
ਉਸ ਦੀਆਂ ਅੱਖਾਂ ਨੀਂਦਰ ਕਰ ਕੇ ਦੁਖ ਰਹੀਆਂ ਹਨ,
ਤਾਤੇਸੈਨਸ੍ਰਮਿਤਹ੍ਵੈਕਿਯੋ
ਇਸ ਲਈ ਥਕਿਆ ਹੋਇਆ ਸੌਂ ਗਿਆ ਹੈ।
ਮੈਯਾਕੋਨਹਿਸਕਤਜਗਾਈ
ਮੈਂ ਇਸ ਨੂੰ ਜਗਾ ਨਹੀਂ ਸਕਦੀ
ਅਬਹੀਸੋਇਗਯੋਸੁਖਦਾਈ॥੧੩॥
ਕਿਉਂਕਿ ਹੁਣੇ ਹੀ (ਮੈਨੂੰ) ਸੁਖ ਦੇਣ ਵਾਲਾ ਸੌਂ ਗਿਆ ਹੈ ॥੧੩॥
ਸੁਨਿਬਚਮਾਤਜਾਤਭੀਉਠਘਰ
ਇਹ ਬੋਲ ਸੁਣ ਕੇ ਮਾਤਾ ਉਠ ਕੇ ਘਰ ਚਲੀ ਗਈ
ਲਯੋਸੇਜਪਰਤ੍ਰਿਯਪਿਯਭੁਜਭਰ
ਅਤੇ ਇਸਤਰੀ ਨੇ ਪ੍ਰੀਤਮ ਨੂੰ ਬਾਂਹਵਾਂ ਨਾਲ ਜਫ਼ੀ ਮਾਰ ਕੇ ਸੇਜ ਉਤੇ ਲੈ ਲਿਆ।
ਭਾਤਿਭਾਤਿਤਨਭੋਗਕਮਾਏ
(ਉਸ ਨਾਲ) ਭਾਂਤ ਭਾਂਤ ਦਾ ਰਮਣ ਕੀਤਾ
ਬਹੁਰਿਧਾਮਕੌਤਾਹਿਪਠਾਏ॥੧੪॥
ਅਤੇ ਫਿਰ ਉਸ ਨੂੰ ਘਰ ਭੇਜ ਦਿੱਤਾ ॥੧੪॥
ਦੋਹਰਾ
ਦੋਹਰਾ:
ਇਹਚਰਿਤ੍ਰਤਿਹਚੰਚਲਾਮਪਿਯਹਿਦਯੋਪਹੁਚਾਇ
ਇਸ ਚਰਿਤ੍ਰ ਨਾਲ ਉਸ ਇਤਸਰੀ ਨੇ ਪ੍ਰੀਤਮ ਨੂੰ (ਘਰ) ਪਹੁੰਚਾ ਦਿੱਤਾ।
ਭੇਦਅਭੇਦਤ੍ਰਿਯਾਨਕੇਸਕਿਯੋਕੋਈਪਾਇ॥੧੫॥
ਇਸਤਰੀਆਂ ਦੇ ਭੇਦ ਅਭੇਦ ਨੂੰ ਕੋਈ ਵੀ ਪਾ ਨਹੀਂ ਸਕਿਆ ॥੧੫॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਅਸੀਚਰਿਤ੍ਰਸਮਾਪਤਮਸਤੁਸੁਭਮਸਤੁ॥੩੮੦॥੬੮੪੭॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੮੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੮੦॥੬੮੪੭॥ ਚਲਦਾ॥
ਚੌਪਈ
ਚੌਪਈ:
ਸੁਨਹੁਰਾਵਇਕਕਥਾਸ੍ਰਵਨਧਰਿ
ਹੇ ਰਾਜਨ! ਇਕ ਕਥਾ ਕੰਨ ਧਰ ਕੇ ਸੁਣੋ,
ਜਿਹਬਿਧਕਿਯਾਚਰਿਤ੍ਰਤ੍ਰਿਯਾਬਰ
ਜਿਸ ਤਰ੍ਹਾਂ ਦਾ ਇਕ ਸੁੰਦਰ ਇਸਤਰੀ ਨੇ ਚਰਿਤ੍ਰ ਕੀਤਾ ਸੀ।
ਪੀਰਏਕਮੁਲਤਾਨਭਨਿਜੈ
ਮੁਲਤਾਨ ਵਿਚ ਇਕ ਪੀਰ ਦਸੀਂਦਾ ਸੀ
ਰੂਪਵੰਤਤਿਹਅਧਿਕਕਹਿਜੈ॥੧॥
ਜਿਸ ਨੂੰ ਬਹੁਤ ਰੂਪਵਾਨ ਕਿਹਾ ਜਾਂਦਾ ਸੀ ॥੧॥
ਰੋਸਨਕਦਰਤਵਨਕੋਨਾਮਾ
ਉਸ ਦਾ ਨਾਂ ਰੌਸ਼ਨ ਕਦਰ ਸੀ।
ਥਕਿਤਰਹਿਤਜਿਹਨਿਰਖਤਬਾਮਾ
ਜੋ ਇਸਤਰੀ ਉਸ ਨੂੰ ਵੇਖਦੀ, ਸ਼ਿਥਲ ਹੋ ਜਾਂਦੀ।
ਜੋਨਿਰਖਤਿਤਿਯਪਤਿਹਿਨਿਹਾਰੈ
ਜੋ (ਇਸਤਰੀ ਉਸ) ਇਸਤਰੀ ਦੇ ਪਤੀ ਨੂੰ ਵੇਖਦੀ,
ਤਾਕੌਐਂਚਜੂਤਯਨਮਾਰੈ॥੨॥
ਤਾਂ ਉਸ ਨੂੰ ਕਸ ਕੇ ਜੁਤੀਆਂ ਮਾਰਦੀ ॥੨॥