ਸੁਨਤਬੈਨਬੇਗਮਡਰਪਾਨੀ॥
(ਰਾਜੇ ਦੀ) ਗੱਲ ਸੁਣ ਕੇ ਬੇਗਮ ਡਰ ਗਈ
ਥਰਹਰਕੰਪਾਮਿਤ੍ਰਤਿਹਮਾਨੀ॥
ਅਤੇ ਉਸ ਦਾ ਮਾਣ ਮਤਾ ਮਿਤਰ ਵੀ ਥਰਥਰ ਕੰਬਣ ਲਗਾ।
ਅਬਹੀਮੁਝੈਭੂਪਗਹਿਲੈਹੈ॥
(ਅਤੇ ਕਹਿਣ ਲਗਾ) ਮੈਨੂੰ ਹੁਣੇ ਰਾਜਾ ਪਕੜ ਲਵੇਗਾ
ਇਸੀਬਨਬਿਖੈਮਾਰਿਚੁਕੈਹੈ॥੧੬॥
ਅਤੇ ਇਸੇ ਜੰਗਲ ਵਿਚ ਮਾਰ ਮੁਕਾਏਗਾ ॥੧੬॥
ਨਾਰਿਕਹੀਪਿਯਜਿਨਜਿਯਡਰੋ॥
ਇਸਤਰੀ ਨੇ ਪ੍ਰੇਮੀ ਨੂੰ ਕਿਹਾ, (ਤੁਸੀਂ) ਮਨ ਵਿਚ ਨਾ ਡਰੋ।
ਕਹੌਚਰਿਤ੍ਰਤੁਮੈਸੋਕਰੋ॥
ਜੋ ਚਰਿਤ੍ਰ (ਮੈਂ) ਤੁਹਾਨੂੰ ਕਹਿੰਦੀ ਹਾਂ, ਉਹੀ ਕਰੋ।
ਕਰੀਰੂਖਕੇਤਰੈਨਿਕਾਰਾ॥
(ਉਸ ਨੇ) ਹਾਥੀ ਨੂੰ ਇਕ ਬ੍ਰਿਛ ਦੇ ਹੇਠੋਂ ਕਢਿਆ
ਲਪਟਿਰਹਾਤਾਸੌਤਹਯਾਰਾ॥੧੭॥
ਅਤੇ ਉਸ ਦਾ ਯਾਰ ਉਸ (ਬ੍ਰਿਛ) ਨਾਲ ਲਿਪਟ ਗਿਆ ॥੧੭॥
ਆਪੁਪਿਤਾਪ੍ਰਤਿਕਿਯਾਪਯਾਨਾ॥
ਆਪ ਪਿਤਾ ਕੋਲ ਆ ਗਈ
ਮਾਰੇਰੀਛਰੋਝਮ੍ਰਿਗਨਾਨਾ॥
ਅਤੇ (ਸ਼ਿਕਾਰ ਵਿਚ) ਬਹੁਤ ਸਾਰੇ ਰਿਛ, ਰੋਝ ਅਤੇ ਹਿਰਨ ਮਾਰੇ।
ਤਾਹਿਬਿਲੋਕਿਪਿਤਾਚੁਪਰਹਾ॥
ਉਸ ਨੂੰ ਵੇਖ ਕੇ ਰਾਜਾ ਚੁਪ ਰਿਹਾ
ਝੂਠਲਖਾਤਿਹਤ੍ਰਿਯਮੁਹਿਕਹਾ॥੧੮॥
ਅਤੇ ਉਸ ਦਾਸੀ ਨੇ ਜੋ ਮੈਨੂੰ ਕਿਹਾ ਸੀ, ਉਸ ਨੂੰ ਝੂਠ ਸਮਝਿਆ ॥੧੮॥
ਉਸੀਸਖੀਕੋਪਲਟਿਪ੍ਰਹਾਰਾ॥
ਉਲਟਾ ਉਸੇ ਸਖੀ ਨੂੰ (ਰਾਜੇ ਨੇ) ਮਾਰ ਦਿੱਤਾ
ਝੂਠਬਚਨਇਨਮੁਝੈਉਚਾਰਾ॥
ਕਿ ਇਸ ਨੇ ਮੈਨੂੰ ਝੂਠੀ ਗੱਲ ਕਹੀ ਸੀ।
ਖੇਲਿਅਖੇਟਭੂਪਗ੍ਰਿਹਆਯੋ॥
ਰਾਜਾ ਸ਼ਿਕਾਰ ਖੇਡ ਕੇ ਘਰ ਆ ਗਿਆ।
ਤਿਸੀਬਿਰਛਤਰਕਰੀਲਖਾਯੋ॥੧੯॥
(ਕੁਮਾਰੀ ਨੇ) ਉਸੇ ਬ੍ਰਿਛ ਹੇਠੋਂ ਹਾਥੀ ਨੂੰ ਲੰਘਾਇਆ ॥੧੯॥
ਅੜਿਲ॥
ਅੜਿਲ:
ਪਕਰਿਭੁਜਾਗਜਪਰਪਿਯਲਯੋਚੜਾਇਕੈ॥
ਬਾਂਹ ਪਕੜ ਕੇ ਉਸ ਨੇ ਪ੍ਰੀਤਮ ਨੂੰ ਹਾਥੀ ਉਤੇ ਚੜ੍ਹਾ ਲਿਆ
ਭੋਗਅੰਬਾਰੀਬੀਚਕਰੇਸੁਖਪਾਇਕੈ॥
ਅਤੇ ਅੰਬਾਰੀ ਵਿਚ ਸੁਖ ਪੂਰਵਕ ਸੰਯੋਗ ਕੀਤਾ।
ਲਪਟਿਲਪਟਿਦੋਊਕੇਲਕਰਤਮੁਸਕਾਇਕਰਿ॥
(ਉਹ) ਦੋਵੇਂ ਲਿਪਟ ਲਿਪਟ ਕੇ ਮੁਸਕਰਾਉਂਦੇ ਹੋਏ ਰਤੀਕ੍ਰੀੜਾ ਕਰ ਰਹੇ ਸਨ
ਹੋਹਮਰੌਭੂਪਤਿਭੇਦਨਸਕਿਯੋਪਾਇਕਰਿ॥੨੦॥
(ਅਤੇ ਸੋਚ ਰਹੇ ਸਨ ਕਿ) ਰਾਜਾ ਸਾਡੇ ਭੇਦ ਨੂੰ ਨਹੀਂ ਪਾ ਸਕਿਆ ॥੨੦॥
ਦੋਹਰਾ॥
ਦੋਹਰਾ:
ਪਹਿਲੇਰੂਖਚੜਾਇਤਿਹਲੈਆਈਫਿਰਿਧਾਮ॥
ਪਹਿਲਾਂ ਉਸ ਨੂੰ ਬ੍ਰਿਛ ਉਤੇ ਚੜ੍ਹਾਇਆ ਅਤੇ ਫਿਰ ਘਰ ਲੈ ਆਈ।
ਉਲਟਾਤਿਹਝੂਠਾਕਿਯਾਭੇਦਦਿਯਾਜਿਹਬਾਮ॥੨੧॥
ਜਿਸ ਦਾਸੀ ਨੇ ਭੇਦ ਦਸਿਆ, ਉਸੇ ਨੂੰ ਉਲਟਾ ਝੂਠਾ ਠਹਿਰਾਇਆ ॥੨੧॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਚੁਹਤਰਚਰਿਤ੍ਰਸਮਾਪਤਮਸਤੁਸੁਭਮਸਤੁ॥੩੭੪॥੬੭੮੧॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੭੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੭੪॥੬੭੮੧॥ ਚਲਦਾ॥
ਚੌਪਈ॥
ਚੌਪਈ:
ਇਸਕਤੰਬੋਲਸਹਿਰਹੈਜਹਾ॥
ਜਿਥੇ ਇਸਕ ਤੰਬੋਲ ਨਾਂ ਦਾ ਨਗਰ ਸੀ,
ਇਸਕਤੰਬੋਲਨਰਾਧਿਪਤਹਾ॥
ਉਥੇ ਇਸਕ ਤੰਬੋਲ ਨਾਂ ਦਾ ਰਾਜਾ ਸੀ।
ਸ੍ਰੀਸਿੰਗਾਰਮਤੀਤਿਹਦਾਰਾ॥
ਉਸ ਦੀ ਸ਼ਿਗਾਰ ਮਤੀ ਨਾਂ ਦੀ ਪਤਨੀ ਸੀ।
ਜਾਸੀਘੜੀਨਬ੍ਰਹਮੁਸੁਨਾਰਾ॥੧॥
ਉਸ ਵਰਗੀ ਸੁੰਦਰ ਬ੍ਰਹਮਾ ਨੇ ਹੋਰ ਕੋਈ ਇਸਤਰੀ ਨਹੀਂ ਬਣਾਈ ਸੀ ॥੧॥
ਅੜਿਲ॥
ਅੜਿਲ:
ਸ੍ਰੀਜਗਜੋਬਨਦੇਤਿਹਸੁਤਾਬਖਾਨਿਯੈ॥
ਉਸ ਦੀ ਪੁੱਤਰੀ ਨੂੰ ਜਗ ਜੋਬਨ ਦੇ (ਦੇਈ) ਕਹਿੰਦੇ ਸਨ।
ਦੁਤਿਯਰੂਪਕੀਰਾਸਜਗਤਮਹਿਜਾਨਿਯੈ॥
ਉਸ ਨੂੰ ਜਗਤ ਵਿਚ ਰੂਪ ਦੀ ਦੂਜੀ ਰਾਸ ਜਾਣਿਆ ਜਾਂਦਾ ਸੀ।
ਅਧਿਕਪ੍ਰਭਾਜਲਥਲਮਹਿਜਾਕੀਜਾਨਿਯਤ॥
ਉਸ ਦੀ ਜਲ ਥਲ ਵਿਚ ਬਹੁਤ ਪ੍ਰਭਾ ਜਾਣੀ ਜਾਂਦੀ ਸੀ।
ਹੋਨਰੀਨਾਗਨੀਨਾਰਿਨਵੈਸੀਮਾਨਿਯਤ॥੨॥
ਕੋਈ ਨਰੀ ਜਾਂ ਨਾਗਣ ਉਸ ਵਰਗੀ ਨਹੀਂ ਮੰਨੀ ਜਾਂਦੀ ਸੀ ॥੨॥
ਦੋਹਰਾ॥
ਦੋਹਰਾ:
ਤਹਇਕਪੂਤਸਰਾਫਕੋਤਾਕੋਰੂਪਅਪਾਰ॥
ਉਥੇ ਇਕ ਸਰਾਫ਼ ਦਾ ਪੁੱਤਰ ਸੀ ਜੋ ਬਹੁਤ ਹੀ ਸੁੰਦਰ ਸੀ।
ਜੋਰਿਨੈਨਿਨਾਰੀਰਹੈਜਾਨਿਨਗ੍ਰਿਹਬਿਸੰਭਾਰ॥੩॥
ਜੇ (ਉਸ ਨਾਲ) ਕੋਈ ਇਸਤਰੀ ਨੈਣ ਜੋੜ ਲੈਂਦੀ ਤਾਂ ਬੇਸੁਧ ਹੋ ਕੇ ਘਰ ਜਾਣ ਯੋਗ ਨਾ ਰਹਿੰਦੀ ॥੩॥
ਚੌਪਈ॥
ਚੌਪਈ:
ਰਾਜਸੁਤਾਤਾਕੀਛਬਿਲਹੀ॥
ਰਾਜ ਕੁਮਾਰੀ ਨੇ (ਇਕ ਵਾਰ) ਉਸ ਦੀ ਛਬੀ ਨੂੰ ਵੇਖਿਆ
ਮਨਬਚਕ੍ਰਮਮਨਮੈਅਸਕਹੀ॥
ਅਤੇ ਮਨ, ਬਚਨ ਤੇ ਕਰਮ ਕਰ ਕੇ ਮਨ ਵਿਚ ਇਸ ਤਰ੍ਹਾਂ ਕਹਿਣ ਲਗੀ।
ਏਕਬਾਰਗਹਿਯਾਹਿਮੰਗਾਊ॥
ਜੇ ਇਸ ਨੂੰ ਇਕ ਵਾਰ ਪਕੜ ਕੇ ਘਰ ਮੰਗਵਾ ਲਵਾਂ,
ਕਾਮਭੋਗਰੁਚਿਮਾਨਮਚਾਊ॥੪॥
ਤਾਂ ਰੁਚੀ ਪੂਰਵਕ ਇਸ ਨਾਲ ਰਮਣ ਕਰਾਂ ॥੪॥
ਪਠੈਸਹਚਰੀਦਈਤਹਾਇਕ॥
ਇਕ ਦਿਨ ਇਕ ਦਾਸੀ ਨੂੰ ਸਾਰੀ ਗੱਲ
ਤਾਹਿਬਾਤਸਮੁਝਾਇਅਨਿਕਨਿਕ॥
ਅਨੇਕ ਤਰ੍ਹਾਂ ਨਾਲ ਸਮਝਾ ਕੇ ਉਸ ਪਾਸ ਭੇਜ ਦਿੱਤਾ।
ਅਮਿਤਦਰਬਦੈਤਾਹਿਭੁਲਾਈ॥
ਉਸ ਨੂੰ ਬਹੁਤ ਧਨ ਦੇ ਕੇ (ਨਿਰਧਨਤਾ) ਭੁਲਾ ਦਿੱਤੀ।
ਜਿਹਤਿਹਭਾਤਿਕੁਅਰਿਕੌਲਿਆਈ॥੫॥
(ਉਹ) ਜਿਵੇਂ ਕਿਵੇਂ ਉਸ ਕੁਮਾਰ ਨੂੰ ਲੈ ਆਈ ॥੫॥
ਭਾਤਿਭਾਤਿਕੇਕਰਤਬਿਲਾਸਾ॥
ਕਿਸੇ ਵੀ ਬੰਦੇ ਦਾ ਡਰ ਮੰਨੇ ਬਿਨਾ