ਹਮਕੋਸ੍ਰਾਪਏਕਰਿਖਦਿਯਾ॥
ਸਾਨੂੰ ਇਕ ਰਿਸ਼ੀ ਨੇ ਸ੍ਰਾਪ ਦਿੱਤਾ ਸੀ,
ਤਾਤੇਜਨਮਦੁਹੂੰਹ੍ਯਾਂਲਿਯਾ॥੭॥
ਜਿਸ ਕਰ ਕੇ (ਅਸਾਂ) ਇਥੇ ਆ ਕੇ ਜਨਮ ਲਿਆ ਹੈ ॥੭॥
ਪੁਨਿਹਮਸੌਰਿਖਿਐਸਉਚਾਰਾ॥
ਫਿਰ ਰਿਖੀ ਨੇ ਸਾਨੂੰ ਇਸ ਤਰ੍ਹਾਂ ਕਿਹਾ,
ਹ੍ਵੈਹੈਬਹੁਰਿਉਧਾਰਤੁਹਾਰਾ॥
ਤੁਸਾਂ ਦੋਹਾਂ ਦਾ ਫਿਰ ਉੱਧਾਰ ਹੋਵੇਗਾ।
ਮਾਤਲੋਕਬਹੁਬਰਿਸਬਿਤੈਹੌ॥
(ਤੁਸੀਂ) ਮਾਤ ਲੋਕ ਵਿਚ ਬਹੁਤ ਸਾਲ ਬਤੀਤ ਕਰੋਗੇ
ਬਹੁਰੌਦੋਊਸ੍ਵਰਗਮਹਿਐਹੌ॥੮॥
ਅਤੇ ਫਿਰ ਦੋਵੇਂ ਸਵਰਗ ਵਿਚ ਆ ਜਾਓਗੇ ॥੮॥
ਹਮਤੁਮਰੋਘਰਬਸਸੁਖੁਪਾਯੋ॥
ਮੈਂ ਤੁਹਾਡੇ ਘਰ ਵਸ ਕੇ (ਬਹੁਤ) ਸੁਖ ਪ੍ਰਾਪਤ ਕੀਤਾ ਹੈ,
ਅਬਰਿਖਿਸ੍ਰਾਪਅਵਧਿਹ੍ਵੈਆਯੋ॥
ਹੁਣ ਰਿਖੀ ਦੇ ਸ੍ਰਾਪ ਦੀ ਅਵਧੀ ਮੁਕਣ ਤੇ ਆਈ ਹੈ।
ਏਬਚਭਾਖਿਨ੍ਰਿਪਹਿਘਰਆਈ॥
ਇਹ ਗੱਲ ਕਹਿ ਕੇ ਰਾਜ-ਮਹੱਲ ਵਿਚ ਆ ਗਈ
ਸਾਹਪਰੀਜੁਤਲਿਯਾਬੁਲਾਈ॥੯॥
ਅਤੇ ਪਰੀ ਸਮੇਤ ਸ਼ਾਹ ਨੂੰ ਬੁਲਾ ਲਿਆ ॥੯॥
ਚੌਪਈ॥
ਚੌਪਈ:
ਗਈਇਹਗਈਧੁੰਨਿਤੁਮਕਰਿਯਹੁ॥
(ਰਾਣੀ ਨੇ ਪਰੀ ਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ ਕਿ) 'ਗਈ ਗਈ' ਦੀ ਧੁਨ (ਆਵਾਜ਼) ਕਰਨੀ,
ਭੂਪਸੁਨਤਨਭਬਿਖੈਉਚਰਿਯਹੁ॥
ਆਕਾਸ਼ ਵਿਚ ਜਾ ਕੇ, ਤਾਂ ਜੋ ਰਾਜਾ ਸੁਣ ਲਏ।
ਜਬਤਿਨਬਾਤਭੇਦਕੀਜਾਨੀ॥
ਜਦ ਪਰੀ ਨੇ ਭੇਦ ਦੀ ਗੱਲ ਸਮਝ ਲਈ,
ਭਲਾਕਹੌਗੀਪਰੀਬਖਾਨੀ॥੧੦॥
ਤਾਂ ਪਰੀ ਨੇ ਕਿਹਾ ਕਿ ਚੰਗੀ ਤਰ੍ਹਾਂ ਨਾਲ (ਇਹੀ) ਕਹਾਂਗੀ ॥੧੦॥
ਸਾਹਸਹਿਤਭੂਪਤਿਪਹਿਜਾਇ॥
ਸ਼ਾਹ ਸਮੇਤ ਰਾਣੀ ਨੇ ਰਾਜੇ ਪਾਸ ਜਾ ਕੇ ਕਿਹਾ,
ਕਹੀਜਾਤਹੈਰਾਨੀਰਾਇ॥
ਹੇ ਰਾਜਨ! ਰਾਣੀ ਜਾ ਰਹੀ ਹੈ।
ਇਹਬਿਧਿਭਾਖਿਲੋਪਹ੍ਵੈਗਈ॥
ਇਸ ਤਰ੍ਹਾਂ ਕਹਿ ਕੇ (ਰਾਣੀ) ਲੋਪ ਹੋ ਗਈ
ਗਈਗਈਬਾਨੀਨਭਭਈ॥੧੧॥
ਅਤੇ 'ਗਈ ਗਈ' ਦੀ ਆਕਾਸ਼ ਬਾਣੀ ਹੋਈ ॥੧੧॥
ਅੜਿਲ॥
ਅੜਿਲ:
ਗਈਇਹਗਈਚਿਰਲੌਨਭਬਾਨੀਭਈ॥
'ਗਈ ਗਈ' ਦੀ ਆਕਾਸ਼ ਬਾਣੀ ਚਿਰ ਤਕ ਹੋਈ
ਪ੍ਰਜਾਸਹਿਤਤਿਨਭੂਪਯਹੈਜਿਯਮੈਠਈ॥
ਅਤੇ ਪ੍ਰਜਾ ਸਮੇਤ ਰਾਜੇ ਨੇ ਮਨ ਵਿਚ ਇਹੀ ਸਮਝ ਲਿਆ
ਰਾਨੀਸੁਰਪੁਰਗਈਭ੍ਰਾਤਕੋਸਾਥਲੈ॥
ਕਿ ਰਾਣੀ ਭਰਾ ਨੂੰ ਨਾਲ ਲੈ ਕੇ ਸਵਰਗ ਵਿਚ ਚਲੀ ਗਈ ਹੈ।
ਹੋਮੂਰਖਭੇਦਅਭੇਦਨਸਕਾਬਿਚਾਰਿਕੈ॥੧੨॥
(ਕੋਈ ਵੀ) ਮੂਰਖ ਭੇਦ ਅਭੇਦ ਨੂੰ ਨਹੀਂ ਵਿਚਾਰ ਸਕਿਆ ॥੧੨॥
ਚੌਪਈ॥
ਚੌਪਈ:
ਮਿਲਿਸਭਹਿਨਇਹਭਾਤਿਉਚਾਰੀ॥
ਸਭ ਨੇ ਮਿਲ ਕੇ ਇਸ ਤਰ੍ਹਾਂ ਕਿਹਾ,
ਗਈਸੁਰਗਨ੍ਰਿਪਨਾਰਿਤੁਮਾਰੀ॥
ਹੇ ਰਾਜਨ! ਤੁਹਾਡੀ ਇਸਤਰੀ ਸਵਰਗ ਵਿਚ ਚਲੀ ਗਈ ਹੈ।
ਤੁਮਚਿੰਤਾਚਿਤਮੈਨਹਿਕਰੋ॥
ਤੁਸੀਂ ਆਪਣੇ ਚਿਤ ਵਿਚ ਚਿੰਤਾ ਨਾ ਕਰੋ।
ਸੁੰਦਰਸੁਘਰਅਵਰਤ੍ਰਿਯਬਰੋ॥੧੩॥
ਕੋਈ ਹੋਰ ਸੁੰਦਰ ਸੁਘੜ ਇਸਤਰੀ ਨਾਲ ਵਿਆਹ ਕਰ ਲਵੋ ॥੧੩॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਇਕਹਤਰਿਚਰਿਤ੍ਰਸਮਾਪਤਮਸਤੁਸੁਭਮਸਤੁ॥੩੭੧॥੬੭੩੧॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੭੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੭੧॥੬੭੩੧॥ ਚਲਦਾ॥
ਚੌਪਈ॥
ਚੌਪਈ:
ਸੁਨੁਰਾਜਾਇਕਅਵਰਪ੍ਰਸੰਗਾ॥
ਹੇ ਰਾਜਨ! ਇਕ ਹੋਰ ਪ੍ਰਸੰਗ (ਚਰਿਤ੍ਰ) ਸੁਣੋ
ਜਿਹਬਿਧਿਕਿਯਾਨਾਰਿਨ੍ਰਿਪਸੰਗਾ॥
ਜਿਸ ਤਰ੍ਹਾਂ ਕਿ ਇਕ ਇਸਤਰੀ ਨੇ ਰਾਜੇ ਨਾਲ ਕੀਤਾ ਸੀ।
ਜਲਜਸੈਨਇਕਭੂਮਭਨਿਜੈ॥
ਜਲਜ ਸੈਨ ਨਾਂ ਦਾ ਇਕ ਰਾਜਾ ਸੁਣੀਂਦਾ ਸੀ।
ਸੁਛਬਿਮਤੀਤਿਹਨਾਰਿਕਹਿਜੈ॥੧॥
ਉਸ ਦੀ ਰਾਣੀ ਦਾ ਨਾਂ ਸੁਛਬਿ ਮਤੀ ਕਿਹਾ ਜਾਂਦਾ ਸੀ ॥੧॥
ਸੁਛਬਿਵਤੀਤਿਹਨਗਰਕਹੀਜਤ॥
ਉਸ ਦੇ ਨਗਰ ਦਾ ਨਾਂ ਸੁਛਬਿਵਤੀ ਕਿਹਾ ਜਾਂਦਾ ਸੀ।
ਅਮਰਪੁਰੀਪਟਤਰਤਿਹਦੀਜਤ॥
ਉਸ ਦੀ ਉਪਮਾ ਅਮਰ ਪੁਰੀ ਨਾਲ ਦਿੱਤੀ ਜਾਂਦੀ ਸੀ।
ਰਾਜਾਕੋਤ੍ਰਿਯਹੁਤੀਨਪ੍ਯਾਰੀ॥
ਰਾਜੇ ਨੂੰ ਰਾਣੀ ਨਾਲ ਪ੍ਰੇਮ ਨਹੀਂ ਸੀ,
ਯਾਤੇਰਾਨੀਰਹਤਦੁਖਾਰੀ॥੨॥
ਜਿਸ ਕਰ ਕੇ ਰਾਣੀ ਦੁਖੀ ਰਹਿੰਦੀ ਸੀ ॥੨॥
ਰਾਨੀਰੂਪਬੈਦਕੋਠਾਨਿ॥
ਰਾਣੀ ਵੈਦ ਦਾ ਰੂਪ ਧਾਰ ਕੇ
ਰਾਜਾਕੇਘਰਕਿਯਾਪਯਾਨ॥
ਰਾਜੇ ਦੇ ਘਰ ਚਲੀ ਗਈ। (ਜਾ ਕੇ) ਕਿਹਾ,
ਕਹਾਅਸਾਧਭਯਾਹੈਤੋਹਿ॥
ਤੁਹਾਨੂੰ ਅਸਾਧ (ਰੋਗ) ਹੋ ਗਿਆ ਹੈ।
ਬੋਲਿਚਕਿਤਸਾਕੀਜੈਮੋਹਿ॥੩॥
ਮੈਨੂੰ ਬੁਲਾ ਕੇ (ਆਪਣਾ) ਇਲਾਜ ਕਰਾਓ ॥੩॥
ਧਾਵਤਤੁਮੈਪਸੀਨੋਆਵਤ॥
ਤੁਹਾਨੂੰ ਤੇਜ਼ ਚਲਣ ਨਾਲ ਪਸੀਨਾ ਆ ਜਾਂਦਾ ਹੈ
ਰਵਿਦੇਖਤਦ੍ਰਿਗਧੁੰਧਜਨਾਵਤ॥
ਅਤੇ ਸੂਰਜ ਵਲ ਵੇਖਦਿਆਂ ਅੱਖਾਂ ਵਿਚ ਧੁੰਧਲਾਪਨ ਮਹਿਸੂਸ ਹੁੰਦਾ ਹੈ।
ਰਾਜਾਬਾਤਸਤ੍ਯਕਰਿਮਾਨੀ॥
ਰਾਜੇ ਨੇ ਉਸ ਦੀ ਗੱਲ ਸਚ ਮੰਨ ਲਈ
ਮੂੜਭੇਦਕੀਕ੍ਰਿਯਾਨਜਾਨੀ॥੪॥
ਅਤੇ ਮੂਰਖ ਨੇ ਭੇਦ ਦੀ ਕ੍ਰਿਆ ਨੂੰ ਨਾ ਸਮਝਿਆ ॥੪॥
ਮੂਰਖਭੂਪਭੇਦਨਹਿਪਾਯੋ॥
ਮੂਰਖ ਰਾਜੇ ਨੇ ਭੇਦ ਨੂੰ ਨਹੀਂ ਸਮਝਿਆ।
ਤ੍ਰਿਯਤੇਬੋਲਿਉਪਾਇਕਰਾਯੋ॥
(ਉਸ ਵੈਦ ਬਣੀ) ਇਸਤਰੀ ਨੂੰ ਬੁਲਾ ਕੇ ਉਪਚਾਰ ਕਰਵਾਇਆ।
ਤਿਨਬਿਖਡਾਰਿਔਖਧੀਬੀਚਾ॥
ਉਸ (ਇਸਤਰੀ) ਨੇ ਦਵਾਈ ਵਿਚ ਵਿਸ਼ ਪਾ ਦਿੱਤੀ
ਛਿਨਮਹਿਕਰੀਭੂਪਕੀਮੀਚਾ॥੫॥
ਅਤੇ ਛਿਣ ਭਰ ਵਿਚ ਰਾਜੇ ਨੂੰ ਮਾਰ ਦਿੱਤਾ ॥੫॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਬਹਤਰਚਰਿਤ੍ਰਸਮਾਪਤਮਸਤੁਸੁਭਮਸਤੁ॥੩੭੨॥੬੭੩੬॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੭੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੭੨॥੬੭੩੬॥ ਚਲਦਾ॥
ਚੌਪਈ॥
ਚੌਪਈ:
ਸਹਿਰਦੌਲਤਾਬਾਦਬਸਤਜਹ॥
ਜਿਥੇ ਦੌਲਤਾਬਾਦ ਸ਼ਹਿਰ ਵਸਦਾ ਹੈ,
ਬਿਕਟਸਿੰਘਇਕਭੂਪਹੁਤੋਤਹ॥
ਉਥੇ ਬਿਕਟ ਸਿੰਘ ਨਾਂ ਦਾ ਇਕ ਰਾਜਾ ਹੁੰਦਾ ਸੀ।
ਭਾਨਮੰਜਰੀਤਾਕੀਦਾਰਾ॥
ਭਾਨ ਮੰਜਰੀ ਉਸ ਦੀ ਇਸਤਰੀ ਸੀ,
ਜਿਹਸਮਕਰੀਨਪੁਨਿਕਰਤਾਰਾ॥੧॥
ਜਿਸ ਵਰਗੀ ਪਰਮਾਤਮਾ ਨੇ ਫਿਰ ਪੈਦਾ ਨਹੀਂ ਕੀਤੀ ॥੧॥
ਭੀਮਸੈਨਇਕਤਹਥੋਸਾਹਾ॥
ਭੀਮ ਸੈਨ ਨਾਂ ਦਾ ਉਥੇ ਇਕ ਸ਼ਾਹ ਸੀ। (ਇੰਜ ਪ੍ਰਤੀਤ ਹੁੰਦਾ ਸੀ)
ਪ੍ਰਗਟਭਯੋਜਨੁਦੂਸਰਮਾਹਾ॥
ਮਾਨੋ ਦੂਜਾ ਚੰਦ੍ਰਮਾ ਪੈਦਾ ਹੋ ਗਿਆ ਹੋਵੇ।
ਸ੍ਰੀਅਫਤਾਬਦੇਇਤਿਹਨਾਰੀ॥
ਉਸ ਦੀ ਪਤਨੀ ਦਾ ਨਾਂ ਅਫਤਾਬ ਦੇਈ ਸੀ।
ਕਨਕਅਵਟਿਸਾਚੇਜਨੁਢਾਰੀ॥੨॥
(ਇੰਜ ਲਗਦਾ ਸੀ) ਮਾਨੋ ਸੋਨਾ ਪੰਘਾਰ ਕੇ ਸੰਚੇ ਵਿਚ ਢਾਲੀ ਗਈ ਹੋਵੇ ॥੨॥
ਤਿਨਮਨਮੈਇਹਬਾਤਬਖਾਨੀ॥
ਉਸ (ਇਸਤਰੀ) ਨੇ ਮਨ ਵਿਚ ਸੋਚਿਆ
ਕਿਹਬਿਧਿਕੈਹੂਜਿਯੈਭਵਾਨੀ॥
ਕਿ ਕਿਵੇਂ (ਮੈਂ ਆਪ) ਭਵਾਨੀ ਹੋ ਜਾਵਾਂ।
ਸੋਇਰਹੀਸਭਜਗਹਿਦਿਖਾਇ॥
ਜਦ ਹੋਰ ਸਾਰੇ ਜਾਗਦੇ ਦਿਖਾਈ ਦੇ ਰਹੇ ਸਨ, ਤਾਂ ਉਹ ਸੁਤੀ ਪਈ ਸੀ।
ਚਮਕਿਉਠੀਸੁਪਨੇਕਹਪਾਇ॥੩॥
(ਪਰ ਇਕ ਦਮ) ਭੁੜਕ ਕੇ ਉਠ ਖੜੋਤੀ, (ਜਿਵੇਂ) ਸੁਪਨਾ ਵੇਖਿਆ ਹੋਵੇ ॥੩॥
ਕਹਾਦਰਸਮੁਹਿਦਿਯਾਭਵਾਨੀ॥
(ਉਸ ਨੇ) ਕਿਹਾ ਕਿ ਮੈਨੂੰ ਭਵਾਨੀ ਨੇ ਦਰਸ਼ਨ ਦਿੱਤਾ ਹੈ
ਸਭਹਿਨਸੌਭਾਖੀਇਮਿਬਾਨੀ॥
ਸਭ ਨੂੰ ਇਸ ਤਰ੍ਹਾਂ ਕਿਹਾ ।
ਜਿਹਬਰਦਾਨਦੇਉਤਿਹਹੋਈ॥
(ਹੁਣ) ਜੋ ਵਰਦਾਨ (ਮੈਂ) ਦਿਆਂਗੀ, ਉਹੀ ਹੋਵੇਗਾ
ਯਾਮਹਿਪਰੈਫੇਰਿਨਹਿਕੋਈ॥੪॥
ਅਤੇ ਉਸ ਵਿਚ ਕੋਈ ਅਦਲਾ ਬਦਲੀ ਨਹੀਂ ਹੋ ਵੇਗੀ ॥੪॥
ਲੋਗਬਚਨਸੁਨਿਕਰਿਪਗਲਾਗੇ॥
(ਉਸ ਦੇ) ਬੋਲ ਸੁਣ ਕੇ ਲੋਕੀਂ ਚਰਨੀਂ ਲਗ ਗਏ
ਬਰੁਮਾਗਨਤਾਤੇਅਨੁਰਾਗੇ॥
ਅਤੇ ਪ੍ਰੇਮ ਸਹਿਤ ਵਰ ਮੰਗਣ ਲਗੇ।
ਹ੍ਵੈਬੈਠੀਸਭਹਿਨਕੀਮਾਈ॥
ਸਭ ਦੀ 'ਮਾਈ' (ਦੇਵੀ ਮਾਤਾ) ਬਣ ਬੈਠੀ।