ਯਹਸੁਨਿਖਬਰਨਰਾਧਿਪਪਾਈ॥੫॥
ਇਹ ਖ਼ਬਰ ਰਾਜੇ ਨੇ ਵੀ ਸੁਣ ਲਈ ॥੫॥
ਏਕਨਾਰਿਇਹਨਗਰਭਨਿਜੈ॥
(ਰਾਜੇ ਨੂੰ ਦਸਿਆ ਗਿਆ ਕਿ) ਇਸ ਨਗਰ ਵਿਚ ਇਕ ਇਸਤਰੀ ਦਸੀ ਜਾਂਦੀ ਹੈ।
ਨਾਮਹਿੰਗੁਲਾਦੇਇਕਹਿਜੈ॥
(ਉਸ ਦਾ) ਨਾਂ ਹਿੰਗੁਲਾ ਦੇਵੀ ਕਿਹਾ ਜਾਂਦਾ ਹੈ।
ਜਗਤਮਾਤਕੌਆਪੁਕਹਾਵੈ॥
ਉਹ ਆਪਣੇ ਆਪ ਨੂੰ ਜਗਤ ਮਾਤਾ ਅਖਵਾਉਂਦੀ ਹੈ
ਊਚਨੀਚਕਹਪਾਇਲਗਾਵੈ॥੬॥
ਅਤੇ ਉੱਚੇ ਨੀਵੇਂ ਨੂੰ ਆਪਣੇ ਚਰਨੀਂ ਲਗਾਉਂਦੀ ਹੈ ॥੬॥
ਕਾਜੀਔਰਮੁਲਾਨੇਜੇਤੇ॥
(ਉਥੇ) ਜਿਤਨੇ ਕਾਜ਼ੀ ਅਤੇ ਮੌਲਾਣੇ
ਜੋਗੀਮੁੰਡਿਯਾਅਰੁਦਿਜਕੇਤੇ॥
ਜਾਂ ਜੋਗੀ, ਸੰਨਿਆਸੀ ਅਤੇ ਬ੍ਰਾਹਮਣ ਸਨ,
ਸਭਕੀਘਟਿਪੂਜਾਹ੍ਵੈਗਈ॥
ਉਨ੍ਹਾਂ ਸਾਰਿਆਂ ਦੀ ਪੂਜਾ ਘਟ ਗਈ
ਪਰਚਾਅਧਿਕਤਵਨਕੀਭਈ॥੭॥
ਅਤੇ ਉਸ ਦੀ ਮਾਨਤਾ ਜ਼ਿਆਦਾ ਵਧ ਗਈ ॥੭॥
ਸਭਭੇਖੀਯਾਤੇਰਿਸਿਭਰੇ॥
ਸਾਰੇ ਭੇਖੀ ਲੋਗ ਉਸ ਨਾਲ ਖਾਰ ਖਾਣ ਲਗੇ।
ਬਹੁਧਨਚੜਤਨਿਰਖਿਤਿਹਜਰੇ॥
ਉਸ ਨੂੰ ਬਹੁਤ ਧਨ ਦਾ ਚੜ੍ਹਾਵਾ ਚੜ੍ਹਦਾ ਵੇਖ ਕੇ (ਮਨ ਵਿਚ ਬਹੁਤ) ਸੜਨ ਲਗੇ।
ਗਹਿਲੈਗਏਤਾਹਿਨ੍ਰਿਪਪਾਸਾ॥
ਉਸ ਨੂੰ ਪਕੜ ਕੇ ਰਾਜੇ ਪਾਸ ਲੈ ਗਏ
ਕਹਤਭਏਇਹਬਿਧਿਉਪਹਾਸਾ॥੮॥
(ਅਤੇ ਉਸ ਦਾ) ਮਜ਼ਾਕ ਉਡਾਂਦੇ ਹੋਇਆਂ ਇਸ ਤਰ੍ਹਾਂ ਕਹਿਣ ਲਗੇ ॥੮॥
ਕਰਾਮਾਤਕਛੁਹਮਹਿਦਿਖਾਇ॥
ਸਾਨੂੰ ਵੀ (ਇਹ) ਆਪਣੀ ਕੁਝ ਕਰਾਮਾਤ ਵਿਖਾਵੇ,
ਕੈਨਭਵਾਨੀਨਾਮੁਕਹਾਇ॥
ਜਾਂ ਆਪਣਾ ਨਾਮ ਭਵਾਨੀ ਨਾ ਅਖਵਾਏ।
ਤਬਅਬਲਾਅਸਮੰਤ੍ਰਬਿਚਾਰਾ॥
ਤਦ ਉਸ ਇਸਤਰੀ ਨੇ ਇਸ ਤਰ੍ਹਾਂ ਕਿਹਾ,
ਸੁਨੁਰਾਜਾਕਹਿਯੋਬਚਨਹਮਾਰਾ॥੯॥
ਹੇ ਰਾਜਨ! ਮੇਰਾ ਕਿਹਾ ਬਚਨ ਸੁਣੋ ॥੯॥
ਅੜਿਲ॥
ਅੜਿਲ:
ਮੁਸਲਮਾਨਮਸਜਦਿਹਿਅਲਹਿਘਰਭਾਖਹੀ॥
ਮੁਸਲਮਾਨ ਮਸਜਿਦ ਨੂੰ ਰੱਬ ਦਾ ਘਰ ਕਹਿੰਦੇ ਹਨ।
ਬਿਪ੍ਰਲੋਗਪਾਹਨਕੌਹਰਿਕਰਿਰਾਖਹੀ॥
ਬ੍ਰਾਹਮਣ ਲੋਗ ਪੱਥਰ ਨੂੰ ਪਰਮਾਤਮਾ ਕਰ ਕੇ ਮੰਨਦੇ ਹਨ।
ਕਰਾਮਾਤਜੌਤੁਹਿਏਪ੍ਰਥਮਬਤਾਇਹੈ॥
ਜੇ ਇਹ ਲੋਗ ਪਹਿਲਾਂ ਤੁਹਾਨੂੰ (ਕੋਈ) ਕਰਾਮਾਤ ਕਰ ਕੇ ਵਿਖਾ ਦੇਣ,
ਹੋਤਿਹਪਾਛੇਕਛੁਹਮਹੂੰਇਨੈਦਿਖਾਇਹੈ॥੧੦॥
ਤਾਂ ਇਨ੍ਹਾਂ ਤੋਂ ਪਿਛੋਂ ਮੈਂ ਵੀ ਇਨ੍ਹਾਂ ਨੂੰ ਕਰਾਮਾਤ ਵਿਖਾ ਦਿਆਂਗੀ ॥੧੦॥
ਚੌਪਈ॥
ਚੌਪਈ:
ਬਚਨਸੁਨਤਰਾਜਾਮੁਸਕਾਏ॥
(ਇਹ) ਗੱਲ ਸੁਣ ਕੇ ਰਾਜਾ ਹਸਿਆ
ਦਿਜਬਰਮੁਲਾਪਕਰਿਮੰਗਾਏ॥
ਅਤੇ ਬਹੁਤ ਸਾਰੇ ਬ੍ਰਾਹਮਣਾਂ, ਮੌਲਾਣਿਆਂ,
ਮੁੰਡਿਯਾਔਰਸੰਨ੍ਯਾਸੀਘਨੇ॥
ਜੋਗੀਆਂ, ਮੁੰਡੀਆਂ, ਜੰਗਮਾਂ,
ਜੋਗੀਜੰਗਮਜਾਤਨਗਨੇ॥੧੧॥
ਸੰਨਿਆਸੀਆਂ ਨੂੰ ਪਕੜਵਾ ਕੇ ਬੁਲਵਾ ਲਿਆ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ॥੧੧॥
ਅੜਿਲ॥
ਅੜਿਲ:
ਭੂਪਬਚਨਮੁਖਤੇਇਹਭਾਤਿਉਚਾਰਿਯੋ॥
ਰਾਜੇ ਨੇ (ਆਪਣੇ) ਮੂੰਹ ਤੋਂ ਇਸ ਤਰ੍ਹਾਂ ਕਿਹਾ
ਸਭਾਬਿਖੈਸਭਹਿਨਤਿਨਸੁਨਤਪਚਾਰਿਯੋ॥
ਅਤੇ ਸਭਾ ਵਿਚ ਬੈਠਿਆਂ ਨੂੰ ਸੁਣਾਇਆ
ਕਰਾਮਾਤਅਪੁਅਪਨੀਹਮੈਦਿਖਾਇਯੈ॥
ਕਿ (ਪਹਿਲਾਂ ਤੁਸੀਂ) ਆਪੋ ਆਪਣੀ ਕਰਾਮਾਤ ਮੈਨੂੰ ਵਿਖਾਓ,
ਹੋਨਾਤਰਅਬਹੀਧਾਮਮ੍ਰਿਤੁਕੇਜਾਇਯੈ॥੧੨॥
ਨਹੀਂ ਤਾਂ ਹੁਣੇ ਹੀ ਸਾਰੇ ਮ੍ਰਿਤੂ ਦੇ ਘਰ ਨੂੰ ਜਾਓਗੇ (ਅਰਥਾਤ ਮਾਰੇ ਜਾਓਗੇ) ॥੧੨॥
ਸੁਨਿਰਾਜਾਕੇਬਚਨਸਭੈਬ੍ਯਾਕੁਲਭਏ॥
ਰਾਜੇ ਦੇ ਬੋਲ ਸੁਣ ਕੇ ਸਾਰੇ ਵਿਆਕੁਲ ਹੋ ਗਏ।
ਸੋਕਸਮੁੰਦਕੇਬੀਚਬੂਡਿਸਭਹੀਗਏ॥
ਸਾਰੇ ਹੀ ਦੁਖ ਦੇ ਸਮੁੰਦਰ ਵਿਚ ਡੁਬ ਗਏ।
ਨਿਰਖਿਨ੍ਰਿਪਤਿਕੀਓਰਰਹੇਸਿਰਨ੍ਯਾਇਕੈ॥
ਰਾਜੇ ਵਲ ਵੇਖ ਕੇ ਸਿਰ ਨੀਵੇਂ ਪਾ ਲਏ
ਹੋਕਰਾਮਾਤਕੋਈਸਕੈਨਤਾਹਿਦਿਖਾਇਕੈ॥੧੩॥
ਕਿਉਂਕਿ ਉਸ ਨੂੰ ਕੋਈ ਵੀ ਕਰਾਮਾਤ ਨਹੀਂ ਵਿਖਾ ਸਕਦਾ ਸੀ ॥੧੩॥
ਕਰਾਮਾਤਨਹਿਲਖੀਕ੍ਰੋਧਰਾਜਾਭਰਿਯੋ॥
(ਕਿਸੇ ਪਾਸੋਂ) ਕਰਾਮਾਤ ਨਾ ਵੇਖ ਕੇ ਰਾਜਾ ਰੋਹ ਨਾਲ ਭਰ ਗਿਆ।
ਸਾਤਸਾਤਸੈਚਾਬੁਕਤਿਨਕੇਤਨਝਰਿਯੋ॥
(ਉਸ ਨੇ) ਉਨ੍ਹਾਂ ਦੇ ਸ਼ਰੀਰ ਉਤੇ ਸੱਤ ਸੱਤ ਸੌ ਚਾਬੁਕ ਮਰਵਾਏ (ਅਤੇ ਕਿਹਾ)
ਕਰਾਮਾਤਅਪੁਅਪੁਨੀਕਛੁਕਦਿਖਾਇਯੈ॥
ਆਪੋ ਆਪਣੀ ਕੁਝ ਕੁ ਕਰਾਮਾਤ ਵਿਖਾਓ,
ਹੋਨਾਤਰਤ੍ਰਿਯਕੇਪਾਇਨਸੀਸਝੁਕਾਇਯੈ॥੧੪॥
ਨਹੀਂ ਤਾਂ (ਇਸ) ਇਸਤਰੀ ਦੇ ਪੈਰਾਂ ਉਤੇ ਸੀਸ ਝੁਕਾਓ ॥੧੪॥
ਗ੍ਰਿਹਖੁਦਾਇਕੈਤੇਕਛੁਹਮਹਿਦਿਖਾਇਯੈ॥
ਖ਼ੁਦਾ ਦੇ ਘਰ ਤੋਂ ਸਾਨੂੰ ਕੁਝ ਵਿਖਾਓ,
ਨਾਤਰਇਨਸੇਖਨਕੋਮੂੰਡਮੁੰਡਾਇਯੈ॥
ਨਹੀਂ ਤਾਂ ਇਨ੍ਹਾਂ ਸ਼ੇਖਾਂ ਦੇ ਸਿਰ ਮੁੰਨ ਦਿਓ।
ਕਰਾਮਾਤਬਿਨੁਲਖੇਨਮਿਸ੍ਰਨਛੋਰਿਹੋ॥
ਕਰਾਮਾਤ ਵੇਖੇ ਬਿਨਾ ਹੇ ਮਿਸ਼ਰੋ (ਤੁਹਾਨੂੰ ਵੀ) ਨਹੀਂ ਛਡਣਾ।
ਹੋਨਾਤਰਤੁਮਰੇਠਾਕੁਰਨਦਿਮਹਿਬੋਰਿਹੋ॥੧੫॥
ਨਹੀਂ ਤਾਂ ਤੁਹਾਡੇ ਠਾਕੁਰ ਨਦੀ ਵਿਚ ਡਬੋ ਦਿਆਂਗਾ ॥੧੫॥
ਕਰਾਮਾਤਕਛੁਹਮਹਿਸੰਨ੍ਯਾਸੀਦੀਜਿਯੈ॥
ਹੇ ਸੰਨਿਆਸੀਓ! ਮੈਨੂੰ ਕੋਈ ਕਰਮਾਤ ਵਿਖਾਓ,
ਨਾਤਰਅਪਨੀਦੂਰਿਜਟਨਕੋਕੀਜਿਯੈ॥
ਨਹੀਂ ਤਾਂ ਆਪਣੀਆਂ ਜਟਾਵਾਂ ਨੂੰ ਦੂਰ ਕਰ ਦਿਓ (ਭਾਵ ਮੁੰਨ ਦਿਓ)।
ਚਮਤਕਾਰਮੁੰਡਿਯੋਅਬਹਮਹਿਦਿਖਾਇਯੈ॥
ਹੇ ਮੁੰਡੀਓ! ਹੁਣ ਮੈਨੂੰ ਚਮਤਕਾਰ ਵਿਖਾਓ,
ਹੋਨਾਤਰਅਪਨੀਕੰਠੀਨਦੀਬਹਾਇਯੈ॥੧੬॥
ਨਹੀਂ ਤਾ ਆਪਣੀਆਂ ਕੰਠੀਆਂ ਨਦੀ ਵਿਚ ਰੋੜ੍ਹ ਦਿਓ ॥੧੬॥