GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1329
Display Settings
ਮਾਨਤਕਿਸੀਨਰਕੋਤ੍ਰਾਸਾ
(ਉਸ ਨੇ ਉਸ ਨਾਲ) ਭਾਂਤ ਭਾਂਤ ਦੀ ਰਤੀ-ਕ੍ਰੀੜਾ ਕੀਤੀ।
ਤਬਲਗਆਇਪਿਤਾਤਹਗਯੋ
ਤਦ ਤਕ ਉਸ ਦਾ ਪਿਤਾ ਉਥੇ ਆ ਗਿਆ,
ਅਧਿਕਬਿਮਨਤਾਕੋਮਨਭਯੋ॥੬॥
ਤਾਂ ਉਸ (ਕੁਮਾਰੀ) ਦਾ ਮਨ ਬਹੁਤ ਉਦਾਸ ਹੋ ਗਿਆ ॥੬॥
ਅਵਰਘਾਤਤਬਹਾਥਆਈ
ਉਦੋਂ ਉਸ ਨੂੰ ਹੋਰ ਕੋਈ ਦਾਓ ਨਾ ਸੁਝਿਆ,
ਏਕਬਾਤਤਬਤਾਹਿਬਨਾਈ
ਤਦ ਉਸ ਨੂੰ ਇਕ ਗੱਲ ਸੁਝੀ।
ਬੀਚਸਮ੍ਰਯਾਨਾਕੇਤਿਹਸੀਆ
ਉਸ ਨੂੰ ਸ਼ਾਮਿਆਨੇ ਵਿਚ ਸੀ ਦਿੱਤਾ
ਐਚਿਤਨਾਵਠਾਢਕਰਦੀਆ॥੭॥
ਅਤੇ ਤੜਾਵਾਂ ('ਨਾਵ') ਖਿਚ ਕੇ ਖੜਾ ਕਰ ਦਿੱਤਾ ॥੭॥
ਉਪਰਅਵਰਸਮ੍ਰਯਾਨਾਡਾਰਾ
(ਉਸ) ਉਪਰ ਇਕ ਹੋਰ ਸ਼ਾਮਿਆਨਾ ਪਾ ਦਿੱਤਾ,
ਵਾਕੋਜਾਇਅੰਗਨਿਹਾਰਾ
(ਤਾਂ ਜੋ) ਉਸ ਦਾ ਕੋਈ ਅੰਗ ਵੇਖਿਆ ਨਾ ਜਾ ਸਕੇ।
ਆਗੇਜਾਇਪਿਤਾਚਲਿਲੀਨਾ
ਪਿਤਾ ਨੂੰ ਅਗੋਂ ਚਲ ਕੇ ਮਿਲੀ
ਜੋਰਿਪ੍ਰਨਾਮਦੋਊਕਰਦੀਨਾ॥੮॥
ਅਤੇ ਦੋਵੇਂ ਹੱਥ ਜੋੜ ਕੇ ਪ੍ਰਨਾਮ ਕੀਤਾ ॥੮॥
ਅੜਿਲ
ਅੜਿਲ:
ਤਿਸਸਮ੍ਰਯਾਨਾਕੇਤਰਪਿਤੁਬੈਠਾਇਯੋ
ਉਸ ਸ਼ਾਮਿਆਨੇ ਹੇਠਾਂ ਪਿਤਾ ਨੂੰ ਬਿਠਾਇਆ
ਏਕਏਕਕਰਿਤਾਕੌਪੁਹਪਦਿਖਾਇਯੋ
ਅਤੇ ਇਕ ਇਕ ਕਰ ਕੇ ਰਾਜੇ ਨੂੰ ਫੁਲ ਵਿਖਾਏ।
ਭੂਪਬਿਦਾਹ੍ਵੈਜਬੈਆਪੁਨੇਗ੍ਰਿਹਅਯੋ
ਜਦ ਰਾਜਾ ਵਿਦਾ ਹੋ ਕੇ ਆਪਣੇ ਘਰ ਆਇਆ,
ਹੋਕਾਢਿਤਹਾਤੇਮਿਤ੍ਰਸੇਜਊਪਰਲਯੋ॥੯॥
ਤਾਂ ਉਸ (ਸ਼ਾਮਿਆਨੇ) ਵਿਚੋਂ ਮਿਤਰ ਨੂੰ ਕਢ ਕੇ ਸੇਜ ਉਤੇ ਲੈ ਲਿਆ ॥੯॥
ਦੋਹਰਾ
ਦੋਹਰਾ:
ਇਹਛਲਸੌਰਾਜਾਛਲਾਸਕਾਭੇਦਨਹਿਪਾਇ
ਇਸ ਛਲ ਨਾਲ ਰਾਜਾ ਛਲਿਆ ਗਿਆ ਅਤੇ ਭੇਦ ਨੂੰ ਨਾ ਪਾ ਸਕਿਆ।
ਦੁਹਿਤਾਕੇਗ੍ਰਿਹਜਾਇਸਿਰਆਯੋਕੋਰਮੁੰਡਾਇ॥੧੦॥
ਪੁੱਤਰੀ ਦੇ ਘਰ ਜਾ ਕੇ ਸੁਕਾ ਸਿਰ ਮੁੰਨਵਾ ਆਇਆ (ਅਰਥਾਤ ਛਲਿਆ ਗਿਆ) ॥੧੦॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਪੰਝਤਰਿਚਰਿਤ੍ਰਸਮਾਪਤਮਸਤੁਸੁਭਮਸਤੁ॥੩੭੫॥੬੭੯੧॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੭੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੭੫॥੬੭੯੧॥ ਚਲਦਾ॥
ਚੌਪਈ
ਚੌਪਈ:
ਸੁਨਰਾਜਾਇਕਔਰਕਹਾਨੀ
ਹੇ ਰਾਜਨ! ਇਕ ਹੋਰ ਕਹਾਣੀ ਸੁਣੋ।
ਕਿਨਹੂੰਲਖੀਕਿਨਹੂੰਜਾਨੀ
ਜੋ ਕਿਸੇ ਨੇ ਨਾ ਵੇਖੀ ਅਤੇ ਨਾ ਹੀ ਸੁਣੀ ਹੈ।
ਸਹਿਰਹੈਦਰਾਬਾਦਬਸਤਜਹ
ਜਿਥੇ ਹੈਦਰਾਬਾਦ ਸ਼ਹਿਰ ਵਸਦਾ ਸੀ,
ਸ੍ਰੀਹਰਿਜਛਕੇਤੁਰਾਜਾਤਹ॥੧॥
ਉਥੇ ਹਰਿਜਛ ਕੇਤੁ ਨਾਂ ਦਾ ਰਾਜਾ (ਰਾਜ ਕਰਦਾ) ਸੀ ॥੧॥
ਗ੍ਰਿਹਮਦਮਤਮਤੀਤਿਹਨਾਰੀ
ਉਸ ਦੇ ਘਰ ਮਦਮਤ ਮਤੀ ਨਾਂ ਦੀ ਇਸਤਰੀ ਸੀ।
ਸ੍ਰੀਪ੍ਰਬੀਨਦੇਧਾਮਦੁਲਾਰੀ
(ਉਨ੍ਹਾਂ ਦੇ) ਘਰ ਪ੍ਰਬੀਨ ਦੇ (ਦੇਈ) ਨਾਂ ਦੀ ਪੁੱਤਰੀ ਸੀ।
ਅਪਮਾਨਦੁਤਿਜਾਤਕਹੀ
ਉਸ ਦੀ ਬੇਮਿਸਾਲ ਸੁੰਦਰਤਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ।
ਜਾਨੁਕਫੂਲਚੰਬੇਲੀਰਹੀ॥੨॥
(ਇੰਜ ਲਗਦਾ ਸੀ) ਮਾਨੋ ਚੰਬੇਲੀ ਦਾ ਫੁਲ ਹੋਵੇ ॥੨॥
ਨਿਹਚਲਸਿੰਘਤਹਾਇਕਛਤ੍ਰੀ
ਉਥੇ ਇਕ ਨਿਹਚਲ ਸਿੰਘ ਨਾਂ ਦਾ ਛਤ੍ਰੀ ਸੀ।
ਸੂਰਬੀਰਬਲਵਾਨਤਿਅਤ੍ਰੀ
ਜੋ ਬਹੁਤ ਸ਼ੂਰਵੀਰ, ਬਲਵਾਨ ਅਤੇ ਅਸਤ੍ਰਧਾਰੀ ਸੀ।
ਤਿਹਪ੍ਰਬੀਨਦੇਨੈਨਨਿਹਾਰਾ
ਉਸ ਨੂੰ ਪ੍ਰਬੀਨ ਦੇਈ ਨੇ ਅੱਖਾਂ ਨਾਲ ਵੇਖਿਆ
ਮਦਨਕ੍ਰਿਪਾਨਘਾਇਜਨੁਮਾਰਾ॥੩॥
(ਤਾਂ ਇੰਜ ਲਗੀ) ਮਾਨੋ ਕਾਮ ਦੇਵ ਨੇ ਤਲਵਾਰ ਨਾਲ ਮਾਰ ਦਿੱਤੀ ਹੋਵੇ ॥੩॥
ਪਠੈਸਹਚਰੀਲਿਯਾਬੁਲਾਇ
(ਉਸ ਨੇ) ਦਾਸੀ ਭੇਜ ਕੇ ਉਸ ਨੂੰ ਬੁਲਾ ਲਿਆ
ਭੋਗਕਿਯਾਰੁਚਿਦੁਹੂੰਬਢਾਇ
ਅਤੇ ਦੋਹਾਂ ਨੇ ਰੁਚੀ ਪੂਰਵਕ ਭੋਗ ਕੀਤਾ।
ਭਾਤਿਭਾਤਿਤਨਚੁੰਬਨਕਰੈ
ਭਾਂਤ ਭਾਂਤ ਨਾਲ ਚੁੰਬਨ ਲਏ
ਬਿਬਿਧਪ੍ਰਕਾਰਆਸਨਨਧਰੈ॥੪॥
ਅਤੇ ਕਈ ਪ੍ਰਕਾਰ ਦੇ ਆਸਣ ਮਾਣੇ ॥੪॥
ਤਬਤਹਆਇਗਯੋਪਿਤੁਵਾਕੋ
ਤਦ ਉਸ ਦਾ ਪਿਤਾ ਉਥੇ ਆ ਗਿਆ,
ਭੋਗਤਹੁਤੋਜਹਾਪਿਯਤਾਕੋ
ਜਿਥੇ ਉਸ ਦਾ ਪ੍ਰੀਤਮ ਉਸ ਨਾਲ ਰਤੀਲੀਲ੍ਹਾ ਮਚਾ ਰਿਹਾ ਸੀ।
ਚਮਕਿਚਰਿਤ੍ਰਚੰਚਲਾਕੀਨਾ
(ਉਸ) ਇਸਤਰੀ ਨੇ ਤੀਬ੍ਰਤਾ ਨਾਲ ਇਕ ਚਰਿਤ੍ਰ ਕੀਤਾ
ਪਰਦਨਬੀਚਲਪਟਿਤਿਹਲੀਨਾ॥੫॥
ਅਤੇ ਉਸ (ਪ੍ਰੀਤਮ) ਨੂੰ ਪਰਦਿਆਂ ਵਿਚ ਲਪੇਟ ਲਿਆ ॥੫॥
ਦੋਹਰਾ
ਦੋਹਰਾ:
ਪਰਦਨਬੀਚਲਪੇਟਿਤਿਹਦਿਯਾਧਾਮਪਹੁਚਾਇ
ਉਸ ਨੂੰ ਪਰਦਿਆਂ ਵਿਚ ਲਪੇਟ ਕੇ ਘਰ ਪਹੁੰਚਾ ਦਿੱਤਾ।
ਮੁਖਬਾਏਰਾਜਾਰਹਾਸਕਾਚਰਿਤ੍ਰਪਾਇ॥੬॥
ਰਾਜਾ ਮੂੰਹ ਅੱਡੀ ਰਹਿ ਗਿਆ ਅਤੇ ਚਰਿਤ੍ਰ ਨੂੰ ਸਮਝ ਨਾ ਸਕਿਆ ॥੬॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਛਿਹਤਰਿਚਰਿਤ੍ਰਸਮਾਪਤਮਸਤੁਸੁਭਮਸਤੁ॥੩੭੬॥੬੭੯੭॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੭੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੭੬॥੬੭੯੭॥ ਚਲਦਾ॥
ਚੌਪਈ
ਚੌਪਈ:
ਨਵਤਨਸੁਨਹੁਨਰਾਧਿਪਕਥਾ
ਹੇ ਰਾਜਨ! ਇਕ ਨਵੀਂ ਕਥਾ ਸੁਣੋ,
ਕਿਯਾਚਰਿਤ੍ਰਚੰਚਲਾਜਥਾ
ਜਿਸ ਤਰ੍ਹਾਂ ਦਾ (ਇਕ) ਇਸਤਰੀ ਨੇ ਚਰਿਤ੍ਰ ਕੀਤਾ ਸੀ।