GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1327
Display Settings
ਬੇਗਮਕੀਤਾਸੌਰੁਚਿਲਾਗੀ
ਉਸ ਵਲ ਬੇਗਮ ਦੀ ਰੁਚੀ ਲਗ ਗਈ
ਜਾਤੇਨੀਂਦਭੂਖਸਭਭਾਗੀ
ਜਿਸ ਕਰ ਕੇ (ਉਸ ਦੀ) ਨੀਂਦਰ ਅਤੇ ਭੁਖ ਚਲੀ ਗਈ।
ਦੇਖਿਗਈਜਬਤੇਤਿਹਧਾਮਾ
ਜਦ ਤੋਂ (ਉਹ) ਉਸ ਨੂੰ ਵੇਖ ਕੇ ਘਰ ਗਈ ਸੀ,
ਤਬਤੇਔਰਸੁਹਾਤਬਾਮਾ॥੪॥
ਉਦੋਂ ਤੋਂ ਉਸ ਇਸਤਰੀ ਨੂੰ ਹੋਰ ਕੁਝ ਵੀ ਚੰਗਾ ਨਹੀਂ ਲਗ ਰਿਹਾ ਸੀ ॥੪॥
ਹਿਤੂਜਾਨਸਹਚਰੀਬੁਲਾਈ
ਉਸ ਨੇ ਵਿਸ਼ਵਸਤ ਜਾਣ ਕੇ ਦਾਸੀ ਨੂੰ ਬੁਲਾਇਆ
ਭੇਦਭਾਖਿਸਭਤਹਾਪਠਾਈ
(ਅਤੇ ਉਸ ਨੂੰ) ਭੇਦ ਦੀ ਸਾਰੀ ਗੱਲ ਦਸ ਕੇ ਉਥੇ ਭੇਜਿਆ।
ਹਮੈਸਾਹਸੁਤਜੁਤੈਮਿਲੈਹੈ
(ਅਤੇ ਇਹ ਵੀ ਕਿਹਾ) ਜੇ ਤੂੰ ਮੈਨੂੰ ਸ਼ਾਹ ਦਾ ਪੁੱਤਰ ਮਿਲਾ ਦੇਵੇਂਗੀ,
ਜੋਧਨਮੁਖਮੰਗਿਹੈਂਸੋਪੈਹੈਂ॥੫॥
ਤਾਂ ਜੋ ਧਨ ਮੁਖੋਂ ਮੰਗੇਂਗੀ, ਉਹੀ ਪ੍ਰਾਪਤ ਕਰੇਂਗੀ ॥੫॥
ਸਖੀਪਵਨਕੇਭੇਸਸਿਧਾਈ
ਸਖੀ ਪੌਣ ਦੀ ਗਤੀ ਨਾਲ ਚਲੀ ਗਈ
ਪਲਕਬਿਤੀਸਾਹਕੇਆਈ
ਅਤੇ ਪਲ ਭਰ ਵੀ ਨਾ ਬੀਤਿਆ ਕਿ ਸ਼ਾਹ ਕੋਲ ਆ ਗਈ।
ਸਾਹਪੂਤਕਹਕਿਯਾਪ੍ਰਨਾਮਾ
(ਉਸ ਨੇ) ਸ਼ਾਹ ਦੇ ਪੁੱਤਰ ਨੂੰ ਪ੍ਰਨਾਮ ਕੀਤਾ
ਬੈਠੀਜਾਇਸੁਘਰਿਤਿਹਧਾਮਾ॥੬॥
ਅਤੇ ਉਹ ਸੁਘੜ ਉਸ (ਸ਼ਾਹ) ਦੇ ਘਰ ਵਿਚ ਜਾ ਬੈਠੀ ॥੬॥
ਤੁਮਰੋਨਾਮਕਹਾਪਹਿਚਨਿਯਤ
(ਪੁੱਛਣ ਲਗੀ) ਤੁਹਾਡਾ ਕੀ ਨਾਂ ਪਛਾਣਾ
ਕਵਨਦੇਸਕੇਬਾਸੀਜਨਿਯਤ
ਅਤੇ (ਤੁਹਾਨੂੰ) ਕਿਹੜੇ ਦੇਸ ਦੇ ਰਹਿਣ ਵਾਲਾ ਸਮਝਾਂ।
ਸਕਲਬ੍ਰਿਥਾਨਿਜਪ੍ਰਥਮਸੁਨਾਵਹੁ
ਪਹਿਲਾਂ ਆਪਣੀ ਸਾਰੀ ਬਿਰਥਾ ਦਸੋ
ਬਹੁਰਿਕੁਅਰਿਕੀਸੇਜਸੁਹਾਵਹੁ॥੭॥
ਅਤੇ ਫਿਰ ਕੁਮਾਰੀ ਦੀ ਸੇਜ ਦੀ ਸ਼ੋਭਾ ਨੂੰ ਵਧਾਓ ॥੭॥
ਸੁਨੀਸਖੀਮਦ੍ਰਦੇਸਹਮਰਹਹੀ
(ਉਹ ਕਹਿਣ ਲਗਾ) ਹੇ ਸਖੀ! ਸੁਣੋ, ਮੈਂ ਮਦ੍ਰ ਦੇਸ ਵਿਚ ਰਹਿੰਦਾ ਹਾਂ
ਧੂਮ੍ਰਕੇਤੁਹਮਕੌਜਨਕਹਹੀ
ਅਤੇ ਲੋਕੀਂ ਮੈਨੂੰ ਧੂਮ੍ਰ ਕੇਤੁ ਕਹਿੰਦੇ ਹਨ।
ਸੌਦਾਹਿਤਆਏਇਹਦੇਸਾ
ਸੌਦਾਗਰੀ ਕਰਨ ਲਈ (ਮੈਂ) ਇਸ ਦੇਸ ਵਿਚ ਆਇਆ ਹਾਂ
ਦੇਸਦੇਸਕੋਨਿਰਖਿਨਰੇਸਾ॥੮॥
ਦੇਸ ਦੇਸ ਦੇ ਰਾਜਿਆਂ ਨੂੰ ਵੇਖ ਕੇ ॥੮॥
ਬਤਿਯਨਪ੍ਰਥਮਤਾਹਿਬਿਰਮਾਇ
ਪਹਿਲਾਂ ਉਸ ਨੂੰ ਗੱਲਾਂ ਨਾਲ ਰਿਝਾਇਆ
ਭਾਤਿਭਾਤਿਤਿਨਲੋਭਦਿਖਾਇ
ਅਤੇ ਫਿਰ ਭਾਂਤ ਭਾਂਤ ਦੇ ਲੋਭ ਦਿਖਾਏ।
ਜ੍ਯੋਂਤ੍ਯੋਂਲੈਆਈਤਿਹਤਹਾ
ਜਿਵੇਂ ਕਿਵੇਂ ਉਸ ਨੂੰ ਉਥੇ ਲੈ ਆਈ,
ਮਾਰਗਕੁਅਰਿਬਿਲੋਕਤਜਹਾ॥੯॥
ਜਿਥੇ ਕੁਮਾਰੀ (ਉਸ ਦਾ) ਰਾਹ ਵੇਖ ਰਹੀ ਸੀ ॥੯॥
ਜੋਧਨਕਹਾਸੁੰਦ੍ਰਤਿਹਦੀਨਾ
ਸੁੰਦਰੀ ਨੇ ਜੋ ਧਨ ਕਿਹਾ ਸੀ, ਦਾਸੀ ਨੂੰ ਦੇ ਦਿੱਤਾ
ਕੰਠਲਗਾਇਮਿਤ੍ਰਸੋਲੀਨਾ
ਅਤੇ ਉਸ ਮਿਤਰ ਨੂੰ ਗਲੇ ਨਾਲ ਲਗਾ ਲਿਆ।
ਭਾਤਿਭਾਤਿਕੀਕੈਫਮੰਗਾਈ
(ਉਸ ਨੇ) ਕਈ ਤਰ੍ਹਾਂ ਦੀ ਸ਼ਰਾਬ ਮੰਗਵਾਈ
ਏਕਖਾਟਚੜਿਦੁਹੂੰਚੜਾਈ॥੧੦॥
ਅਤੇ ਇਕ ਮੰਜੇ ਉਤੇ ਚੜ੍ਹ ਕੇ ਦੋਹਾਂ ਨੇ ਪੀਤੀ ॥੧੦॥
ਭਾਤਿਭਾਤਿਤਨਕੈਫਚੜਾਵਹਿ
ਭਾਂਤ ਭਾਂਤ ਦੀ ਸ਼ਰਾਬ ਪੀਣ ਲਗੇ
ਮਿਲਿਮਿਲਿਗੀਤਮਧੁਰਧੁਨਿਗਾਵਹਿ
ਅਤੇ ਮਿਲ ਕੇ ਮਠੀ ਮਠੀ ਧੁੰਨ ਵਿਚ ਗੀਤ ਗਾਣ ਲਗੇ।
ਬਿਬਿਧਬਿਧਿਨਤਨਕਰਤਬਿਲਾਸਾ
(ਉਹ) ਕਈ ਤਰ੍ਹਾਂ ਦੀ ਕਾਮ-ਕ੍ਰੀੜਾ ਕਰਨ ਲਗ ਗਏ ਸਨ।
ਨੈਕੁਕਰੈਨ੍ਰਿਪਤਿਕੋਤ੍ਰਾਸਾ॥੧੧॥
(ਉਹ) ਰਾਜੇ ਦਾ ਡਰ ਬਿਲਕੁਲ ਨਹੀਂ ਮੰਨ ਰਹੇ ਸਨ ॥੧੧॥
ਛੈਲਿਹਿਛੈਲਛੋਰਾਜਾਈ
ਨੌਜਵਾਨ (ਕੁਮਾਰੀ) ਤੋਂ ਛਬੀਲਾ (ਸ਼ਾਹ) ਛਡਿਆ ਨਹੀਂ ਜਾਂਦਾ ਸੀ
ਨਿਸੁਦਿਨਰਾਖਤਕੰਠਲਗਾਈ
ਅਤੇ ਰਾਤ ਦਿਨ ਉਸ ਨੂੰ ਗਲੇ ਨਾਲ ਲਗਾਈ ਰਖਦੀ ਸੀ।
ਜਬਕਬਹੂੰਆਖੇਟਸਿਧਾਵੈ
ਜੇ ਕਦੇ ਸ਼ਿਕਾਰ ਨੂੰ ਜਾਂਦੀ,
ਏਕਅੰਬਾਰੀਤਾਹਿਚੜਾਵੈ॥੧੨॥
ਤਾਂ ਇਕੋ ਅੰਬਾਰੀ ਵਿਚ ਉਸ ਨੂੰ ਵੀ ਚੜ੍ਹਾ ਲੈਂਦੀ ॥੧੨॥
ਤਹੀਕਾਮਕ੍ਰੀੜਾਕਹਕਰੈ
ਉਥੇ (ਬੈਠੇ ਹੋਏ) ਕਾਮ-ਕ੍ਰੀੜਾ ਕਰਦੇ ਸਨ
ਮਾਤਪਿਤਾਤੇਨੈਕੁਡਰੈ
ਅਤੇ ਮਾਤਾ ਪਿਤਾ ਤੋਂ ਜ਼ਰਾ ਜਿੰਨੇ ਵੀ ਨਹੀਂ ਡਰਦੇ ਸਨ।
ਇਕਦਿਨਰਾਜਾਚੜਾਸਿਕਾਰਾ
ਇਕ ਦਿਨ ਰਾਜਾ ਸ਼ਿਕਾਰ ਚੜ੍ਹਿਆ
ਸੰਗਲਏਮਿਹਰਿਯੈਅਪਾਰਾ॥੧੩॥
ਅਤੇ ਨਾਲ ਬਹੁਤ ਸਾਰੀਆਂ ਦਾਸੀਆਂ ਨੂੰ ਲੈ ਲਿਆ ॥੧੩॥
ਬੇਗਮਸੋਊਸਿਕਾਰਸਿਧਾਈ
ਉਹ ਬੇਗਮ ਵੀ ਸ਼ਿਕਾਰ ਖੇਡਣ ਲਈ ਚਲ ਪਈ
ਏਕਅੰਬਾਰੀਤਾਹਿਚੜਾਈ
ਅਤੇ ਇਕੋ ਅੰਬਾਰੀ ਵਿਚ ਉਸ (ਪ੍ਰੇਮੀ) ਨੂੰ ਵੀ ਚੜ੍ਹਾ ਲਿਆ।
ਏਕਸਖੀਤਿਹਚੜਤਨਿਹਾਰਾ
ਇਕ ਸਖੀ ਨੇ ਉਸ ਨੂੰ ਚੜ੍ਹਦੇ ਹੋਇਆਂ ਵੇਖਿਆ
ਜਾਇਭੂਪਸੋਭੇਦਉਚਾਰਾ॥੧੪॥
ਅਤੇ ਜਾ ਕੇ ਰਾਜੇ ਨੂੰ ਸਾਰਾ ਭੇਦ ਦਸਿਆ ॥੧੪॥
ਸੁਨਿਨ੍ਰਿਪਬਾਤਚਿਤਮੋਰਾਖੀ
ਰਾਜੇ ਨੇ ਗੱਲ ਸੁਣ ਕੇ ਮਨ ਵਿਚ ਰਖੀ
ਔਰਿਨਾਰਿਸੋਪ੍ਰਗਟਭਾਖੀ
ਅਤੇ ਹੋਰ ਕਿਸੇ ਇਸਤਰੀ ਨੂੰ ਨਾ ਦਸੀ।
ਦੁਹਿਤਾਕੋਜਬਗਜਨਿਕਟਾਯੋ
ਜਦ ਪੁੱਤਰੀ ਦਾ ਹਾਥੀ ਨੇੜੇ ਆਇਆ,
ਤਬਤਾਕੋਪਿਤੁਨਿਕਟਬੁਲਾਯੌ॥੧੫॥
ਤਦ ਪਿਤਾ ਨੇ ਉਸ ਨੂੰ ਨੇੜੇ ਬੁਲਾਇਆ ॥੧੫॥