GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1331
Display Settings
ਜਾਹਿਤ੍ਰਿਹਾਟਕਪੁਰੀਬਖਾਨੈ
ਉਸ ਨੂੰ ਤ੍ਰਿਹਾਟਕ ਪੁਰੀ ਵੀ ਕਹਿੰਦੇ ਸਨ
ਦਾਨਵਦੇਵਜਛਸਭਜਾਨੈ॥੧॥
ਅਤੇ ਦੈਂਤ, ਦੇਵਤੇ ਅਤੇ ਯਕਸ਼ ਸਭ ਜਾਣਦੇ ਸਨ ॥੧॥
ਸ੍ਰੀਮਹਬੂਬਮਤੀਤਿਹਨਾਰੀ
ਮਹਬੂਬ ਮਤੀ ਉਸ ਦੀ ਇਸਤਰੀ ਸੀ
ਜਿਹਸਮਸੁੰਦਰਿਕਹੂੰਕੁਮਾਰੀ
ਜਿਸ ਵਰਗੀ ਸੁੰਦਰ ਕੋਈ ਹੋਰ ਕੁਮਾਰੀ ਨਹੀਂ ਸੀ।
ਦੁਤਿਯਨਾਰਿਮ੍ਰਿਦੁਹਾਸਮਤੀਤਿਹ
ਉਸ ਦੀ ਦੂਜੀ ਇਸਤਰੀ ਮ੍ਰਿਦੁਹਾਸ ਮਤੀ ਸੀ
ਨਹਿਸਸਿਸਮਕਹਿਯਤਆਨਨਜਿਹ॥੨॥
ਜਿਸ ਦੇ ਮੁਖ ਦੇ ਸਮਾਨ ਚੰਦ੍ਰਮਾ ਵੀ ਨਹੀਂ ਸੀ ॥੨॥
ਸ੍ਰੀਮਹਬੂਬਮਤੀਤਨਨ੍ਰਿਪਰਤਿ
ਮਹਬੂਬ ਮਤੀ ਨਾਲ ਰਾਜੇ ਦਾ ਪ੍ਰੇਮ ਸੀ।
ਦੁਤਿਯਨਾਰਿਪਰਨਹਿਆਨਨਮਤਿ
ਪਰ ਦੂਜੀ ਇਸਤਰੀ ਵਲ ਮੂੰਹ ਨਹੀਂ ਕਰਦਾ ਸੀ।
ਅਧਿਕਭੋਗਤਿਹਸਾਥਕਮਾਯੋ
(ਉਸ ਨੇ) ਉਸ (ਮਹਬੂਬ ਮਤੀ) ਨਾਲ ਬਹੁਤ ਭੋਗ ਕੀਤਾ
ਏਕਪੁਤ੍ਰਤਾਤੇਉਪਜਾਯੋ॥੩॥
ਅਤੇ ਉਸ ਤੋਂ ਇਕ ਪੁੱਤਰ ਪੈਦਾ ਕੀਤਾ ॥੩॥
ਦੁਤਿਯਨਾਰਿਤੇਸਾਥਪ੍ਰੀਤਾ
(ਉਸ ਦੀ) ਦੂਜੀ ਇਸਤਰੀ ਨਾਲ ਪ੍ਰੀਤ ਨਹੀਂ ਸੀ।
ਤਾਹਿਬੀਚਲ੍ਯਾਵਤਚੀਤਾ
ਉਸ ਨੂੰ ਚਿਤ ਵਿਚ ਨਹੀਂ ਲਿਆਉਂਦਾ ਸੀ।
ਸੁਤਵੰਤੀਇਕਪੁਨਿਪਤਿਪ੍ਰੀਤ
(ਮਹਬੂਬ ਮਤੀ) ਇਕ ਪੁੱਤਰਵਤੀ ਸੀ ਅਤੇ ਦੂਜੀ ਪਤੀ ਨਾਲ ਪ੍ਰੀਤ ਸੀ।
ਅਵਰਤ੍ਰਿਯਹਿਲ੍ਯਾਵਤਨਹਿਚੀਤ॥੪॥
(ਇਸ ਲਈ) ਉਹ ਹੋਰ ਕਿਸੇ ਇਸਤਰੀ ਨੂੰ ਚਿਤ ਵਿਚ ਨਹੀਂ ਲਿਆਉਂਦੀ ਸੀ ॥੪॥
ਦੁਤਿਯਨਾਰਿਤਬਅਧਿਕਰਿਸਾਈ
(ਰਾਜੇ ਦੇ ਇਸ ਸਲੂਕ ਕਰ ਕੇ) ਦੂਜੀ ਇਸਤਰੀ ਤਦ ਬਹੁਤ ਕ੍ਰੋਧਿਤ ਹੋਈ
ਏਕਘਾਤਕੀਬਾਤਬਨਾਈ
ਅਤੇ ਇਕ ਛਲ ਕਰਨ ਦਾ ਮਨ ਬਣਾਇਆ।
ਸਿਸਕੀਗੁਦਾਗੋਖਰੂਦਿਯਾ
(ਉਸ ਨੇ) ਬੱਚੇ ਦੀ ਗੁਦਾ ਵਿਚ ਭਖੜਾ ('ਗੋਖਰੂ') ਦੇ ਦਿੱਤਾ।
ਤਾਤੇਅਧਿਕਦੁਖਿਤਤਿਹਕਿਯਾ॥੫॥
ਇਸ ਨਾਲ ਉਸ ਨੂੰ ਬਹੁਤ ਦੁਖੀ ਕੀਤਾ ॥੫॥
ਬਾਲਕਅਧਿਕਦੁਖਾਤੁਰਭਯੋ
ਬਾਲਕ ਦੁਖ ਨਾਲ ਬਹੁਤ ਆਤੁਰ ਹੋ ਗਿਆ
ਰੋਵਤਧਾਮਮਾਤਕੇਗਯੋ
ਅਤੇ ਰੋਂਦਾ ਹੋਇਆ ਮਾਂ ਦੇ ਘਰ ਆ ਗਿਆ।
ਨਿਰਖਿਤਾਤਮਾਤਾਦੁਖਪਾਯੋ
ਪੁੱਤਰ ('ਤਾਤ') ਨੂੰ ਵੇਖ ਕੇ ਮਾਤਾ ਬਹੁਤ ਦੁਖੀ ਹੋਈ
ਭਲੀਭਲੀਧਾਯਾਨਮੰਗਾਯੋ॥੬॥
ਅਤੇ ਚੰਗੀਆਂ ਚੰਗੀਆਂ ਦਾਈਆਂ ਮੰਗਵਾਈਆਂ ॥੬॥
ਇਹਚਰਿਤ੍ਰਬਾਲਹਿਦੁਖਦਿਯੋ
ਇਸ ਚਰਿਤ੍ਰ ਨਾਲ (ਬੱਚੇ ਦੀ) ਮਾਤਾ ਨੂੰ ਦੁਖ ਦਿੱਤਾ
ਆਪਨਭੇਸਧਾਇਕੋਕਿਯੋ
ਅਤੇ ਆਪ ਦਾਈ ਦਾ ਭੇਸ ਵਟਾਇਆ।
ਕਿਯਾਸਵਤਿਕੇਧਾਮਪਯਾਨਾ
(ਫਿਰ) ਸੌਂਕਣ ਦੇ ਘਰ ਗਈ।
ਭੇਦਨਾਰਿਕਿਨਹੂੰਪਛਾਨਾ॥੭॥
ਪਰ ਉਸ ਇਸਤਰੀ ਦਾ ਭੇਦ ਕਿਸੇ ਨਾ ਸਮਝਿਆ ॥੭॥
ਔਖਧਏਕਹਾਥਮੈਲਈ
(ਉਸ ਨੇ) ਇਕ ਦਵਾਈ ਹੱਥ ਵਿਚ ਲਈ।
ਸਿਸੁਕੀਪ੍ਰਥਮਮਾਤਕੌਦਈ
ਪਹਿਲਾਂ ਬੱਚੇ ਦੀ ਮਾਤਾ ਨੂੰ ਦਿੱਤੀ।
ਬਰੀਖਾਤਰਾਨੀਮਰਿਗਈ
ਗੋਲੀ ('ਬਰੀ') ਖਾਂਦਿਆਂ ਹੀ ਰਾਣੀ ਮਰ ਗਈ।
ਸ੍ਵਛਸੁਘਰਿਰਾਨੀਫਿਰਿਅਈ॥੮॥
(ਉਹ) ਸਵੱਛ ਅਤੇ ਸੁਘੜ ਰਾਣੀ ਫਿਰ ਘਰ ਆ ਗਈ ॥੮॥
ਨਿਜੁਗ੍ਰਿਹਆਇਭੇਸਨ੍ਰਿਪਤ੍ਰਿਯਧਰਿ
ਉਸ ਨੇ ਘਰ ਆ ਕੇ ਰਾਣੀ ਦਾ ਭੇਸ ਧਾਰਨ ਕਰ ਲਿਆ
ਜਾਤਿਭਈਅਪਨੀਸਵਿਤਨਘਰ
ਅਤੇ ਆਪਣੀ ਸੌਂਕਣ ਦੇ ਘਰ ਚਲੀ ਗਈ।
ਸਿਸੁਕੋਕਾਢਿਗੋਖਰੂਡਾਰੋ
ਉਸ ਨੇ ਬੱਚੇ ਦਾ ਭਖੜਾ ਕਢ ਦਿੱਤਾ।
ਤਾਹਿਸੁਘਰਿਤਿਹਸੁਤਕਰਿਪਾਰੋ॥੯॥
ਤਦ ਉਸ ਬੱਚੇ ਨੂੰ ਉਸ ਸੁਘੜ ਇਸਤਰੀ ਨੇ ਪੁੱਤਰ ਕਰ ਕੇ ਪਾਲਿਆ ॥੯॥
ਇਹਛਲਸੋਸਵਤਿਨਕਹਮਾਰਾ
ਇਸ ਛਲ ਨਾਲ (ਉਸ ਨੇ) ਸੌਂਕਣ ਨੂੰ ਮਾਰਿਆ
ਸਿਸਹੁਜਾਨਿਸੁਤਲਿਯੋਉਬਾਰਾ
ਅਤੇ ਬੱਚੇ ਨੂੰ ਪੁੱਤਰ ਜਾਣ ਕੇ ਪਾਲਿਆ।
ਨ੍ਰਿਪਹਸੰਗਪੁਨਿਕਰਿਲਿਯਪ੍ਯਾਰਾ
(ਉਸ ਨੇ) ਰਾਜੇ ਨਾਲ ਫਿਰ ਪ੍ਰੇਮ ਕਰ ਲਿਆ।
ਭੇਦਅਭੇਦਕਿਨੂੰਬਿਚਾਰਾ॥੧੦॥
ਪਰ ਇਸ ਭੇਦ ਅਭੇਦ ਨੂੰ ਕੋਈ ਨਾ ਸਮਝ ਸਕਿਆ ॥੧੦॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਅਠਹਤਰਿਚਰਿਤ੍ਰਸਮਾਪਤਮਸਤੁਸੁਭਮਸਤੁ॥੩੭੮॥੬੮੧੮॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੭੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੭੮॥੬੮੧੮॥ ਚਲਦਾ॥
ਚੌਪਈ
ਚੌਪਈ:
ਸੁਨਰਾਜਾਇਕਔਰਪ੍ਰਸੰਗਾ
ਹੇ ਰਾਜਨ! ਇਕ ਹੋਰ ਪ੍ਰਸੰਗ ਸੁਣੋ,
ਜਿਹਬਿਧਿਭਯੋਨਰੇਸੁਰਸੰਗਾ
ਜਿਸ ਤਰ੍ਹਾਂ ਦਾ ਰਾਜੇ ਨਾਲ ਹੋਇਆ ਸੀ।
ਮ੍ਰਿਦੁਲਾਦੇਤਿਹਨਾਰਿਭਨਿਜੈ
ਮ੍ਰਿਦੁਲਾ ਦੇ (ਦੇਈ) ਉਸ ਦੀ ਇਸਤਰੀ ਅਖਵਾਉਂਦੀ ਸੀ।
ਇੰਦ੍ਰਚੰਦ੍ਰਪਟਤਰਤਿਹਦਿਜੈ॥੧॥
ਉਸ ਦੀ ਉਪਮਾ ਇੰਦਰ ਅਤੇ ਚੰਦ੍ਰਮਾ ਨਾਲ ਦਿੱਤੀ ਜਾਂਦੀ ਸੀ ॥੧॥
ਅੜਿਲ
ਅੜਿਲ:
ਸ੍ਰੀਸੁਪ੍ਰਭਾਦੇਤਾਕੀਸੁਤਾਬਖਾਨਿਯੈ
ਉਸ ਦੀ ਪੁੱਤਰੀ ਦਾ ਨਾਂ ਸੁਪ੍ਰਭਾ ਦੇ (ਦੇਈ) ਕਿਹਾ ਜਾਂਦਾ ਸੀ।
ਮਹਾਸੁੰਦਰੀਲੋਕਚਤੁਰਦਸਜਾਨਿਯੈ
ਉਸ ਨੂੰ ਚੌਦਾਂ ਲੋਕਾਂ ਵਿਚ ਮਹਾਨ ਸੁੰਦਰੀ ਮੰਨਿਆ ਜਾਂਦਾ ਸੀ।
ਜੋਸਹਚਰਿਤਾਕੌਭਰਿਨੈਨਨਿਹਾਰਹੀ
ਜੋ ਸਖੀ ਵੀ ਉਸ ਨੂੰ ਚੰਗੀ ਤਰ੍ਹਾਂ ਅੱਖਾਂ ਨਾਲ ਵੇਖਦੀ ਸੀ,
ਹੋਪਰੀਪਦੁਮਨੀਪ੍ਰਕ੍ਰਿਤਸੁਵਾਹਿਬਿਚਾਰਹੀ॥੨॥
ਤਾਂ ਉਹ ਉਸ ਨੂੰ ਪਰੀ ਜਾਂ ਪਦਮਨੀ ਦੇ ਸਰੂਪ ਵਰਗਾ ਸਮਝਦੀ ਸੀ ॥੨॥
ਚੌਪਈ
ਚੌਪਈ:
ਹਾਟਕਪੁਰਤਿਨਕੋਦਿਸਿਦਛਿਨ
ਉਸ ਦਾ ਹਾਟਕਪੁਰ (ਨਗਰ) ਦੱਖਣ ਵਾਲੇ ਪਾਸੇ ਸੀ
ਰਾਜਕਰਤਤੇਤਹਾਬਿਚਛਨ
ਜਿਥੇ ਉਹ ਸਿਆਣਾ (ਰਾਜਾ) ਰਾਜ ਕਰਦਾ ਸੀ।
ਤਿਹਪੁਰਏਕਸਾਹਕੋਪੁਤ੍ਰ
ਉਸ ਨਗਰ ਵਿਚ ਇਕ ਸ਼ਾਹ ਦਾ ਪੁੱਤਰ (ਰਹਿੰਦਾ) ਸੀ।
ਜਨੁਕਰਿਬਿਧਨਾਠਟਾਚਰਿਤ੍ਰ॥੩॥
(ਇਤਨਾ ਸੁੰਦਰ ਸੀ) ਮਾਨੋ ਵਿਧਾਤਾ ਨੇ ਇਕ ਛਲ-ਚਰਿਤ੍ਰ ਹੀ ਬਣਾਇਆ ਹੋਵੇ ॥੩॥
ਬ੍ਰਯਾਘ੍ਰਕੇਤੁਤਿਹਨਾਮਕਹਿਜੈ
ਉਸ ਦਾ ਨਾਂ ਬ੍ਯਾਘ੍ਰ ਕੇਤੁ ਦਸਿਆ ਜਾਂਦਾ ਸੀ।
ਛਤ੍ਰਜਾਤਿਰਘੁਬੰਸਭਨਿਜੈ
ਉਸ ਨੂੰ ਰਘੁਬੰਸ ਜਾਤਿ ਦਾ ਛਤ੍ਰ ਸਮਝਿਆ ਜਾਂਦਾ ਸੀ।
ਪ੍ਰਗਟਜਾਨੁਅਵਤਾਰਅਨੰਗਾ
ਉਸ ਸ਼ਾਹ ਦੇ ਪੁੱਤਰ ਦਾ ਅਜਿਹਾ (ਸੁੰਦਰ) ਸ਼ਰੀਰ ਸੀ,
ਐਸੋਸਾਹਪੁਤ੍ਰਕੋਅੰਗਾ॥੪॥
ਮਾਨੋ ਕਾਮ ਦੇਵ ਦਾ ਅਵਤਾਰ ਪ੍ਰਗਟ ਹੋਇਆ ਹੋਵੇ ॥੪॥
ਲਾਗੀਲਗਨਤਵਨਪਰਬਾਲਾ
(ਉਸ) ਰਾਜ ਕੁਮਾਰੀ ਦੀ ਲਗਨ ਉਸ ਨਾਲ ਲਗ ਗਈ।
ਸਖੀਪਠੀਇਕਤਹਾਰਿਸਾਲਾ
ਉਸ ਨੇ ਇਕ ਸਿਆਣੀ ਸਖੀ ਨੂੰ ਉਥੇ ਭੇਜਿਆ।
ਸੋਚਲਿਗਈਕੁਅਰਕੇਧਾਮਾ
ਉਹ ਚਲ ਕੇ ਸ਼ਾਹ ਦੇ ਪੁੱਤਰ ਦੇ ਘਰ ਗਈ
ਜਿਮਿਤਿਮਿਤਾਹਿਪ੍ਰਬੋਧ੍ਰਯੋਬਾਮਾ॥੫॥
(ਅਤੇ ਉਸ) ਇਸਤਰੀ ਨੇ ਜਿਵੇਂ ਕਿਵੇਂ ਉਸ ਨੂੰ ਸਮਝਾਇਆ ॥੫॥
ਜਾਤਭਈਤਾਕਹਲੈਤਹਾ
ਉਸ ਨੂੰ ਲੈ ਕੇ ਉਥੇ ਗਈ,
ਮਾਰਗਕੁਅਰਿਬਿਲੋਕਤਜਹਾ
ਜਿਥੇ ਰਾਜ ਕੁਮਾਰੀ ਉਸ ਦਾ ਰਾਹ ਵੇਖ ਰਹੀ ਸੀ।
ਨਿਰਖਤਨੈਨਗਰੇਲਪਟਾਈ
(ਉਸ ਨੂੰ) ਅੱਖਾਂ ਨਾਲ ਵੇਖਦਿਆਂ ਹੀ ਗਲੇ ਨਾਲ ਲਗਾ ਲਿਆ
ਸੇਜਾਸਨਪਰਲਿਯੋਚੜਾਈ॥੬॥
ਅਤੇ ਸੇਜ ਦੇ ਆਸਣ ਉਪਰ ਚੜ੍ਹਾ ਲਿਆ ॥੬॥
ਬਹੁਬਿਧਿਕਰੀਤਵਨਸੌਕ੍ਰੀੜਾ
ਉਸ ਨਾਲ ਬਹੁਤ ਤਰ੍ਹਾਂ ਨਾਲ ਲੀਲ੍ਹਾ ਰਚਾਈ
ਕਾਮਨਿਕਾਮਨਿਵਾਰੀਪੀੜਾ
ਅਤੇ ਰਾਜ ਕੁਮਾਰੀ ਨੇ ਆਪਣੀ ਕਾਮਪੀੜ ਨੂੰ ਦੂਰ ਕੀਤਾ।
ਨਿਸੁਦਿਨਧਾਮਬਾਮਤਿਹਰਾਖਾ
ਰਾਜ ਕੁਮਾਰੀ ਨੇ ਰਾਤ ਦਿਨ ਉਸ ਨੂੰ ਘਰ ਹੀ ਰਖਿਆ
ਮਾਤਪਿਤਾਤਨਭੇਦਭਾਖਾ॥੭॥
ਅਤੇ ਮਾਤਾ ਪਿਤਾ ਤਕ ਕੋਈ ਭੇਦ ਨਾ ਦਸਿਆ ॥੭॥
ਤਬਲੌਬ੍ਯਾਹਿਦਯੋਤਿਹਤਾਤੈ
ਤਦ ਤਕ ਪਿਤਾ ਨੇ ਉਸ ਦਾ ਵਿਆਹ ਕਰ ਦਿੱਤਾ।
ਭੂਲਿਗਈਵਾਕੌਵੈਬਾਤੈ
ਉਸ ਨੂੰ ਉਹ ਸਾਰੀਆਂ ਗੱਲਾਂ ਭੁਲ ਗਈਆਂ।