ਕਿਅਛਲਸ॥੯॥੫੬॥
ਅਛਲ ਹੈ ॥੯॥੫੬॥
That Lord is fraudless.9.56.
ਕਿਅਜਾਤਸ॥
ਜੋ ਜਨਮ ਨਹੀਂ ਲੈਂਦਾ,
That Lord is Unborn
ਕਿਅਝਾਤਸ॥
ਜੋ ਦਿਸਦਾ ਨਹੀਂ,
That Lord is invisible.
ਕਿਅਛਲਸ॥
ਜੋ ਛਲਿਆ ਨਹੀਂ ਜਾਂਦਾ,
That Lord is Fraudless
ਕਿਅਟਲਸ॥੧੦॥੫੭॥
ਜੋ ਅਟੱਲ ਹੈ ॥੧੦॥੫੭॥
That Lord is Eternal.10.57.
ਅਟਾਟਸਚ॥
ਕੁਲ-ਗੋਤ ਤੋਂ ਬਿਨਾ ਹੈ,
That Lord is not Crooked
ਅਡਾਟਸਚ॥
ਡਾਂਟ-ਡਪਟ ਤੋਂ ਉੱਚਾ ਹੈ,
That Lord is not admonishable.
ਅਡੰਗਸਚ॥
ਡੰਗਿਆ ਨਹੀਂ ਜਾ ਸਕਦਾ,
That Lord cannot be stung
ਅਣੰਗਸਚ॥੧੧॥੫੮॥
ਅੰਗ (ਦੇਹ) ਤੋਂ ਰਹਿਤ ਹੈ ॥੧੧॥੫੮॥
That Lord is Limbless.11.58.
ਅਤਾਨਸਚ॥
ਤ੍ਰਾਣ (ਬਲ) ਤੋਂ ਰਹਿਤ ਹੈ,
That Lord is not affected by might (or musical tunes)
ਅਥਾਨਸਚ॥
ਸਥਾਨ ਤੋਂ ਬਿਨਾ ਹੈ,
That Lord is not affected by Site.
ਅਦੰਗਸਚ॥
ਦੰਗੇ ਤੋਂ ਪਰੇ ਹੈ,
That Lord is not affected by Strife
ਅਨੰਗਸਚ॥੧੨॥੫੯॥
ਨੰਗ-ਦੋਸ਼ ਤੋਂ ਬਾਹਰ ਹੈ ॥੧੨॥੫੯॥
That Lord is not affected by senses.12.59.
ਅਪਾਰਸਚ॥
ਅਪਾਰ ਹੈ,
That Lord is infinite
ਅਠਾਰਸਚ॥
ਬਹੁਤ ਵੱਡਾ ('ਅਠਾਰ') ਹੈ,
That Lord is Supreme.
ਅਬੇਅਸਤੁ॥
ਸਦਾ ਕਾਇਮ ਹੈ,
That Lord cannot be chopped
ਅਭੇਅਸਤ॥੧੩॥੬੦॥
ਡਰ ਤੋਂ ਰਹਿਤ ਹੈ ॥੧੩॥੬੦॥
That Lord is Fearless.13.60.
ਅਮਾਨਸਚ॥
ਮਾਨ ਤੋਂ ਰਹਿਤ ਹੈ,
That Lord is without ego
ਅਹਾਨਸਚ॥
ਹਾਨੀ ਤੋਂ ਬਿਨਾ ਹੈ,
That Lord is without loss.
ਅੜੰਗਸਚ॥
ਅੰਗਾਂ ਵਿਚ ਵਸਿਆ ਹੋਇਆ ਹੈ,
That Lord cannot be absorbed in senses
ਅਤ੍ਰੰਗਸਚ॥੧੪॥੬੧॥
ਅੰਤਹਕਰਨ ਵਿਚ ਵਸਿਆ ਹੋਇਆ ਹੈ (ਜਾਂ ਤਰੰਗਾਂ ਤੋਂ ਰਹਿਤ ਭਾਵ ਸ਼ਾਂਤ ਰੂਪ ਵਾਲਾ) ॥੧੪॥੬੧॥
That Lord is unaffected by the waves.14.61.
ਅਰਾਮਸਚ॥
ਸੁਖ ਦੇਣ ਵਾਲਾ ਹੈਂ।
That Lord is Peaceful
ਅਲਾਮਸਚ॥
ਸਭ ਕੁਝ ਜਾਨਣ ਵਾਲਾ ਹੈਂ।
That Lord is Perfect in Learning.
ਅਜੋਧਸਚ॥
ਉਸ ਨਾਲ ਯੁੱਧ ਨਹੀਂ ਕੀਤਾ ਜਾ ਸਕਦਾ।
That is not effected by the Potent warriors
ਅਵੋਜਸਚ॥੧੫॥੬੨॥
ਬਲ ਦੀ ਰੱਖਿਆ ਕਰਨ ਵਾਲਾ ਹੈਂ ॥੧੫॥੬੨॥
That Lord Unconquerable.15.62.
ਅਸੇਅਸਤੁ॥
(ਉਹ ਪ੍ਰਭੂ) ਆਸਰਾ ਰੂਪ ਹੈ,
That Lord is full of all above- mentioned attributes
ਅਭੇਅਸਤੁ॥
ਡਰ ਰਹਿਤ ਹੈ,
That Lord is Fearless( Or garbless).
ਆਅੰਗਸਤੁ॥
ਪੁਰਸ਼ ਰੂਪ ਹੈ (ਆ-ਅੰਗ)
That Lord is in male body
ਇਅੰਗਸਤੁ॥੧੬॥੬੩॥
ਇਸਤਰੀ ਰੂਪ ਹੈ (ਇ-ਅੰਗ) ॥੧੬॥੬੩॥
That Lord is also in female body.16.63.
ਉਕਾਰਸਤੁ॥
ਸਗੁਣ ਰੂਪ ਵਾਲਾ ਹੈ,
That Lord is Aumkar (the One and only one)
ਅਕਾਰਸਤੁ॥
ਸਾਕਾਰ ਰੂਪ ਵਾਲਾ ਹੈ,
That Lord is Akar i.e. Pervasive in all forms.
ਅਖੰਡਸਤੁ॥
ਖੰਡੇ ਜਾਣ ਤੋਂ ਬਿਨਾ ਹੈ,
That Lord is Indivisible
ਅਡੰਗਸਤੁ॥੧੭॥੬੪॥
ਡੰਗੇ ਜਾਣ ਤੋਂ ਮੁਕਤ ਹੈ ॥੧੭॥੬੪॥
That Lord is beyond all devices.17.64.
ਕਿਅਤਾਪਹਿ॥
ਦੁਖਾਂ ਤੋਂ ਰਹਿਤ ਹੈ,
That Lord is without suffering
ਕਿਅਥਾਪਹਿ॥
ਸਥਾਪਨਾ ਤੋਂ ਬਿਨਾ ਹੈ,
That Lord cannot be established.
ਕਿਅੰਦਗਹਿ॥
ਦੰਗੇ-ਕਲੇਸ਼ ਤੋਂ ਪਰੇ ਹੈ,
That Lord is not affected by strife
ਕਿਅਨੰਗਹਿ॥੧੮॥੬੫॥
ਨੰਗ-ਦੋਸ਼ ਤੋਂ ਮੁਕਤ ਹੈ ॥੧੮॥੬੫॥
That Lord is Formless.18.65.
ਕਿਅਤਾਪਹਿ॥
ਤਿੰਨ ਤਾਪਾਂ ਤੋਂ ਬਾਹਰ ਹੈ,
That Lord is without ailments
ਕਿਅਥਾਪਹਿ॥
ਸਥਾਪਿਤ ਨਹੀਂ ਕੀਤਾ ਜਾ ਸਕਦਾ,
That Lord cannot be established.
ਕਿਅਨੀਲਹਿ॥
ਰੰਗ-ਰਹਿਤ ਹੈ,
That Lord cannot be enumerated
ਕਿਸੁਨੀਲਹਿ॥੧੯॥੬੬॥
ਸੁੰਦਰ ਰੰਗ ਵਾਲਾ ਹੈ ॥੧੯॥੬੬॥
That Lord reckons everything Himself.19.66.
ਅਰਧਨਰਾਜਛੰਦ॥ਤ੍ਵਪ੍ਰਸਾਦਿ॥
ਅਰਧ ਨਰਾਜ ਛੰਦ: ਤੇਰੀ ਕ੍ਰਿਪਾ ਨਾਲ:
ARDH NARAAJ STANZA: BY THY GRACE
ਸਜਸਤੁਯੰ॥
ਤੂੰ ਯਸ਼-ਸਹਿਤ ਹੈਂ,
O Lord! Thou art Praiseworthy
ਧਜਸਤੁਯੰ॥
ਧੁਜਾ (ਸਨਮਾਨ) ਵਾਲਾ ਹੈਂ,
Thou art the Banner of Honuor.
ਅਲਸਤੁਯੰ॥
ਪੂਰਨ ('ਅਲਸ') ਰੂਪ ਵਾਲਾ ਹੈਂ
Thou art All-Pervading
ਇਕਸਤੁਯੰ॥੧॥੬੭॥
ਅਤੇ ਇਕੋ-ਇਕ ਹੈਂ ॥੧॥੬੭॥
Thou art the ONLY ONE.1.67.
ਜਲਸਤੁਯੰ॥
ਜਲ ਵਿਚ ਤੂੰ ਹੈਂ,
Thou art in water
ਥਲਸਤੁਯੰ॥
ਥਲ ਵਿਚ ਤੂੰ ਹੈਂ,
Thou art on Land.