GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1332
Display Settings
ਨਿਜੁਪ੍ਯਾਰੇਬਿਨਰਹਿਯੋਗਯੋ
(ਉਸ ਤੋਂ) ਆਪਣੇ ਪ੍ਰੀਤਮ ਤੋਂ ਬਿਨਾ ਰਿਹਾ ਨਾ ਗਿਆ
ਘਾਲਿਸੰਦੂਕਹਿਸਾਥਚਲਯੋ॥੮॥
ਅਤੇ ਉਸ ਨੂੰ ਸੰਦੂਕ ਵਿਚ ਪਾ ਕੇ ਨਾਲ ਹੀ ਲੈ ਲਿਆ ॥੮॥
ਨਿਸੁਦਿਨਤਾਸੌਭੋਗਕਮਾਵੈ
ਰਾਤ ਦਿਨ ਉਸ ਨਾਲ ਸੰਯੋਗ ਕਰਦੀ।
ਸੋਵਤਰਹੈਭੂਪਤਿਪਾਵੈ
ਰਾਜਾ ਸੁੱਤਾ ਰਹਿੰਦਾ ਅਤੇ ਭੇਦ ਨਾ ਪਾ ਸਕਦਾ।
ਏਕਦਿਵਸਜਬਹੀਨ੍ਰਿਪਜਾਗਾ
ਇਕ ਦਿਨ ਜਦ ਰਾਜਾ ਜਾਗਿਆ
ਰਨਿਯਹਿਛੋਰਿਜਾਰਉਠਿਭਾਗਾ॥੯॥
ਤਾਂ ਰਾਣੀ ਨੂੰ ਛਡ ਕੇ ਯਾਰ ਭਜ ਪਿਆ ॥੯॥
ਤ੍ਰਿਯਸੌਬਚਨਕੋਪਕਰਿਭਾਖਿਯੋ
(ਰਾਜੇ ਨੇ) ਕ੍ਰੋਧਿਤ ਹੋ ਕੇ ਰਾਣੀ ਨੂੰ ਕਿਹਾ
ਤੈਲੈਜਾਰਧਾਮਕਿਮਿਰਾਖਿਯੋ
ਕਿ ਤੂੰ ਘਰ ਵਿਚ ਯਾਰ ਨੂੰ ਕਿਵੇਂ ਰਖਿਆ ਹੋਇਆ ਹੈ।
ਕੈਅਬਹੀਮੁਹਿਬਾਤਬਤਾਵੌ
ਜਾਂ ਤਾਂ ਮੈਨੂੰ ਹੁਣ ਹੀ (ਸਾਰੀ) ਗੱਲ ਦਸ,
ਕੈਪ੍ਰਾਨਨਕੀਆਸਚੁਕਾਵੌ॥੧੦॥
ਨਹੀਂ ਤਾਂ ਪ੍ਰਾਣਾਂ ਦੀ ਆਸ ਖ਼ਤਮ ਕਰ ਦੇ ॥੧੦॥
ਬਾਤਸਤ੍ਯਜਾਨੀਜਿਯਰਾਨੀ
ਰਾਣੀ ਨੇ ਮਨ ਵਿਚ ਸਚ ਜਾਣ ਲਿਆ
ਮੁਝੈਨ੍ਰਿਪਛਾਡਤਅਭਿਮਾਨੀ
ਕਿ (ਹੁਣ) ਅਭਿਮਾਨੀ ਰਾਜਾ ਮੈਨੂੰ ਨਹੀਂ ਛਡੇਗਾ।
ਭਾਗਘੋਟਨਾਹਾਥਸੰਭਾਰਾ
(ਉਸ ਨੇ) ਭੰਗ ਘੋਟਣ ਵਾਲਾ ਸੋਟਾ ਹੱਥ ਵਿਚ ਫੜਿਆ
ਫੋਰਿਨਰਾਧਿਪਕੇਸਿਰਡਾਰਾ॥੧੧॥
ਅਤੇ ਰਾਜੇ ਨੂੰ ਮਾਰ ਕੇ ਸਿਰ ਪਾੜ ਦਿੱਤਾ ॥੧੧॥
ਬਹੁਰਿਸਭਨਇਹਭਾਤਿਸੁਨਾਈ
(ਰਾਣੀ ਨੇ) ਫਿਰ ਸਾਰੀ ਪ੍ਰਜਾ ਦੇ ਲੋਕਾਂ ਨੂੰ ਬੁਲਾ ਕੇ
ਪ੍ਰਜਾਲੋਗਜਬਲਏਬੁਲਾਈ
ਸਭ ਨੂੰ ਇਸ ਤਰ੍ਹਾਂ ਕਿਹਾ,
ਮਦਕਰਿਭੂਪਭਯੋਮਤਵਾਰਾ
ਸ਼ਰਾਬ ਪੀਣ ਕਰ ਕੇ ਰਾਜਾ ਮਤਵਾਲਾ ਹੋ ਗਿਆ
ਪਹਿਲਪੁਤ੍ਰਕੋਨਾਮਉਚਾਰਾ॥੧੨॥
ਅਤੇ ਪਹਿਲੇ ਪੁੱਤਰ ਦਾ ਨਾਂ ਲੈਣ ਲਗਾ ॥੧੨॥
ਮ੍ਰਿਤਕਪੁਤ੍ਰਕੋਨਾਮਹਿਲਯੋ
ਮਰੇ ਹੋਏ ਪੁੱਤਰ ਦਾ ਨਾਂ ਲੈ ਲੈ ਕੇ
ਤਾਤੇਅਧਿਕਦੁਖਾਤੁਰਭਯੋ
(ਉਹ) ਦੁਖ ਨਾਲ ਆਤੁਰ ਹੋ ਗਿਆ।
ਸੋਕਤਾਪਕੋਅਧਿਕਬਿਚਾਰਾ
ਸੋਗ ਦੇ ਦੁਖ ਨੂੰ ਅਧਿਕ ਵਿਚਾਰ ਕੇ
ਮੂੰਡਫੋਰਿਭੀਤਨਸੌਡਾਰਾ॥੧੩॥
ਸਿਰ ਨੂੰ ਦੀਵਾਰਾਂ ਨਾਲ ਮਾਰ ਮਾਰ ਕੇ ਪਾੜ ਲਿਆ ॥੧੩॥
ਦੋਹਰਾ
ਦੋਹਰਾ:
ਇਹਛਲਨਿਜੁਨਾਯਕਹਨਾਲੀਨਾਮਿਤ੍ਰਬਚਾਇ
ਇਸ ਛਲ ਨਾਲ ਆਪਣੇ ਪਤੀ ਨੂੰ ਮਾਰ ਕੇ ਯਾਰ ਨੂੰ ਬਚਾ ਲਿਆ।
ਬਹੁਰਿਭੋਗਤਾਸੌਕਰੋਕੋਸਕਾਛਲਪਾਇ॥੧੪॥
ਫਿਰ ਉਸ ਨਾਲ ਭੋਗ ਕੀਤਾ, ਪਰ ਉਸ ਦੇ ਛਲ ਨੂੰ ਕੋਈ ਵੀ ਨਾ ਪਾ ਸਕਿਆ ॥੧੪॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਉਨਾਸੀਚਰਿਤ੍ਰਸਮਾਪਤਮਸਤੁਸੁਭਮਸਤੁ॥੩੭੯॥੬੮੩੨॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੭੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੭੯॥੬੮੩੨॥ ਚਲਦਾ॥
ਚੌਪਈ
ਚੌਪਈ:
ਏਕਚਰਿਤ੍ਰਸੈਨਰਾਜਾਬਰ
ਚਰਿਤ੍ਰ ਸੈਨਾ ਨਾਂ ਦਾ ਇਕ ਚੰਗਾ ਰਾਜਾ ਸੀ।
ਨਾਰਿਚਰਿਤ੍ਰਮਤੀਤਾਕੇਘਰ
ਉਸ ਦੇ ਘਰ ਚਰਿਤ੍ਰ ਮਤੀ ਨਾਂ ਦੀ ਰਾਣੀ ਸੀ।
ਵਤੀਚਰਿਤ੍ਰਾਤਾਕੀਨਗਰੀ
ਉਸ ਦੀ ਚਰਿਤ੍ਰਾਵਤੀ ਨਗਰੀ ਸੀ
ਤਿਹੂੰਭਵਨਕੇਬੀਚਉਜਗਰੀ॥੧॥
ਜੋ ਤਿੰਨਾਂ ਲੋਕਾਂ ਵਿਚ ਪ੍ਰਸਿੱਧ ਸੀ ॥੧॥
ਗੋਪੀਰਾਇਸਾਹਸੁਤਇਕਤਹ
ਉਥੇ ਗੋਪੀ ਰਾਇ ਸ਼ਾਹ ਦਾ ਇਕ ਪੁੱਤਰ ਸੀ
ਜਿਹਸਮਸੁੰਦਰਦੁਤਿਯਜਗਮਹ
ਜਿਸ ਵਰਗਾ ਸੁੰਦਰ ਜਗਤ ਵਿਚ ਹੋਰ ਕੋਈ ਨਹੀਂ ਸੀ।
ਤਿਹਚਰਿਤ੍ਰਦੇਨੈਨਨਿਹਾਰਿਯੋ
ਉਸ ਨੂੰ ਚਰਿਤ੍ਰ ਦੇ (ਦੇਈ) ਨੇ ਅੱਖਾਂ ਨਾਲ ਵੇਖਿਆ
ਅੰਗਅੰਗਤਿਹਮਦਨਪ੍ਰਜਾਰਿਯੋ॥੨॥
ਤਾਂ ਕਾਮ ਦੇਵ ਨੇ ਉਸ ਦਾ ਅੰਗ ਅੰਗ ਸਾੜ ਦਿੱਤਾ ॥੨॥
ਜਿਹਤਿਹਬਿਧਿਤਿਹਲਯੋਬੁਲਾਇ
ਜਿਵੇਂ ਕਿਵੇਂ ਉਸ ਨੂੰ ਬੁਲਾ ਲਿਆ
ਉਠਤਲਯੋਛਤਿਯਾਸੌਲਾਇ
ਅਤੇ ਉਠ ਕੇ ਛਾਤੀ ਨਾਲ ਲਗਾ ਲਿਆ।
ਕਾਮਕੇਲਕੀਨੋਰੁਚਿਠਾਨੀ
ਉਸ ਨਾਲ ਰੁਚੀ ਪੂਰਵਕ ਕਾਮ-ਕੇਲਿ ਕੀਤੀ
ਕੇਲਕਰਤਸਭਰੈਨਿਬਿਹਾਨੀ॥੩॥
ਅਤੇ ਰਤੀ-ਕ੍ਰੀੜਾ ਕਰਦਿਆਂ ਸਾਰੀ ਰਾਤ ਬੀਤ ਗਈ ॥੩॥
ਪੋਸਤਭਾਗਅਫੀਮਮੰਗਾਈ
ਪੋਸਤ, ਭੰਗ ਅਤੇ ਅਫ਼ੀਮ ਮੰਗਵਾ ਲਈ
ਏਕਸੇਜਚੜਿਦੁਹੂੰਚੜਾਈ
ਅਤੇ ਇਕੋ ਸੇਜ ਉਪਰ ਬੈਠ ਕੇ ਦੋਹਾਂ ਨੇ ਚੜ੍ਹਾ ਲਈ।
ਭਾਤਿਅਨਿਕਤਨਕਿਯੇਬਿਲਾਸਾ
ਮਾਤਾ ਪਿਤਾ ਦਾ ਡਰ ਮਨ ਵਿਚੋਂ (ਕਢ ਕੇ)
ਮਾਤਪਿਤਾਕੋਮਨਤ੍ਰਾਸਾ॥੪॥
ਅਨੇਕ ਤਰ੍ਹਾਂ ਨਾਲ ਭੋਗ ਵਿਲਾਸ ਕੀਤਾ ॥੪॥
ਤਬਲਗਿਆਇਗਯੋਤਾਕੌਪਤਿ
ਤਦ ਤਕ ਉਸ ਦਾ ਪਤੀ ਆ ਗਿਆ।
ਡਾਰਿਦਯੋਸੇਜਾਤਰਉਪਪਤਿ
(ਇਸਤਰੀ ਨੇ) ਉਪ-ਪਤੀ (ਭਾਵ ਯਾਰ) ਨੂੰ ਸੇਜ ਹੇਠਾਂ ਲੰਬਾ ਪਾ ਦਿੱਤਾ।
ਦੁਪਟਾਡਾਰਿਦਯੋਤਿਹਮੁਖਪਰ
ਉਸ ਦੇ ਮੂੰਹ ਉਤੇ ਦੁਪੱਟਾ ਪਾ ਦਿੱਤਾ,
ਜਾਨ੍ਯੋਜਾਇਤਾਤੇਤ੍ਰਿਯਨਰ॥੫॥
(ਜਿਸ ਕਰ ਕੇ ਇਹ) ਜਾਣਿਆ ਨਹੀਂ ਸੀ ਜਾ ਸਕਦਾ (ਕਿ ਉਹ) ਇਸਤਰੀ ਹੈ ਜਾਂ ਮਰਦ ॥੫॥
ਸੋਵਤਕਵਨਸੇਜਪਰਤੋਰੀ
(ਰਾਜੇ ਨੇ ਆ ਕੇ ਪੁਛਿਆ) ਤੇਰੀ ਸੇਜ ਉਤੇ ਕੌਣ ਸੌਂ ਰਿਹਾ ਹੈ।