GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1326
Display Settings
ਦੋਹਰਾ
ਦੋਹਰਾ:
ਰੋਦਨਵੈਕਰਤੇਭਏਕਿਸੂਆਈਬਾਤ
ਉਹ (ਸਾਰੇ) ਰੋਣ ਲਗੇ ਅਤੇ ਕਿਸੇ ਦੇ (ਮੂੰਹ ਵਿਚੋਂ) ਕੋਈ ਗੱਲ ਨਾ ਨਿਕਲੀ।
ਤਬਰਾਜੈਤਿਹਨਾਰਿਕੌਬਚਨਕਹਾਮੁਸਕਾਤ॥੧੭॥
ਤਦ ਰਾਜੇ ਨੇ ਉਸ ਇਸਤਰੀ ਨੂੰ ਹਸਦੇ ਹੋਇਆਂ (ਇਹ) ਗੱਲ ਕਹੀ ॥੧੭॥
ਚੌਪਈ
ਚੌਪਈ:
ਕਰਾਮਾਤਇਨਕਛੁਦਿਖਾਈ
ਇਨ੍ਹਾਂ ਲੋਕਾਂ ਨੇ ਕੁਝ ਵੀ ਕਰਾਮਾਤ ਨਹੀਂ ਵਿਖਾਈ।
ਅਬਚਾਹਤਹੈਤੁਮਤੇਪਾਈ
ਹੁਣ (ਮੈਂ) ਚਾਹੁੰਦਾ ਹਾਂ, ਤੇਰੇ ਤੋਂ ਕੁਝ (ਕਰਾਮਾਤ) ਪ੍ਰਾਪਤ ਕਰਾਂ (ਅਰਥਾਤ-ਵੇਖਾਂ)
ਬਚਨਹਿੰਗੁਲਾਦੇਇਉਚਾਰੇ
(ਤਦ) ਹਿੰਗਲਾ ਦੇਵੀ ਨੇ ਕਿਹਾ ਕਿ
ਸੁਨੋਨਰਾਧਿਪਬੈਨਹਮਾਰੇ॥੧੮॥
ਹੇ ਰਾਜਨ! ਮੇਰੀ ਗੱਲ ਸੁਣੋ ॥੧੮॥
ਅੜਿਲ
ਅੜਿਲ:
ਕਰਾਮਾਤਿਇਕਅਸਿਮੌਪ੍ਰਥਮਪਛਾਨਿਯੈ
ਪਹਿਲਾਂ ਇਕ ਕਰਾਮਾਤ ਤਾਂ ਤਲਵਾਰ ਵਿਚ ਸਮਝੋ।
ਜਾਕੌਤੇਜੁਅਰੁਤ੍ਰਾਸਜਗਤਮੌਮਾਨਿਯੈ
ਜਿਸ ਦਾ ਤੇਜ ਅਤੇ ਭੈ ਸਾਰੇ ਸੰਸਾਰ ਵਿਚ ਮੰਨਿਆ ਜਾਂਦਾ ਹੈ।
ਜੀਤਹਾਰਅਰੁਮ੍ਰਿਤੁਧਾਰਜਾਕੀਬਸਤ
ਜਿਤ, ਹਾਰ ਅਤੇ ਮ੍ਰਿਤੂ ਜਿਸ ਦੀ ਧਾਰ ਵਿਚ ਵਸਦੀਆਂ ਹਨ।
ਹੋਮੇਰੇਮਨਪਰਮੇਸੁਰਤਾਹੀਕੌਕਹਤ॥੧੯॥
ਮੇਰਾ ਮਨ ਉਸੇ ਨੂੰ ਪਰਮੇਸਰ ਕਹਿੰਦਾ ਹੈ ॥੧੯॥
ਦੁਤਿਯਕਾਲਮੌਕਰਾਮਾਤਿਪਹਿਚਾਨਿਯਤ
(ਸੰਸਾਰ ਵਿਚ) ਦੂਜੀ ਕਰਾਮਾਤ ਕਾਲ ਵਿਚ ਸਮਝੋ
ਜਿਨਕੋਚੌਦਹਲੋਕਚਕ੍ਰਕਰਮਾਨਿਯਤ
ਜਿਸ ਦਾ ਚਕ੍ਰ ਚੌਦਾਂ ਲੋਕਾਂ ਵਿਚ ਚਲਦਾ ਮੰਨਿਆ ਜਾਂਦਾ ਹੈ।
ਕਾਲਪਾਇਜਗਹੋਤਕਾਲਮਿਟਜਾਵਈ
ਕਾਲ ਕਰ ਕੇ ਜਗਤ ਹੋਂਦ ਵਿਚ ਆਉਂਦਾ ਹੈ ਕਾਲ ਕਰ ਕੇ ਖ਼ਤਮ ਹੋ ਜਾਂਦਾ ਹੈ।
ਹੋਯਾਤੇਮੁਰਮਨਤਾਹਿਗੁਰੂਠਹਰਾਵਈ॥੨੦॥
ਇਸ ਲਈ ਮੇਰਾ ਮਨ ਕਾਲ ਨੂੰ ਹੀ ਗੁਰੂ ਮੰਨਦਾ ਹੈ ॥੨੦॥
ਕਰਾਮਾਤਰਾਜਾਰਸਨਾਗ੍ਰਜਜਾਨਿਯਤ
ਹੇ ਰਾਜਨ! (ਤੀਜੀ) ਕਰਾਮਾਤ ਜ਼ਬਾਨ ਦਾ ਅਗਲਾ ਭਾਗ ਜਾਣੋ
ਭਲੋਬਰੋਜਾਤੇਜਗਹੋਤਪਛਾਨਿਯਤ
ਜਿਸ ਤੋਂ ਜਗਤ ਵਿਚ ਚੰਗਾ ਮਾੜਾ ਹੋਣਾ ਸੰਭਵ ਸਮਝੋ।
ਕਰਾਮਾਤਿਚੌਥੀਧਨਭੀਤਰਜਾਨਿਯੈ
ਚੌਥੀ ਕਰਾਮਾਤ ਧਨ ਵਿਚ ਹੈ,
ਹੋਹੋਤਰੰਕਤੇਰਾਵਧਰੋਤਿਹਮਾਨਿਯੈ॥੨੧॥
ਕਿਉਂਕਿ ਉਸ ਦੇ ਧਾਰਨ ਕਰਨ ਨਾਲ ਰੰਕ ਰਾਜਾ ਬਣ ਜਾਂਦਾ ਹੈ ॥੨੧॥
ਚੌਪਈ
ਚੌਪਈ:
ਕਰਾਮਾਤਇਨਮਹਿਨਹਿਜਾਨਹੁ
ਇਨ੍ਹਾਂ (ਵਿਅਕਤੀਆਂ) ਵਿਚ ਕੋਈ ਕਰਾਮਾਤ ਨਾ ਮੰਨੋ।
ਸਭਧਨਉਪਾਇਪਹਿਚਾਨਹੁ
ਇਹ ਸਾਰੇ ਧਨ ਦੇ ਉਪਾ ਸਮਝੋ।
ਚਮਤਕਾਰਇਨਮਹਿਜੌਹੋਈ
ਜੇ ਇਨ੍ਹਾਂ ਵਿਚ ਚਮਤਕਾਰ ਹੁੰਦਾ
ਦਰਦਰਭੀਖਮਾਗੈਕੋਈ॥੨੨॥
ਤਾਂ ਕੋਈ ਵੀ ਦਰ ਦਰ ਭਿਖ ਨਾ ਮੰਗਦਾ ॥੨੨॥
ਜੌਇਨਸਭਹੂੰਪ੍ਰਥਮਸੰਘਾਰੋ
ਜੇ ਇਨ੍ਹਾਂ ਸਾਰਿਆਂ ਨੂੰ ਪਹਿਲਾਂ ਮਾਰ ਦਿਓ,
ਤਿਹਪਾਛੇਕਛੁਮੋਹਿਉਚਾਰੋ
ਫਿਰ ਮੈਨੂੰ ਕੁਝ ਕਹਿਣਾ।
ਸਤਿਬਾਤਹਮਤੁਮਹਿਸੁਨਾਈ
ਮੈਂ ਤੁਹਾਨੂੰ ਸੱਚੀ ਗੱਲ ਸੁਣਾਈ ਹੈ।
ਅਬਸੁਕਰੌਜੋਤੁਮਹਿਸੁਹਾਈ॥੨੩॥
ਹੁਣ ਉਹੀ ਕਰੋ ਜੋ ਤੁਹਾਨੂੰ ਚੰਗੀ ਲਗੇ ॥੨੩॥
ਬਚਨਸੁਨਤਰਾਜਾਹਰਖਾਨਾ
(ਇਸਤਰੀ ਦੇ) ਬੋਲ ਸੁਣ ਕੇ ਰਾਜਾ ਬਹੁਤ ਪ੍ਰਸੰਨ ਹੋਇਆ
ਅਧਿਕਦਿਯੋਤਿਹਤ੍ਰਿਯਕੇਦਾਨਾ
ਅਤੇ ਉਸ ਇਸਤਰੀ ਨੂੰ ਬਹੁਤ ਦਾਨ ਦਿੱਤਾ।
ਜਗਤਮਾਤਤਿਨਤ੍ਰਿਯਜੁਕਹਾਯੋ
ਉਸ ਇਸਤਰੀ ਨੇ (ਆਪਣੇ ਆਪ ਨੂੰ) ਜੋ ਜਗਤ ਮਾਤਾ ਅਖਵਾਇਆ ਸੀ,
ਤਿਹਪ੍ਰਸਾਦਿਨਿਜਪ੍ਰਾਨਬਚਾਯੋ॥੨੪॥
ਉਸ (ਮਾਤਾ ਦੀ) ਕ੍ਰਿਪਾ ਕਰ ਕੇ ਆਪਣੇ ਪ੍ਰਾਣ ਬਚਾ ਲਏ ॥੨੪॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਤਿਹਤਰਿਚਰਿਤ੍ਰਸਮਾਪਤਮਸਤੁਸੁਭਮਸਤੁ॥੩੭੩॥੬੭੬੦॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੭੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੭੩॥੬੭੬੦॥ ਚਲਦਾ॥
ਚੌਪਈ
ਚੌਪਈ:
ਬੀਜਾਪੁਰਜਹਸਹਿਰਭਨਿਜੈ
ਜਿਥੇ ਬੀਜਾ ਪੁਰ ਸ਼ਹਿਰ ਕਿਹਾ ਜਾਂਦਾ ਹੈ,
ਏਦਿਲਸਾਹਤਹਸਾਹਕਹਿਜੈ
ਉਥੋਂ ਦਾ ਬਾਦਸ਼ਾਹ ਏਦਿਲਸ਼ਾਹ ਦਸਿਆ ਜਾਂਦਾ ਸੀ।
ਸ੍ਰੀਮਹਤਾਬਮਤੀਤਿਹਕੰਨ੍ਯਾ
ਉਸ ਦੀ ਪੁੱਤਰੀ ਦਾ ਨਾਂ ਮਹਤਾਬ ਮਤੀ ਸੀ
ਜਿਹਸਮਉਪਜੀਨਾਰਿਅੰਨ੍ਰਯਾ॥੧॥
ਜਿਸ ਵਰਗੀ ਕੋਈ ਹੋਰ ਇਸਤਰੀ ਪੈਦਾ ਨਹੀਂ ਹੋਈ ਸੀ ॥੧॥
ਜੋਬਨਵੰਤਭਈਜਬਬਾਲਾ
ਜਦ ਬਾਲਿਕਾ ਜਵਾਨ ਹੋ ਗਈ,
ਮਹਾਸੁੰਦਰੀਨੈਨਬਿਸਾਲਾ
ਤਾਂ ਉਹ ਵੱਡੀਆਂ ਅੱਖਾਂ ਵਾਲੀ ਅਤਿ ਸੁੰਦਰ (ਬਣ ਗਈ)।
ਜੋਬਨਜੇਬਅਧਿਕਤਿਹਬਾਢੀ
ਉਸ ਦਾ ਜੋਬਨ ਅਤੇ ਸੁੰਦਰਤਾ ਇਤਨੀ ਨਿਖਰੀ,
ਜਾਨੁਕਚੰਦ੍ਰਸੂਰਮਥਿਕਾਢੀ॥੨॥
ਮਾਨੋ ਸੂਰਜ ਅਤੇ ਚੰਦ੍ਰਮਾ ਨੂੰ ਰਿੜਕ ਕੇ ਕਢੀ ਹੋਵੇ ॥੨॥
ਤਹਇਕਹੁਤੋਸਾਹੁਕੋਪੂਤ
ਉਥੇ ਇਕ ਸ਼ਾਹ ਦਾ ਪੁੱਤਰ ਹੁੰਦਾ ਸੀ
ਸੂਰਤਿਸੀਰਤਿਬਿਖੈਸਪੂਤ
ਜੋ ਸ਼ਕਲ ਅਤੇ ਸੁਭਾ ਵਜੋਂ ਸੁਪੁੱਤਰ ਲਗਦਾ ਸੀ।
ਧੂਮ੍ਰਕੇਤੁਤਿਹਨਾਮਭਨਿਜੈ
ਉਸ ਦਾ ਨਾਂ ਧੂਮ੍ਰ ਕੇਤੁ ਕਿਹਾ ਜਾਂਦਾ ਸੀ
ਇੰਦ੍ਰਚੰਦ੍ਰਪਟਤਰਤਿਹਦਿਜੈ॥੩॥
ਅਤੇ ਉਸ ਦੀ ਉਪਮਾ ਇੰਦਰ ਅਤੇ ਚੰਦ੍ਰਮਾ ਨਾਲ ਦਿੱਤੀ ਜਾਂਦੀ ਸੀ ॥੩॥