ਪੁਰਸਤੁਯੰ॥
ਨਗਰਾਂ (ਪੁਰ) ਵਿਚ ਤੂੰ ਹੈਂ,
Thou art in the city
ਬਨਸਤੁਯੰ॥੨॥੬੮॥
ਬਨਾਂ ਵਿਚ ਤੂੰ ਹੈਂ ॥੨॥੬੮॥
Thou art in the forest.2.68.
ਗੁਰਸਤੁਯੰ॥
ਤੂੰ ਹੀ ਗੁਰੂ ਹੈਂ,
Thou art the Guru
ਗੁਫਸਤੁਯੰ॥
ਤੂੰ ਹੀ ਗੁਫਾ ਹੈਂ,
Art in caves.
ਨਿਰਸਤੁਯੰ॥
ਤੂੰ ਹੀ ਰਸ-ਰਹਿਤ ਹੈ
Thou art without sap
ਨਿਦਸਤੁਯੰ॥੩॥੬੯॥
ਅਤੇ ਤੂੰ ਹੀ ਦਸੇ ਜਾਣ ਤੋਂ ਬਾਹਰ ਹੈ ॥੩॥੬੯॥
Thou art Indescribable.3.69.
ਰਵਸਤੁਯੰ॥
ਤੂੰ ਹੀ ਸੂਰਜ ਹੈਂ,
Thou art the sun
ਸਸਸਤੁਯੰ॥
ਤੂੰ ਹੀ ਚੰਦ੍ਰਮਾ ਹੈਂ,
Thou art the moon.
ਰਜਸਤੁਯੰ॥
ਤੂੰ ਹੀ ਰਜੋ ਗੁਣ ਹੈਂ
Thou art activity
ਤਮਸਤੁਯੰ॥੪॥੭੦॥
ਅਤੇ ਤੂੰ ਹੀ ਤਮੋ ਗੁਣ ਹੈਂ ॥੪॥੭੦॥
Thou art morbidity.4.70.
ਧਨਸਤੁਯੰ॥
ਤੂੰ ਹੀ ਧਨ ਹੈਂ,
Thou art the wealth
ਮਨਸਤੁਯੰ॥
ਤੂੰ ਹੀ ਮਨ ਹੈਂ,
Thou art the mind.
ਬ੍ਰਿਛਸਤੁਯੰ॥
ਤੂੰ ਹੀ ਬ੍ਰਿਛ ਹੈਂ
Thou art the tree
ਬਨਸਤੁਯੰ॥੫॥੭੧॥
ਅਤੇ ਤੂੰ ਹੀ ਬਨ ਹੈਂ ॥੫॥੭੧॥
Thou art the vegetation.5.71.
ਮਤਸਤੁਯੰ॥
ਤੂੰ ਹੀ ਬੁੱਧੀ (ਮਤ) ਹੈਂ,
Thou art the intellect
ਗਤਸਤੁਯੰ॥
ਤੂੰ ਹੀ ਮਕਤੀ (ਗਤ) ਹੈਂ,
Thou art the salvation.
ਬ੍ਰਤਸਤੁਯੰ॥
ਤੂੰ ਹੀ ਬ੍ਰਤ ਹੈਂ
Thou art the fast
ਚਿਤਸਤੁਯੰ॥੬॥੭੨॥
ਅਤੇ ਤੂੰ ਹੀ ਚੇਤਨ ਸਰੂਪ ਹੈਂ ॥੬॥੭੨॥
Thou art the consciousness.6.72.
ਪਿਤਸਤੁਯੰ॥
ਤੂੰ ਹੀ ਪਿਤਾ ਹੈਂ,
Thou art the father
ਸੁਤਸਤੁਯੰ॥
ਤੂੰ ਹੀ ਪੁੱਤਰ ਹੈਂ,
Thou art the son.
ਮਤਸਤੁਯੰ॥
ਤੂੰ ਹੀ ਮਾਤਾ ਹੈਂ
Thou art the mother
ਗਤਸਤੁਯੰ॥੭॥੭੩॥
ਅਤੇ ਤੂੰ ਹੀ ਗੋਤ (ਗਤ) ਹੈਂ ॥੭॥੭੩॥
Thou art the liberation.7.73.
ਨਰਸਤੁਯੰ॥
ਤੂੰ ਹੀ ਪੁਰਸ਼ ਹੈਂ,
Thou art the man
ਤ੍ਰਿਯਸਤੁਯੰ॥
ਤੂੰ ਹੀ ਇਸਤਰੀ ਹੈਂ,
Thou art the woman.
ਪਿਤਸਤੁਯੰ॥
ਤੂੰ ਹੀ ਪਿਤਾ ਹੈਂ,
Thou art the Beloved
ਬ੍ਰਿਦਸਤੁਯੰ॥੮॥੭੪॥
ਅਤੇ ਤੂੰ ਹੀ ਬਜ਼ੁਰਗ ('ਬ੍ਰਿਦ') ਹੈਂ ॥੮॥੭੪॥
Thou art the Dharma (Piety).8.74.
ਹਰਸਤੁਯੰ॥
ਤੂੰ ਹੀ ਹਰਨ ਵਾਲਾ ਹੈਂ,
Thou art the Destroyer
ਕਰਸਤੁਯੰ॥
ਤੂੰ ਹੀ ਕਰਨ ਵਾਲਾ ਹੈਂ,
Thou art the Doer.
ਛਲਸਤੁਯੰ॥
ਤੂੰ ਹੀ ਛਲ ਹੈਂ
Thou art the deception
ਬਲਸਤੁਯੰ॥੯॥੭੫॥
ਅਤੇ ਤੂੰ ਹੀ ਬਲ ਹੈਂ ॥੯॥੭੫॥
Thou art the Power.9.75.
ਉਡਸਤੁਯੰ॥
ਤੂੰ ਹੀ ਤਾਰਾ ('ਉਡਸ') ਹੈਂ,
Thou art the stars
ਪੁਡਸਤੁਯੰ॥
ਤੂੰ ਹੀ ਆਕਾਸ਼ (ਪੁਡ) ਹੈਂ,
Thou art the sky.
ਗਡਸਤੁਯੰ॥
ਤੂੰ ਹੀ ਪਹਾੜ (ਗਡ) ਹੈਂ
Thou art the mountain
ਦਧਸਤੁਯੰ॥੧੦॥੭੬॥
ਅਤੇ ਤੂੰ ਹੀ ਸਮੁੰਦਰ ਹੈਂ ॥੧੦॥੭੬॥
Thou art the ocean.10.76.
ਰਵਸਤੁਯੰ॥
ਤੂੰ ਹੀ ਸੂਰਜ ਹੈਂ,
Thou art the sun
ਛਪਸਤੁਯੰ॥
ਤੂੰ ਹੀ ਚੰਦ੍ਰਮਾ ('ਛਪਸ') ਹੈਂ,
Thou art the sunshine.
ਗਰਬਸਤੁਯੰ॥
ਤੂੰ ਹੀ ਗਰਬ ਹੈ
Thou art the pride
ਦਿਰਬਸਤੁਯੰ॥੧੧॥੭੭॥
ਅਤੇ ਤੂੰ ਹੀ ਧਨ-ਦੌਲਤ ('ਦਿਰਬ') ਹੈਂ ॥੧੧॥੭੭॥
Thou art the wealth.11.77.
ਜੈਅਸਤੁਯੰ॥
ਤੂੰ ਹੀ ਜਿਤਣ ਵਾਲਾ ਹੈਂ,
Thou art the conqueror
ਖੈਅਸਤੁਯੰ॥
ਤੂੰ ਹੀ ਖੈ ਕਰਨ ਵਾਲਾ ਹੈਂ,
Thou art the Destroyer.
ਪੈਅਸਤੁਯੰ॥
ਤੂੰ ਹੀ ਪੁਰਸ਼ (ਪੈ) ਦਾ ਬੀਰਜ ਹੈਂ
Thou art the semen
ਤ੍ਰੈਅਸਤੁਯੰ॥੧੨॥੭੮॥
ਅਤੇ ਤੂੰ ਹੀ (ਉਸ ਨੂੰ ਧਾਰਨ ਕਰਨ ਵਾਲੀ) ਇਸਤਰੀ ('ਤ੍ਰੈਅਸ') ਹੈਂ ॥੧੨॥੭੮॥
Thou art the woman.12.78.
ਨਿਰਾਜਛੰਦ॥ਤ੍ਵਪ੍ਰਸਾਦਿ॥
ਨਰਾਜ ਛੰਦ: ਤੇਰੀ ਕ੍ਰਿਪਾ ਨਾਲ:
NARRAJ STNZA BY THY GRACE
ਚਕੰਤਚਾਰਚੰਦ੍ਰਕਾ॥
(ਤੇਰੀ) ਸੁੰਦਰ ਰੌਸ਼ਨੀ ('ਚੰਦ੍ਰਕਾ') ਚਕਰਿਤ ਕਰਦੀ ਹੈ,
Thy winsome luster astonishes the moonlight
ਸੁਭੰਤਰਾਜਸੁਪ੍ਰਭਾ॥
ਰਾਜਸੀ ਸ਼ੋਭਾ (ਪ੍ਰਭਾ) ਬਹੁਤ ਸ਼ੋਭਦੀ ਹੈ।
Thy royal Glory looks splendid.
ਦਵੰਤਦੁਸਟਮੰਡਲੀ॥
(ਉਸ ਦੇ ਸਾਹਮਣੇ) ਦੁਸ਼ਟਾਂ ਦੀ ਮੰਡਲੀ ਦਬ ਜਾਂਦੀ ਹੈ
The clique of tyrants is suppressed
ਸੁਭੰਤਰਾਜਸੁਥਲੀ॥੧॥੭੯॥
ਅਤੇ ਰਾਜਧਾਨੀ ਸ਼ੋਭਾਇਮਾਨ ਹੈ ॥੧॥੭੯॥
Such is the glamour of Thy metropolis (world).1.79.
ਚਲੰਤਚੰਡਮੰਡਕਾ॥
(ਤੇਰੀ) ਪ੍ਰਚੰਡ ਸੈਨਾ ('ਮੰਡਕਾ') ਚਲਾਇਮਾਨ ਹੁੰਦੀ ਹੈ,
Moving like Chandika (Goddess) in the battlefield