GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1330
Display Settings
ਤ੍ਰਿੰਬਕਮਹਾਰੁਦ੍ਰਹੈਜਹਾ
ਜਿਥੇ ਤ੍ਰਿੰਬਕ ਮਹਾ ਰੁਦ੍ਰ ਹੈ,
ਤ੍ਰਿੰਬਕਦਤਨਰਾਧਪਤਹਾ॥੧॥
ਉਥੇ ਤ੍ਰਿੰਬਕ ਦੱਤ ਨਾਂ ਦਾ ਰਾਜਾ (ਰਾਜ ਕਰਦਾ) ਸੀ ॥੧॥
ਤ੍ਰਿਬੰਕਪੁਰਤਾਕੋਬਹੁਸੋਹੈ
ਉਸ ਦਾ ਤ੍ਰਿੰਬਕ ਪੁਰ ਬਹੁਤ ਹੀ ਸ਼ੋਭਾਸ਼ਾਲੀ ਸੀ,
ਇੰਦ੍ਰਚੰਦ੍ਰਲੋਕਕਹਮੋਹੈ
ਜੋ ਇੰਦਰ ਅਤੇ ਚੰਦ੍ਰ ਲੋਕਾਂ ਨੂੰ ਵੀ ਮੋਹ ਲੈਂਦਾ ਸੀ।
ਸ੍ਰੀਰਸਰੀਤਿਮਤੀਤਿਹਨਾਰੀ
ਰਸਰੀਤ ਮਤੀ ਉਸ ਦੀ ਇਸਤਰੀ ਸੀ।
ਕੰਚਨਅਵਟਿਸਾਚੇਜਨੁਢਾਰੀ॥੨॥
(ਇੰਜ ਲਗਦੀ ਸੀ) ਮਾਨੋ ਸੋਨੇ ਨੂੰ ਪੰਘਾਰ ਕੇ ਸੰਚੇ ਵਿਚ ਢਾਲੀ ਗਈ ਹੋਵੇ ॥੨॥
ਸ੍ਰੀਸੁਹਾਸਦੇਤਾਕੀਕੰਨ੍ਯਾ
ਉਸ ਦੀ ਕੰਨਿਆ ਦਾ ਨਾਂ ਸੁਹਾਸ ਦੇ (ਦੇਈ) ਸੀ
ਜਿਹਸਮਉਪਜੀਨਾਰਿਅੰਨ੍ਰਯਾ
ਜਿਸ ਵਰਗੀ ਕੋਈ ਹੋਰ ਨਾਰ ਪੈਦਾ ਨਹੀਂ ਹੋਈ ਸੀ।
ਏਕਚਤੁਰਿਅਰੁਸੁੰਦਰਿਘਨੀ
ਉਹ ਇਕ ਸਿਆਣੀ ਅਤੇ ਦੂਜੇ ਬਹੁਤ ਸੁੰਦਰ ਸੀ,
ਜਿਹਸਮਾਨਕੋਈਨਹਿਬਨੀ॥੩॥
ਜਿਸ ਵਰਗੀ (ਸੁੰਦਰ) ਕੋਈ ਹੋਰ ਨਹੀਂ ਬਣੀ ਸੀ ॥੩॥
ਇਕਦਿਨਕੁਅਰਿਬਾਗਕੋਚਲੀ
ਇਕ ਦਿਨ ਰਾਜ ਕੁਮਾਰੀ ਵੀਹ ਪੰਜਾਹ
ਬੀਸਪਚਾਸਲਏਸੰਗਅਲੀ
ਸਖੀਆਂ ਨੂੰ ਨਾਲ ਲੈ ਕੇ ਬਾਗ਼ ਨੂੰ ਗਈ।
ਜਾਤਹੁਤੀਮਾਰਗਕੇਮਾਹੀ
(ਜਦ) ਰਾਹ ਵਿਚ ਜਾ ਰਹੀ ਸੀ,
ਸੁੰਦਰਨਿਰਖਾਏਕਤਹਾਹੀ॥੪॥
ਤਾਂ ਉਥੇ ਇਕ ਸੁੰਦਰ (ਆਦਮੀ) ਵੇਖਿਆ ॥੪॥
ਸੇਰਸਿੰਘਤਿਹਨਾਮਬਿਰਾਜਤ
ਉਸ ਦਾ ਨਾਮ ਸ਼ੇਰ ਸਿੰਘ ਸੀ। (ਉਹ ਇਤਨਾ ਸੁੰਦਰ ਸੀ ਕਿ)
ਜਾਹਿਨਿਰਖਿਰਤਿਕੋਮਨਲਾਜਤ
ਉਸ ਨੂੰ ਵੇਖ ਕੇ (ਕਾਮ ਦੇਵ ਦੀ ਇਸਤਰੀ) ਰਤੀ ਵੀ ਲਜਿਤ ਹੁੰਦੀ ਸੀ।
ਕਹਲਗਿਤਿਹਛਬਿਭਾਖਿਸੁਨਾਊ
ਉਸ ਦੀ ਸੁੰਦਰਤਾ ਦਾ ਕਿਥੋਂ ਤਕ ਵਰਣਨ ਕਰਾਂ।
ਪ੍ਰਭਾਕੇਰਸੁਭਗ੍ਰੰਥਬਨਾਊ॥੫॥
(ਉਸ ਦੀ) ਸੁੰਦਰਤਾ ਲਈ (ਇਕ) ਸ਼ੁਭ ਗ੍ਰੰਥ ਬਣਾ ਦਿਆਂ ॥੫॥
ਅੜਿਲ
ਅੜਿਲ:
ਰਾਜਸੁਤਾਜਬਤੇਤਿਹਗਈਨਿਹਾਰਿਕਰਿ
ਜਦ ਦੀ ਰਾਜ ਕੁਮਾਰੀ ਉਸ ਨੂੰ ਵੇਖ ਕੇ ਗਈ ਸੀ,
ਰਹੀਮਤਹ੍ਵੈਮਨਇਹਬਾਤਬਿਚਾਰਿਕਰਿ
ਤਾਂ (ਉਹ) ਇਹ ਗੱਲ ਵਿਚਾਰ ਕੇ ਮਨ ਵਿਚ ਮਸਤ ਹੋ ਰਹੀ ਸੀ
ਕੋਟਿਜਤਨਕਰਿਕਰਿਕਰਿਯਾਹਿਬੁਲਾਇਯੈ
ਕਿ ਕਰੋੜਾਂ ਯਤਨ ਕਰ ਕਰ ਕੇ ਉਸ ਨੂੰ ਬੁਲਾਵਾਂਗੀ
ਹੋਕਾਮਕੇਲਕਰਿਯਾਸੌਹਰਖਕਮਾਇਯੈ॥੬॥
ਅਤੇ ਉਸ ਨਾਲ ਰਤੀ-ਕ੍ਰੀੜਾ ਕਰ ਕੇ ਸੁਖ ਪ੍ਰਾਪਤ ਕਰਾਂਗੀ ॥੬॥
ਚੌਪਈ
ਚੌਪਈ:
ਸਖੀਏਕਤਹਦਈਪਠਾਇ
(ਰਾਜ ਕੁਮਾਰੀ ਨੇ) ਉਸ ਪਾਸ ਇਕ ਸਖੀ ਨੂੰ ਭੇਜਿਆ।
ਜਿਹਤਿਹਬਿਧਿਤਿਹਲਯੋਬੁਲਾਇ
(ਉਹ) ਜਿਵੇਂ ਕਿਵੇਂ ਉਸ ਨੂੰ ਬੁਲਾ ਲਿਆਈ।
ਪੜਿਪੜਿਦੋਹਾਛੰਦਬਿਹਾਰਹਿ
ਉਹ ਦੋਹਰਾ ਛੰਦ (ਗੀਤ) ਪੜ੍ਹ ਕੇ ਰਮਣ ਕਰ ਰਹੇ ਸਨ
ਸਕਲਮਦਨਕੋਤਾਪਨਿਵਾਰਹਿ॥੭॥
ਅਤੇ ਕਾਮ ਦਾ ਸਾਰਾ ਤਾਪ ਦੂਰ ਕਰ ਰਹੇ ਸਨ ॥੭॥
ਆਵਤਨੈਨਨਿਰਖਿਕਰਿਰਾਜਾ
ਜਦ ਉਸ (ਰਾਜ ਕੁਮਾਰੀ) ਨੇ ਰਾਜੇ ਨੂੰ ਆਉਂਦਿਆਂ ਅੱਖਾਂ ਨਾਲ ਵੇਖਿਆ,
ਇਹਬਿਧਿਚਰਿਤਚੰਚਲਾਸਾਜਾ
ਤਾਂ ਰਾਜ ਕੁਮਾਰੀ ਨੇ ਇਸ ਤਰ੍ਹਾਂ ਚਰਿਤ੍ਰ ਖੇਡਿਆ।
ਰੋਮਨਾਸਤਿਹਬਦਨਲਗਾਯੋ
ਉਸ ਦੇ ਸ਼ਰੀਰ ਉਤੇ ਰੋਮਨਾਸਨੀ ਲਗਾ ਕੇ (ਵਾਲ ਦੂਰ ਕਰ ਦਿੱਤੇ ਅਤੇ)
ਨਾਰਿਭੇਸਤਾਕਹਪਹਿਰਾਯੋ॥੮॥
ਉਸ ਨੂੰ ਇਸਤਰੀ ਦੇ ਬਸਤ੍ਰ ਪਵਾ ਦਿੱਤੇ ॥੮॥
ਝਾਰੂਏਕਹਾਥਤਿਹਲਿਯੋ
ਉਸ ਨੇ ਇਕ ਹੱਥ ਵਿਚ ਝਾੜੂ ਪਕੜ ਲਿਆ
ਦੂਜੇਹਾਥਟੋਕਰਾਦਿਯੋ
ਅਤੇ ਦੂਜੇ ਵਿਚ ਟੋਕਰਾ ਥਮਾ ਦਿੱਤਾ।
ਮੁਹਰਨਔਰਰਪੈਯਨਭਰੋ
(ਟੋਕਰਾ) ਮੋਹਰਾਂ ਅਤੇ ਰੁਪੈਯਾਂ ਨਾਲ ਭਰ ਦਿੱਤਾ
ਤਾਹਿਚੰਡਾਰੀਭਾਖਿਨਿਕਰੋ॥੯॥
ਅਤੇ ਉਸ ਨੂੰ ਚੂਹੜੀ ਕਹਿ ਦਿੱਤਾ ॥੯॥
ਨ੍ਰਿਪਆਗੇਕਰਿਤਾਹਿਨਿਕਾਰਿਯੋ
ਰਾਜੇ ਦੇ ਸਾਹਮਣਿਓਂ ਉਸ ਨੂੰ ਕਢ ਦਿੱਤਾ।
ਮੂੜਭੂਪਨਹਿਭੇਦਬਿਚਾਰਿਯੋ
ਪਰ ਮੂਰਖ ਰਾਜੇ ਨੇ ਕੁਝ ਵੀ ਭੇਦ ਨਾ ਸਮਝਿਆ।
ਕਾਢਿਖੜਗਤਿਹਹਨਤਭਯੋ
ਤਲਵਾਰ ਕਢ ਕੇ ਉਸ ਨੂੰ ਨਾ ਮਾਰਿਆ
ਜਾਨਿਚੰਡਾਰਤਾਹਿਨ੍ਰਿਪਗਯੋ॥੧੦॥
ਅਤੇ ਉਸ ਨੂੰ ਚੂਹੜੀ ਸਮਝ ਕੇ ਰਾਜਾ ਚਲਾ ਗਿਆ ॥੧੦॥
ਜਿਨਇਹਮੋਰਅੰਗਛੁਹਿਜਾਇ
(ਰਾਜਾ ਇਹ ਸੋਚਦਾ ਸੀ) ਮਤਾਂ ਮੇਰੇ ਸ਼ਰੀਰ ਨੂੰ ਛੋਹ ਜਾਏ
ਮੁਝੈਕਰੈਅਪਵਿਤ੍ਰਬਨਾਇ
ਅਤੇ ਮੈਨੂੰ ਅਪਵਿਤ੍ਰ ਕਰ ਜਾਏ।
ਤਾਹਿਪਛਾਨਿਪਕਰਿਨਹਿਲਯੋ
ਉਸ ਨੂੰ ਪਛਾਣ ਕੇ ਪਕੜ ਨਾ ਸਕਿਆ
ਲੈਮੁਹਰੈਸੁੰਦਰਘਰਗਯੋ॥੧੧॥
ਅਤੇ ਮੋਹਰਾਂ ਲੈ ਕੇ ਉਹ ਸੁੰਦਰ (ਆਦਮੀ) ਘਰ ਨੂੰ ਚਲਾ ਗਿਆ ॥੧੧॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਸਤਤਰਚਰਿਤ੍ਰਸਮਾਪਤਮਸਤੁਸੁਭਮਸਤੁ॥੩੭੭॥੬੮੦੮॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੭੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੭੭॥੬੮੦੮॥ ਚਲਦਾ॥
ਚੌਪਈ
ਚੌਪਈ:
ਭੂਪਤ੍ਰਿਹਾਟਕਸੈਨਭਨਿਜੈ
ਤ੍ਰਿਹਾਟਕ ਸੈਨ ਨਾਂ ਦਾ ਇਕ ਰਾਜਾ ਸੁਣੀਂਦਾ ਸੀ।
ਨਗਰਤਿਹਾੜੋਜਾਹਿਕਹਿਜੈ
ਉਸ ਦੇ ਨਗਰ ਨੂੰ ਤਿਹਾੜ ਕਿਹਾ ਜਾਂਦਾ ਸੀ।